ਸਲਮਾਨ ਤੋਂ ਲੈ ਕੇ ਗੇਲ ਨਾਲ ਸੁਰਖੀਆਂ 'ਚ ਆਈ ਇਹ ਅਦਾਕਾਰਾ, ਹੁਣ ਜਲਦ ਹੀ ਬਾਲੀਵੁੱਡ 'ਚ ਕਰੇਗੀ ਵਾਪਸੀ
 
 

ਮੁੰਬਈ- ਅਦਾਕਾਰਾ ਸਨੇਹਾ ਉਲਾਲ ਨੇ ਦੱਸਿਆ ਹੈ ਕਿ ਉਹ ਜਲਦ ਹੀ ਬਾਲੀਵੁੱਡ 'ਚ ਵਾਪਸੀ ਕਰੇਗੀ। 2017 'ਚ ਉਨ੍ਹਾਂ ਦੀ ਨਵੀਂ ਫਿਲਮ ਸ਼ੁਰੂ ਹੋਣ ਵਾਲੀ ਹੈ। ਸਨੇਹਾ ਪਹਿਲੀ ਵਾਰ ਸਲਮਾਨ ਖਾਨ ਦੀ ਫਿਲਮ 'ਲੱਕੀ' ਨੂੰ ਲੈ ਕੇ ਚਰਚਾ 'ਚ ਆਈ ਸੀ ਫਿਰ ਇਸੇ ਸਾਲ ਮਾਰਚ 'ਚ ਵੈਸਟਇੰਡੀਜ਼ ਦੇ ਕ੍ਰਿਕੇਟਰ ਗੇਲ ਨਾਲ ਪਾਰਟੀ ਦੀਆਂ ਕੁਝ ਫੋਟੋਜ਼ ਵੀ ਸਾਹਮਣੇ ਆਈਆਂ ਸਨ।
ਤੁਹਾਨੂੰ ਦੱਸ ਦਈਏ ਕਿ 18 ਦਸੰਬਰ 1985 ਨੂੰ ਸਨੇਹਾ ਦਾ ਜਨਮ ਓਮਾਨ 'ਚ ਹੋਇਆ ਸੀ। ਉਨ੍ਹਾਂ ਨੇ ਇੰਡੀਅਨ ਸਕੂਲ ਮਸਕਟ ਨਾਲ ਆਪਣੀ ਸ਼ੁਰੂਆਤੀ ਐਜੂਕੇਸ਼ਨ ਪੂਰੀ ਕੀਤੀ। ਇਸ ਦੇ ਬਾਅਦ ਉਹ ਹੈਦਰਾਬਾਦ ਫਿਰ ਮੁੰਬਈ ਸ਼ਿਫਟ ਹੋ ਗਈ। ਕਿਹਾ ਜਾਂਦਾ ਹੈ ਕਿ ਕਾਲੇਜ ਦੇ ਦਿਨਾਂ 'ਚ ਸਨੇਹਾ, ਸਲਮਾਨ ਦੀ ਭੈਣ ਅਰਪਿਤਾ ਦੀ ਦੋਸਤ ਸੀ ਅਤੇ ਇਸੇ ਕਾਰਨ ਤੋਂ ਉਨ੍ਹਾਂ ਦੀ ਮੁਲਾਕਾਤ ਸਲਮਾਨ ਨਾਲ ਹੋਈ ਸੀ।


   
ਜਦੋਂ ਜੈਕਲੀਨ ਬਣ ਗਈ ਆਪਣੇ ਮਾਤਾ-ਪਿਤਾ ਦੀ ਸਿੱਖਿਅਕ
 
 

ਮੁੰਬਈ— ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਸਿਧਾਰਥ ਨਾਲ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ 'ਚ ਰੁਝੀ ਹੋਈ ਹੈ। ਦੂਜੇ ਪਾਸੇ ਉਹ ਟੀ. ਵੀ. ਦੇ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾਜਾ' 'ਚ ਜੱਜ ਦੀ ਭੂਮਿਕਾ 'ਚ ਵੀ ਨਜ਼ਰ ਆ ਰਹੀ ਹੈ। ਇਨ੍ਹਾਂ ਸਾਰੇ ਕੰਮਾਂ ਤੋਂ ਸਮਾਂ ਕੱਢ ਕੇ ਹੁਣ ਉਹ ਇਕ ਹੋਰ ਕੰਮ 'ਚ ਰੁੱਝ ਗਈ ਹੈ। ਅਸਲ 'ਚ ਉਹ ਆਪਣੇ ਮਾਤਾ-ਪਿਤਾ ਨੂੰ ਯੋਗਾ ਸਿਖਾਉਣ 'ਚ ਬਿਜ਼ੀ ਹੈ। 
ਜਾਣਕਾਰੀ ਮੁਤਾਬਕ ਜੈਕਲੀਨ ਕੁਝ ਦਿਨਾਂ ਪਹਿਲਾਂ ਆਪਣੇ ਘਰ ਸ਼੍ਰੀਲੰਕਾ ਗਈ ਸੀ, ਜਿਥੇ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਕਾਫੀ ਮਸਤੀ ਕੀਤੀ ਅਤੇ ਆਪਣੇ ਮਾਤਾ-ਪਿਤਾ ਨੂੰ ਯੋਗਾ ਸਿਖਾਉਣ ਵਾਲੀ ਟੀਚਰ ਬਣ ਗਈ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਆਪਣੇ ਭੈਣ-ਭਰਾ ਨੂੰ ਵੀ ਇਸ 'ਚ ਸ਼ਾਮਲ ਕਰ ਲਿਆ। ਅਸਲ 'ਚ ਜੈਕਲੀਨ ਸ਼ੁਰੂ ਤੋਂ ਹੀ ਫਿਟਨੈੱਸ ਦੇ ਮਾਮਲੇ 'ਚ ਕਾਫੀ ਜਾਗਰੁਕ ਅਤੇ ਉਤਸ਼ਾਹਿਤ ਰਹਿੰਦੀ ਹੈ। ਉਨ੍ਹਾਂ ਮੁਤਾਬਕ ਯੋਗਾ ਸਰੀਰ ਲਈ ਹੀ ਨਹੀ ਮਨ ਲਈ ਵੀ ਬਹੁਤ ਜ਼ਰੂਰੀ ਹੈ। ਇਸ ਲਈ ਉਹ ਚਾਹੁੰਦੀ ਹੈ ਕਿ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦਾ ਪਰਿਵਾਰ ਵੀ ਤੰਦਰੁਸਤ ਰਹੇ। 
ਜ਼ਿਕਰਯੋਗ ਹੈ ਕਿ ਜੈਕਲੀਨ ਲਈ ਇਹ ਸਾਲ ਕੈਰੀਅਰ ਵਜੋਂ ਕਾਫੀ ਵਧੀਆ ਅਤੇ ਸ਼ਾਨਦਾਰ ਰਿਹਾ ਹੈ। ਉਨ੍ਹਾਂ ਦੀਆਂ ਫਿਲਮਾਂ 'ਹਾਊਸਫੁੱਲ-3', 'ਡਿਸ਼ੁਮ' ਅਤੇ 'ਫਲਾਇੰਗ ਜੱਟ' ਕਾਫੀ ਬਿਹਤਰੀਨ ਰਹੀਆਂ। ਜੈਕਲੀਨ ਹੁਣ  ਰਾਜ ਅਤੇ ਡੀ. ਕੇ. ਦੀ ਫਿਲਮ 'ਰੀਲੋਡੇਡ' 'ਚ ਸਿਧਾਰਥ ਮਲਹੋਤਰਾ ਪਹਿਲੀ ਵਾਰ ਨਾਲ ਨਜ਼ਰ ਆਵੇਗੀ।


   
ਟਾਈਮਸ ਸੈਲੇਬਸ ਦੀ ਸੂਚੀ 'ਚ ਅਕਸ਼ੈ ਤੇ ਪ੍ਰਿਅੰਕਾ ਨੰਬਰ 1
 
 

ਮੁੰਬਈ— ਟਾਈਮ ਸੈਲੇਬੇਕਸ ਵੈੱਬਸਾਈਟ ਦੇ ਸਰਵੇਖਣ 'ਚ ਅਕਸ਼ੈ ਕੁਮਾਰ ਅਤੇ ਪ੍ਰਿਅੰਕਾ ਚੋਪੜਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਸਰਵੇਖਣ 'ਚ ਅਕਸ਼ੈ ਕੁਮਾਰ ਨੇ ਸਲਮਾਨ ਖਾਨ, ਰਿਤਿਕ ਰੌਸ਼ਨ, ਸ਼ਾਹਿਦ ਕਪੂਰ ਅਤੇ ਅਮਿਤਾਭ ਬੱਚਨ ਨੂੰ ਪਿੱਛੇ ਛੱਡ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਅਕਸ਼ੈ ਨੂੰ ਅਗਸਤ 'ਚ ਕਰਵਾਏ ਗਏ ਸਰਵੇਖਣ 'ਚ 24 ਅੰਕ ਜਦੋਂ ਕਿ ਸਲਮਾਨ ਖਾਨ ਨੂੰ 21.5 ਅੰਕ, ਰਿਤਿਕ ਰੌਸ਼ਨ ਨੂੰ 20 ਅੰਕ, ਸ਼ਾਹਿਦ ਕਪੂਰ ਨੂੰ 18 ਅੰਕ ਅਤੇ ਅਮਿਤਾਭ ਬੱਚਨ ਨੂੰ 17 ਅੰਕ ਮਿਲੇ ਹਨ। ਰਣਵੀਰ ਸਿੰਘ 16.5 ਅੰਕ ਨਾਲ ਛੇਵੇਂ, ਸ਼ਾਹਰੁਖ ਖਾਨ 15.8 ਅੰਕ ਨਾਲ ਸੱਤਵੇਂ, ਅਜੇ ਦੇਵਗਨ 14.9 ਅੰਕ ਨਾਲ ਅੱਠਵੇਂ, ਆਮਿਰ ਖਾਨ 14 ਅੰਕ ਨਾਲ ਨੌਵੇਂ ਅਤੇ ਰਣਬੀਰ ਕਪੂਰ 13 ਅੰਕ ਨਾਲ ਦਸਵੇਂ ਨੰਬਰ 'ਤੇ ਰਹੇ। 
ਅਭਿਨੇਤਰੀਆਂ 'ਚ ਪ੍ਰਿਯੰਕਾ ਚੋਪੜਾ ਪਹਿਲੇ ਸਥਾਨ 'ਤੇ ਰਹੀ। ਪ੍ਰਿਅੰਕਾ ਨੂੰ ਇਸ ਸਰਵੇਖਣ 'ਚ 21 ਅੰਕ ਮਿਲੇ, ਉਥੇ ਹੀ ਅਨੁਸ਼ਕਾ ਸ਼ਰਮਾ 19 ਅੰਕ ਨਾਲ ਦੂਜੇ ਨੰਬਰ 'ਤੇ ਰਹੀ। ਦੀਪਿਕਾ ਪਾਦੁਕੋਣ 17.5 ਅੰਕ ਨਾਲ ਤੀਜੇ, ਸ਼ਰਧਾ ਕਪੂਰ 16 ਅੰਕ ਨਾਲ ਚੌਥੇ ਅਤੇ ਆਲੀਆ ਭੱਟ 15.7 ਅੰਕ ਨਾਲ ਪੰਜਵੇਂ ਨੰਬਰ 'ਤੇ ਰਹੀ। ਸੋਨਮ ਕਪੂਰ 14.9 ਅੰਕ ਨਾਲ ਛੇਵੇਂ, ਕਰੀਨਾ ਕਪੂਰ 14 ਅੰਕ ਨਾਲ ਸੱਤਵੇਂ, ਸੋਨਾਕਸ਼ੀ ਸਿਨਹਾ 13.7 ਅੰਕ ਨਾਲ ਅੱਠਵੇਂ, ਕੈਟਰੀਨਾ ਕੈਫ 13 ਅੰਕ ਨਾਲ ਨੌਵੇਂ ਅਤੇ ਜੈਕਲੀਨ ਫਰਨਾਡੀਜ਼ 13.9 ਅੰਕ ਨਾਲ ਦਸਵੇਂ ਨੰਬਰ 'ਤੇ ਰਹੀ।


   
ਆਲਿਆ ਨੇ ਵੱਖ-ਵੱਖ ਸਟਾਈਲ 'ਚ ਕਰਵਾਇਆ ਫੋਟੋਸ਼ੂਟ, ਦੇਖੋ ਤਸਵੀਰਾਂ
 
 

ਮੁੰਬਈ— ਬਾਲੀਵੁੱਡ ਅਦਾਕਾਰਾ ਆਲਿਆ ਭੱਟ ਨੇ ਅਕਤੂਬਰ ਮਹੀਨੇ ਦੀ 'ਵਰਵ' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ। ਉਹ ਇਸ ਮੈਗਜ਼ੀਨ ਦੀ ਕਵਰ ਗਰਲ ਬਣੀ ਹੈ। ਇਸ ਮੈਗਜ਼ੀਨ ਲਈ ਉਨ੍ਹਾਂ ਨੇ ਵੱਖਰੇ ਅੰਦਾਜ਼ ਨਾਲ ਫੋਟੋਸ਼ੂਟ ਕਰਵਾਇਆ ਹੈ। ਕਿਸੇ ਤਸਵੀਰ 'ਚ ਉਨ੍ਹਾਂ ਨੇ ਪਿੰਕ ਕਲਰ ਦੀ ਡ੍ਰੈੱਸ ਪਾਈ ਹੋਈ ਹੈ ਅਤੇ ਕਿਸੇ 'ਚ ਬਲੈਕ ਆਊਟਫਿੱਟ ਪਾਇਆ ਹੋਇਆ ਹੈ। 
ਜ਼ਿਕਰਯੋਗ ਹੈ ਕਿ ਇਸ ਪਹਿਲਾਂ ਵੀ ਆਲਿਆ ਕਈ ਮੈਗਜ਼ੀਨਾਂ ਦੀ ਕਵਰ ਗਰਲ ਬਣ ਚੁੱਕੀ ਹੈ।


   
ਸ਼ਿਬਾਨੀ ਦਾਂਡੇਕਰ ਨੇ ਸਮਾਰੋਹ 'ਚ ਬਿਖੇਰੇ ਜਲਵੇ
 
 

ਮੁੰਬਈ— ਬਾਲੀਵੁੱਡ ਅਭਿਨੇਤਰੀ, ਗਾਇਕ ਮਾਡਲ ਅਤੇ ਐਂਕਰ ਸ਼ਿਬਾਨੀ ਦਾਂਡੇਕਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਮਰੀਕੀ ਟੀ. ਵੀ. ਦੇ ਮੇਜ਼ਬਾਨ ਦੇ ਰੂਪ 'ਚ ਕੀਤੀ ਸੀ। ਉਨ੍ਹਾਂ ਨੇ ਮਰਾਠੀ ਦੇ ਨਾਲ-ਨਾਲ ਬਾਲੀਵੁੱਡ ਫਿਲਮਾਂ 'ਚ ਵੀ ਆਈਟਮ ਨੰਬਰ ਕਰ ਚੁੱਕੀ ਹੈ। ਉਨ੍ਹਾਂ ਨੇ 'ਜੋਆ', 'ਸ਼ਾਨਦਾਰ' ਅਤੇ 'ਨੂਰ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਸ਼ਿਬਾਨਾ ਸੋਸ਼ਲ ਸਾਈਟ 'ਤੇ ਵੀ ਕਾਫੀ ਸਰਗਰਮ ਰਹਿੰਦੀ ਹੈ। ਉਨ੍ਹਾਂ ਨੇ ਆਪਣੀਆਂ ਕਈ ਬੋਲਡ ਤੇ ਹੌਟ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਸ਼ਿਬਾਨਾ ਸਾਲ 2015 'ਚ ਵੱਡੇ ਪਰਦੇ 'ਤੇ ਨਜ਼ਰ ਆ ਚੁੱਕੀ ਹੈ। ਸ਼ਾਹਰੁਖ ਖਾਨ ਨਾਲ ਵੀ ਕਈ ਵਿਗਿਆਪਨਾਂ 'ਚ ਨਜ਼ਰ ਆ ਚੁੱਕੀ ਹੈ। ਹੁਣੇ ਜਿਹੇ 'ਚ ਸ਼ਿਬਾਨਾ ਇਕ ਸਮਾਰੋਹ 'ਚ ਪਹੁੰਚੀ ਜਿੱਥੇ ਉਨ੍ਹਾਂ ਨੇ ਆਪਣੇ ਜਲਵੇ ਬਿਖੇਰੇ। ਉਹ ਅਕਸਰ ਫੋਟੋਸ਼ੂਟ ਕਰਾਉਂਦੇ ਰਹਿੰਦੇ ਹਨ। ਆਪਣੇ ਹੌਟ ਅਤੇ ਬੋਲਡ ਲੁਕ ਕਾਰਨ ਕਾਫੀ ਸੁਰਖੀਆਂ ਬਟੌਰ ਚੁੱਕੀ ਹੈ।


   
ਰਣਵੀਰ ਸਿੰਘ ਨੇ ਦੀਪਿਕਾ ਨਾਲ 'ਬ੍ਰੇਕਅੱਪ' ਦੀਆਂ ਖ਼ਬਰਾਂ 'ਤੇ ਤੋੜੀ ਚੁੱਪੀ, ਕਿਹਾ 'ਪਿਆਰ ਆਤਮਾ ਨਾਲ ਕਰਨਾ ਪੈਂਦਾ ਹੈ'
 
 

