ਅਮਰੀਕਾ: ਪੁਲਿਸ ਨੇ 1000 ਹਥਿਆਰਾਂ ਦਾ ਜ਼ਖੀਰਾ ਕੀਤਾ ਜ਼ਬਤ
 
 
ਲਾਸ ਏਂਜਲਸ : ਅਮਰੀਕੀ ਸ਼ਹਿਰ ਲਾਸ ਏਂਜਲਸ ਦੀ ਪੁਲਿਸ ਨੇ ਇਕ ਘਰ ’ਚ ਛਾਪੇਮਾਰੀ ਕਰਕੇ 1000 ਤੋਂ ਵਧੇਰੇ ਰਾਇਫਲਾਂ ਅਤੇ ਹੈਂਡਗਨਜ਼ ਨੂੰ ਜ਼ਬਤ ਕੀਤਾ ਹੈ। ਬੁੱਧਵਾਰ ਨੂੰ ਪੁਲਿਸ ਨੇ ਇਕ ਘਰ ’ਚ ਤੜਕੇ 4 ਵਜੇ ਛਾਪਾ ਮਾਰਿਆ। ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਥੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਹੁੰਦੀ ਹੈ। ਜਿਸ ਘਰ ’ਚ ਛਾਪਾ ਮਾਰਿਆ ਗਿਆ ਉਸ ਦਾ ਮੁੱਲ ਮਿਲੀਅਨ ਡਾਲਰਾਂ ’ਚ ਹੋਵੇਗਾ। ਇਹ ਬੈੱਲ ਏਅਰ ਅਤੇ ਹੋਮਬਲੀ ਹਿੱਲ ਨੇੜੇ ਸਥਿਤ ਹੈ। ਪੁਲਿਸ ਵਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ’ਚ ਦਿਖਾਈ ਦੇ ਰਿਹਾ ਹੈ ਕਿ ਪੁਲਿਸ ਨੇ ਖੁੱਲ੍ਹੀ ਜ਼ਮੀਨ ’ਤੇ ਵੱਡੀ ਗਿਣਤੀ ’ਚ ਹਥਿਆਰ ਰੱਖੇ ਹੋਏ ਹਨ।
ਇਸ ਤੋਂ ਇਲਾਵਾ ਗੋਲਾ-ਬਾਰੂਦ ਦੇ ਕਈ ਡੱਬੇ ਵੀ ਜ਼ਬਤ ਕੀਤੇ ਗਏ ਹਨ। ਛਾਪਾ ਮਾਰਨ ਗਏ 31 ਸਾਲਾ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਸ ਨੇ ਆਪਣੇ ਕਰੀਅਰ ’ਚ ਇੰਨੇ ਜ਼ਿਆਦਾ ਹਥਿਆਰ ਨਹੀਂ ਦੇਖੇ। ਪੁਲਿਸ ਵਲੋਂ ਇਕ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਪਰ ਉਸ ਦੀ ਪਛਾਣ ਅਜੇ ਸਾਂਝੀ ਨਹੀਂ ਕੀਤੀ ਗਈ। ਪੁਲਿਸ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਆਮ ਜਨਤਾ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ।


   
2020 ਤੱਕ ਸਰੀ ਨੂੰ ਮਿਲ ਜਾਵੇਗੀ ਆਪਣੀ ਸਥਾਨਕ ਪੁਲਿਸ : ਡਗ ਮੈਕਲਨ
 
 
ਸਰੀ : ਸਰੀ ਸ਼ਹਿਰ ਨੂੰ ਆਪਣੀ ਸਥਾਨਕ ਪੁਲਿਸ ਛੇਤੀ ਮਿਲਣ ਜਾ ਰਹੀ ਹੈ ਅਤੇ 2020 ਤੱਕ ਸ਼ਹਿਰ ਵਾਸੀਆਂ ਨੂੰ ਪੁਲਿਸ ਸ਼ਹਿਰ ’ਚ ਗਸ਼ਤ ਕਰਦੀ ਨਜ਼ਰ ਆਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰੀ ਸ਼ਹਿਰ ਦੇ ਮੇਅਰ ਡਗ ਮੈਕਲਨ ਨੇ ਸਥਾਨਕ ਸਿਟੀ ਹਾਲ ਵਿਖੇ ਕੀਤਾ। ਵਰਣਨਯੋਗ ਹੈ ਕਿ ਸ਼ਹਿਰ ’ਚ ਵੱਧ ਰਹੀਆਂ ਹਿੰਸਕ ਘਟਨਾਵਾਂ ਦੇ ਚੱਲਦਿਆਂ ਪੁਲਿਸ ਦੀ ਕਾਰਗੁਜ਼ਾਰੀ ’ਤੇ ਹਮੇਸ਼ਾ ਹੀ ਪ੍ਰਸ਼ਨ ਚਿੰਨ੍ਹ ਲਗਾਇਆ ਜਾਂਦਾ ਰਿਹਾ ਹੈ ਕਿਉਂਕਿ ਸਰੀ ਕੈਨੇਡਾ ਦਾ ਇਕਲੌਤਾ ਸਭ ਤੋਂ ਵੱਡਾ ਸ਼ਹਿਰ ਹੈ ਜਿਸ ਕੋਲ ਆਪਣੀ ਪੁਲਿਸ ਨਹੀਂ ਹੈ ਅਤੇ ਆਰ ਸੀ ਐੱਮ ਪੀ (ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ) ਨੂੰ ਡੈਪੂਟੇਸ਼ਨ ’ਤੇ ਸਰੀ ਸ਼ਹਿਰ ’ਚ ਸੇਵਾਵਾਂ ਨਿਭਾਉਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ। ਦਿਨ ਪ੍ਰਤੀ ਦਿਨ ਹੁੰਦੇ ਅਪਰਾਧਿਕ ਮਾਮਲਿਆਂ ’ਤੇ ਪ੍ਰਸ਼ਾਸਨ ਦੀ ਢਿੱਲੀ ਪਕੜ ਕਾਰਨ ਸਰੀ ਨਿਵਾਸੀਆਂ ਅਤੇ ਮਾਹਿਰਾਂ ਦੀ ਚਿਰਾਂ ਤੋਂ ਸਰੀ ਸ਼ਹਿਰ ਦੀ ਆਪਣੀ ਸਥਾਨਕ ਪੁਲਿਸ ਫੋਰਸ ਬਣਾ ਕੇ ਉਸ ਨੂੰ ਸ਼ਹਿਰ ਦਾ ਕੰਟਰੋਲ ਦਿੱਤੇ ਜਾਣ ਦੀ ਮੰਗ ਨੂੰ ਹਾਂ-ਪੱਖੀ ਹੁੰਗਾਰਾ ਦਿੰਦਿਆਂ ਮੇਅਰ ਨੇ ਕਿਹਾ ਕਿ ਇਸ ਸਬੰਧੀ ਤਜਵੀਜ਼ ਬਣਾ ਕੇ ਸੂਬੇ ਦੀ ਰਾਜਧਾਨੀ ਵਿਕਟੋਰੀਆ ਨੂੰ ਪ੍ਰਵਾਨਗੀ ਲਈ ਭੇਜ ਦਿੱਤੀ ਗਈ ਹੈ ਜਿਸ ਤਹਿਤ ਪਹਿਲਾਂ ਸਰੀ ਪੁਲਿਸ ਬੋਰਡ ਬਣਾਇਆ ਜਾਵੇਗਾ ਅਤੇ ਇਹ ਬੋਰਡ ਸਰੀ ਵਿਚ ਪੁਲਿਸ ਵਿਭਾਗ ਦੇ ਕੰਮਕਾਜ ਦਾ ਕੰਟਰੋਲ ਕਰੇਗਾ। ਮੇਅਰ ਵੱਲੋਂ ਇਸ ਸਮੇਂ ਸਰੀ ਪੁਲਿਸ ਦੀ ਵਰਦੀ ਅਤੇ ਗੱਡੀ ਦਾ ਨਮੂਨਾ ਵੀ ਪੇਸ਼ ਕੀਤਾ ਗਿਆ।

   
ਕਲਾਈਮੇਟ ਚੇਂਜ ਨੂੰ ਲੈ ਕੇ ਜਗਮੀਤ ਸਿੰਘ ਨੇ ਟਰੂਡੋ ਨੂੰ ਲਿਆ ਲੰਮੇ ਹੱਥੀਂ
 
 
ਕਾਰਬਨ ਟੈਕਸ ਦੇ ਮੁੱਦੇ ’ਤੇ ਟਰੂਡੋ ਨੂੰ ਕਰਨਾ ਪੈ ਰਿਹੈ ਸਖ਼ਤ ਖਿਲਾਫਤ ਦਾ ਸਾਹਮਣਾ

ਸਰੀ - ਵਾਤਾਵਰਣ ’ਚ ਬਦਲਾਅ ਅਜੋਕੇ ਸਮੇਂ ਦਾ ਸਭ ਤੋਂ ਵੱਡਾ ਖਤਰਾ ਹੈ, ਜਿਸ ਦਾ ਅਸੀਂ ਸਾਹਮਣਾ ਕਰ ਰਹੇ ਹਾਂ ਇਹ ਕਹਿਣਾ ਹੈ ਐਨ.ਡੀ.ਪੀ. ਆਗੂ ਜਗਮੀਤ ਸਿੰਘ ਦਾ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉਂਟ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਵਰ੍ਹਦਿਆਂ ਲਿਖਿਆ ਕਿ ਪ੍ਰਧਾਨ ਮੰਤਰੀ ਟਰੂਡੋ ਫੋਸਿਲ ਫਿਊਲ ਸਬਸਿਡੀ ’ਤੇ ਅਰਬਾਂ ਡਾਲਰ ਖਰਚ ਕਰ ਰਹੇ ਹਨ, ਜਦੋਂ ਕਿ ਕੰਜ਼ਰਵੇਟਿਵ ਪਾਰਟੀ ਵਲੋਂ ਨਿਰਧਾਰਤ ਕਮਜ਼ੋਰ ਨਿਕਾਸੀ ਟੀਚੇ ਇਸ ਨੂੰ ਰੋਕਣ ’ਚ ਅਸਫਲ ਰਹੇ। ਸਾਨੂੰ ਉਤਸਰਜਨ ਨੂੰ ਘੱਟ ਕਰਨ ਲਈ ਅਤੇ ਇਕ ਸਵੱਛ ਊਰਜਾ ਭਵਿੱਖ ਦਾ ਨਿਰਮਾਣ ਕਰਨ ਲਈ ਵੱਡੀ ਕਾਰਵਾਈ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਕੈਬਨਿਟ ਮੀਟਿੰਗ ਤੋਂ ਪਹਿਲਾਂ ਟਰੂਡੋ ਨੇ ਵਾਤਾਵਰਣ ਵਿੱਚ ਹੋਣ ਵਾਲੀਆਂ ਤਬਦੀਲੀਆਂ ਸਬੰਧੀ ਕੋਈ ਕਾਰਵਾਈ ਕਰਨ ਦੇ ਸੰਕੇਤ ਨਹੀਂ ਦਿੱਤੇ। ਟਰੂਡੋ ਨੇ ਆਖਿਆ ਕਿ ਅਹਿਮ ਗੱਲ ਇਹ ਹੈ ਕਿ ਕੈਨੇਡੀਅਨਾਂ ਨੂੰ ਇਸ ਸਾਲ ਦੇ ਅੰਤ ਵਿੱਚ ਉਹੀ ਸਰਕਾਰ ਚੁਣਨੀ ਚਾਹੀਦੀ ਹੈ ਜਿਹੜੀ ਵਾਤਾਵਰਣ ਸਬੰਧੀ ਕਾਰਵਾਈ ਕਰਨ ਲਈ ਵਚਨਬੱਧ ਹੋਵੇ। ਅਸੀਂ ਇਹ ਨੁਕਤਾ ਚੋਣ ਮੁਹਿੰਮ ਵਿੱਚ ਵੀ ਉਠਾਵਾਂਗੇ। ਇੱਥੇ ਦੱਸਣਾ ਬਣਦਾ ਹੈ ਕਿ ਕਾਰਬਨ ਟੈਕਸ ਦੇ ਮੁੱਦੇ ਉੱਤੇ ਪ੍ਰਧਾਨ ਮੰਤਰੀ ਟਰੂਡੋ ਨੂੰ ਐਂਡਰਿਊ ਸ਼ੀਅਰ ਦੇ ਫੈਡਰਲ ਟੋਰੀਜ਼ ਦੇ ਨਾਲ-ਨਾਲ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਏ, ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਤੋਂ ਸਖ਼ਤ ਖਿਲਾਫਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


   
ਕੈਨੇਡਾ ’ਚ 47 ਅਤੇ ਬੀ.ਸੀ. ’ਚ 7 ਬਿਲੀਅਨ ਡਾਲਰ ਦੋ ਨੰਬਰ ਦਾ ਆਇਆ ਅਸੀਂ ਮਨੀ ਲਾਊਡਰਿੰਗ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ - ਈਬੀ
 