ਪੇਰਿਸ— ਪਿਛਲੇ ਕਈ ਦਿਨਾਂ ਤੋਂ ਇਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ ਕਿ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦਾ ਬ੍ਰੇਕਅੱਪ ਹੋ ਚੁੱਕਿਆ ਹੈ। ਇਸ ਵਿੱਚ ਰਣਵੀਰ ਨੇ ਪਿਆਰ ਅਤੇ ਜ਼ਿੰਦਗੀ ਨੂੰ ਲੈ ਕੇ ਇਸ ਤਰਾਂ ਗੱਲਬਾਤ ਕੀਤੀ ਹੈ, ਜਿਸ ਤੋਂ ਲੱਗਦਾ ਹੈ ਕਿ ਦੋਵਾਂ ਵਿਚਕਾਰ ਪਿਆਰ ਅਜੇ ਵੀ ਬਰਕਰਾਰ ਹੈ।
'ਬਾਜੀਰਾਵ ਮਸਤਾਨੀ', 'ਗੋਲੀਓ ਕੀ ਰਾਸਲੀਲਾ: ਰਾਮਲੀਲਾ' ਵਰਗੀਆਂ ਕਈ ਸੁਪਰਹਿੱਟ ਫਿਲਮਾਂ 'ਚ ਬੇਇੰਤਹਾ ਪਿਆਰ ਦਿਖਾਉਣ ਵਾਲੇ ਪ੍ਰੇਮੀ ਦੀ ਭੂਮਿਕਾ ਨਿਭਾਅ ਚੁੱਕੇ ਅਤੇ ਆਉਣ ਵਾਲੇ ਦਿਨਾਂ 'ਚ 'ਬੇਫਿਕਰੇ' 'ਚ ਨਜ਼ਰ ਆਉਣ ਵਾਲੇ 31 ਸਾਲਾਂ ਅਭਿਨੇਤਾ ਮੰਨਦੇ ਹਨ ਕਿ 'ਕਹਿਣਾ ਬਹੁਤ ਅਸਾਨ ਹੁੰਦਾ ਹੈ'।
ਰਣਵੀਰ ਸ਼ਬਦਾਂ ਦੇ ਮਾਮਲੇ 'ਚ ਭਾਵੇ ਉਹ ਧਨੀ ਹੋਣ ਪਰ ਗੱਲ ਜਦੋ ਪਿਆਰ ਦੀ ਆਉਂਦੀ ਹੈ ਤਾਂ ਅਭਿਨੇਤਾ ਰਣਵੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਭਾਵਨਾਵਾਂ ਦਾ ਇਜ਼ਹਾਰ ਕਰਨਾ ਬਹੁਤ ਮੁਸ਼ਕਿਲ ਲੱਗਦਾ ਹੈ।
ਉਨ੍ਹਾਂ ਨੇ ਕਿਹਾ, ''ਪਿਆਰ ਬਸ ਭਾਵਨਾ ਨਹੀਂ ਹੈ, ਪਿਆਰ ਇਕ ਧਾਰਨਾ ਹੈ। ਜਿਸ ਨੂੰ ਬਹੁਤ ਪਹਿਲਾ ਹੀ ਕਲਾਕਾਰਾਂ ਨੇ ਇਜ਼ਹਾਰ ਕਰਨ, ਸਮਝਣ, ਵੰਡਣ ਦੀ ਕੋਸ਼ਿਸ਼ ਕੀਤੀ ਪਰ ਇਸ ਨੂੰ ਅੱਜ ਤੱਕ ਸਮਝਿਆ ਨਹੀਂ ਜਾ ਸਕਦਾ ਨਾ ਹੀ ਇਸ ਦੀ ਵਿਆਖਿਆ ਕੀਤੀ ਜਾ ਸਕੀ ਹੈ।
ਰਣਵੀਰ ਨੇ ਕਿਹਾ, ''ਪਿਆਰ ਆਤਮਾ ਨਾਲ ਕਰਨਾ ਪੈਂਦਾ ਹੈ, ਮੇਰਾ ਮੰਨਣਾ ਹੈ ਕਿ ਸਾਡੇ ਸਾਰਿਆਂ 'ਚ ਆਤਮਾ ਹੈ, ਪਿਆਰ ਮਿਲਣਾ ਅਸਾਨ ਹੈ ਪਰ ਇਹ ਵੱਡੀ ਚੀਜ਼ ਹੈ। ਜਦੋ ਤੁਸੀਂ ਪਿਆਰ ਕਰਦੇ ਹੋ, ਇਹ ਬਿਲਕੁਲ ਪਵਿੱਤਰ ਹੁੰਦਾ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਵਿਆਖਿਆ ਕਰਨ 'ਚ ਮੈਨੂੰ ਹਮੇਸ਼ਾ ਜੂਝਣਾ ਪੈਂਦਾ ਹੈ ਪਰ ਇਹ ਪਵਿੱਤਰ ਆਤਮਾ ਨਾਲ ਜੁੜਿਆ ਹੁੰਦਾ ਹੈ।


   
ਸਿਧਾਰਥ ਦੀ ਫਿਲਮ 'ਚ ਕੰਮ ਨਹੀਂ ਕਰੇਗੀ ਦੀਪਿਕਾ ਪਾਦੂਕੋਣ
 
 

ਮੁੰਬਈ— ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ, ਸਿਧਾਰਥ ਆਨੰਦ ਦੀ ਅਗਲੀ ਫਿਲਮ 'ਚ ਕੰਮ ਕਰਨ ਨੂੰ ਤਿਆਰ ਨਹੀਂ ਹੈ। ਉਸ ਨੇ ਸਿਧਾਰਥ ਦੀ ਫਿਲਮ 'ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬਾਲੀਵੁੱਡ 'ਚ ਚਰਚਾ ਹੋ ਰਹੀ ਹੈ ਕਿ ਸਿਧਾਰਥ ਦੀ ਅਗਲੀ ਫਿਲਮ ਲਈ ਦੀਪਿਕਾ ਨਾਲ ਸੰਪਰਕ ਨਹੀਂ ਕੀਤਾ ਗਿਆ। ਸਿਧਾਰਥ ਦੀ ਇਹ ਫਿਲਮ ਭਾਰਤ ਚੀਨ ਪਰਿਯੋਜਨਾ ਨਾਲ ਸੰਬੰਧਿਤ ਹੈ। ਦੀਪਿਕਾ ਨੇ ਸਿਧਾਰਥ ਦੀ ਫਿਲਮ 'ਚ ਕੰਮ ਕਰਨ ਦੀਆਂ ਖ਼ਬਰਾਂ ਝੂਠੀਆਂ ਹਨ। ਦੀਪਿਕਾ ਨੂੰ ਇਸ ਫਿਲਮ ਦਾ ਪ੍ਰਸਤਾਵ ਨਹੀਂ ਮਿਲਿਆ।
ਜ਼ਿਕਰਯੋਗ ਹੈ ਕਿ ਨਿਰਦੇਸ਼ਕ ਕਬੀਰ ਖਾਨ ਅਤੇ ਸਿਧਾਰਥ ਨੂੰ ਭਾਰਤ ਚੀਨ ਦੇ ਸਹਿਯੋਗ ਨਾਲ ਬਣਨ ਵਾਲੀ ਫਿਲਮ ਲਈ ਕੰਟਰੈਕਟ ਕੀਤਾ ਗਿਆ ਹੈ। ਕਬੀਰ ਖਾਨ ਦੀ ਫਿਲਮ 'ਦਿ ਜੂਕੀਪਰ' ਯਾਤਰਾ 'ਤੇ ਆਧਾਰਿਤ ਹੈ, ਜਦੋਂਕਿ ਸਿਧਾਰਥ ਦੀ ਫਿਲਮ ਰੋਮਾਂਟਿਕ ਕਾਮੇਡੀ ਫਿਲਮ 'ਲਵ ਇਨ ਬੀਜਿੰਗ' ਭਾਰਤੀ ਲੜਕੀ ਦਾ ਚੀਨੀ ਲੜਕੇ ਦੇ ਪਿਆਰ 'ਚ ਪੈਣ ਦੀ ਕਹਾਣੀ ਹੈ। ਇਹ ਦੋਵੇਂ ਫਿਲਮਾਂ 2018 'ਚ ਰਿਲੀਜ਼ ਹੋਣਗੀਆਂ।


   
ਰਿਤਿਕ ਨੂੰ ਆਪਣਾ ਦੋਸਤ ਨਹੀਂ ਮੰਨਦੀ ਇਹ ਅਭਿਨੇਤਰੀ !
 
 

ਮੁੰਬਈ— ਬਾਲੀਵੁੱਡ ਦੀ ਅਭਿਨੇਤਰੀ ਕੰਗਨਾ ਰਨੌਤ ਨੂੰ ਹਾਲ ਹੀ 'ਚ ਆਪਣੇ ਵਾਇਸ ਚੈਟ ਸ਼ੋਅ 'ਚ ਬੁਲਾਉਣ ਵਾਲੀ ਨੇਹਾ ਧੂਪੀਆ ਨੇ ਸਾਫ-ਸਾਫ ਕਿਹਾ ਹੈ ਕਿ ਰਿਤਿਕ ਰੋਸ਼ਨ ਉਨ੍ਹਾਂ ਨੇ ਦੋਸਤ ਨਹੀਂ ਹਨ ਅਤੇ ਉਹ ਰਿਤਿਕ ਦੇ ਬਾਰੇ 'ਚ ਉਨ੍ਹਾਂ ਦੇ ਬਿਆਨ ਦੀ ਇੱਜ਼ਤ ਕਰਦੀ ਹੈ।

ਜ਼ਿਕਰਯੋਗ ਹੈ ਕਿ ਨੇਹਾ ਦੇ ਸ਼ੋਅ 'ਨੋ ਫਿਲਟਰ ਨੇਹਾ' 'ਚ ਪਿਛਲੇ ਦਿਨੀਂ ਮਹਿਮਾਨ ਬਣੀ ਕੰਗਨਾ ਰਨੌਤ ਤੋਂ ਜਦੋਂ ਪੁੱਛਿਆ ਸੀ ਕਿ ਫਿਲਮ ਇੰਡਸਟਰੀ 'ਚ ਉਹ ' Thank God they have famous parents or they'd be nowhere' ਦਾ ਅਵਾਰਡ ਕਿਸ ਨੂੰ ਦੇਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੇ ਰਿਤਿਕ ਰੋਸ਼ਨ ਦਾ ਨਾਮ ਲਿਆ ਸੀ। ਇਸ ਬਾਰੇ 'ਚ ਜਦੋਂ ਉਨ੍ਹਾਂ ਨੇ ਸਵਾਲ ਕੀਤਾ ਤਾਂ ਉਹ ਪਹਿਲਾਂ ਤੋਂ ਹੀ ਮਨਾ ਕਰ ਰਹੀ ਸੀ ਪਰ ਬਾਅਦ 'ਚ ਉਨ੍ਹਾਂ ਨੇ ਕਿਹਾ, ''ਸਾਰਿਆ ਦਾ ਆਪਣਾ-ਆਪਣਾ ਵੱਖ ਵਿਚਾਰ ਹੁੰਦਾ ਹੈ ਅਤੇ ਮੈਂ ਉਨ੍ਹਾਂ ਦੀ ਸਲਾਹ ਦੀ ਇੱਜ਼ਤ ਕਰਦੀ ਹਾਂ। ਜਿੱਥੋ ਤੱਕ ਮੇਰੀ ਉਨ੍ਹਾਂ ਨਾਲ ਦੋਸਤੀ ਦੀ ਗੱਲ ਹੈ ਤਾਂ ਮੈਂ ਤੁਹਾਨੂੰ ਦੱਸ ਦੇਵਾ ਕੀ ਮੈਂ ਉਨ੍ਹਾਂ ਨੂੰ ਸਿਰਫ ਸੋਸ਼ਲੀ ਹੀ ਜਾਣਦੀ ਹਾਂ ਅਤੇ ਬਾਕੀ ਸਾਡੀ ਕੋਈ ਦੋਸਤੀ ਨਹੀਂ ਹੈ।'' ਭਾਵੇਂ ਨੇਹਾ ਨੇ ਬਾਅਦ 'ਚ ਥੋੜਾ ਅਜਿਹਾ ਹੱਸਦੇ ਹੋਏ ਕਿਹਾ ਕਿ ਉਹ ਹਮੇਸ਼ਾਂ ਤੋਂ ਹੀ ਉਨ੍ਹਾਂ ਦੋਵਾਂ ਦੇ ਕੰਮ ਦੀ ਪ੍ਰਸ਼ੰਸਕ ਰਹੀ ਹੈ ਅਤੇ ਉਨ੍ਹਾਂ ਦੇ ਜੋ ਵੀ ਵਿਚਾਰ ਹਨ ਉਨ੍ਹਾਂ ਦੇ ਬਾਰੇ 'ਚ ਸਵਾਲ ਕੰਗਨਾ ਤੋਂ ਹੀ ਪੁੱਛੇ ਜਾਣੇ ਚਾਹੀਦੇ ਹਨ ਰਿਤਿਕ ਨੂੰ ਨਹੀਂ।


   
ਇਕ ਵਾਰ ਫਿਰ ਤੋਂ ਨਜ਼ਰ ਆਵੇਗੀ ਸ਼ਾਹਰੁਖ ਨਾਲ ਇਹ ਅਭਿਨੇਤਰੀ !
 
 

ਮੁੰਬਈ— ਬਾਲੀਵੁੱਡ ਦੀ ਨਵੀਂ ਅਭਿਨੇਤਰੀ ਵਲੂਸ਼ਾ ਡਿਸੂਜ਼ਾ ਸੁਪਰਸਟਾਰ ਸ਼ਾਹਰੁਖ ਖਾਨ ਨਾਲ ਫਿਰ ਤੋਂ ਕੰਮ ਕਰਨ ਜਾ ਰਹੀ ਹੈ। ਇਸ ਸੁਪਰ ਹੌਟ ਮਾਡਲ ਨੇ ਫਿਲਮ 'ਫੈਨ' 'ਚ ਸ਼ਾਹਰੁਖ ਦੀ ਪਤਨੀ ਦਾ ਕਿਰਦਾਰ ਨਿਭਾ ਕੇ ਸੁਰਖੀਆਂ ਬਟੌਰੀਆਂ ਸਨ ਅਤੇ ਹੁਣ ਉਹ ਇਕ ਵਾਰ ਫਿਰ ਤੋਂ ਉਨ੍ਹਾਂ ਨਾਲ ਨਜ਼ਰ ਆਵੇਗੀ ਪਰ ਕਿਸੇ ਫਿਲਮ 'ਚ ਨਹੀਂ। ਉਹ ਹੁਣ ਉਨ੍ਹਾਂ ਨਾਲ ਫਿਲਮ 'ਰਾ. ਵਨ' ਦੇ ਇਕ ਨਵੇਂ ਕਨਸੰਪਟ 'ਚ ਕੰਮ ਕਰਨ ਨੂੰ ਤਿਆਰ ਹੈ। ਦੁਬਈ 'ਚ ਬਣੀ ਬਾਲੀਵੁੱਡ ਥੀਮ ਪਾਰਕ 'ਚ ਕਈ ਸੁਪਰਹਿੱਟ ਹਿੰਦੀ ਫਿਲਮਾਂ ਅਤੇ ਉਨ੍ਹਾਂ ਦੇ ਸਟਾਰਸ ਨੂੰ ਇਕ ਖਾਸ ਥੀਮ ਨਾਲ ਜਗ੍ਹਾ ਦਿੱਤੀ ਜਾ ਰਹੀ ਹੈ। ਇਸ ਪਾਰਕ 'ਚ ਉਨ੍ਹਾਂ ਦੀ ਸੁਪਰਹੀਰੋ ਫਿਲਮ 'ਰਾ. ਵਨ' ਦਾ ਵੀ ਇਕ ਥੀਮ 'ਤੇ ਕਨਸੰਪਟ ਹੋਵੇਗਾ। ਇਸ ਥੀਮ ਲਈ ਇਕ ਵੀਡੀਓ ਵੀ ਬਣਾਇਆ ਜਾ ਰਿਹਾ ਹੈ। ਜਿਸ 'ਚ ਉਨ੍ਹਾਂ ਨਾਲ ਵਲੂਸ਼ਾ ਵੀ ਹੋਵੇਗੀ। ਇਸ ਵੀਡੀਓ ਨੂੰ ਰੀਮਾ ਕਾਗਤੀ ਨਿਰਦੇਸ਼ਿਤ ਕਰੇਗੀ ਅਤੇ ਸ਼ੂਟਿੰਗ 15 ਨਵੰਬਰ ਨੂੰ ਦੁਬਈ ਦੇ ਇਕ ਥੀਮ ਪਾਰਕ 'ਚ ਕੀਤੀ ਜਾਵੇਗੀ। ਵਲੂਸ਼ਾ ਨੇ ਕਿਹਾ, ''ਜਦੋਂ ਵੀ ਕੜੀ ਮਿਹਨਤ ਦੀ ਗੱਲ ਆਉਦੀ ਹੈ ਤਾਂ ਸ਼ਾਹਰੁਖ ਦਾ ਨਾਮ ਉਨ੍ਹਾਂ ਦੇ ਕਹਿਣ ਤੋਂ ਪਹਿਲਾਂ ਆਉਦਾ ਹੈ। ਮੈਨੂੰ ਹਰ ਵਾਰ ਉਨ੍ਹਾਂ ਤੋਂ ਕੁਝ ਸਿੱਖਣ ਤੋਂ ਮਿਲਦਾ ਹੈ।


   
ਨੇਹਾ ਧੂਪੀਆ ਦੀ ਨਿਕਲੀ 'ਲਾਟਰੀ', 500-1000 ਦੇ ਨੋਟਾਂ 'ਤੇ ਲੱਗੇ ਬੈਨ ਤੋਂ ਹੋਇਆ ਇੰਨਾ ਜ਼ਿਆਦਾ ਫਾਇਦਾ, ਜਾਣੋ ਪੂਰਾ
 
 

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਨੇਹਾ ਧੂਪੀਆ ਅੱਜਕੱਲ ਬਿਨ੍ਹਾਂ ਫਿਲਟਰ ਵਾਲੇ ਸਵਾਲ ਪੁੱਛ-ਪੁੱਛ ਕੇ ਲੋਕਾਂ ਤੋਂ ਕਾਫੀ ਰਾਜ ਕਢਵਾ ਰਹੀ ਹੈ ਅਤੇ ਟਾਕ-ਆਫ-ਦਿ-ਟਾਊਨ ਬਣ ਚੁੱਕੀ ਨੇਹਾ ਇਸ ਗੱਲ ਤੋਂ ਵੀ ਕਾਫੀ ਖੁਸ਼ ਹੈ ਕਿ 500 ਅਤੇ 1000 ਦੇ ਨੋਟ ਬੰਦ ਹੋਣ ਨਾਲ ਉਸ ਦੀ ਫਿਲਮ ਨੂੰ 30 ਲੱਖ ਦਾ ਫਾਇਦਾ ਹੋ ਗਿਆ ਹੈ। ਅਸਲ 'ਚ ਨੇਹਾ ਅਤੇ ਰਣਵੀਰ ਸ਼ੈਰੀ ਦੀ ਆਉਣ ਵਾਲੀ ਫਿਲਮ 'ਮੋਹ ਮਾਇਆ ਮਨੀ' ਜਲਦ ਹੀ ਆਉਣ ਵਾਲੀ ਹੈ, ਜਿਸ 'ਚ ਕਾਲੇ ਧੰਨ ਦਾ ਨੂੰ ਪੇਸ਼ ਕੀਤਾ ਹੈ। ਇਸ ਫਿਲਮ ਨਾਲ ਜੁੜੇ ਲੋਕਾਂ ਨੇ ਦੱਸਿਆ ਹੈ ਕਿ 500 ਅਤੇ 1000 ਦੇ ਨੋਟ ਹੰਦ ਹੋਣ ਨਾਲ ਉਸ ਦੀ ਫਿਲਮ ਨੂੰ ਬੈਠੇ ਬਿਠਾਏ ਪ੍ਰਮੋਸ਼ਨ ਮਿਲ ਗਿਆ ਹੈ। ਇਸ ਨਾਲ ਉਨ੍ਹਾਂ ਨੂੰ ਕਰੀਬ 25 ਤੋਂ 30 ਲੱਖ ਦਾ ਫਾਇਦਾ ਹੋਣ ਵਾਲਾ ਹੈ। ਇਸ ਫਿਲਮ ਦੇ ਗਾਣੇ ਲਾਂਚ ਦੇ ਮੌਕੇ 'ਤੇ ਨਿਰਦੇਸ਼ਕ ਮੁਨੀਸ਼ ਭਾਰਦਵਾਜ ਨੇ ਦੱਸਿਆ, 'ਸਾਡੀ ਫਿਲਮ ਭ੍ਰਿਸ਼ਟਾਚਾਰ, ਮਨੀ ਗ੍ਰੀਡ ਅਤੇ ਕਾਲੇ ਧੰਨ 'ਤੇ ਆਧਾਰਿਤ ਹੈ। ਇਸ ਫਿਲਮ ਦੇ ਪੋਸਟਰ 'ਚ 1000-500 ਦੇ ਨੋਟ ਉੱਪਰੋਂ ਡਿੱਗਦੇ ਨਜ਼ਰ ਆਉਂਦੇ ਹਨ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਜਿਵੇਂ ਹੀ ਨੋਟਾਂ ਨੂੰ ਲੈ ਕੇ ਘੋਸ਼ਣਾ ਕੀਤੀ ਤਾਂ ਸਾਡੀ ਫਿਲਮ ਦਾ ਪੋਸਟਰ 'ਤੇ ਟ੍ਰੇਲਰ ਸੁਰਖੀਆਂ 'ਚ ਆ ਗਿਆ। ਲੋਕਾਂ ਨੇ ਸੋਸ਼ਲ ਮੀਡੀਆ 'ਚ ਸਾਡੀ ਫਿਲਮ ਬਾਰੇ ਖੂਬ ਗੱਲਾਂ ਕੀਤੀਆਂ। ਜੇਕਰ ਇਸ ਫਿਲਮ ਨੂੰ ਮੁਫਤ 'ਚ ਮਿਲੀ ਪਬਲਿਸਿਟੀ ਨੂੰ ਪੈਸਿਆਂ ਨਾਲ ਜੋੜ ਕਰ ਦੇਖਿਆ ਜਾਵੇ ਤਾਂ 20 ਤੋਂ 30 ਲੱਖ ਰੁਪਏ ਦਾ ਫਾਇਦਾ ਹੋ ਗਿਆ ਹੈ।'


ਜ਼ਿਕਰਯੋਗ ਹੈ ਕਿ ਫਿਲਮ 'ਮੋਹ ਮਾਇਆ ਮਨੀ' ਦੀ ਕਹਾਣੀ ਦਿੱਲੀ 'ਚ ਰਹਿਣ ਵਾਲੇ ਇਕ ਮਿਡਲ ਕਲਾਸ ਕਪਲਸ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਜਿਸ 'ਚ ਪੈਸੇ ਪਿੱਛੇ ਭੱਜਦੇ ਲੋਕਾਂ ਦੀਆਂ ਮੁਸਬਤਾਂ ਨੂੰ ਵੀ ਦਿਖਾਇਆ ਗਿਆ ਹੈ। ਦੁਨੀਆ ਭਰ ਦੇ ਇਕ ਦਰਜਨ ਫਿਲਮ ਸਮਾਰੋਹਾਂ 'ਚ ਦਿਖਾਈ ਜਾ ਚੁੱਕੀ ਹੈ। ਇਹ ਫਿਲਮ '25 ਨਵੰਬਰ ਨੂੰ ਰਿਲੀਜ਼ ਹੋਵੇਗੀ।


   
'ਸਿੰਗਲ ਮਦਰ' ਦੀ ਭੂਮਿਕਾ ਨਿਭਾਉਣ ਲਈ ਉਤਸੁਕ ਹਾਂ- ਕਾਜੋਲ ਦੇਵਗਨ
 
 

ਮੁੰਬਈ—ਹਿੰਦੀ ਫਿਲਮ ਦੀ ਮਸ਼ਹੂਰ ਅਭਿਨੇਤਰੀ ਕਾਜੋਲ ਦਾ ਕਹਿਣਾ ਹੈ ਕਿ ਉਹ ਆਪਣੀ ਅਗਲੀ ਫਿਲਮ 'ਚ ਇਕੱਲੀ ਬੱਚੇ ਦੀ ਪਾਲਨ-ਪੋਸ਼ਣ ਕਰਨ ਵਾਲੀ ਮਾਂ ਦੀ ਭੂਮਿਕਾ ਨਿਭਾਉਣਾ ਚਾਹੁੰਦੀ ਹੈ। ਉਹ ਇਸ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਕਰੇਗੀ।
ਨਿਰਦੇਸ਼ਕ ਆਨੰਦ ਗਾਂਧੀ ਆਪਣਾ ਇਕ ਨਾਟਕ 'ਤੇ ਫਿਲਮ ਬਣਾਉਣ 'ਤੇ ਕੰਮ ਕਰ ਰਹੇ ਹਨ, ਜਿਸ 'ਚ ਕਾਜੋਲ ਮੁੱਖ ਕਿਰਦਾਰ 'ਚ ਹੋਵੇਗੀ। 'ਸ਼ਿਵ ਆਫ ਥੀਸਸ' ਦੇ ਨਿਰਦੇਸ਼ਕ ਫਿਲਮ ਦੀ ਕਹਾਣੀ ਦੇ ਸਹਿ ਲੇਖਕ ਵੀ ਹਨ। ਇਸ ਦੇ ਨਿਰਮਾਤਾ ਅਜੇ ਦੇਵਗਨ ਹੋਣਗੇ।
ਕਾਜੋਲ ਨੇ ਕਿਹਾ, ''ਉਹ (ਆਨੰਦ ਗਾਂਧੀ) ਫਿਲਮ ਦਾ ਨਿਰਦੇਸ਼ਨ ਨਹੀਂ ਕਰਨਗੇ। ਉਨ੍ਹਾਂ ਨੇ ਇਸ ਕਹਾਣੀ ਨੂੰ ਲਿਖਿਆ ਹੈ। ਅਸੀਂ ਅਜੇ ਵੀ ਸਕਰਿਪਟ ਪੱਧਰ 'ਤੇ ਹੀ ਹਾਂ ਅਤੇ ਇਸ ਸਕਰਿਪਟ ਦਾ ਅੰਤਿਮ ਦੌਰ ਚਲ ਰਿਹਾ ਹੈ। ਮੈਂ ਫਿਲਮ 'ਚ 'ਸਿੰਗਲ ਮਦਰ' ਦੀ ਭੂਮਿਕਾ ਨਿਭਾਅ ਰਹੀ ਹਾਂ। ਇਹ ਇਕ ਚੰਗੀ ਕਹਾਣੀ ਹੈ ਅਤੇ ਮੈਂ ਇਸ ਭੂਮਿਕਾ ਨੂੰ ਲੈ ਕੇ ਉਤਸ਼ਾਹਿਤ ਹਾਂ।''
ਨਿੱਜੀ ਜ਼ਿੰਦਗੀ 'ਚ 42 ਸਾਲਾ ਦੀ ਅਭਿਨੇਤਰੀ ਦੋ ਬੱਚਿਆਂ ਦੀ ਮਾਂ ਹੈ। ਕਾਜੋਲ ਲੱਗਦਾ ਹੈ ਕਿ ਕਲਾਕਾਰਾਂ 'ਤੇ ਉਨ੍ਹਾਂ ਦਾ ਪ੍ਰਸ਼ੰਸ਼ਕਾਂ ਅਤੇ ਮੀਡੀਆ ਦੇ ਕਾਰਨ ਹਰ ਸਮੇਂ ਚੰਗਾ ਦਿਖਣ ਦਾ ਦਬਾਅ ਹੁੰਦਾ ਹੈ, ਜੋ ਕਿ ਪਹਿਲਾ ਨਹੀਂ ਹੁੰਦਾ ਸੀ।
ਕਾਜੋਲ ਨੇ ਕਿਹਾ, ''ਸਵੇਰ ਹੋਵੇ ਜਾਂ ਫਿਰ ਦੁਪਹਿਰ ਜਾਂ ਫਿਰ ਰਾਤ ਹੋਵੇ। ਜਦੋ ਵੀ ਅਸੀਂ ਘਰ ਤੋਂ ਬਾਹਰ ਜਾਂਦੇ ਹਾਂ ਤਾਂ ਸਾਨੂੰ ਹਰ ਸਮੇਂ ਚੰਗਾ ਦਿਖਣਾ ਹੁੰਦਾ ਹੈ। ਅਜਿਹਾ ਵੀ ਕਈ ਵਾਰ ਹੁੰਦਾ ਹੈ ਕਿ ਤੁਸੀਂ ਕਿਵੇ ਦੇ ਕੱਪੜੇ ਪਾਏ ਹੋਏ ਹਨ ਜਾਂ ਫਿਰ ਪੈਨਸਿਲ ਹੀਲ ਨਹੀਂ ਪਾਈ? ਮੈਨੂੰ ਹੈਰਾਨਗੀ ਹੁੰਦੀ ਹੈ ਕਿ ਇਹ ਕਿਵੇ ਜੱਚਦਾ ਹੈ। ਉਸ ਨੇ ਕਿਹਾ, ''ਮੈਂ ਗੰਭੀਰਤਾ ਨਾਲ ਨਹੀਂ ਲੈਂਦੀ ਅਤੇ ਇਸ ਨੂੰ ਆਪਣੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਨਹੀਂ ਦਿੰਦੀ। ਮੈਂ ਹਮੇਸ਼ਾ ਚੱਪਲ ਅਤੇ ਅਰਾਮਦਾਇਕ ਕੱਪੜਿਆਂ 'ਚ ਖੁਸ਼ ਰਹਿੰਦੀ ਹਾਂ।


   
ਹੁਣ ਹਿੰਦੀ 'ਚ ਫਿਲਮ ਬਣਾਵੇਗੀ ਪ੍ਰਿਯੰਕਾ
 
 

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਹੁਣ ਹਿੰਦੀ ਫਿਲਮ ਬਣਾਉਣ ਦੀ ਤਿਆਰੀ ਕਰ ਰਹੀ ਹੈ। ਪ੍ਰਿਅੰਕਾ ਨੇ ਬਤੌਰ ਨਿਰਮਾਤਾ ਭੋਜਪੁਰੀ ਵਿਚ 'ਬਮ ਬਮ ਬੋਲ ਰਹਾ ਹੈ ਕਾਸ਼ੀ' ਅਤੇ ਮਰਾਠੀ ਵਿਚ 'ਵੈਂਟੀਲੇਟਰ' ਫਿਲਮ ਬਣਾਈ ਹੈ। ਛੇਤੀ ਹੀ ਉਨ੍ਹਾਂ ਦੀ ਪੰਜਾਬੀ ਫਿਲਮ 'ਸਰਵਣ' ਰਿਲੀਜ਼ ਹੋਣ ਵਾਲੀ ਹੈ। ਉਹ ਹੁਣ ਬਾਲੀਵੁੱਡ ਲਈ ਵੀ ਇਕ ਫਿਲਮ ਬਣਾਵੇਗੀ ਅਤੇ ਇਸ ਫਿਲਮ ਦੀ ਕਹਾਣੀ ਪ੍ਰਿਯੰਕਾ ਦੇ ਦਿਲ ਦੇ ਕਾਫੀ ਨੇੜੇ ਹੈ। ਅਮਰੀਕਾ ਵਿਚ ਆਪਣੇ ਸ਼ੋਅ 'ਕਵਾਂਟਿਕੋ' ਅਤੇ ਹਾਲੀਵੁੱਡ ਫਿਲਮ 'ਬੇਵਾਚ' ਲਈ ਲੰਮੇ ਸਮੇਂ ਤੋਂ ਰਹਿ ਰਹੀ ਪ੍ਰਿਯੰਕਾ ਅਗਲੇ ਮਹੀਨੇ ਘਰ ਵਾਪਸੀ ਕਰ ਰਹੀ ਹੈ ਅਤੇ ਭਾਰਤ ਪਰਤਣ ਤੋਂ ਥੋੜ੍ਹੇ ਦਿਨਾਂ ਬਾਅਦ ਹੀ
ਉਹ ਹਿੰਦੀ ਫਿਲਮ ਬਣਾਉਣ ਦੀ ਤਿਆਰੀ ਸ਼ੁਰੂ ਕਰ ਦੇਵੇਗੀ।


   
ਆਲੀਆ ਨੇ ਛੁੱਟੀਆਂ 'ਤੇ ਜਾ ਕੇ ਭੁਲਾਇਆ ਸੀ ਗਮ
 
 

ਨਵੀਂ ਦਿੱਲੀ— ਬਾਲੀਵੁੱਡ ਵਿਚ ਆਪਣੇ ਛੋਟੇ ਜਿਹੇ ਕੈਰੀਅਰ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਅਦਾਕਾਰਾ ਆਲੀਆ ਭੱਟ ਨੇ ਕਿਹਾ ਕਿ ਬ੍ਰੇਕਅਪ ਦਾ ਗਮ ਭੁਲਾਉਣ ਲਈ ਉਹ ਛੁੱਟੀਆਂ 'ਤੇ ਗਈ ਸੀ। ਜ਼ਿੰਦਗੀ ਦੇ ਫਲਸਫਿਆਂ 'ਤੇ ਬਣੀ ਫਿਲਮ 'ਡੀਅਰ ਜ਼ਿੰਦਗੀ' ਵਿਚ ਮੁੱਖ ਭੂਮਿਕਾ ਨਿਭਾ ਰਹੀ ਆਲੀਆ ਨੇ ਕਿਹਾ ਕਿ ਬ੍ਰੇਕਅਪ ਦੇ ਗਮ ਨੂੰ ਭੁਲਾਉਣ ਦਾ ਕੋਈ ਤੈਅ ਤਰੀਕਾ ਨਹੀਂ ਹੈ ਅਤੇ ਸਾਰਿਆਂ ਦੇ ਹਾਲਾਤ ਵੱਖਰੇ ਹੁੰਦੇ ਹਨ। ਮੈਂ ਛੁੱਟੀਆਂ 'ਤੇ ਜਾ ਕੇ ਅਤੇ ਦੋਸਤਾਂ ਨਾਲ ਗੱਲ ਕਰਕੇ ਆਪਣੇ ਬ੍ਰੇਕਅਪ ਦਾ ਗਮ ਭੁਲਾਇਆ ਸੀ।
ਅਦਾਕਾਰ ਸਿਧਾਰਥ ਮਲਹੋਤਰਾ ਨਾਲ ਨਜ਼ਦੀਕੀਆਂ ਨੂੰ ਲੈ ਕੇ ਸੁਰਖੀਆਂ ਬਟੋਰਨ ਵਾਲੀ ਆਲੀਆ ਨੇ ਕਿਹਾ ਕਿ ਇੰਨੀ ਵਾਰ ਵੀ ਮੇਰਾ ਬ੍ਰੇਕਅਪ ਨਹੀਂ ਹੋਇਆ ਕਿ ਮੈਂ ਇਸ ਵਿਸ਼ੇ 'ਤੇ ਜ਼ਿਆਦਾ ਬੋਲ ਸਕਾਂ। ਸ਼ਾਇਦ ਇਕ ਜਾਂ ਦੋ ਵਾਰ ਹੀ ਮੇਰਾ ਬ੍ਰੇਕਅਪ ਹੋਇਆ ਹੈ। ਉਸਨੇ ਕਿਹਾ ਕਿ ਅੱਜ ਦੀ ਜ਼ਿੰਦਗੀ ਕਾਫੀ ਗਤੀਸ਼ੀਲ ਹੋ ਗਈ ਹੈ ਅਤੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਚੀਜਾਂ ਤੋਂ ਤੁਰੰਤ ਛੁਟਕਾਰਾ ਮਿਲ ਜਾਵੇ ਪਰ ਮੈਨੂੰ ਲੱਗਦਾ ਹੈ ਕਿ ਬ੍ਰੇਕਅਪ ਵਰਗੀਆਂ ਚੀਜਾਂ ਨਾਲ ਨਜਿੱਠਣ ਲਈ ਤੁਹਾਨੂੰ ਸਮਾਂ ਦੇਣਾ ਹੋਵੇਗਾ।


   
ਜਦੋਂ ਅੰਬਾਨੀ ਦੀ ਪਾਰਟੀ 'ਚ ਹੱਥਾਂ 'ਚ ਹੱਥ ਪਾਏ ਦਿਖੇ ਰਣਵੀਰ-ਦੀਪਿਕਾ
 
 

ਮੁੰਬਈ- ਬਾਲੀਵੁੱਡ ਕੱਪਲ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਨੇ ਬ੍ਰੇਕਅੱਪ ਦੀਆਂ ਸਾਰੀਆਂ ਖਬਰਾਂ 'ਤੇ ਵਿਰਾਮ ਲੱਗਾ ਦਿੱਤਾ ਹੈ। ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਮੁਕੇਸ਼ ਅੰਬਾਨੀ ਦੀ ਭਤੀਜੀ ਦੇ ਵਿਆਹ ਤੋਂ ਪਹਿਲੇ ਹੋਈ ਪਾਰਟੀ 'ਚ ਪੁੱਜੇ ਸਨ। ਇਸ ਦੌਰਾਨ ਦੋਵੇਂ ਇਕ-ਦੂਜੇ ਦਾ ਹੱਥ ਫੜੇ ਕਾਫੀ ਕਿਊਟ ਅੰਦਾਜ਼ 'ਚ ਸਪਾਟ ਕੀਤੇ ਗਏ।
ਦੋਵੇਂ ਸਟਾਰ ਜਦੋਂ ਅੰਬਾਨੀ ਦੀ ਪਾਰਟੀ ਤੋਂ ਬਾਹਰ ਆਏ ਤਾਂ ਇਕ ਦੂਜੇ ਦਾ ਹੱਥ ਫੜੇ ਹੋਏ ਸਨ। ਰਣਵੀਰ ਕਾਲੇ ਰੰਗ ਦੇ ਸੂਟ 'ਚ ਬੇਹੱਦ ਹੈਂਡਸਮ ਅਤੇ ਦੀਪਿਕਾ ਗੋਲਡਨ ਬਾਰਡਰ ਵਾਲੀ ਸਫੇਦ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਹ ਦੋਵੇਂ ਸਿਤਾਰੇ ਜਲਦ ਹੀ 'ਪਦਮਾਵਤੀ' 'ਚ ਇਕੱਠੇ ਕੰਮ ਕਰਨਗੇ।