 
ਸਰੀ -(ਟ੍ਰਿਬਿਊਨ ਬਿਊਰੋ) ਮਨੀ ਲਾਊਡਰਿੰਗ ਦਾ ਖੁਰਾ-ਖੋਜ ਲੱਭਣ ਲਈ ਬਣਾਈ ਕਮੇਟੀ ਨੇ ਕਿਹਾ ਹੈ ਕਿ ਕੈਨੇਡਾ ’ਚ 47 ਬਿਲੀਅਨ ਡਾਲਰ ਮਨੀ ਲਾਊਡਰਿੰਗ ਰਾਹੀਂ 2018 ’ਚ ਅਇਆ, ਜਿਸ ਵਿੱਚੋਂ 7 ਬਿਲੀਅਨ ਡਾਲਰ ਇੱਕਲੇ ਬੀ.ਸੀ. ’ਚ ਆਇਆ ਹੈ। ਜਿਸ ਨਾਲ ਘਰਾਂ ਦੀਆਂ ਕੀਮਤਾਂ ’ਚ 5 ਪ੍ਰਤੀਸ਼ਤ ਵਾਧਾ ਹੋਇਆ ਹੈ। ਕਮੇਟੀ ਨੇ ਕਿਹਾ ਕਿ 7 ਬਿਲੀਅਨ ਡਾਲਰ ਇਕੱਲੇ ਰੀਅਲ ਇਸਟੇਟ ਵਿੱਚ ਹੀ ਨਹੀਂ ਲੱਗਾ ਸਗੋਂ ਮਹਿੰਗੀਆਂ ਕਾਰਾਂ ਖਰੀਦੀਆਂ ਗਈਆਂ ਅਤੇ ਕੋਂਡੋ ਵੀ ਖਰੀਦੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਪੈਸਾ ਕਈ ਢੰਗਾਂ ਨਾਲ ਇਥੇ ਆਇਆ ਹੈ। ਜਿਨ੍ਹਾਂ ਵਿੱਚੋਂ ਅੋਕਸ਼ਨ ’ਚੋਂ ਕਿਸ਼ਤੀਆਂ ਖਰੀਦਣਾ ਅਤੇ ਇਨ੍ਹਾਂ ਨੂੰ ਬਾਅਦ ਵਿੱਚ ਵੇਚ ਦਿੱਤਾ ਜਾਂਦਾ ਸੀ। ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਕਾਲਜਾਂ ਦੀਆਂ ਫੀਸਾਂ ਅਤੇ ਫੋਰਨ ਕਰੈਡਿਟ ਕਾਰਡਾਂ ਦੇ ਪੈਸੇ ਨੂੰ ਚੈਕ ਕਰਨ ਲਈ ਸਾਡੇ ਕੋਲ ਤਰੀਕਾ ਹੀ ਨਹੀਂ ਹੈ। ਇਨ੍ਹਾਂ ਮਨੀ ਲਾਊਡਰਿੰਗ ਦੇ ਢੰਗਾਂ ਨਾਲ ਬਹੁਤ ਪੈਸਾ ਇਥੇ ਆਉਣ ਨਾਲ ਜ਼ੁਰਮਾਂ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਡਰੱਗ ਦਾ ਧੰਦਾ ਵੀ ਇਸੇ ਲਈ ਹੀ ਵਧਿਆ ਹੈ ਅਤੇ ਓਵਰ ਡੋਜ਼ ’ਚ ਮੌਤਾਂ ਵੀ ਇਸ ਦਾ ਹੀ ਹਿੱਸਾ ਹਨ। ਬੀ.ਸੀ. ਅਟਾਰਨੀ ਜਨਰਲ ਡੇਵਿਡ ਈ.ਬੀ. ਨੇ ਕਿਹਾ ਕਿ ਅਸੀਂ ਆਪਣੀ ਪੂਰੀ ਵਾਹ ਲਾ ਰਹੇ ਹਾਂ ਕਿ ਮਨੀ ਲਾਊਡਰਿੰਗ ਦੇ ਪੈਸੇ ਨੂੰ ਰੋਕਿਆ ਜਾ ਸਕੇ।

   
ਸ੍ਰੋਮਣੀ ਕਮੇਟੀ ਤੇ ਬਾਦਲ ਪਰਿਵਾਰ ਦੇ ਕਬਜ਼ੇ ਦੇ ਖੁੱਲੇ ਰਾਜ਼..?
 
 
ਭਰਤੀ ਦੇ ਨਾਮ ਤੇ ਠੱਗੇ 44 ਲੱਖ, ਪ੍ਰਧਾਨ ਲੌਂਗੋਵਾਲ ਦੇ ਜਰੀਏ ਬਾਦਲਾਂ ਨੂੰ ਦਿੱਤਾ ਪਾਰਟੀ ਫੰਡ : ਭਾਈ ਮਾਝੀ
ਪੀੜਤ ਪਰਿਵਡਰਢ ਨੇ ੳਕਡਲੀ ਦਲ ਦੀੳਢ ਰੈਲੀੳਢ ਵਿਾਚ ਬਡਦਲ ਪਰਿਵਡਰ ਦਡ ਘਿਰਡਓ ਕਰਨ ਦਡ ਕੀਤਡ ੳੈਲਡਨ


ਬਠਿੰਡਾ: ਸ੍ਰੋਮਣੀ ਕਮੇਟੀ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲ ਪਰਿਵਾਰ ਦੇ ਕਬਜ਼ੇ ਦੇ ਰਾਜ ਖੋਲਦਿਆਂ ਕਮੇਟੀ ਮੁਲਾਜ਼ਮਾਂ ਦੀ ਭਰਤੀ ਵਿੱਚ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਾਏ ਉਥੇ ਹੀ ਠੱਗੀ ਦਾ ਸ਼ਿਕਾਰ ਹੋਏ ਪੀੜਤਾਂ ਨੇ ਬਾਦਲ ਪਰਿਵਾਰ ਖਿਲਾਫ ਮੋਰਚਾ ਖੋਲਦਿਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਅਤੇ ਫਿਰੋਜਪੁਰ ਵਿਖੇ ਅਕਾਲੀ ਦਲ ਦੀਆਂ ਹੋਣ ਵਾਲੀਆਂ ਰੈਲੀਆਂ ਵਿੱਚ ਘਿਰਾਓ ਕਰਨ ਦਾ ਐਲਾਨ ਕੀਤਾ। ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰ ਵਾਰਤਾ ਦੌਰਾਨ ਦਰਬਾਰ-ਏ-ਖਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਅਤੇ ਸਿੱਖ ਪ੍ਰਚਾਰਕ ਹਰਜੀਤ ਸਿੰਘ ਢਿਪਾਲੀ ਨੇ ਸ੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਬਾਦਲ ਪਰਿਵਾਰ ਦਾ ਏਜੰਟ ਬਣਕੇ ਮੁਲਾਜ਼ਮਾਂ ਨਾਲ ਠੱਗੀ ਮਾਰਕੇ 44 ਲੱਖ ਰੁਪਇਆਂ ਅਕਾਲੀ ਦਲ ਨੂੰ ਪਾਰਟੀ ਫੰਡ ਦਿੱਤਾ। ਹੋਰ ਤਾਂ ਹੋਰ ਸਮਾਨਾ ਤੋ ਸ੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਵੱਲੋਂ ਵੀ ਸ੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੇ ਠੱਗੀ ਮਾਰਨ ਸੰਬਧੀ ਕਾਰਵਾਈ ਕਰਨ ਲਈ ਸਿਫਾਰਸ਼ ਵੀ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਾ ਕਰਨਾ ਸ੍ਰੋਮਣੀ ਕਮੇਟੀ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਆਉਦਾ ਹੈ?
ਪੀੜਤ ਦੇਸ ਰਾਜ ਸਿੰਘ ਵਾਸੀ ਪਟਿਆਲਾ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਪਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਅਗਸਤ 2018 ਵਿੱਚ ਸ੍ਰੋਮਣੀ ਕਮੇਟੀ ਵੱਲੋਂ ਅਖਬਾਰ ਵਿੱਚ 500 ਤੋ ਵੱਧ ਨੋਕਰੀਆਂ ਲਈ ਇਸ਼ਤਿਹਾਰ ਦਿੱਤਾ ਗਿਆ ਸੀ ਜਿਸ ਤਹਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਤੈਨਾਤ ਸੇਵਾਦਾਰ ਗੁਰਤੇਜ ਸਿੰਘ ਨੇ ਐਡੀਨੀਸ਼ਲ ਸਕੱਤਰ ਵਿਜੇ ਸਿੰਘ ਦਾ ਨਜ਼ਦੀਕੀ ਦੱਸਕੇ ਉਸਨੂੰ ਸ੍ਰੋਮਣੀ ਕਮੇਟੀ ਵਿੱਚ ਪੱਕੀ ਨੌਕਰੀ ਲਗਵਾਉਣ ਦਾ ਝਾਸਾਂ ਦੇਕੇ 2 ਲੱਖ ਰੁਪਏ ਲਏ ਅਤੇ ਉਸਨੇ 23 ਵਿਅਕਤੀਆਂ ਦੇ ਨੌਕਰੀ ਲਗਵਾਉਣ ਲਈ 20 ਲੱਖ 10 ਹਜ਼ਾਰ ਰੁਪਏ ਨਗਦ ਦਿੱਤੇ ਸਨ ਪਰ ਅੱਜ ਤੱਕ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰਾਂ ਦੀ ਨੌਕਰੀ ਨਹੀ ਦਿੱਤੀ ਗਈ। ਇਸੇ ਤਰਾਂ ਹੀ ਇੱਕ ਹੋਰ ਪੀੜਤ ਗਿਆਨੀ ਗੁਰਚਰਨ ਸਿੰਘ ਵਾਸੀ ਪਿੰਡ ਕਕਰਾਲਾ ਭਾਈਕਾ ਨੇ ਵੀ ਦੋਸ਼ ਲਾਏ ਕਿ ਉਸਨੇ ਵੀ 23 ਵਿਅਕਤੀਆਂ ਨੂੰ ਨੌਕਰੀ ਲਗਵਾਉਣ ਲਈ 23 ਲੱਖ 85 ਹਜ਼ਾਰ ਰੁਪਏ ਗੁਰਤੇਜ ਸਿੰਘ ਨੂੰ ਦਿੱਤੇ। ਪੀੜਤਾਂ ਨੇ ਦੱਸਿਆ ਕਿ ਇਸ ਸੰਬਧੀ ਸ੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਗੋਂਵਾਲ ਵੱਲੋਂ ਇੱਕ ਸਬ ਕਮੇਟੀ ਬਣਾਈ ਗਈ ਜਿਸ ਨਾਲ ਉਹਨਾਂ ਦੀਆਂ ਕਈ ਮੀਟਿੰਗਾਂ ਸ੍ਰੋਮਣੀ ਕਮੇਟੀ ਦਫਤਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈਆਂ ਹਨ ਪਰ ਸ੍ਰੋਮਣੀ ਕਮੇਟੀ ਅਧਿਕਾਰੀਆਂ ਨੇ ਸਕੱਤਰ ਵਿਜੇ ਸਿੰਘ ਦਾ ਪੱਖ ਲੈਦਿਆਂ ਪੀੜਤਾਂ ਨੂੰ ਕੋਈ ਇਨਸਾਫ ਨਹੀ ਦਿੱਤਾ ਕਿਉਂਕਿ ਐਡੀਨੀਸ਼ਲ ਸਕੱਤਰ ਵਿਜੇ ਸਿੰਘ ਨੇ ਪੀੜਤਾਂ ਨੂੰ 2 ਲੱਖ ਰੁਪਏ ਦੇ ਗਾਰੰਟੀ ਚੈਕ ਵਿੱਚ ਬਾਊਂਸ਼ ਹੋ ਚੁੱਕੇ ਹਨ। ਉਹਨਾ ਦੱਸਿਆ ਕਿ ਇਸ ਠੱਗੀ ਦੀ ਸਿਕਾਇਤ ਮੁੱਖ ਮੰਤਰੀ ਪੰਜਾਬ, ਡੀਜੀਪੀ ਨੂੰ ਕਰਨਗੇ ਅਤੇ ਅਦਾਲਤ ਦਾ ਵੀ ਸਹਾਰਾ ਲਿਆ ਜਾਵੇਗਾ। ਇਸ ਮੋਕੇ ਭਾਈ ਮਾਝੀ ਅਤੇ ਪੀੜਤ ਵਿਅਕਤੀਆਂ ਨੇ ਐਲਾਨ ਕੀਤਾ ਕਿ ਚੋਣਾਂ ਦੌਰਾਨ ਅਕਾਲੀ ਦਲ ਦੀਆਂ ਹੋਣ ਵਾਲੀਆਂ ਰੈਲੀਆਂ ਵਿੱਚ ਪਰਿਵਾਰਾਂ ਸਮੇਤ ਪੁੱਜਕੇ ਹਰਸਿਮਰਤ ਕੋਰ ਬਾਦਲ ਅਤੇ ਸੁਖਬੀਰ ਬਾਦਲ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ।

ਸ਼੍ਰੋਮਣੀ ਕਮੇਟੀ ਵਧੀਕ ਸਕੱਤਰ ਮੁਅਤਲ; ਬਾਦਲਾਂ ਦੀ ਪਟਿਆਲਾ ਰੈਲੀ ਲਈ ਦੇਣੀ ਸੀ ਇਹ ਰਕਮ
ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਵਿੱਚ ਮੁਲਾਜਮ ਭਰਤੀ ਕਰਾਉਣ ਲਈ ਪੈਸੇ ਲਏ ਜਾਣ ਦੇ ਇੱਕ ਸਾਹਮਣੇ ਆਏ ਮਾਮਲੇ ਵਿੱਚ ਕਾਰਵਾਈ ਕਰਦਿਆਂ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਧਰਮ ਪ੍ਰਚਾਰ ਦੇ ਵਧੀਕ ਸਕੱਤਰ ਬਿਜੇ ਸਿੰਘ ਨੂੰ ਨੌਕਰੀ ਤੋਂ ਮੁਅਤਲ ਕਰ ਦਿੱਤਾ ਹੈ।ਬਿਜੇ ਸਿੰਘ ਦਾ ਹੈਡ ਕੁਆਟਰ ਵੀ ਅਨੰਦਪੁਰ ਸਾਹਿਬ ਤਬਦੀਲ ਕਰ ਦਿੱਤਾ ਗਿਆ ਹੈ। ਬਿਜੇ ਨੂੰ ਮੁਅਤਲ ਕੀਤੇ ਜਾਣ ਦੀ ਕਾਰਵਾਈ ਨੇ ਪੰਥਕ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ ਕਿ ਲੋਂਗੋਵਾਲ ਵੀ ਉਸੇ ਮਾਮਲੇ ਵਿੱਚ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਿਥੇ ਕਿਤੇ ਬਾਦਲ ਦਲ ਪਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਮ ਬੋਲਦਾ ਹੋਵੇ ਕਿਉਂਕਿ ਬਿਜੇ ਸਿੰਘ ਵਲੋਂ ਪੈਸੇ ਲਏ ਜਾਣ ਦੇ ਮਾਮਲੇ ਵਿੱਚ ਸ਼ਿਕਾਇਤ ਕਰਤਾ ਨੇ ਦੋਸ਼ ਲਗਾਏ ਸਨ ਕਿ ਪੈਸੇ ਸੁਖਬੀਰ ਬਾਦਲ ਦੀ ਰੈਲੀ ਦੇ ਨਾਮ ਲਏ ਗਏ ਹਨ। ਪੰਥਕ ਧਿਰਾਂ ਦਾ ਸ਼ੱਕ ਬਿਲਕੁਲ ਸਹੀ ਹੈ ਕਿ 30-31ਮਾਰਚ ਦੀ ਮੱਧਰਾਤ ਨੂੰ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਊੜੀ ਢਾਹੇ ਜਾਣ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਵਾਅਦਾ ਕਰਕੇ ਵੀ ਨਾ ਤਾਂ ਬਾਬਾ ਜਗਤਾਰ ਸਿੰਘ ਖਿਲਾਫ ਕਾਨੂੰਨੀ ਕਰਵਾਈ ਕੀਤੀ ਤੇ ਨਾ ਹੀ ਡਿਊੜੀ ਸਬੰਧੀ ਮਤਾ ਦੱਬਾ ਕੇ ਬੈਠਣ ਵਾਲੇ ਕਮੇਟੀ ਅਧਿਕਾਰੀਆਂ/ਮੁਲਾਜਮਾਂ ਜਾਂ ਕਮੇਟੀ ਦੇ ਉਨ੍ਹਾਂ ਮੈਂਬਰਾਂ ਖਿਲਾਫ ਜਿਨ੍ਹਾਂ ਉਪਰ ਇਹ ਡਿਊੜੀ ਡਹਾਉਣ ਦੇ ਦੋਸ਼ ਲਗਦੇ ਸਨ। ਧੰਨਵਾਦ ਸਹਿਤ ਰੋਜ਼ਾਨਾ ਪਹਿਰੇਦਾਰ ਵਿੱਚੋਂ।