   
ਮਲਾਇਕਾ ਨੇ ਅਰਜੁਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕੀਤਾ ਖੁਲਾਸਾ, ਜਾਣੋ ਪੂਰਾ ਮਾਮਲਾ
 
 

ਮੁੰਬਈ— ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨਾਲ ਆਪਣੇ ਰਿਸ਼ਤੇ ਨੂੰ ਆਖਿਰ  ਕਿਹਾ ਕਿ ''ਅਰਜੁਨ ਮੇਰਾ ਬਹੁਤ ਵਧੀਆ ਦੋਸਤ ਹੈ ਪਰ ਲੋਕ ਇਸ ਦਾ ਗਲਤ ਮਤਲਬ ਕੱਢ ਰਹੇ ਹਨ, ਜੋ ਕਿ ਸਹੀ ਨਹੀਂ।''
ਜ਼ਿਕਰਯੋਗ ਹੈ ਕਿ ਮਲਾਇਕਾ ਅਤੇ ਅਰਜੁਨ ਦੇ ਅਫੇਅਰ ਦੀਆਂ ਖ਼ਬਰਾਂ ਉਸ ਸਮੇਂ ਤੋਂ ਸ਼ੁਰੂ ਹੋਈਆਂ ਸਨ, ਜਦੋ ਤੋਂ ਮਲਾਇਕਾ ਦੀਆਂ ਅਰਬਾਜ਼ ਤੋ ਵੱਖ ਹੋਣ ਦੀਆਂ ਖ਼ਬਰਾਂ ਜ਼ੋਰਾਂ 'ਤੇ ਸੀ। ਇਸ ਅਫੇਅਰ ਕਾਰਨ ਅਰਬਾਜ਼ ਅਤੇ ਮਲਾਇਕਾ ਦੇ ਰਿਸ਼ਤੇ 'ਚ ਦਰਾਰ ਆ ਗਈ।
ਸੂਤਰਾਂ ਮੁਤਾਬਕ, ਕੁਝ ਦਿਨ ਪਹਿਲਾਂ ਅਰਜੁਨ ਨੂੰ ਰਾਤ ਦੇ ਸਮੇਂ ਮਲਾਇਕਾ ਦੇ ਘਰ ਤੋਂ ਵਾਪਸ ਆਉਂਦੇ ਹੋਏ ਵੀ ਦੇਖਿਆ ਗਿਆ ਸੀ। ਦੱਸਣਾ ਚਾਹੁੰਦੇ ਹਾਂ ਕਿ ਅਰਬਾਜ਼ ਤੋ ਵੱਖ ਹੇ ਕੇ ਮਲਾਇਕਾ ਬੇਟੇ ਅਰਹਾਨ ਨਾਲ ਵੱਖ ਹੋ ਕੇ ਰਹਿ ਰਹੀ ਹੈ ਅਤੇ ਅਰਬਾਜ਼ ਗਲੈਕਸੀ ਅਪਾਰਮੈਂਟ 'ਚ ਪੂਰੇ ਖ਼ਾਨ ਪਰਿਵਾਰ ਨਾਲ ਰਹਿ ਰਹੇ ਹਨ।
ਇਕ ਸਮਾਂ ਸੀ ਜਦੋ ਅਰਜੁਨ ਸਲਮਾਨ ਖ਼ਾਨ ਦੀ ਛੋਟੀ ਭੈਣ ਅਰਪਿਤਾ ਨੂੰ ਡੇਟ ਕਰ ਰਹੇ ਸਨ। ਹਾਲਾਂਕਿ ਇਸ ਕਰਕੇ ਸਲਮਾਨ ਅਤੇ ਉਸ ਦੇ ਰਿਸ਼ਤੇ 'ਚ ਕੋਈ ਕੜਵਾਹਟ ਨਹੀਂ ਆਈ ਅਤੇ ਨਾ ਹੀ ਬ੍ਰੇਕਅੱਪ ਤੋਂ ਬਾਅਦ ਅਰਜੁਨ ਦਾ ਨਾਂ ਮਲਾਇਕਾ ਨਾਲ ਨਾਮ ਜੁੜਿਆ। ਉਸ ਤੋਂ ਬਾਅਦ ਸਲਮਾਨ ਅਤੇ ਅਰਜੁਨ ਨੂੰ ਬਹੁਤ ਘੱਟ ਦੇਖਿਆ ਗਿਆ। ਸਲਮਾਨ ਇਸ ਗੱਲ ਤੋਂ ਅਰਜੁਨ ਤੋਂ ਨਾਰਾਜ਼ ਹੈ।
ਅਰਬਾਜ਼ ਅਤੇ ਮਲਾਇਕਾ ਅਰੋੜਾ ਖ਼ਾਨ ਨੇ ਤਲਾਕ ਲਈ ਅਰਜ਼ੀ ਪੇਸ਼ ਕਰ ਦਿੱਤੀ ਹੈ। ਪਿਛਲੇ ਹਫਤੇ ਅਰਬਾਜ਼ ਮਲਾਇਕਾ ਨੂੰ ਪਿਛਲੇ ਹਫਤੇ ਬਾਂਦਰਾ ਫੈਮਿਲੀ ਕੋਰਟ 'ਚ ਤਲਾਕ ਲਈ ਆਪਣੇ-ਆਪਣੇ ਵਕੀਲਾਂ ਨਾਲ ਮਿਲਦੇ ਹੋਏ ਦੇਖਿਆ ਹੈ। ਦੋਵਾਂ ਨੇ ਆਪਸੀ ਮਨਜ਼ੂਰੀ ਤੋਂ ਬਾਅਦ ਤਲਾਕ ਦੀ ਅਰਜ਼ੀ ਦਾਇਰ ਕੀਤੀ ਹੈ। ਪਿਛਲੇ ਹਫਤੇ ਦੋਵਾਂ ਨੇ ਆਪਣੇ ਵਕੀਲਾ ਨਾਲ ਤਲਾਕ ਫਾਇਲ ਦਰਜ਼ ਕੀਤੀ। ਉਸ ਸਮੇਂ ਤੋਂ ਮਲਾਇਕਾ ਨੂੰ ਕਾਊਸਲਿੰਗ ਸੇਸ਼ਨ ਲਈ ਕੋਰਟ 'ਚ ਬੁਲਾਇਆ ਜਾ ਸਕਦਾ ਹੈ।


   
ਦੀਪਿਕਾ ਅਤੇ ਸ਼ਾਹਿਦ 'ਚ ਹੁਣ ਅਜਿਹਾ ਸ਼ੂਟ ਹੋਵੇਗਾ, ਜੋ ਰਣਵੀਰ ਦੀ ਬੇਚੈਨੀ ਨੂੰ ਵਧਾਏਗਾ
 
 

ਮੁੰਬਈ— ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ 'ਪਦਮਾਵਤੀ' 'ਚ ਰੀਅਲ ਲਾਈਫ ਲਵਰ ਕਿਹਾ ਜਾਣ ਵਾਲਾ ਅਭਿਨੇਤਾ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ 'ਚ ਕੋਈ ਰੋਮਾਂਟਿਕ ਸੀਨ ਨਹੀਂ ਹੋਵੇਗਾ। ਜਿਸ ਨੂੰ ਜਾਣ ਕੇ ਰਣਵੀਰ ਭਾਵੇਂ ਹੀ ਉਦਾਸ ਹੋ ਗਿਆ ਹੈ ਪਰ ਹੁਣ ਉਸ ਦੀ ਬੇਚੈਨੀ ਹੋਰ ਵੀ ਵੱਧਣ ਵਾਲੀ ਹੈ, ਜਦੋਂ ਉਸ ਨੂੰ ਸ਼ਾਹਿਦ ਕਪੂਰ ਅਤੇ ਦੀਪਿਕਾ ਪਾਦੂਕੋਣ ਦੇ ਸ਼ੂਟ ਬਾਰੇ ਪਤਾ ਲੱਗੇਗਾ। ਸੂਤਰਾਂ ਮੁਤਾਬਕ ਸ਼ਾਹਿਦ ਅਤੇ ਦੀਪਿਕਾ 'ਚ ਇੰਟੀਮੇਂਟ ਰੋਮਾਂਸ ਨੂੰ ਸ਼ੂਟ ਕਰਨ ਦੀ ਯੋਜਾਨਾ ਬਣਾ ਲਈ ਹੈ। ਇਸ ਫਿਲਮ 'ਚ ਦੀਪਿਕਾ ਰਾਣੀ ਪਦਮਾਵਤੀ ਦਾ ਕਿਰਦਾਰ ਨਿਭਾਅ ਰਹੀ ਹੈ ਜਦੋਂਕਿ ਸ਼ਾਹਿਦ ਕਪੂਰ ਉਸ ਦੇ ਪਤੀ ਰਾਜਾ ਰਤਨ ਸਿੰਘ ਦੀ ਭੂਮਿਕਾ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਦੀਪਿਕਾ ਆਪਣਾ ਘੂਮਰ ਵਾਲਾ ਗਾਣਾ ਅਤੇ ਸ਼ਾਹਿਦ ਕੁਝ ਸੀਨਸ ਖ਼ਤਮ ਕਰ ਲਵੇਗਾ, ਉਸ ਤੋਂ ਬਾਅਦ ਭੰਸਾਲੀ ਰਾਜਾ ਅਤੇ ਰਾਣੀ ਦੇ ਪ੍ਰੇਮ ਨੂੰ ਵੱਖਰੇ ਸਤਰ 'ਤੇ ਲੈ ਜਾਣ ਲਈ ਵੱਖਰੀ ਯੋਜਨਾ ਬਣਾ ਕੇ ਰੱਖੀ ਗਈ ਹੈ। ਦੀਪਿਕਾ ਅਤੇ ਸ਼ਾਹਿਦ 'ਚ ਕਾਫੀ ਸਾਰੇ ਰੋਮਾਂਟਿਕ ਸੀਨਸ ਸ਼ੂਟ ਕੀਤੇ ਜਾਣਗੇ, ਜਿਸ 'ਚ ਇਸ਼ਕ ਦੀ ਸ਼ੇਰੋ-ਸ਼ਾਇਰੀ ਅਤੇ ਕਵਿਤਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਫਿਲਮ 'ਚ ਭੰਸਾਲੀ ਦੀਪਿਕਾ ਤੇ ਸ਼ਾਹਿਦ 'ਤੇ ਇਕ ਰੋਮਾਂਟਿਕ ਗਾਣਾ ਵੀ ਫਿਲਾਏਗਾ।
ਜ਼ਿਕਰਯੋਗ ਹੈ ਕਿ ਰਣਵੀਰ ਸਿੰਘ ਨੇ ਪਦਮਾਵਤੀ ਲਈ ਆਪਣੀ ਸ਼ੁਰੂਆਤੀ ਸ਼ੂਟਿੰਗ ਖ਼ਤਮ ਕਰ ਲਈ ਹੈ ਅਤੇ 'ਬੇਫਿਕਰੇ' ਦੀ ਰਿਲੀਜ਼ਿੰਗ ਤੋਂ ਬਾਅਦ ਇਕ ਵਾਰ ਉਹ ਫਿਰ ਤੋਂ ਭੰਸਾਲੀ ਦੇ ਮੈਦਾਨ 'ਚ ਆਵੇਗਾ। ਦੱਸਿਆ ਜਾ ਰਿਹਾ ਹੈ ਕਿ ਰਣਵੀਰ ਨੂੰ ਇਸ ਵਾਰ ਯੁੱਧ ਦੇ ਸੀਨਸ ਸ਼ੂਟ ਕਰਨੇ ਹਨ, ਜਿਸ ਲਈ ਉਸ ਨੂੰ ਆਪਣੀ ਬਾਡੀ (ਸਰੀਰ) ਨੂੰ ਕਾਫੀ ਫਿੱਟ ਰੱਖਣਾ ਹੋਵੇਗਾ।


   
ਯੁਵਰਾਜ-ਹੇਜ਼ਲ ਦੇ ਵਿਆਹ ਦੀ ਪਾਰਟੀ 'ਚ ਅਨੁਸ਼ਕਾ-ਵਿਰਾਟ ਨੇ ਕੀਤੀ ਖੂਬ ਮਸਤੀ
 
 

ਮੁੰਬਈ— ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਆਪਣੀ ਪ੍ਰੇਮੀ ਵਿਰਾਟ ਕੋਹਲੀ ਨਾਲ ਗੋਆ 'ਚ 'Grand Wedding ' ਸ਼ਾਮਲ ਹੋਈ । ਕ੍ਰਿਕੇਟ ਖਿਡਾਰੀ ਯੁਵਰਾਜ ਸਿੰਘ ਅਤੇ ਅਭਿਨੇਤਰੀ ਹੇਜ਼ਲ ਕੀਚ ਦੇ ਵਿਆਹ 'ਚ ਵਿਰਾਟ ਤੇ ਅਨੁਸ਼ਕਾ ਨੇ ਇਕ ਕਪਲ ਦੀ ਤਰ੍ਹਾਂ ਐਂਟਰੀ ਕੀਤੀ। ਹਾਲੀਆ 'ਚ ਸੋਸ਼ਲ ਮੀਡੀਆ 'ਤੇ ਇਸ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਵਿਰਾਟ ਤੇ ਅਨੁਸ਼ਕਾ ਕਪਲ ਵਾਂਗ ਪੋਜ ਦਿੰਦੇ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਤੇ ਹੇਜ਼ਲ ਕੀਚ ਦੇ ਵਿਆਹ 'ਚ ਖੂਬ ਮਸਤੀ ਕੀਤੀ। ਇਸ ਵਿਆਹ 'ਚ ਦੋਵਾਂ ਨੇ ਖੂਬ ਡਾਂਸ ਕੀਤਾ। ਅਨੁਸ਼ਕਾ-ਵਿਰਾਟ ਨੇ ਪਾਰਟੀ 'ਚ ਅਨੁਸ਼ਕਾ 'ਸੈਨਓਰਿਟਾ...' ਗਾਣੇ 'ਤੇ ਡਾਂਸ ਕੀਤਾ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਦੋਵਾਂ ਨੇ ਇਸ ਵਿਆਹ ਦਾ ਕਾਫੀ ਆਨੰਦ ਮਾਣਿਆ ਹੈ।


   
ਆਖ਼ਿਰ ਅੰਮ੍ਰਿਤਾ ਸਿੰਘ ਨੇ 'ਮੁਬਰਾਕਾਂ' ਕਿਉਂ ਛੱਡ ਦਿੱਤੀ, ਜਾਣੋ ਵਜ੍ਹਾ
 
 

ਮੁੰਬਈ— ਬਾਲੀਵੁੱਡ ਅਭਿਨੇਤਰੀ ਅੰਮ੍ਰਿਤਾ ਸਿੰਘ ਨੇ '2 ਸਟੇਟਸ' 'ਚ ਅਰਜੁਨ ਕਪੂਰ ਦੀ ਮਾਂ ਦੀ ਭੂਮਿਕਾ ਨਿਭਾਈ ਸੀ ਅਤੇ ਵੱਡੇ ਮੂੰਹ ਵਾਲੀ ਪੰਜਾਬੀ ਮਾਂ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ ਪਰ ਅੰਮ੍ਰਿਤਾ ਨੂੰ ਜਦੋਂ ਦੂਜੀ ਵਾਰ 'ਮੁਬਾਰਕਾਂ' 'ਚ ਅਰਜੁਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ ਤਾਂ ਉਸ ਨੇ ਇੰਨਕਾਰ ਕਰ ਦਿੱਤਾ। ਇਸ ਫਿਲਮ 'ਚ ਅੰਮ੍ਰਿਤਾ ਦੇ ਬਾਹਰ ਜਾਣ ਦਾ ਅਸਲੀ ਕਾਰਨ ਹੁਣ ਸਾਹਮਣੇ ਆਇਆ ਹੈ। ਫਿਲਮ 'ਮੁਬਾਰਕਾਂ' ਨੂੰ ਅਨੀਜ ਬਜ਼ਮੀ ਡਾਇਰੈੱਕਟ ਕਰ ਰਿਹਾ ਹੈ। ਇਸ ਫਿਲਮ ਦੀ ਕਹਾਣੀ ਇਕ ਲਾਊਡ ਪਰਿਵਾਰ ਦੇ ਰਿਸ਼ਤਿਆਂ ਦੀ ਕਹਾਣੀ ਹੈ, ਜੋ ਇਕ ਡੈਸਟੀਨੇਸ਼ਨ ਵਿਆਹ ਦੀ ਆਲੇ-ਦੁਆਲੇ ਘੁੰਮਦੀ ਹੈ। ਇਸ ਫਿਲਮ 'ਚ ਅਰਜੁਨ ਕਪੂਰ ਡਬਲ ਭੂਮਕਾ 'ਚ ਨਜ਼ਰ ਆਵੇਗਾ, ਜਦੋਂਕਿ ਅਨਿਲ ਕਪੂਰ ਉਸ ਦੇ ਅੰਕਲ ਦੇ ਕਿਰਦਾਰ 'ਚ ਨਜ਼ਰ ਆਵੇਗਾ। ਇਸ ਫਿਲਮ 'ਚ ਇਕ ਇੰਪੋਟ੍ਰੈਂਟ ਕਿਰਦਾਰ ਲਈ ਮੇਕਰਸ ਨੇ ਅੰਮ੍ਰਿਤਾ ਸਿੰਘ ਨੂੰ ਲਿਆ ਹੈ। ਪਹਿਲਾਂ ਤਾਂ ਉਹ ਇਸ ਲਈ ਮੰਨੀ ਨਹੀਂ ਪਰ ਬਾਅਦ 'ਚ ਇੰਨਕਾਰ ਕਰ ਦਿੱਤਾ। ਅੰਮ੍ਰਿਤਾ ਨੇ ਇਸ ਫਿਲਮ ਨੂੰ ਛੱਡਣ ਦਾ ਕਾਰਨ ਦੱਸਿਆ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਦੀਆਂ ਤਰੀਕਾਂ ਦਾ ਉਸ ਦੀ ਨਿੱਜ਼ੀ ਜ਼ਿੰਦਗੀ ਨਾਲ ਟਕਰਾਅ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਸਮੇਂ ਅੰਮ੍ਰਿਤਾ ਦਾ ਸਾਰਾ ਧਿਆਨ ਆਪਣੀ ਬੇਟੀ ਸਾਰਾ ਅਲੀ ਦੇ ਡੈਬਿਊ 'ਤੇ ਟਿੱਕਿਆ ਹੈ, ਜੋ ਜਲਦ ਹੀ ਵੱਡੇ ਪਰਦੇ 'ਤੇ ਆਪਣੀ ਪਾਰੀ ਸ਼ੁਰੂ ਕਰਨ ਜਾ ਰਹੀ ਹੈ। ਇਸ ਦੌਰਾਨ ਅੰਮ੍ਰਿਤਾ ਕੋਈ ਡਿਸਟ੍ਰੈਕਸ਼ਨ ਨਹੀਂ ਚਾਹੁੰਦੀ। ਸੂਤਰਾਂ ਮੁਤਾਬਕ ਅੰਮ੍ਰਿਤਾ ਸਾਰਾ ਲਈ ਇਕ ਸਹੀ ਲਾਂਚਿੰਗ ਫਿਲਮ ਦੀ ਕਾਫੀ ਸਮੇਂ ਤੋਂ ਤਲਾਸ਼ ਕਰ ਰਹੀ ਹੈ। ਉਹ ਇਸ ਸਮੇਂ ਆਪਣੇ ਕੈਰੀਅਰ ਦੇ ਬਜਾਏ ਸਾਰਾ ਦੇ ਕੈਰੀਅਰ ਨੂੰ ਪੁਸ਼ ਕਰਨਾ ਚਾਹੁੰਦੀ ਹੈ। ਅੰਮ੍ਰਿਤਾ ਨੇ ਫਿਲਮ 'ਮੁਬਾਰਕਾਂ' ਤੋਂ ਇਲਾਵਾ ਕੁਝ ਹੋਰ ਫਿਲਮਾਂ ਵੀ ਛੱਡ ਦਿੱਤੀਆਂ ਹਨ।