   
ਅਲਬਰਟਾ ’ਚ ਜੰਗਲੀ ਅੱਗ ਦਾ ਕਹਿਰ, 5000 ਲੋਕਾਂ ਨੇ ਖਾਲੀ ਕੀਤੇ ਘਰ
 
 
ਵੈਨਕੂਵਰ : ਅਲਬਰਟਾ ’ਚ ਜੰਗਲੀ ਅੱਗ ਨੇ ਕਹਿਰ ਮਚਾਇਆ ਹੋਇਆ ਹੈ ਤੇ ਇੱਥੇ 5000 ਤੋਂ ਵਧੇਰੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ’ਤੇ ਸ਼ਰਣ ਲੈਣੀ ਪਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਕਾਰਨ 230,000 ਏਕੜ ਜ਼ਮੀਨ ਸੜ ਕੇ ਸਵਾਹ ਹੋ ਚੁੱਕੀ ਹੈ। ਦੂਜੇ ਸ਼ਹਿਰਾਂ ’ਚ ਵੀ ਧੂੰਏ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗੈਸ ਅਤੇ ਤੇਲ ਵਾਲੀਆਂ ਚੀਜ਼ਾਂ ਨੂੰ ਬੰਦ ਰੱਖਣ। ਲਗਭਗ 90 ਫਾਇਰ ਫਾਈਟਰਜ਼, 25 ਹੈਲੀਕਾਪਟਰ, ਏਅਰ ਟੈਂਕਰ, 10 ਪ੍ਰੋਟੈਕਸ਼ਨ ਯੁਨਿਟ ਤੇ ਭਾਰੀ ਮਸ਼ੀਨਰੀ ਨਾਲ ਅੱਗ ’ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਇਸ ਮੁਸ਼ਕਲ ਘੜੀ ’ਚ ਲੋਕ ਇਕ-ਦੂਜੇ ਦੀ ਮਦਦ ਕਰ ਰਹੇ ਹਨ। ਮੌਸਮ ਅਧਿਕਾਰੀਆਂ ਨੇ ਕਿਹਾ ਕਿ ਅਜੇ ਅਗਲੇ ਹਫਤੇ ਤਕ ਮੀਂਹ ਪੈਣ ਦੇ ਆਸਾਰ ਨਹੀਂ ਹਨ। ਇਸ ਲਈ ਅਜੇ ਕੁੱਝ ਕਿਹਾ ਨਹੀਂ ਜਾ ਸਕਦਾ ਕਿ ਅੱਗ ’ਤੇ ਕਦੋਂ ਤਕ ਕਾਬੂ ਪਾਇਆ ਜਾ ਸਕੇ। ਸਲੇਵ ਲੇਕ ਸ਼ਹਿਰ ’ਚ ਮੰਗਲਵਾਰ ਨੂੰ 4 ਨਵੀਂਆਂ ਥਾਵਾਂ ’ਤੇ ਅੱਗ ਲੱਗਣ ਦੀ ਖਬਰ ਮਿਲੀ ਸੀ ਜਿਸ ਕਾਰਨ ਇਸ ਸ਼ਹਿਰ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਚੇਤਾਹ ਸ਼ਹਿਰ ਦੇ ਲੋਕਾਂ ਨੂੰ ਅਗਲੇ 72 ਘੰਟਿਆਂ ਤੱਕ ਅਲਰਟ ਰਹਿਣ ਲਈ ਕਹਿ ਦਿੱਤਾ ਗਿਆ ਹੈ। ਲੋਕਾਂ ਨੂੰ ਦੱਸ ਦਿੱਤਾ ਗਿਆ ਹੈ ਕਿ ਕਿਸੇ ਵੀ ਸਮੇਂ ਉਨ੍ਹਾਂ ਨੂੰ ਘਰ ਖਾਲੀ ਕਰਨੇ ਪੈ ਸਕਦੇ ਹਨ।