   
ਮੇਰੇ ਅਤੇ ਰਣਵੀਰ ਦੇ ਵਿਚਕਾਰ ਚੰਗਾ ਤਾਲਮੇਲ ਰਿਹਾ-ਵਾਣੀ ਕਪੂਰ
 
 

ਨਵੀਂ ਦਿੱਲੀ— ਅਭਿਨੇਤਰੀ ਵਾਣੀ ਨੇ ਆਉਣ ਵਾਲੀ ਫਿਲਮ 'ਬੇਫਿਕਰੇ' ਦੇ ਆਪਣੇ ਸਹਿ-ਕਲਾਕਾਰ ਰਣਵੀਰ ਸਿੰਘ ਦੀ ਕਾਫੀ ਸ਼ਲਾਘਾਂ ਕੀਤੀ ਹੈ। ਵਾਣੀ ਦਾ ਕਹਿਣਾ ਹੈ ਕਿ ਉਸ ਦੇ ਸਹਿ-ਕਲਾਕਾਰ ਰਣਵੀਰ ਸਿੰਘ ਕਾਫੀ ਸਹਿਯੋਗੀ ਹਨ ਅਤ ਉਹ ਹਰ ਕੰਮ ਪੂਰੀ ਜ਼ਿੰਦਾਦਲੀ ਨਾਲ ਕਰਦੇ ਹਨ।
ਇਕ ਸਹਿ-ਕਲਾਕਾਰ ਦੇ ਰੂਪ 'ਚ ਰਣਵੀਰ ਬਾਰੇ 'ਚ ਪੁੱਛੇ ਜਾਣ 'ਤੇ ਵਾਣੀ ਨੇ ਦੱਸਿਆ, ''ਉਹ ਆਪਣੇ ਹਰ ਕੰਮ ਪੂਰੀ ਜ਼ਿੰਦਾਦਲੀ ਨਾਲ ਨਿਭਾਉਂਦੇ ਹਨ ਫਿਰ ਭਾਵੇਂ ਉਹ ਕੋਈ ਵੀ ਜਗ੍ਹਾ ਹੋਵੇ, ਜਾਂ ਕੈਮਰੇ 'ਤੇ ਜਾਂ ਫਿਰ ਇਸ ਤੋਂ ਵੱਖ, ਉਹ ਇਕ ਵਧੀਆ ਇਨਸਾਨ ਹਨ ਅਤੇ ਇਕ ਸਹਾਇਕ ਸਹਿ-ਕਲਾਕਾਰ ਵੀ ਹਨ''
ਬਾਲੀਵੁੱਡ ਦੀ 28 ਸਾਲਾ ਅਭਿਨੇਤਰੀ ਨੇ 2013 'ਚ ਆਈ ਫਿਲਮ 'ਸ਼ੁੱਧ ਦੇਸੀ ਰੋਮਾਂਸ' ਨਾਲ ਐਕਟਿੰਗ ਦੇ ਖੇਤਰ 'ਤ ਕਦਮ ਰੱਖਿਆ ਸੀ। ਉਸ ਦਾ ਕਹਿਣਾ ਹੈ ਕਿ ਉਹ ਆਦਿਤਿਆ ਚੋਪੜਾ ਦੀ ਫਿਲਮ 'ਬੇਫਿਕਰੇ' ਤੋਂ ਪਹਿਲਾ ਹੀ ਰਣਵੀਰ ਨੂੰ ਜਾਣਦੀ ਹੈ।
ਵਾਣੀ ਨੇ ਕਿਹਾ, ''ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾ ਤੋਂ ਹੀ ਮੈਂ ਰਣਵੀਰ ਨੂੰ ਜਾਣਦੀ ਹੈ। ਇਸ ਕਾਰਨ ਸਾਡੇ ਦੋਨਾਂ 'ਚ ਤਾਲਮੇਲ ਵਧੀਆ ਰਿਹਾ।''
ਪੈਰਿਸ 'ਚ ਸ਼ੂਟ ਹੋਈ ਫਿਲਮ 'ਬੇਫਿਕਰੇ' 21ਵੀਂ 'ਚ ਪ੍ਰੇਮ-ਸੰਬੰਧਾਂ 'ਤੇ ਅਧਾਰਿਤ ਹੈ, ਜੋ 9 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।


   
ਬਾਲੀਵੁੱਡ ਤੋਂ ਹਾਲੀਵੁੱਡ ਤੱਕ ਤਹਿਲਕਾ ਮਚਾਉਣ ਵਾਲੀ ਪ੍ਰਿਯੰਕਾ ਹੁਣ ਅਮਰੀਕਾ 'ਚ ਦਿਖਾਏਗੀ ਆਪਣੇ ਜਲਵੇ
 
 

ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨੀ ਦਿਨੀਂ ਅਮਰੀਕਾ 'ਚ ਅੰਤਰਰਾਸ਼ਟਰੀ ਫਿਲਮਾਂ ਅਤੇ ਸ਼ੋਅ 'ਚ ਰੁਝੀ ਹੋਈ ਹੈ। ਪ੍ਰਿਯੰਕਾ ਅਜੇ ਵੀ ਬਾਲੀਵੁੱਡ ਫਿਲਮਾਂ ਨੂੰ ਕਾਫੀ ਯਾਦ ਕਰਦੀ ਹੈ ਅਤੇ ਜਲਦ ਹੀ ਹਿੰਦੀ ਫਿਲਮ ਕਰਨਾ ਚਾਹੁੰਦੀ ਹੈ। ਪ੍ਰਿਯੰਕਾ ਇਨੀ ਦਿਨੀਂ ਅਮਰੀਕਾ ਦੇ ਮਸ਼ਹੂਰ ਸ਼ੋਅ 'ਕਵਾਂਟਿਕੋ 2' ਦੀ ਸ਼ੂਟਿੰਗ 'ਚ ਰੁਝੀ ਹੋਈ ਹੈ। ਹਾਲੀਆ 'ਚ ਟਵਿੱਟਰ 'ਤੇ ਹੋਏ ਇਕ ਸਵਾਲ-ਜਵਾਬ ਦੇ ਸੈਸ਼ਨ 'ਚ ਇਕ ਪ੍ਰਸ਼ੰਸਕ ਨੇ ਪੁੱਛਿਆ ਕਿ ਉਹ ਬਾਲੀਵੁੱਡ ਨੂੰ ਮਿਸ ਕਰਦੀ ਹੈ ਤਾਂ ਉਸ ਨੇ ਆਪਮੇ ਪ੍ਰਸ਼ੰਸਕ ਨੂੰ ਜਵਾਬ ਦਿੱਤਾ ਕਿ, ''ਮੈਂ ਹਿੰਦੀ ਫਿਲਮਾਂ 'ਚ ਕੀਤੀ ਐਕਟਿੰਗ ਨੂੰ ਕਾਫੀ ਮਿਸ ਕਰ ਰਹੀ ਹਾਂ ਅਤੇ ਮੈਂ ਅਗਲੀ ਬਾਲੀਵੁੱਡ ਫਿਮ ਕਰਨ ਲਈ ਬਿਲਕੁਲ ਇੰਤਜ਼ਾਰ ਨਹੀਂ ਕਰ ਸਕਦੀ।'' ਉਸ ਦੇ ਇਕ ਪ੍ਰਸ਼ੰਸਕ ਨੇ ਪੁੱਛਿਆ ਕਿ ਦੂਜੀ ਵਾਰ ਪੀਪੁਲਸ ਚਵਾਇਸ ਅਵਾਰਡ 'ਚ ਸ਼ਾਮਲ ਹੋਣ 'ਤੇ ਤੁਸੀਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਤਾਂ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਪ੍ਰਿਯੰਕਾ ਨੇ ਕਿਹਾ, ''ਇਹ ਮੇਰੇ ਲਈ ਕਾਫੀ ਸ਼ਾਨਦਾਰ ਅਤੇ ਮਾਣਯੋਗ ਦੀ ਗੱਲ ਹੈ।''

ਜ਼ਿਕਰਯੋਗ ਹੈ ਕਿ ਪ੍ਰਿਯੰਕਾ ਇਨੀ ਦਿਨੀਂ ਨਿਊਯਾਰਕ 'ਚ ਰਹਿ ਰਹੀ ਹੈ ਅਤੇ ਆਪਣੇ 'ਕਵਾਂਟਿਕੋ' ਸੀਰੀਜ਼ ਦਾ ਦੂਜਾ ਸੀਜ਼ਨ ਸ਼ੂਟ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਜਲਦ ਹੀ ਆਪਣੇ ਪਹਿਲੀ ਹਾਲੀਵੁੱਡ ਐਕਸ਼ਨ, ਕਾਮੇਡੀ ਫਿਲਮ 'ਬੇਵਾਚ' 'ਚ ਨਜ਼ਰ ਆਉਣ ਵਾਲੀ ਹੈ। ਪ੍ਰਿਯੰਕਾ ਦੀ ਇਹ ਫਿਲਮ 26 ਮਈ 2017 ਨੂੰ ਰਿਲੀਜ਼ ਹੋਵੇਗੀ।

   
ਯੁਵਰਾਜ ਦੀ ਰਿਸੈਪਸ਼ਨ ਤੇ ਲੱਗਿਆ ਕ੍ਰਿਕਟ ਅਤੇ ਬਾਲੀਵੁੱਡ ਸਿਤਾਰਿਆਂ ਦਾ ਮੇਲਾ
 
 

ਮੁੰਬਈ—ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਯੁਵਰਾਜ ਸਿੰਘ 30 ਨਵੰਬਰ (ਚੰਡੀਗੜ੍ਹ) ਅਤੇ 2 ਦਸੰਬਰ (ਗੋਆ) ਨੂੰ ਅਭਿਨੇਤਰੀ ਹੇਜਲ ਕੀਚ ਨਾਲ ਵਿਆਹ ਦੇ ਬੰਧਨ 'ਚ ਬੱਝੇ। ਜਿਸ ਤੋਂ ਬਾਅਦ 6 ਦਸੰਬਰ ਨੂੰ ਦਿੱਲੀ ਸਥਿਤ ਛੱਤਰਪੁਰ 'ਚ ਇਕ ਗ੍ਰੈਂਡ ਰਿਸੈਪਸ਼ਨ ਰੱਖੀ ਗਈ। ਇਸ ਰਿਸੈਪਸ਼ਨ 'ਚ ਕ੍ਰਿਕਟ ਅਤੇ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਸ਼ਾਮਲ ਹੋਏ। ਇਸ ਮੌਕੇ 'ਤੇ ਰਿਸੈਪਸ਼ਨ ਅਤੇ ਸੰਗੀਤ ਦੀਆਂ ਕੁਝ ਖਾਸ ਤਸਵੀਰਾਂ ਅੱਗੇ ਦੇਖ ਸਕਦੇ ਹੋ।


   
ਸ਼ਾਹਰੁਖ ਖ਼ਾਨ- ਸਲਮਾਨ ਨੂੰ ਛੋਟੇ ਪਰਦੇ 'ਤੇ ਦੇ ਸਕਦੇ ਟੱਕਰ, ਟੀ.ਵੀ. 'ਤੇ ਹੋ ਰਹੀ ਹੈ ਜਲਦ ਵਾਪਸੀ
 
 

ਮੁੰਬਈ—ਬਾਲੀਵੁੱਡ ਦੇ 'ਕਿੰਗ ਖ਼ਾਨ' ਕਹਾਉਣ ਵਾਲੇ ਅਭਿਨੇਤਾ ਸ਼ਾਹਰੁਖ ਖ਼ਾਨ ਦੇ ਚਾਹੁੰਣ ਵਾਲਿਆਂ ਲਈ ਖੁਸ਼ਖ਼ਬਰੀ ਇਹ ਹੈ ਕਿ ਜਲਦੀ ਹੀ ਸ਼ਾਹਰੁਖ ਛੋਟੇ ਪਰਦੇ 'ਤੇ ਵਾਪਸੀ ਕਰਨ ਵਾਲੇ ਹਨ। ਸ਼ਾਹਰੁਖ ਨੂੰ ਚਾਹੁੰਣ ਵਾਲੇ ਜਿੰਨੇ ਫਿਲਮਾਂ 'ਚ ਹਨ ਉਸ ਤੋਂ ਜ਼ਿਆਦਾ ਲੋਕ ਉਨ੍ਹਾਂ ਨੂੰ ਛੋਟੇ ਪਰਦੇ 'ਤੇ ਦੇਖਣਾ ਪਸੰਦ ਕਰਦੇ ਹਨ।
ਇਸ ਤੋਂ ਪਹਿਲਾ ਵੀ ਸ਼ਾਹਰੁਖ ਖ਼ਾਨ 'ਬਿੱਗ ਬੌਸ' ਅਤੇ 'ਕਿਆ ਆਪ ਪਾਂਚਵੀ ਪਾਸ ਹੈ' ਨੂੰ ਹੋਸਟ ਕਰ ਚੁੱਕੇ ਹਨ। ਇਸ ਵਾਰ ਸ਼ਾਹਰੁਖ 'ਸਟਾਰ' ਨਾਲ ਇਕ ਵੱਡੇ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ ਅਤੇ ਉਹ ਉਸੇ ਛੋਟੇ ਪਰਦੇ 'ਤੇ ਦਿਖਾਈ ਦੇਣਗੇ। ਉਂਝ 'ਸਟਾਰ' ਇਸ ਪ੍ਰੋਜੈਕਟ ਬਾਰੇ ਚਰਚਾ ਕਰਨ ਤੋਂ ਬਚ ਰਹੇ ਹਨ ਪਰ ਇਹ ਸ਼ੋਅ ਨਾਨ-ਫਿਕਸ਼ਨ ਹੋਣਗੇ।
ਸ਼ੋਅ ਪ੍ਰੋਡਕਸ਼ਨ ਹਾਊਸ 'ਫ੍ਰੀਮੈਂਟਲ' ਦੇ ਤਹਿਤ ਬਣ ਰਿਹਾ ਹੈ। ਸ਼ਾਹਰੁਖ ਅਤੇ ਉਸ ਦੀ ਟੀਮ 9 ਦਸੰਬਰ, 2016 ਨੂੰ ਆਪਣਾ ਪਹਿਲਾ ਪ੍ਰੋਮੋ ਸ਼ੂਟ ਕਰਨ ਵਾਲੇ ਹਨ। ਇਹ ਪ੍ਰੋਮੋ ਯਸ਼ਰਾਜ ਫਿਲਮ ਸਟੂਡਿਓ 'ਚ ਸ਼ੂਟ ਕੀਤਾ ਜਾਵੇਗਾ।


   
ਮੇਰਾ ਜੀਵਨ ਹੀ ਮੇਰਾ ਜਿਮ ਅਤੇ ਖੇਡ ਦਾ ਮੈਦਾਨ ਹੈ : ਪ੍ਰਿਯੰਕਾ ਚੋਪੜਾ
 
 

ਨਵੀਂ ਦਿੱਲੀ— ਬਾਲੀਵੁੱਡ ਅਤੇ ਹਾਲੀਵੁੱਡ 'ਚ ਇਕੱਠੇ ਕੰਮ ਕਰਨ ਕਾਰਨ ਭੱਜ-ਦੋੜ ਵਾਲੀ ਜ਼ਿੰਦਗੀ ਬਤੀਤ ਕਰ ਰਹੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਦਾ ਕਹਿਣਾ ਹੈ ਕਿ 18 ਘੰਟੇ ਕੰਮ ਕਰਨ ਦੇ ਕਾਰਨ ਮੈਂ ਜਿਮ 'ਚ ਜ਼ਿਆਦਾ ਪਸੀਨਾ ਬਹਾਏ ਬਗੈਰ ਫਿੱਟ ਨਜ਼ਰ ਆਉਂਦੀ ਹਾਂ। ਸਾਬਕਾ ਮਾਡਲ ਅਤੇ ਮਿਸ ਇੰਡੀਆ ਇੰਟਰਨੈਸ਼ਨਲ ਸ਼ਵੇਤਾ ਜੈਸ਼ੰਕਰ ਦੁਆਰਾ ਕੰਪਾਇਲ ਕਿਤਾਬ ''ਗਾਰਜੀਅਸ : ਇਟ ਵੈਲ ਲੁੱਕ ਗ੍ਰੇਟ'' 'ਚ ਪ੍ਰਿਯੰਕਾ ਚੋਪੜਾ ਸਮੇਤ ਦੇਸ਼ ਦੀ ਟੌਪ ਮਾਡਲ ਅਤੇ ਅਭਿਨੇਕਰੀਆਂ ਨੇ ਆਪਣੇ ਖਾਣ-ਪੀਣ ਅਤੇ ਫਿੱਟਨੈਸ ਬਾਰੇ ਦੱਸਿਆ।
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚੋਪੜਾ, ਮਲਾਇਕਾ ਅਰੋੜਾ ਖਾਨ,ਮਿਲਿੰਦ ਸੋਮਣ, ਗੁਲ ਪਨਾਗ ਅਤੇ ਮਧੂ ਸਪ੍ਰੇ ਸਮੇਤ ਕਈ ਹੋਰ ਮਸ਼ਹੂਰ ਸ਼ਖਸੀਅਤਾਂ ਦੇ ਨੁਸਖਿਆਂ ਅਤੇ ਵਿਅੰਜਨਾਂ ਨੂੰ ਵੀ ਸ਼ੇਅਰ ਕੀਤਾ ਹੈ। ਕਿਤਾਬ ਮੁਤਾਬਕ ਪ੍ਰਿਯੰਕਾ ਦਾ ਕਹਿਣਾ ਹੈ, ''ਮੈਂ ਦਿਨ 'ਚ 18 ਘੰਟੇ ਕੰਮ ਕਰਦੀ ਹਾਂ ਅਤੇ ਮੈਨੂੰ ਸ਼ਾਇਦ ਹੀ ਛੁੱਟੀ ਮਿਲਦੀ ਹੈ। ਇਸ ਦੌਰਾਨ ਮੈਂ ਕਦੇ ਇਕ ਜਗ੍ਹਾ 'ਤੇ ਨਹੀਂ ਟਿਕਦੀ। ਸੈਟ 'ਚ ਭੱਜ-ਦੋੜ, ਮੇਕਅੱਪ, ਪ੍ਰੋਗਰਾਮਾਂ 'ਚ ਆਉਣਾ ਜਾਣਾ। ਮੇਰਾ ਇਹ ਜੀਵਨ ਹੀ ਮੇਰਾ ਜਿਮ ਅਤੇ ਖੇਡ ਦਾ ਮੈਦਾਨ ਹੈ।'' ਪ੍ਰਿਯੰਕਾ ਨੇ ਕਿਹਾ, ਮੇਰੀ ਵਧੀਆ ਪਾਚਨ ਸ਼ਕਤੀ ਕਾਰਨ ਵੀ ਮੈਂ ਜੋ ਮਰਜੀ ਖਾ ਸਕਦੀ ਹਾਂ ਅਤੇ ਕਦੇ ਕੋਈ ਮੁਸ਼ਕਿਲ ਨਹੀਂ ਆਉਂਦੀ। 