   
ਕਿਰਨ ਢੇਸੀ ਕਤਲ: ਪੁਲਿਸ ਵੱਲੋਂ ਦੋਸ਼ੀ ਨੌਜਵਾਨ ਦੀ ਮਾਂ ਵੀ ਗ੍ਰਿਫ਼ਤਾਰ
 
 
ਵੈਨਕੂਵਰ - ਸਰੀ ’ਚ ਕਰੀਬ ਦੋ ਸਾਲ ਪਹਿਲਾਂ ਹੋਏ 19 ਸਾਲਾ ਮੁਟਿਆਰ ਭਵਕਿਰਨ ਢੇਸੀ ਦੇ ਹੋਏ ਕਤਲ ਦੇ ਮਾਮਲੇ ਵਿੱਚ ਪੁਲਿਸ ਨਿੱਤ ਨਵੇਂ ਖੁਲਾਸੇ ਕਰ ਰਹੀ ਹੈ। ਕੁਝ ਦਿਨ ਪਹਿਲਾਂ ਪੁਲਿਸ ਨੇ ਲੜਕੀ ਦੇ ਦੋਸਤ ਹਰਜੋਤ ਸਿੰਘ ਦਿਓ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ ਪਰ ਪੁਲਿਸ ਨੇ ਨੌਜਵਾਨ ਦੀ ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਔਰਤ ਦੀ ਪਛਾਣ ਮਨਜੀਤ ਕੌਰ ਦਿਓ (54) ਵਜੋਂ ਹੋਈ ਹੈ। ਪੁਲਿਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਨੂੰ ਸਬੂਤ ਮਿਲੇ ਸਨ ਕਿ ਮੁਲਜ਼ਮ ਨੌਜਵਾਨ ਦੀ ਮਾਂ ਨੇ ਕਤਲ ਤੋਂ ਬਾਅਦ ਆਪਣੇ ਪੁੱਤਰ ਨੂੰ ਬਚਾਉਣ ਲਈ ਕੁਝ ਗ਼ਲਤ ਹਥਕੰਡੇ ਅਪਣਾਏ ਸਨ। ਸਰੀ ਦੀ ਪੁਲਿਸ ਸੁਪਰਡੈਂਟ ਡੋਨਾ ਰਿਚਰਡਸਨ ਅਤੇ ਦਿਵੈਨੀ ਮੈਕਡੌਨਲਡ ਨੇ ਦੱਸਿਆ ਕਿ 2 ਅਗਸਤ 2017 ਨੂੰ ਤੜਕਸਾਰ ਸਰੀ ਦੇ ਦੱਖਣੀ ਪਾਸੇ 24 ਐਵੇਨਿਊ ਸਥਿਤ 187 ਸਟਰੀਟ ਉੱਤੇ ਕਾਰ ਨੂੰ ਅੱਗ ਲੱਗੀ ਹੋਣ ਬਾਰੇ ਪਤਾ ਲੱਗਿਆ ਸੀ। ਪੁਲਿਸ ਨੂੰ ਉਸ ਕਾਰ ’ਚੋਂ 19 ਸਾਲਾ ਵਿਦਿਆਰਥਣ ਕਿਰਨ ਢੇਸੀ ਦੀ ਲਾਸ਼ ਮਿਲੀ ਸੀ। ਮੌਤ ਤੋਂ 6 ਮਹੀਨੇ ਪਹਿਲਾਂ ਹੀ ਕਿਰਨ ਦਾ ਗੁਰਦਿਆਂ ਦਾ ਅਪਰੇਸ਼ਨ ਹੋਇਆ ਸੀ। ਜਾਣਕਾਰਾਂ ਅਨੁਸਾਰ ਕਿਰਨ ਬਹੁਤ ਹੋਣਹਾਰ ਲੜਕੀ ਸੀ। ਉਸ ਦੀ ਲਾਸ਼ ’ਤੇ ਹੋਏ ਜ਼ਖ਼ਮਾਂ ਤੋਂ ਪੁਲਿਸ ਨੇ ਅੰਦਾਜ਼ਾ ਲਾਇਆ ਸੀ ਕਿ ਲੜਕੀ ਦਾ ਕਤਲ ਕਰਨ ਮਗਰੋਂ ਕਾਰ ਨੂੰ ਅੱਗ ਲਾਈ ਗਈ ਹੈ, ਤਾਂ ਕਿ ਇਹ ਹਾਦਸਾ ਜਾਪੇ। ਪੁਲੀਸ ਅਫ਼ਸਰਾਂ ਨੇ ਦੱਸਿਆ ਕਿ ਭਾਵੇਂ ਸ਼ੱਕ ਦੀ ਸੂਈ ਕਈ ਮਹੀਨੇ ਪਹਿਲਾਂ ਹੀ ਹਰਜੋਤ ਉੱਤੇ ਟਿਕ ਗਈ ਸੀ, ਪਰ ਸਬੂਤ ਇਕੱਠੇ ਕਰਨ ’ਚ ਸਮਾਂ ਲੱਗ ਗਿਆ। ਪੁਲਿਸ ਅਨੁਸਾਰ ਜਾਂਚ ਦੌਰਾਨ ਮਨਜੀਤ ਕੌਰ ਵੱਲੋਂ ਨਿਭਾਈ ਗਈ ਭੂਮਿਕਾ ਬਾਰੇ ਪਤਾ ਲੱਗਾ ਹੈ।


   
ਮਿਸ਼ਨ ’ਚ 100 ਨੰਬਰੀ 9ਵਾਂ ਸਾਲਾਨਾ ਤਾਸ਼ ਮੁਕਾਬਲਾ 26 ਮਈ ਨੂੰ
 
 
ਐਬਟਸਫੋਰਡ :-(ਬਰਾੜ-ਭਗਤਾ ਭਾਈ ਕਾ) ਜਿਵੇਂ ਜਿਵੇਂ ਪੰਜਾਬੀ ਭਾਈਚਾਰਾ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਰੋਜੀ ਰੋਟੀ ਲਈ ਅਤੇ ਉਜਲੇ ਭਵਿੱਖ ਲਈ ਆ ਕੇ ਵਸਿਆ ਹੈ ਤਿਵੇਂ ਤਿਵੇਂ ਉਨ੍ਹਾਂ ਨੇ ਆਪਣੇ ਆਦਤਾਂ ਆਪਣੀ ਖੇਡਾਂ ਅਤੇ ਆਪਣੇ ਵਿਰਸੇ ਨੂੰ ਆਪਣੇ ਨਾਲ ਹੀ ਲੈ ਆਂਦਾ ਹੈ। ਇਸੇ ਤਰਾਂ ਹੀ ਸੱਥ ਦੀ ਖੇਡ ਵਜੋਂ ਜਾਣੀ ਜਾਂਦੀ ਤਾਸ਼ ਦੀ ਖੇਡ ਵੀ ਪੰਜਾਬੀ ਭਾਈਚਾਰੇ ਦੇ ਬਜ਼ੁਰਗਾਂ ਨੇ ਕੈਨੇਡਾ ਵਰਗੇ ਵਿਕਸਤ ਮੁਲਕਾਂ ਵਿੱਚ ਲਿਆ ਕੇ ਇੱਕ ਮਨੋਰੰਜਨ ਦੇ ਸਾਧਨ ਵਜੋਂ ਖੇਡਣੀ ਸ਼ੁਰੂ ਕਰਨ ਦੇ ਨਾਲ ਨਾਲ ਦੂਜੀਆਂ ਖੇਡਾਂ ਵਾਂਗ ਇਸ ਦੇ ਵੀ ਮੁਕਾਬਲੇ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਸਥਾਨਿਕ ਸ਼ਹਿਰ ਦੇ ਨੇੜਲੇ ਸ਼ਹਿਰ ਮਿਸ਼ਨ ਵਿਖੇ ਤਾਸ਼ ਟੂਰਨਾਮੈਂਟ ਕਮੇਟੀ ਮਿਸ਼ਨ ਵੱਲੋਂ ਮਿਸ਼ਨ ਵਾਸੀਆਂ ਅਤੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਸਾਲ ਵੀ 26 ਮਈ ਦਿਨ ਐਤਵਾਰ ਨੂੰ 100 ਨੰਬਰੀ ਤਾਸ਼ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਸਨਮਾਨ ਚਿੰਨ੍ਹ ਦੇ ਨਾਲ 500,300,200 ਡਾਲਰ ਦੇ ਨਗਦ ਇਨਾਮ ਵੀ ਦਿੱਤੇ ਜਾਣਗੇ। ਕਮੇਟੀ ਮੈਂਬਰ ਗੁਰਚਰਨ ਸਿੰਘ ਵਾਂਦਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਤਾਸ਼ ਦੇ ਮੁਕਾਬਲਿਆਂ ਵਾਸਤੇ 10 ਵਜੇ ਟਾਈਆਂ ਕੱਢੇ ਜਾਣ ਉਪਰੰਤ ਮੈਚ ਸ਼ੁਰੂ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪ੍ਰਤੀ ਟੀਮ 40 ਡਾਲਰ ਐਂਟਰੀ ਫੀਸ ਰੱਖੀ ਗਈ ਹੈ ਅਤੇ ਬਾਕੀ ਦੀਆਂ ਸ਼ਰਤਾਂ ਮੌਕੇ ’ਤੇ ਦੱਸੀਆਂ ਜਾਣਗੀਆਂ। ਚਾਹ ਪਕੌੜਿਆਂ ਦਾ ਖਾਸ ਪ੍ਰਬੰਧ ਕੀਤਾ ਗਿਆ। ਟੂਰਨਾਮੈਂਟ ਸਥਾਨ ਅਤੇ ਹੋਰ ਜਾਣਕਾਰੀ ਲੈਣ ਲਈ ਗੁਰਚਰਨ ਸਿੰਘ ਵਾਂਦਰ 604-316-7170, ਇੰਦਰਪਾਲ ਧਾਲੀਵਾਲ 604-751-4788, ਗੁਰਦੀਪ ਔਲਖ 604-615-9797, ਮਲਕੀਤ ਧਾਲੀਵਾਲ 778-779-0148 ਜਾਂ ਜਸਵਿੰਦਰ ਦਿਉਲ ਨਾਲ 604-864-1683 ਫ਼ੌਨ ’ਤੇ ਸੰਪਰਕ ਕੀਤਾ ਜਾ ਸਕਦਾ ਹੈ।