   
ਦਿਲਜੀਤ ਦੋਸਾਂਝ ਨੇ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨਾਲ ਕੀਤੀਆਂ ਤਸਵੀਰਾਂ ਸ਼ੇਅਰ
 
 

ਜਲੰਧਰ— ਪੰਜਾਬੀ ਸੁਪਰਸਟਾਰ ਗਾਇਕ ਅਤੇ ਬਾਲੀਵੁੱਡ ਅਭਿਨੇਤਾ ਦਿਲਜੀਤ ਦੋਸਾਂਝ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਪੰਜਾਬੀ ਫਿਲਮ ਇੰਡਸਟਰੀ 'ਚ ਦਿਲਜੀਤ ਨੇ ਫਿਲਮ 'ਸਰਦਾਰ ਜੀ' ਨਾਲ ਹੀਰੋ ਦੀ ਪਛਾਣ ਬਣਾਈ। ਨੌਜਵਾਨਾਂ 'ਚ ਦਿਲਜੀਤ ਇਕ ਆਦਰਸ਼ ਹੀਰੋ ਬਣ ਕੇ ਉਭਰਿਆ ਹੈ। ਦਿਲਜੀਤ ਦੋਸਾਂਝ ਨੇ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨਾਲ ਆਪਣੀਆਂ ਕੁਝ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਅਮਿਤਾਭ ਬੱਚਨ, ਸ਼ਾਹਿਦ ਕਪੂਰ, ਰਣਵੀਰ ਕਪੂਰ, ਸੁਸ਼ਾਂਤ ਸਿੰਘ ਰਾਜਪੂਤ ਅਤੇ ਦਿਲਜੀਤ ਦੋਸਾਂਝ ਸਮੇਤ ਇੱਕ ਸ਼ੋਅ ਲਈ ਇਕੱਠੇ ਹੋਏ ਸਨ। ਦਿਲਜੀਤ ਦੀ ਇਹਨਾਂ ਤਸਵੀਰਾਂ ਨੂੰ ਪੂਰੀ ਪੰਜਾਬੀ ਇੰਡਸਟਰੀ ਨੇ ਵੀ ਸ਼ੇਅਰ ਕੀਤਾ ਹੈ ਅਤੇ ਨਾਲ ਹੀ ਲਿਖਿਆ ਹੈ ਕਿ ਉਨ੍ਹਾਂ ਨੂੰ ਦਿਲਜੀਤ 'ਤੇ ਮਾਣ ਹੈ। ਦਿਲਜੀਤ ਨੇ ਸਾਲ 2016 'ਚ 'ਉੜਤਾ ਪੰਜਾਬ' ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ।


   
ਰਿਤਿਕ ਨੂੰ ਪਛਾੜ ਕੇ ਜੇਨ ਬਣੇ 2016 ਏਸ਼ੀਆ ਦੇ ਸਭ ਤੋਂ ਸੈਕਸੀ ਮਰਦ
 
 

ਲੰਡਨ—ਗਾਇਕ ਜੇਨ ਮਲਿਕ ਨੇ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੂੰ ਪਛਾੜਦੇ ਹੋਏ 2016 ਦੇ ਏਸ਼ੀਆ ਦੇ ਸਭ ਤੋਂ ਸੈਕਸੀ ਮਰਦ ਦਾ ਖਿਤਾਬ ਹਾਸਲ ਕਰ ਲਿਆ ਹੈ। ਬਿਰਤਾਨਵੀ ਪਾਕਿਸਤਾਨੀ ਗਾਇਕ ਨੇ ਰਿਤਿਕ ਨੂੰ ਦੂਜੇ ਸਥਾਨ 'ਤੇ ਧੱਕਦੇ ਹੋਏ ਏਸ਼ੀਆ ਦੇ ਸਭ ਤੋਂ ਸੈਕਸੀ ਮਰਦ ਦਾ ਖਿਤਾਬ ਹਾਸਲ ਕਰ ਲਿਆ ਹੈ। 'ਵਨ ਡਾਇਰੈਕਸ਼ਨ' ਦੇ ਸਾਬਕਾ ਮੈਂਬਰ ਜੇਨ (23) ਨੇ ਲਗਾਤਾਰ ਦੂਜੇ ਸਾਲ ਇਹ ਖਿਤਾਬ ਆਪਣੇ ਨਾਂ ਕੀਤਾ ਹੈ। ਲੰਡਨ ਦੇ ਇਕ ਹਫਤਾਵਾਰ ਸਮਾਚਾਰ ਪੱਤਰ 'ਈਸਟਰਨ ਆਈ' ਵਲੋਂ ਸਾਲ 2015 ਵਿਚ ਕਰਵਾਈ ਗਈ ਸਾਲਾਨਾ ਚੋਣ 'ਚ ਵੀ ਜੇਨ ਨੇ ਹੀ ਜਿੱਤ ਹਾਸਲ ਕੀਤੀ ਸੀ। ਗਾਇਕ ਅਤੇ ਗੀਤਕਾਰ ਨੇ 'ਵਨ ਡਾਇਰੈਕਸ਼ਨ' ਛੱਡਣ ਤੋਂ ਬਾਅਦ ਵੀ ਆਪਣੇ ਕੈਰੀਅਰ ਵਿਚ ਕਾਫੀ ਸ਼ੌਹਰਤ ਹਾਸਲ ਕੀਤੀ ਹੈ। ਸੋਸ਼ਲ ਮੀਡੀਆ 'ਤੇ ਕਰਵਾਈ ਗਈ ਇਸ ਚੋਣ ਵਿਚ ਪਾਕਿਸਤਾਨੀ ਅਦਾਕਾਰ ਫਵਾਦ ਖਾਨ, ਭਾਰਤੀ ਟੈਲੀਵਿਜ਼ਨ ਅਦਾਕਾਰ ਆਸ਼ੀਸ਼ ਸ਼ਰਮਾ ਅਤੇ ਸੁਪਰਸਟਾਰ ਸਲਮਾਨ ਖਾਨ ਚੋਟੀ ਦੇ ਪੰਜ ਵਿਚ ਸ਼ਾਮਲ ਹਨ। ਇਸ ਸੂਚੀ ਵਿਚ ਸ਼ਾਹਰੁਖ 17ਵੇਂ ਨੰਬਰ 'ਤੇ ਕਬਜ਼ਾ ਕਰਕੇ ਬੈਠੇ ਹਨ।


   
'ਦੰਗਲ' 'ਚ ਗੀਤਾ-ਬਬੀਤਾ ਨੇ ਕਿਰਦਾਰਾਂ 'ਚ ਚਾਰਾਂ ਕੁੜੀਆਂ ਨੇ ਭਰ ਦਿੱਤੀ ਜਾਨ
 
 

ਮੁੰਬਈ—ਬਾਲੀਵੁੱਡ ਦੀ ਫਿਲਮ 'ਚ ਗੀਤਾ-ਬਬੀਤਾ ਦੇ ਬਚਪਨ ਦਾ ਕਿਰਦਾਰ ਜਾਇਰਾ ਵਸੀਮ ਅਤੇ ਸੁਹਾਨੀ ਭਟਨਾਗਰ ਨੇ ਕੀਤਾ ਹੈ ਤਾਂ ਉਹ ਵੱਡੇ ਹੋਣ ਤੋਂ ਬਾਅਦ ਦੀ ਭੂਮਿਕਾ ਫਾਤਿਮਾ ਸਨਾ ਸ਼ੇਖ ਅਤੇ ਸਾਨਿਆ ਮਲਹੋਤਰਾ ਨੇ ਕੀਤਾ ਹੈ। ਇੱਥੇ ਜੇਕਰ ਅਸੀਂ ਜਾਇਰਾ ਦੀ ਗੱਲ ਨਾ ਕਰੀਏ ਤਾਂ ਸਹੀ ਨਹੀਂ ਹੋਵੇਗਾ। ਜਾਇਰਾ ਨੇ ਗੀਤਾ ਦੀ ਭੂਮਿਕਾ ਨੂੰ ਮਜ਼ਬੂਤੀ ਦਿੱਤੀ ਅਤੇ ਫਾਤਿਮਾ ਨੇ ਉਸ ਦਮਦਾਰ ਬਣਾ ਦਿੱਤਾ।
ਇਸ ਫਿਲਮ 'ਚ ਸਿਰਫ ਆਮਿਰ ਖਾਨ ਨੇ ਹੀ ਵਧੀਆ ਕੰਮ ਨਹੀਂ ਕੀਤਾ, ਬਲਕਿ ਉਨ੍ਹਾਂ ਦੀ ਤਰ੍ਹਾਂ ਇਨ੍ਹਾਂ ਚਾਰਾਂ ਕੁੜੀਆਂ ਨੇ ਵੀ ਬਹੁਤ ਵਧੀਆ ਤਰੀਕਿਆਂ ਨਾਲ ਆਪਣਾ-ਆਪਣੇ ਕਿਰਦਾਰਾਂ ਨੂੰ ਨਿਭਾਇਆ ਹੈ। ਇਨ੍ਹਾਂ ਕਿਰਦਾਰਾਂ ਲਈ ਉਨ੍ਹਾਂ ਨੇ ਕਈ ਮਹੀਨੇ ਤੱਕ ਟ੍ਰੈਨਿੰਗ ਲਈ ਹੈ ਅਤੇ ਉਹ ਮਿਹਨਤ ਪਰਦੇ 'ਤੇ ਸਾਫ ਝਲਕਦੀ ਹੈ।
ਇਸ ਫਿਲਮ 'ਚ ਸਾਕਸ਼ੀ ਤੰਵਰ ਨੇ ਆਪਣੇ ਕਿਰਦਰ ਲਈ ਕੋਲੋ ਜਿਨ੍ਹਾਂ ਕੁਝ ਵੀ ਵਧੀਆ ਹੋ ਸਕਿਆ ਉਨ੍ਹਾਂ ਨੇ ਚੰਗਾ ਕੀਤਾ ਹੈ। ਇਸ ਨਾਲ ਮਹਾਵੀਰ ਸਿੰਘ ਫੋਗਟ ਦੇ ਭਤੀਜੇ ਦੀ ਭੂਮਿਕਾ 'ਚ ਅਪਾਰਸ਼ਕਤੀ ਖੁਰਾਣਾ ਨੇ ਜਾਨ ਭਰ ਦਿੱਤੀ ਹੈ।


   
OMG!! ਸਲਮਾਨ ਖਾਨ ਦੀ ਇਹ ਅਦਾਕਾਰਾ ਹੁਣ ਬਣੇਗੀ ਉਨ੍ਹਾਂ ਦੀ 'ਮਾਂ'
 
 

ਮੁੰਬਈ- ਬਾਲੀਵੁੱਡ ਦੇ 'ਦਬੰਗ' ਸਲਮਾਨ ਖਾਨ ਦੁਸ਼ਮਣਾਂ ਦੇ ਦੁਸ਼ਮਣ ਹਨ ਤਾਂ ਯਾਰਾਂ ਦੇ ਯਾਰ ਵੀ ਹਨ। ਸ਼ਾਹਰੁਖ ਕਾਨ, ਜੈਕੀ ਸ਼ਰਾਫ, ਸੁਨੀਲ ਸ਼ੈੱਟੀ, ਅਜੇ ਦੇਵਗਨ, ਸੰਜੇ ਦੱਤ ਜਿਹੇ ਕਈ ਸਟਾਰ ਹਨ ਜੋ ਸਲਮਾਨ ਦੇ ਯਾਰ ਹਨ। ਇਹੀਂ ਕਾਰਨ ਹੈ ਕਿ ਸਲਮਾਨ ਖਾਨ ਕਈ ਸਟਾਰ ਕਿਡਸ ਨੂੰ ਲਾਂਚ ਕਰ ਚੁੱਕੇ ਹਨ। ਪਰ ਹੁਣ ਸਲਮਾਨ ਆਪਣੀ ਫਿਲਮ 'ਚ ਕਿਸੇ ਸਟਾਰ ਕਿਡ ਨੂੰ ਨਹੀਂ ਸਗੋਂ 90 ਦੀ ਸਟਾਰ ਅਦਾਕਾਰਾ ਨੂੰ ਕਾਸਟ ਕਰਨਾ ਚਾਹੁੰਦੇ ਹਨ। 90 ਦੇ ਦਹਾਕੇ 'ਚ ਬਾਲੀਵੁੱਡ 'ਤੇ ਰਾਜ਼ ਕਰਨ ਵਾਲੀ ਇਹ ਅਦਾਕਾਰਾ ਸਲਮਾਨ ਖਾਨ ਨਾਲ ਦੋ ਫਿਲਮਾਂ ਕਰ ਚੁੱਕੀ ਹੈ। ਅਸੀਂ ਗੱਲ ਕਰ ਰਹੇ ਹਨ ਲੱਖਾਂ ਦਿਲਾਂ ਦੇ ਧੜਕਨ ਸ਼੍ਰੀਦੇਵੀ ਦੀ। ਸਲਮਾਨ ਖਾਨ ਸ਼੍ਰੀਦੇਵੀ ਨੂੰ ਆਪਣੀ ਫਿਲਮ 'ਚ ਹੁਣ ਕਾਸਟ ਕਰਨਾ ਚਾਹੁੰਦੇ ਹਨ। ਰਿਪੋਰਟਜ਼ ਦੀ ਮੰਨੀਏ ਤਾਂ ਸਲਮਾਨ ਇਸ ਬਾਰੇ 'ਚ ਸ਼੍ਰੀਦੇਵੀ ਨਾਲ ਮੁਲਾਕਾਤ ਵੀ ਕਰ ਚੁੱਕੇ ਹਨ ਅਤੇ ਸ਼੍ਰੀਦੇਵੀ ਨੂੰ ਫਿਲਮ ਦੀ ਕਹਾਣੀ ਵੀ ਪਸੰਦ ਆਈ ਹੈ।
ਸਲਮਾਨ ਖਾਨ ਜਿਸ ਫਿਲਮ 'ਚ ਸ਼੍ਰੀਦੇਵੀ ਨੂੰ ਕਾਸਟ ਕਰਨਾ ਚਾਹੁੰਦੇ ਹਨ ਉਹ ਕਹਾਣੀ ਮਾਂ-ਬੇਟੇ ਦੀ ਹੈ। ਸਲਮਾਨ ਅਤੇ ਸ਼੍ਰੀਦੇਵੀ ਇਸ ਤੋਂ ਪਹਿਲੇ ਸਾਲ 1993 'ਚ 'ਚੰਦਰਮੁਖੀ' ਅਤੇ 1994 'ਚ 'ਚਾਂਦ ਕਾ ਟੁਕੜਾ' ਫਿਲਮ 'ਚ ਬਤੌਰ ਅਦਾਕਾਰ ਅਤੇ ਅਦਾਕਾਰਾ ਕੰਮ ਕਰ ਚੁੱਕੇ ਹਨ। ਹਾਲਾਂਕਿ ਸ਼੍ਰੀਦੇਵੀ ਨੂੰ ਫਿਲਮ ਦੀ ਕਹਾਣੀ ਪਸੰਦ ਆ ਗਈ ਹੋਵੇ ਪਰ ਉਨ੍ਹਾਂ ਨੇ ਅਜੇ ਤੱਕ ਇਸ ਫਿਲਮ ਲਈ ਹਾਂ ਨਹੀਂ ਕੀਤੀ ਹੈ। ਸੂਤਰਾਂ ਮੁਤਾਬਕ ਇਸ ਫਿਲਮ ਨੂੰ ਵਿਪੁਲ ਸ਼ਾਹ ਨਿਰਦੇਸ਼ਿਤ ਕਰ ਸਕਦੇ ਹਨ।


   
'ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ?' ਇਹ ਜਾਣਨ ਲਈ ਕਰਨਾ ਪੈ ਸਕਦੈ ਲੰਬਾ ਇੰਤਜ਼ਾਰ
 
 