   
ਕੈਨੇਡਾ-ਅੰਮ੍ਰਿਤਸਰ ਸਿੱਧੀਆਂ ਉਡਾਣਾਂ ਲਈ ਸੰਸਦ ਵਿਚ ਮਤਾ ਪੇਸ਼
 
 
ਵੈਨਕੂਵਰ : ਕੈਨੇਡਾ ’ਚ ਵਸੇ ਪੰਜਾਬੀ ਭਾਈਚਾਰੇ ਦੀ ਦਿੱਲੀ ਹਵਾਈ ਅੱਡੇ ’ਤੇ ਹੁੰਦੀ ਖੱਜਲ-ਖੁਆਰੀ ਤੋਂ ਬਚਾਉਣ ਅਤੇ ਪੰਜਾਬ ਦੇ ਬਾਗ਼ਬਾਨਾਂ ਨੂੰ ਹੁਲਾਰਾ ਦੇਣ ਲਈ ਅੰਮ੍ਰਿਤਸਰ ਤੋਂ ਵੈਨਕੂਵਰ ਅਤੇ ਟੋਰਾਂਟੋ ਲਈ ਸਿੱਧੀਆਂ ਹਵਾਈ ਉਡਾਣਾਂ ਚਲਵਾਉਣ ਲਈ ਕੈਨੇਡਾ ਦੀ ਪਾਰਲੀਮੈਂਟ ਵਿਚ ਮਤਾ ਪੇਸ਼ ਕੀਤਾ ਗਿਆ ਹੈ। ਮਤੇ ਵਿਚ ਸਰਕਾਰ ਰਾਹੀਂ ਹਵਾਈ ਕੰਪਨੀਆਂ ਉੱਤੇ ਦਬਾਅ ਬਣਾਉਣ ਵਾਸਤੇ ਹੋਰ ਮੈਂਬਰਾਂ ਤੋਂ ਵੀ ਸਹਿਯੋਗ ਮੰਗਿਆ ਗਿਆ ਹੈ। ਇਸ ਦੇ ਮੋਹਰੀ ਪਾਰਲੀਮੈਂਟ ਮੈਂਬਰਾਂ ਵਿਚ ਰੂਬੀ ਸਹੋਤਾ, ਰਣਦੀਪ ਸਿੰਘ ਸਰਾਏ ਤੇ ਸੁਖ ਧਾਲੀਵਾਲ ਦੇ ਨਾਂ ਪ੍ਰਮੁੱਖ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਵਿਕਾਸ ਮੰਚ ਦੇ ਸਮੀਪ ਸਿੰਘ ਗੁਮਟਾਲਾ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸ਼ਰਧਾਲੂਆਂ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ਕਾਰਨ ਇਸ ਮੰਗ ਦੀ ਮਹੱਤਤਾ ਹੋਰ ਵਧ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸੰਸਦ ਮੈਂਬਰਾਂ ਦੀ ਫੈਡਰਲ ਸਰਕਾਰ ਤੋਂ ਮੰਗ ਹੈ ਕਿ ਉਹ ਏਅਰ ਕੈਨੇਡਾ ਨੂੰ ਵੈਨਕੂਵਰ ਅਤੇ ਟੋਰਾਂਟੋਂ ਤੋਂ ਅੰਮ੍ਰਿਤਸਰ ਤਕ ਸਿੱਧੀਆਂ ਉਡਾਣਾਂ ਚਾਲੂ ਕਰਨ ਲਈ ਕਹੇ। ਉਨ੍ਹਾਂ ਦੱਸਿਆ ਕਿ ਸੰਸਦ ਮੈਂਬਰਾਂ ਨੇ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਉਹ ਆਪਣੇ ਨਾਗਰਿਕਾਂ ਦੀ ਸਹੂਲਤ ਲਈ ਕੇਐੱਲਐੱਮ, ਲੁਫਥਾਂਸਾ, ਬ੍ਰਿਟਿਸ਼ ਏਅਰ, ਏਅਰ ਫਰਾਂਸ ਆਦਿ ਹਵਾਈ ਕੰਪਨੀਆਂ ਨੂੰ ਵੀ ਕਹਿਣ ਕਿ ਉਹ ਆਪੋ-ਆਪਣੇ ਦੇਸ਼ਾਂ ਦੀਆਂ ਹਵਾਈ ਹੱਬਾਂ ਤੋਂ ਅੰਮ੍ਰਿਤਸਰ ਉਡਾਣਾਂ ਦੇ ਪ੍ਰਬੰਧ ਕਰਨ। ਸਮੀਪ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬ ਦੇ ਬਾਗ਼ਬਾਨਾਂ ਦੇ ਫ਼ਲ ਤੇ ਸਬਜ਼ੀਆਂ ਤਾਜ਼ਾ ਹਾਲਤ ’ਚ ਕੈਨੇਡਾ ਪਹੁੰਚਾਈਆਂ ਜਾ ਸਕਣਗੀਆਂ, ਜਿਨ੍ਹਾਂ ਦਾ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਬਲੂਬੈਰੀ ਸਮੇਤ ਕੈਨੇਡਾ ਦੇ ਕਈ ਉਤਪਾਦਨ, ਜਿਨ੍ਹਾਂ ਦੀ ਪੰਜਾਬ ਵਿਚ ਮੰਗ ਹੈ, ਰੋਜ਼ਾਨਾ ਪੰਜਾਬ ਦੀਆਂ ਮੰਡੀਆਂ ’ਚ ਪਹੁੰਚ ਸਕਣਗੇ। ਸੁੱਖ ਧਾਲੀਵਾਲ ਨੇ ਕਿਹਾ ਕਿ ਜੇ ਭਾਰਤ ਸਰਕਾਰ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਿਆ ਤਾਂ ਉਨ੍ਹਾਂ ਨੂੰ ਭਰੋਸਾ ਹੈ ਕਿ ਕੁਝ ਮਹੀਨਿਆਂ ਤਕ ਹਵਾਈ ਰਸਤੇ ਅੰਮ੍ਰਿਤਸਰ ਸਿੱਧੇ ਤੌਰ ’ਤੇ ਕੈਨੇਡਾ ਨਾਲ ਜੁੜ ਜਾਵੇਗਾ।