ਮੁੰਬਈ— ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ? ਇਸ ਸਵਾਲ ਦਾ ਜਵਾਬ ਤਾਂ ਤੁਸੀਂ ਵੀ ਜਾਣਨਾ ਚਾਹੁੰਦੇ ਹੋਵੋਗੇ। ਦਰਸ਼ਕਾਂ ਨੇ ਇਸ ਸਵਾਲ ਦਾ ਜਵਾਬ ਜਾਣਨ ਲਈ ਲੰਬਾ ਇੰਤਜ਼ਾਰ ਕੀਤਾ ਹੈ ਪਰ ਤੁਹਾਡਾ ਇਹ ਇੰਤਜ਼ਾਰ ਥੋੜ੍ਹਾ ਹੋਰ ਲੰਬਾ ਹੋ ਸਕਦਾ ਹੈ। ਖਬਰ ਹੈ ਕਿ ਫਿਲਮ ਦੇ ਨਿਰਮਾਤਾਵਾਂ ਨੇ 'ਬਾਹੂਬਲੀ 2' ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਹੈ।
'ਬਾਹੂਬਲੀ 2' ਉਂਝ ਕ੍ਰਿਸਮਸ 2016 ਮੌਕੇ ਰਿਲੀਜ਼ ਹੋਣ ਵਾਲੀ ਸੀ ਪਰ ਕੁਝ ਦ੍ਰਿਸ਼ਾਂ ਦੀ ਸ਼ੂਟਿੰਗ ਬਾਕੀ ਹੋਣ ਕਾਰਨ ਫਿਲਮ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਫਿਲਮ ਨੂੰ ਪੂਰਾ ਕਰਨ 'ਚ ਥੋੜ੍ਹਾ ਕੰਮ ਬਾਕੀ ਹੈ ਪਰ ਉਮੀਦ ਹੈ ਕਿ ਇਸ ਨੂੰ ਛੇਤੀ ਖਤਮ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ ਇਹ ਫਿਲਮ ਅਗਲੇ ਸਾਲ 28 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨਾਲ ਜੁੜੇ ਇਕ ਸੂਤਰ ਨੇ ਦੱਸਿਆ, 'ਫਿਲਮ ਨਾਲ ਜੁੜਿਆ ਕੁਝ ਕੰਮ ਬਾਕੀ ਹੈ। ਕੁਝ ਵੀ. ਐੱਫ. ਐਕਸ. ਬਾਕੀ ਹਨ ਪਰ ਉਮੀਦ ਹੈ ਕਿ ਫਿਲਮ ਹੁਣ ਤੈਅ ਸਮੇਂ 'ਚ ਪੂਰੀ ਹੋ ਜਾਵੇਗੀ।'
'ਬਾਹੂਬਲੀ 2' ਫਿਲਮ ਦਾ ਫਰਸਟ ਲੁੱਕ ਪੋਸਟਰ 22 ਅਕਤੂਬਰ ਨੂੰ ਰਿਲੀਜ਼ ਕਰ ਦਿੱਤਾ ਗਿਆ ਸੀ। ਇਸ ਨੂੰ 18ਵੇਂ ਮੁੰਬਈ ਫਿਲਮ ਫੈਸਟੀਵਲ ਤੇ ਫਿਲਮ ਦੇ ਮੁੱਖ ਅਭਿਨੇਤਾ ਪ੍ਰਭਾਸ ਦੇ ਜਨਮਦਿਨ ਤੋਂ ਠੀਕ ਇਕ ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ ਸੀ। ਫਿਲਮ ਦਾ ਪੋਸਟਰ ਕਾਫੀ ਦਮਦਾਰ ਦਿਖਿਆ, ਜਿਸ 'ਚ ਪ੍ਰਭਾਸ ਇਕ ਹੱਥ 'ਚ ਭਾਰੀ ਜ਼ੰਜੀਰ ਤੇ ਦੂਜੇ ਹੱਥ 'ਚ ਤਲਵਾਰ ਫੜ ਕੇ ਖੜ੍ਹੇ ਨਜ਼ਰ ਆ ਰਹੇ ਸਨ।


   
ਦੁਨੀਆ ਭਰ 'ਚ ਅੱਜ ਰਿਲੀਜ਼ ਹੋਵੇਗੀ 'ਸਰਵਣ', ਅਮਰਿੰਦਰ ਗਿੱਲ, ਰਣਜੀਤ ਬਾਵਾ ਤੇ ਸਿੰਮੀ ਚਾਹਲ ਵੱਲੋਂ ਦਰਸ਼ਕਾਂ ਨੂੰ ਸਿਨੇਮਾ ਜਾਣ ਦੀ ਅਪੀਲ
 
 

ਜਲੰਧਰ—ਪੰਜਾਬੀ ਸਿਨੇਮਾ ਦੇ ਚਰਚਿਤ ਚਿਹਰੇ 'ਅੰਗਰੇਜ਼' ਫੇਮ ਅਮਰਿੰਦਰ ਗਿੱਲ ਤੇ ਹੋਰ ਸਿਤਾਰਿਆਂ ਨਾਲ ਸਜੀ ਹੋਈ ਪੰਜਾਬੀ ਫ਼ਿਲਮ 'ਸਰਵਣ' 13 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸਿਨੇਮਾ ਪ੍ਰੇਮੀਆਂ ਵਿਚ ਇਸ ਫ਼ਿਲਮ ਪ੍ਰਤੀ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਮਲਟੀਪਲੈਕਸ ਮਾਲਕਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ ਤੋਂ ਸਾਨੂੰ ਬੇਹੱਦ ਆਸਾਂ ਹਨ, ਕਿਉਂਕਿ ਜਦੋਂ ਵੀ ਅਮਰਿੰਦਰ ਗਿੱਲ ਦੀ ਕੋਈ ਫ਼ਿਲਮ ਆਉਂਦੀ ਹੈ ਤਾਂ ਉਸ ਦੀ ਕਾਮਯਾਬੀ ਦੀ ਉਮੀਦ ਵਧ ਜਾਂਦੀ ਹੈ।
ਦੱਸਣਾ ਬਣਦਾ ਹੈ ਕਿ ਇਸ ਫ਼ਿਲਮ ਦਾ ਪ੍ਰਚਾਰ ਪਿਛਲੇ ਕਈ ਦਿਨਾਂ ਤੋਂ ਜ਼ੋਰਾਂ ਤੋਂ ਹੈ। ਫ਼ਿਲਮ ਦੀ ਟੀਮ ਵੱਲੋਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਦੌਰਾ ਕਰਕੇ ਦਰਸ਼ਕਾਂ ਨੂੰ ਫ਼ਿਲਮ ਦੇਖਣ ਦੀ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਵੱਡੇ ਵੱਡੇ ਹਿੰਦੀ ਟੀ. ਵੀ. ਚੈਨਲਾਂ 'ਤੇ ਵੀ ਫ਼ਿਲਮ ਦਾ ਖੂਬ ਪ੍ਰਚਾਰ ਕੀਤਾ ਗਿਆ। ਪਹਿਲੀ ਵਾਰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਵੱਲੋਂ ਕੋਈ ਪੰਜਾਬੀ ਫ਼ਿਲਮ ਬਤੌਰ ਨਿਰਮਾਤਰੀ ਪੇਸ਼ ਕੀਤੀ ਜਾ ਰਹੀ ਹੈ। ਇਸ ਫ਼ਿਲਮ ਜ਼ਰੀਏ ਰਣਜੀਤ ਬਾਵਾ ਵੱਲੋਂ ਫ਼ਿਲਮੀ ਖੇਤਰ ਵਿਚ ਪੈਰ ਧਰਿਆ ਜਾ ਰਿਹਾ ਹੈ। ਸਿੰਮੀ ਚਾਹਲ ਇਸ ਫ਼ਿਲਮ ਦੀ ਹੀਰੋਇਨ ਹੈ। ਨਿਰਮਲ ਰਿਸ਼ੀ, ਗੁਰਮੀਤ ਸਾਜਨ, ਸਰਦਾਰ ਸੋਹੀ ਤੇ ਹੋਰ ਕਲਾਕਾਰਾਂ ਵੱਲੋਂ ਇਸ ਫ਼ਿਲਮ ਵਿਚ ਕੰਮ ਕੀਤਾ ਗਿਆ ਹੈ।
ਫ਼ਿਲਮ ਦਾ ਨਿਰਦੇਸ਼ਨ ਕਰਨ ਗੁਲਿਆਨੀ ਵੱਲੋਂ ਕੀਤਾ ਗਿਆ ਹੈ। ਬਤੌਰ ਨਿਰਮਾਤਰੀ ਪ੍ਰਿਅੰਕਾ ਚੋਪੜਾ ਤੋਂ ਇਲਾਵਾ ਡਾ. ਮਧੂ ਚੋਪੜਾ ਅਤੇ ਦੀਪਸ਼ਿਪਾ ਦੇਸ਼ਮੁਖ ਹਨ। ਫ਼ਿਲਮ ਦੀ ਕਹਾਣੀ ਅੰਬਰਦੀਪ ਦੀ ਲਿਖੀ ਹੋਈ ਹੈ।
ਨਿਰਮਾਤਰੀ ਦੀਪਸ਼ਿਖਾ ਦੇਸ਼ਮੁਖ ਨੇ ਕਿਹਾ ਕਿ 'ਸਰਵਣ' ਲਈ ਸਾਡੀ ਸਾਰੀ ਟੀਮ ਬੇਹੱਦ ਉਤਸੁਕ ਹੈ ਤੇ ਹੁਣ ਜਦੋਂ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ ਤਾਂ ਸਾਨੂੰ ਸਭ ਨੂੰ ਚੰਗਾ ਲੱਗ ਰਿਹਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਤੇ ਹੋਰ ਦੇਸ਼ਾਂ ਵਿਚ ਫ਼ਿਲਮ ਨੂੰ ਚੰਗੀਆਂ ਸਕਰੀਨਾਂ ਮਿਲੀਆਂ ਹਨ ਤੇ ਭਾਰਤ ਵਿਚ ਵੀ ਸਕਰੀਨਾਂ ਦੀ ਕੋਈ ਘਾਟ ਨਹੀਂ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਕਾਮਯਾਬੀ ਦਾ ਇਤਿਹਾਸ ਸਿਰਜੇਗੀ, ਇਸ ਗੱਲ ਦੀ ਸਾਨੂੰ ਪੂਰੀ ਉਮੀਦ ਹੈ।


   
ਕਮਲ ਹਾਸਨ, ਧਨੁਸ਼ ਅਤੇ ਸੂਰਿਆ ਨੇ ਕੀਤਾ ਇਸ ਤਮਿਲ ਸੱਭਿਆਚਾਰਕ ਖੇਡ ਦਾ ਸਮਰਥਨ
 
 

ਮੁੰਬਈ— ਤਿੰਨ ਦਿਨ ਬਾਅਦ ਪੋਂਗਲ ਦਾ ਤਿਉਹਾਰ ਆ ਰਿਹਾ ਹੈ। ਅਜਿਹੇ 'ਚ ਬੈਨ ਹੋਏ ਤਮਿਲ ਸੱਭਿਆਤਾ ਦੀ ਰਵਾਇਤੀ ਖੇਡ ਜਲੀਕਟੂ ਨੂੰ ਲੈ ਕੇ ਦੱਖਣ ਦੇ ਸਿਤਾਰਿਆਂ ਨੇ ਆਪਣਾ ਰੋਸ ਪ੍ਰਗਟ ਕੀਤਾ ਹੈ। ਅਭਿਨੇਤਾ ਧਨੁਸ਼, ਕਮਲ ਹਾਸਨ ਅਤੇ ਸੂਰਿਆ ਨੇ ਬੈਨ ਦੇ ਟਵੀਟ 'ਤੇ ਕਈ ਸਵਾਲ ਚੁੱਕੇ ਹਨ।
ਕਮਲ ਹਾਸਨ ਇਸ ਤਰ੍ਹਾਂ ਜਤਾਇਆ ਵਿਰੋਧ...
ਕਮਲ ਨੇ ਕਿਹਾ ਹੈ ਕਿ , 'ਮੈਂ ਆਪ ਇਸ ਖੇਡ ਦਾ ਵੱਡਾ ਪ੍ਰਸ਼ੰਸਕ ਹਾਂ। ਜਿਹੜੇ ਲੋਕ ਸਾਂਡ (ਬੈਲ) ਦੀ ਲੜਾਈ ਨੂੰ ਨਫਰਤ ਕਰਦੇ ਹਨ, ਉਨ੍ਹਾਂ ਨੂੰ ਬਰਿਆਨੀ ਵੀ ਛੱਡ ਦੇਣੀ ਚਾਹੀਦੀ। ਜੇਕਰ ਜਲੀਕਟੂ ਖੇਡ ਨੂੰ ਬੈਨ ਕਰ ਰਹੇ ਹੋ ਤਾਂ ਬਰਿਆਨੀ 'ਤੇ ਵੀ ਬੈਨ ਕਰਨਾ ਚਾਹੀਦਾ ਹੈ। ਮੈਂ ਉਨ੍ਹਾਂ ਸਿਤਾਰਿਆਂ 'ਚੋਂ ਹਾਂ, ਜੋ ਆਪ ਜਲੀਕਟੂ ਖੇਡਦੇ ਹਨ। ਮੈਂ ਤਮਿਲਿਯਨ ਹੋਣ 'ਤੇ ਮਾਣ ਮਹਿਸੂਸ ਕਰਦਾ ਹਾਂ ਅਤੇ ਇਹ ਸਾਡਾ ਸੱਭਿਆਚਾਰ ਹੈ।'
ਜਲੀਕਟੂ ਦੇ ਸਮਰਥਨ 'ਚ ਆਏ ਧਨੁਸ਼ ਅਤੇ ਸੂਰਿਆ...
ਅਭਿਨੇਤਾ ਧਨੁਸ਼ ਨੇ ਵੀ ਇਕ ਰਵਾਇਤੀ ਖੇਡ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ, #Jallikattu is an integral element of the voice and identity of Tamilians"। ਧਨੁਸ਼ ਨਾਲ ਸੂਰਿਆ ਨੇ ਵੀ ਟਵੀਟ ਕਰ ਕੇ ਜਲੀਕਟੂ ਦੇ ਮੁੱਦੇ 'ਤੇ ਕਿਹਾ, 'ਬੈਲਾਂ ਦੀ ਪ੍ਰਜਾਤੀ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਅਜਿਹੇ 'ਚ ਲੁਪਤ ਪ੍ਰਜਾਤੀ ਨੂੰ ਸੁਰੱਖਿਅਤ ਕਰਨ ਲਈ ਕਿਹੜੇ ਕਦਮ ਚੁੱਕੇ ਜਾ ਰਹੇ ਹਨ। ਬੈਲ ਸਾਡੀ ਸੱਭਿਆਚਾਰ ਅਤੇ ਪਛਾਣ ਦਾ ਹਿੱਸਾ ਹੈ। ਅਜਿਹੇ 'ਚ ਕੁਝ ਨਿਯਮ ਬਣਾਏ ਜਾ ਸਕਦੇ ਹਨ ਪਰ ਖੇਡਾਂ ਖਤਮ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ।'


   
ਕਮਲ ਹਾਸਨ, ਧਨੁਸ਼ ਅਤੇ ਸੂਰਿਆ ਨੇ ਕੀਤਾ ਇਸ ਤਮਿਲ ਸੱਭਿਆਚਾਰਕ ਖੇਡ ਦਾ ਸਮਰਥਨ
 
 

ਮੁੰਬਈ— ਤਿੰਨ ਦਿਨ ਬਾਅਦ ਪੋਂਗਲ ਦਾ ਤਿਉਹਾਰ ਆ ਰਿਹਾ ਹੈ। ਅਜਿਹੇ 'ਚ ਬੈਨ ਹੋਏ ਤਮਿਲ ਸੱਭਿਆਤਾ ਦੀ ਰਵਾਇਤੀ ਖੇਡ ਜਲੀਕਟੂ ਨੂੰ ਲੈ ਕੇ ਦੱਖਣ ਦੇ ਸਿਤਾਰਿਆਂ ਨੇ ਆਪਣਾ ਰੋਸ ਪ੍ਰਗਟ ਕੀਤਾ ਹੈ। ਅਭਿਨੇਤਾ ਧਨੁਸ਼, ਕਮਲ ਹਾਸਨ ਅਤੇ ਸੂਰਿਆ ਨੇ ਬੈਨ ਦੇ ਟਵੀਟ 'ਤੇ ਕਈ ਸਵਾਲ ਚੁੱਕੇ ਹਨ।
ਕਮਲ ਹਾਸਨ ਇਸ ਤਰ੍ਹਾਂ ਜਤਾਇਆ ਵਿਰੋਧ...
ਕਮਲ ਨੇ ਕਿਹਾ ਹੈ ਕਿ , 'ਮੈਂ ਆਪ ਇਸ ਖੇਡ ਦਾ ਵੱਡਾ ਪ੍ਰਸ਼ੰਸਕ ਹਾਂ। ਜਿਹੜੇ ਲੋਕ ਸਾਂਡ (ਬੈਲ) ਦੀ ਲੜਾਈ ਨੂੰ ਨਫਰਤ ਕਰਦੇ ਹਨ, ਉਨ੍ਹਾਂ ਨੂੰ ਬਰਿਆਨੀ ਵੀ ਛੱਡ ਦੇਣੀ ਚਾਹੀਦੀ। ਜੇਕਰ ਜਲੀਕਟੂ ਖੇਡ ਨੂੰ ਬੈਨ ਕਰ ਰਹੇ ਹੋ ਤਾਂ ਬਰਿਆਨੀ 'ਤੇ ਵੀ ਬੈਨ ਕਰਨਾ ਚਾਹੀਦਾ ਹੈ। ਮੈਂ ਉਨ੍ਹਾਂ ਸਿਤਾਰਿਆਂ 'ਚੋਂ ਹਾਂ, ਜੋ ਆਪ ਜਲੀਕਟੂ ਖੇਡਦੇ ਹਨ। ਮੈਂ ਤਮਿਲਿਯਨ ਹੋਣ 'ਤੇ ਮਾਣ ਮਹਿਸੂਸ ਕਰਦਾ ਹਾਂ ਅਤੇ ਇਹ ਸਾਡਾ ਸੱਭਿਆਚਾਰ ਹੈ।'
ਜਲੀਕਟੂ ਦੇ ਸਮਰਥਨ 'ਚ ਆਏ ਧਨੁਸ਼ ਅਤੇ ਸੂਰਿਆ...
ਅਭਿਨੇਤਾ ਧਨੁਸ਼ ਨੇ ਵੀ ਇਕ ਰਵਾਇਤੀ ਖੇਡ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ, #Jallikattu is an integral element of the voice and identity of Tamilians"। ਧਨੁਸ਼ ਨਾਲ ਸੂਰਿਆ ਨੇ ਵੀ ਟਵੀਟ ਕਰ ਕੇ ਜਲੀਕਟੂ ਦੇ ਮੁੱਦੇ 'ਤੇ ਕਿਹਾ, 'ਬੈਲਾਂ ਦੀ ਪ੍ਰਜਾਤੀ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਅਜਿਹੇ 'ਚ ਲੁਪਤ ਪ੍ਰਜਾਤੀ ਨੂੰ ਸੁਰੱਖਿਅਤ ਕਰਨ ਲਈ ਕਿਹੜੇ ਕਦਮ ਚੁੱਕੇ ਜਾ ਰਹੇ ਹਨ। ਬੈਲ ਸਾਡੀ ਸੱਭਿਆਚਾਰ ਅਤੇ ਪਛਾਣ ਦਾ ਹਿੱਸਾ ਹੈ। ਅਜਿਹੇ 'ਚ ਕੁਝ ਨਿਯਮ ਬਣਾਏ ਜਾ ਸਕਦੇ ਹਨ ਪਰ ਖੇਡਾਂ ਖਤਮ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ।'