   
ਡਾ. ਜੈਰੂਪ ਸਿੰਘ ਨੂੰ ਪੁਸਤਕਾਂ ਭੇਂਟ
 
 
ਸਰੀ : ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਤੇ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਸਾਬਕਾ ਵਾਈਸ ਚਾਂਸਲਰ ਇਹਨੀਂ ਦਿਨੀ ਕੈਨੇਡਾ ਦੌਰੇ ਉਪਰ ਹਨ। ਉਹ ਅਪਣੇ ਨਿਜੀ ਦੌਰੇ ਉਪਰ ਵੈਨਕੂਵਰ ਵੀ ਪਹੁੰਚੇ ਤੇ ਜਾਰਜ ਮੈਕੀ ਲਾਇਬਰੇਰੀ ਵਿਚ ਕਾਵਿ ਸ਼ਾਮ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ੳਹਨਾਂ ਇਸ ਮੌਕੇ ਬੋਲਿਦਿਆਂ ਸੰਖੇਪ ਵਿਚ ਮਾਤ ਭਾਸ਼ਾ ਦੇ ਮਹਤਵ ਬਾਰੇ ਦਸਿਆ ਤੇ ਕਿਹਾ ਕਿ ਅਸੀਂ ਅੰਨੇਵਾਹ ਅੰਗਰੇਜ਼ੀ ਪਿੱਛੇ ਭੱਜ ਰਹੇ ਹਾਂ ਉਹਨਾਂ ਦਸਿਆ ਕਿ ਮੈਂ ਵੀ ਦੇਸੀ ਸਕੂਲਾਂ ਵਿਚ ਪੜਿਆਂ ਹਾਂ ਤੇ ਹੁਣ ਕਈ ਜ਼ਬਾਨਾਂ ਬੋਲ ਲੈਂਦਾ ਹਾਂ। ਉਹਨਾਂ ਕੈਨੇਡਾ ਵਿਚ ਸਾਹਿਤਕ ਸਰਗਰਮੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਚਿਤਰਕਾਰ ਜਰਨੈਲ ਸਿੰਘ ਨੇ ਉਹਨਾਂ ਨੂੰ ਕਾਮਾਗਾਟਾਮਾਰੂ ਸਾਕੇ ਬਾਰੇ ਸਚਿਤਰ ਪੁਸਤਕ ਤੇ ਮੋਹਨ ਗਿੱਲ ਨੇ ਅਪਣੀ ਨਵੀਂ ਛਪੀ ਪੁਸਤਕ ਸੈਲਫੀ ਭੇਂਟ ਕੀਤੀ। ਇਸ ਮੌਕੇ ਉਘੇ ਨਾਵਲਕਾਰ ਸ:ਜਰਨੈਲ ਸਿੰਘ ਸੇਖਾ ਤੇ ਡਾ: ਗੁਲਜ਼ਾਰ ਬਿਲਿੰਗ ਵੀ ਨਾਲ ਸ਼ਾਮਲ ਸਨ।


   
ਵਾਈਟ ਹਾਊਸ ਨੇੜੇ ਖੁਦ ਨੂੰ ਅੱਗ ਲਾਉਣ ਵਾਲੇ ਭਾਰਤੀ ਦੀ ਹੋਈ ਮੌਤ
 
 
ਵਾਸ਼ਿੰਗਟਨ : ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਵਾਈਟ ਹਾਊਸ ਦੇ ਨੇੜੇ 33 ਸਾਲਾ ਭਾਰਤੀ ਨੇ ਕਥਿਤ ਤੌਰ ’ਤੇ ਖੁਦ ਨੂੰ ਅੱਗ ਲਗਾ ਲਈ। ਵਾਈਟ ਹਾਈਸ ਦੇ ਨੇੜੇ ਮੈਰੀਲੈਂਟ ’ਚ ਬੇਥੇਸਡਾ ਦੇ 52 ਏਕੜ ’ਚ ਫੈਲੇ ਜਨਤਕ ਪਾਰਕ ਐਲਿਪਸ ’ਚ ਅਰਨਵ ਗੁਪਤਾ ਨੇ ਖੁਦ ਨੂੰ ਅੱਗ ਲਗਾ ਲਈ ਤੇ ਬਾਅਦ ’ਚ ਉਸ ਦੀ ਮੌਤ ਹੋ ਗਈ। ਯੂਨਾਈਟਡ ਸਟੇਟਸ ਪਾਰਕ ਪੁਲਿਸ ਨੇ ਇਕ ਬਿਆਨ ’ਚ ਕਿਹਾ ਅੱਗ ਬੁਝਣ ਤੋਂ ਬਾਅਦ ਗੁਪਤਾ ਨੂੰ ਇਲਾਜ ਲਈ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ ਪਰ ਵੀਰਵਾਰ ਦੀ ਸਵੇਰੇ ਉਸ ਦੀ ਮੌਤ ਹੋ ਗਈ। ਅਮਰੀਕੀ ਖੁਫੀਆ ਸੇਵਾ ਵਲੋਂ ਜਾਰੀ ਟਵੀਟ ਮੁਤਾਬਕ ਦੁਪਹਿਰੇ 12:20 ਮਿੰਟ ’ਤੇ ਗੁਪਤਾ ਨੇ 15ਵੇਂ ਤੇ ਕਾਂਸੀਟਿਊਸ਼ਨ ਐਵੇਨਿਊ ਦੇ ਨੇੜੇ ਐਲਿਪਸੀ ’ਚ ਖੁਦ ਨੂੰ ਅੱਗ ਲਗਾ ਲਈ। ਖੁਫੀਆ ਸੇਵਾ ਦੇ ਅਧਿਕਾਰੀ ਮੌਕੇ ’ਤੇ ਹਨ ਤੇ ਸ਼ੁਰੂਆਤੀ ਜਾਂਚ ’ਚ ਨੈਸ਼ਨਲ ਪਾਰਕ ਸਰਵਿਸ ਤੇ ਯੂ.ਐੱਸ.ਪਾਰਕ ਪੁਲਿਸ ਦੀ ਮਦਦ ਕਰ ਰਹੇ ਹਨ। ਪੁਲਿਸ ਨੇ ਕਿਹਾ ਕਿ ਗੁਪਤਾ ਦੇ ਪਰਿਵਾਰ ਨੇ ਬੁੱਧਵਾਰ ਸਵੇਰੇ ਉਨ੍ਹਾਂ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ। ਅਧਿਕਾਰੀਆਂ ਨੇ ਉਦੋਂ ਉਨ੍ਹਾਂ ਦੀ ਤਲਾਸ਼ ’ਚ ਇਕ ਸਹਾਇਤਾ ਨੋਟਿਸ ਜਾਰੀ ਕੀਤਾ ਸੀ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੇ ਪਰਿਵਾਰ ਨੇ ਆਖਰੀ ਵਾਰ ਉਨ੍ਹਾਂ ਨੂੰ ਬੁੱਧਵਾਰ ਸਵੇਰੇ ਕਰੀਬ 9:20 ਮਿੰਟ ’ਤੇ ਦੇਖਿਆ ਸੀ ਜਦੋਂ ਉਹ ਵਾਈਟ ਹਾਊਸ ਤੋਂ ਕਰੀਬ 16 ਕਿਲੋਮੀਟਰ ਉੱਤਰ-ਪੂਰਬ ’ਚ ਸਿੰਡੀ ਲੇਨ ਸਥਿਤ ਆਪਣੇ ਘਰ ਤੋਂ ਨਿਕਲੇ ਸਨ। ਮਾਂਟਗੋਮਰੀ ਕਾਊਂਟੀ ਪੁਲਿਸ ਨੇ ਕਿਹਾ ਕਿ ਪਰਿਵਾਰ ਗੁਪਤਾ ਦੀ ਸਰੀਰਕ ਤੇ ਭਾਵਨਾਤਮਕ ਕੁਸ਼ਲਤਾ ਲਈ ਚਿੰਤਤ ਸੀ। ਵਾਸ਼ਿੰਗਟਨ ਡੀਸੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।