   
ਗੁੱਥੀ ਅਤੇ ਗੁਲਾਟੀ ਦੇ ਕਿਰਦਾਰਾਂ ਨੂੰ ਨਿਭਾਉਣ ਵਾਲਾ ਇਹ ਅਭਿਨੇਤਾ ਸੈਟ 'ਤੇ ਕਾਫੀ ਗੰਭੀਰ ਰਹਿੰਦਾ ਹੈ : ਅੰਜਨਾ ਸੁਖਾਨੀ
 
 

ਮੁੰਬਈ— ਟੀ. ਵੀ. ਸ਼ੋਅ 'ਦਿ ਕਪਿਲ ਸ਼ਰਮਾ' 'ਚ ਗੁੱਥੀ ਅਤੇ ਗੁਲਾਟੀ ਦੇ ਕਿਰਦਾਰ ਦੇ ਜਰੀਏ ਲੋਕਾਂ ਦਾ ਭਰਪੂਰ ਮਨੋਰੰਜਨ ਕਰਦਾ ਹੈ। ਬਾਲੀਵੁੱਡ ਅਭਿਨੇਤਰੀ ਅੰਜਨਾ ਸੁਖਾਨੀ ਦਾ ਕਹਿਣਾ ਹੈ ਕਿ ਸੁਨੀਲ ਗਰੋਵਰ ਅਸਲ ਜ਼ਿੰਦਗੀ 'ਚ ਬੇਹੱਦ ਗੰਭੀਰ ਵਿਅਕਤੀ ਹੈ। ਅੰਜਨਾ ਸੁਨੀਲ ਨਾਲ 'ਕੌਫੀ ਦਿਵ ਡੀ' ਨਾਮਕ ਫਿਲਮ 'ਚ ਕੰਮ ਕਰ ਰਹੀ ਹੈ। ਅੰਜਨਾ ਨੇ ਦੱਸਿਆ, ''ਗੁੱਥੀ ਅਤੇ ਗੁਲਾਟੀ ਦੇ ਕਿਰਦਾਰਾਂ ਨਾਲ ਲੋਕਾਂ ਨੂੰ ਹਸਾਉਣ ਵਾਲਾ ਸੁਨੀਲ ਗਰੋਵਰ ਥੋੜਾ ਜਿਹਾ ਵੀ ਸ਼ਰਾਰਤੀ ਨਹੀਂ ਹੈ।'' ਉਨ੍ਹਾਂ ਨੇ ਕਿਹਾ, ''ਲੋਕ ਮੈਨੂੰ ਲਗਾਤਾਰ ਪੁੱਛਦੇ ਰਹਿੰਦੇ ਹਨ ਕਿ ਸੁਨੀਲ ਹੱਸਮੁੱਖ ਕਲਾਕਾਰ ਹੈ। ਇਸ ਲਈ ਕਿ ਉਹ ਸ਼ਰਾਰਤੀ ਹੈ ਪਰ ਮੈਂ ਕਹਿੰਦੀ ਹਾਂ ਕਿ ਉਹ ਸੈਟ 'ਤੇ ਹੀ ਲੋਕਾਂ ਦੇ ਮਨੋਰੰਜਨ ਲਈ ਹੱਸਦਾ ਅਤੇ ਲੋਕਾਂ ਨੂੰ ਹਸਾਉਂਦਾ ਹੈ ਪਰ ਅਸਲ ਜ਼ਿੰਦਗੀ 'ਚ ਸੁਨੀਲ ਗੰਭੀਰ ਅਤੇ ਬਹੁਤ ਸ਼ਾਂਤ ਸੁਭਾਅ ਵਾਲਾ ਵਿਅਕਤੀ ਹੈ।''
ਜ਼ਿਕਰਯੋਗ ਹੈ ਕਿ ਅੰਜਨਾ ਨੇ ਕਿਹਾ ਕਿ ਵਿਸ਼ਾਲ ਮਿਸ਼ਰਾ ਦੀ ਨਿਰਦੇਸ਼ਿਤ ਇਸ ਫਿਲਮ 'ਚ ਉਨ੍ਹਾਂ ਨੇ ਲੋਕਾਂ ਨੂੰ ਜਾਨਬੁਝ ਕੇ ਹਸਾਉਣ ਦੀ ਬਿਲਕੁਲ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਇਹ ਇਹ ਪੂਰੀ ਤਰ੍ਹਾਂ ਕਾਮੇਡੀ ਨਹੀਂ ਹੈ। ਸੁਨੀਲ, ਗੁੱਥੀ ਅਤੇ ਗੁਲਾਟੀ ਦੇ ਕਿਰਦਾਰਾਂ 'ਚ ਅਦਭੁੱਤ ਹੈ ਪਰ ਇਸ ਫਿਲਮ 'ਚ ਉਸ ਦਾ ਕਿਰਦਾਰ ਕਾਫੀ ਵੱਖ ਹੈ ਕਿਉਂਕਿ ਇਸ 'ਚ ਆਪਣੀ ਬਣੀ ਹੋਈ ਪਛਾਣ ਤੋਂ ਵੱਖਰਾ ਹੈ। ਅੰਜਨਾ ਇਸ ਤੋਂ ਪਹਿਲਾਂ 'ਸਲਾਮ ਏ ਇਸ਼ਕ', 'ਗੋਲਮਾਲ ਰਿਟਰਨਸ' ਅਤੇ 'ਸੰਡੇ' ਵਰਗੀਆਂ ਫਿਲਮਾਂ ਤੋਂ ਇਲਾਵਾ ਦੱਖਣੀ ਭਾਰਤ ਦੀਆਂ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਉਨ੍ਹਾਂ ਦੀ ਫਿਲਮ 'ਕੌਫੀ ਦਿਵ ਡੀ' ਅੱਜ ਰਿਲੀਜ਼ ਹੋ ਗਈ ਹੈ।


   
Marriage Anniversary : 'ਗਜਨੀ' ਦੀ ਫੇਮ ਅਭਿਨੇਤਰੀ ਆਸਿਨ ਨੇ ਇਸ ਤਰ੍ਹਾਂ ਸੈਲੀਬ੍ਰੇਟ ਕੀਤੀ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ
 
 

ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਆਮਿਰ ਖਾਨ ਦੀ 'ਗਜਨੀ' ਫਿਲਮ ਦੀ ਫੇਮ ਅਭਿਨੇਤਰੀ ਆਸਿਨ ਨੇ ਪਿਛਲੇ ਸਾਲ ਮਾਈਕਰੋਮੈਕਸ ਦੇ ਸਹਿ-ਫਾਊਂਡਰ ਰਾਹੁਲ ਸ਼ਰਮਾ ਨਾਲ ਵਿਆਹ ਕਰਵਾ ਲਿਆ ਸੀ। ਅੱਜ ਰਾਹੁਲ ਸ਼ਰਮਾ ਅਤੇ ਆਸਿਨ ਆਪਣੀ ਪਹਿਲੀ ਵਰ੍ਹੇਗੰਢ ਸੈਲੀਬ੍ਰੇਟ ਕਰ ਰਹੇ ਹਨ। ਇਸ ਮੌਕੇ 'ਤੇ ਆਸਿਨ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਆਸਿਨ ਨੇ ਗੋਲਡਨ ਰੰਗ ਦੀ ਸਾੜੀ ਅਤੇ ਰਾਹੁਲ ਚਿੱਟੇ-ਗੋਲਡਨ ਰੰਗ ਦੀ ਸ਼ੇਰਵਾਨੀ 'ਚ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਦੋਵੇਂ ਕਾਫੀ ਸ਼ਾਨਦਾਰ ਲੱਗ ਰਹੇ ਹਨ। ਆਸਿਨ ਨੇ ਹਰ ਤਸਵੀਰ ਨੂੰ ਵੱਖਰੇ-ਵੱਖਰੇ ਕੈਪਸ਼ਨ ਨਾਲ ਸ਼ੇਅਰ ਕੀਤਾ ਹੈ।
ਰਾਹੁਲ ਨੇ ਇਸ ਅੰਦਾਜ਼ 'ਚ ਦਿੱਤੀ ਵਧਾਈ...
ਰਾਹੁਲ ਨੇ ਵਿਆਹ ਦੀ ਐਲਬਮ 'ਚੋਂ ਆਪਣੀ ਪਤਨੀ ਆਸਿਨ ਦੀ ਇਕ ਖੂਬਸੂਰਤ ਤਸਵੀਰ ਨੂੰ ਟਵਿੱਟਰ 'ਤੇ ਸ਼ੇਅਰ ਕੀਤੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਰਾਹੁਲ ਨੇ ਲਿਖਿਆ, ''Kaise mujhe tum mil gayi...?' One year of being married to this angel & I still don't know how I got so lucky।'' 


   
ਵਿਨ ਡੀਜ਼ਲ ਪ੍ਰਤੀ ਆਕਰਸ਼ਿਤ ਹੋਈ ਦੀਪਿਕਾ,ਕੀ ਬਣੇਗਾ ਹੁਣ ਰਣਵੀਰ ਦਾ
 
 

ਮੁੰਬਈ— ਅੰਤਰਰਾਸ਼ਟਰੀ ਪੱਧਰ 'ਤੇ ਮਸ਼ਹੂਰ ਚੈਟ ਸ਼ੋਅ 'ਦਿ ਏਲੇਨ ਡਿਜੇਨਰਸ ਸ਼ੋਅ' 'ਚ ਪਹਿਲੀ ਵਾਰ ਸ਼ਾਮਲ ਹੋਈ ਦੀਪਿਕਾ ਪਾਦੂਕੋਣ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਹਾਲੀਵੁੱਡ ਦੇ ਐਕਸ਼ਨ ਅਦਾਕਾਰ ਵਿਨ ਡੀਜ਼ਲ ਪ੍ਰਤੀ ਬਹੁਤ ਆਕਰਿਸ਼ਤ ਹੈ ਅਤੇ ਆਪਣੇ ਮਨ 'ਚ ਉਸ ਨੇ ਵਿਨ ਡੀਜ਼ਲ ਤੋਂ ਅਦਭੁੱਤ ਬੱਚੇ ਪੈਦਾ ਹੋਣ ਦੀ ਗੱਲ ਵੀ ਸੋਚ ਲਈ ਹੈ। ਜਦੋਂ ਸ਼ੋਅ ਦੀ ਮੇਜ਼ਬਾਨ ਏਲੇਨ ਡਿਜੇਨਰਸ ਨੇ ਦੀਪਿਕਾ ਤੋਂ ਫਿਲਮ 'ਟ੍ਰਿਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ਼' ਦੇ ਸਹਿ-ਕਲਾਕਾਰ ਨਾਲ ਪਰਦੇ 'ਤੇ ਸ਼ਾਨਦਾਰ ਤਾਲਮੇਲ ਦਾ ਰਾਜ਼ ਪੁੱਛਿਆ ਤਾਂ ਉਸ ਨੇ ਇਹ ਗੱਲ ਆਖੀ। ਜੇਕਰ ਅਜਿਹੇ ਹੀ ਹਾਲਾਤ ਰਹੇ ਤਾਂ ਰਣਵੀਰ ਸਿੰਘ ਦਾ ਬਣੇਗਾ।


   
ਗਣਤੰਤਰ ਦਿਵਸ 'ਤੇ 'ਬਾਹੂਬਲੀ' ਦੇ ਫੈਨਜ਼ ਲਈ ਤੋਹਫਾ, ਸਾਹਮਣੇ ਆਇਆ ਨਵਾਂ ਪੋਸਟਰ
 
 

ਮੁੰਬਈ— 'ਬਾਹੂਬਲੀ' ਫਿਲਮ ਦੇ ਖਤਮ ਹੋਣ ਤੋਂ ਬਾਅਦ ਹੀ 'ਬਾਹੂਬਲੀ 2' ਦਾ ਇੰਤਜ਼ਾਰ ਸ਼ੁਰੂ ਹੋ ਗਿਆ ਸੀ। ਹੁਣ ਜਦੋਂ ਇਸ ਸਾਲ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤਾਂ ਨਿਰਮਾਤਾ ਵੀ ਦਰਸ਼ਕਾਂ ਦੇ ਨਾਲ ਸਮੇਂ-ਸਮੇਂ 'ਤੇ ਇਸ ਦੇ ਲੁੱਕ ਤੇ ਤਸਵੀਰਾਂ ਨੂੰ ਸ਼ੇਅਰ ਕਰ ਰਹੇ ਹਨ। ਅੱਜ ਗਣਤੰਤਰ ਦਿਵਸ 'ਤੇ 'ਬਾਹੂਬਲੀ 2' ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਇਸ ਦੀ ਦੀਵਾਨਗੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੋਸਟਰ ਸਾਹਮਣੇ ਆਉਣ ਦੇ ਕੁਝ ਹੀ ਦੇਰ 'ਚ ਇਹ ਟਵਿਟਰ 'ਤੇ ਟਰੈਂਡ ਕਰਨ ਲੱਗ ਪਿਆ।
ਸ਼ੇਅਰ ਕੀਤੇ ਗਏ ਪੋਸਟਰ 'ਚ ਪ੍ਰਭਾਸ ਯਾਨੀ ਕੇ ਬਾਹੂਬਲੀ ਅਭਿਨੇਤਰੀ ਅਨੁਸ਼ਕਾ ਭਾਵ ਦੇਵਸੇਨਾ ਨਾਲ ਤੀਰ-ਕਮਾਨ ਫੜੀ ਨਜ਼ਰ ਆ ਰਹੇ ਹਨ। ਰਾਜਾਮੌਲੀ ਨੇ ਟਵੀਟ 'ਚ ਇਸ ਫਿਲਮ ਦਾ ਇਕ ਬਿਹਤਰੀਨ ਦ੍ਰਿਸ਼ ਦੱਸਿਆ ਹੈ। ਫਿਲਮ ਦਾ ਟੀਜ਼ਰ ਤੇ ਟਰੇਲਰ ਵੀ ਕੁਝ ਦਿਨਾਂ ਬਾਅਦ ਰਿਲੀਜ਼ ਕਰ ਦਿੱਤਾ ਜਾਵੇਗਾ, ਜਿਸ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ।


   
Blackbuck case : ਸਲਮਾਨ ਦੀ ਅੱਜ ਜੋਧਪੁਰ ਕੋਰਟ 'ਚ ਪੇਸ਼ੀ, ਇਹ ਸਿਤਾਰੇ ਵੀ ਕਰਾਉਣਗੇ ਦਰਜ ਆਪਣਾ ਬਿਆਨ
 
 

ਨਵੀਂ ਦਿੱਲੀ — 18 ਸਾਲ ਪੁਰਾਣੇ 'ਕਾਲਾ ਹਿਰਨ' ਸ਼ਿਕਾਰ ਦੇ ਕੇਸ 'ਚ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਕੋਰਟ 'ਚ ਪੇਸ਼ ਹੋਣਾ ਪਾਵੇਗਾ। ਸਲਮਾਨ ਦੇ ਨਾਲ-ਨਾਲ ਅਭਿਨੇਤਾ ਸੈਫ ਅਲੀ ਖਾਨ ਅਤੇ ਅਭਿਨੇਤਰੀ ਸੋਨਾਲੀ ਬੇਂਦਰੇ, ਤੱਬੂ ਅਤੇ ਨੀਲਮ ਵੀ ਕੋਰਟ 'ਚ ਪੇਸ਼ ਹੋਣਗੇ ਅਤੇ ਆਪਣਾ ਬਿਆਨ ਦਰਜ ਕਰਾਉਣਗੇ। ਇਨ੍ਹਾਂ ਸਾਰਿਆਂ ਨੇ 25 ਜਨਵਰੀ ਨੂੰ ਕੋਰਟ 'ਚ ਪੇਸ਼ ਹੋਣਾ ਸੀ ਪਰ ਕੋਰਟ ਨੇ ਅਭਿਨੇਤਾ ਸਲਮਾਨ ਖਾਨ ਅਤੇ ਹੋਰ ਸਹਿ ਦੋਸ਼ੀਆਂ ਨੂੰ ਵਿਅਕਤੀਗਤ ਪੇਸ਼ੀ ਤੋਂ ਛੂਟ ਦੇ ਦਿੱਤੀ ਸੀ ਅਤੇ ਮਾਮਲੇ ਦੀ ਅਗਲੀ ਸੁਣਵਾਈ 27 ਜਨਵਰੀ ਦੀ ਤਹਿ ਕੀਤੀ ਸੀ। ਮੁੱਖ ਚੀਫ ਜੁਡੀਸ਼ਲ ਮੈਜਿਸਟਰੇਟ (ਜਿਲ੍ਹਾ) ਦਲਪਾਤ ਸਿੰਘ ਰਾਹਪੁਰੋਹਿਤ ਨਾ ਸਲਮਾਨ ਖਾਨ ਅਤੇ ਹੋਰ 4 ਸਹਿ ਦੋਸ਼ੀਆਂ ਨੂੰ ਅੱਜ ਆਪਣੇ ਬਿਆਨ ਦਰਜ ਕਰਾਉਣ ਲਈ ਸੰਮਨ ਭੇਜਿਆ ਸੀ। ਜੋਧਪੁਰ ਦੀ ਸੀ. ਜੇ. ਐੱਮ. ਕੋਰਟ 'ਚ ਪੇਸ਼ੀ ਲਈ ਸਲਮਾਨ ਖਾਨ ਕੱਲ ਸ਼ਾਮਹੀ ਪਹੁੰਚ ਗਿਆ ਸੀ। ਸਲਮਾਨ ਤੋਂ ਇਲਾਵਾ ਸੈਫ ਅਲੀ ਖਾਨ, ਸੋਨਾਲੀ ਬੇਂਦਰੇ, ਤੱਬੂ ਅਤੇ ਨੀਲਮ ਵੀ ਕੋਰਟ 'ਚ ਪੇਸ਼ ਹੋਣ ਲਈ ਜੋਧਪੁਰ ਪਹੁੰਚ ਚੁੱਕੇ ਹਨ। ਉਨ੍ਹਾਂ ਖਿਲਾਫ ਦਰਜ ਇਹ ਮਾਮਲਾ ਸਾਲ 1998 'ਚ ਕਾਂਕਾਣੀ ਪਿੰਡ ਦੇ ਦੋ ਕਾਲੇ ਹਿਰਨਾਂ ਦੇ ਕਥਿਤ ਸ਼ਿਕਾਰ ਨਾਲ ਸੰਬੰਧਿਤ ਹੈ।
ਜ਼ਿਕਰਯੋਗ ਹੈ ਕਿ, ਸਾਲ 1999 'ਚ ਰਿਲੀਜ਼ ਹੋਈ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ 'ਚੇ ਹਿਰਨਾਂ ਦੇ ਸ਼ਿਕਾਰ ਦਾ ਦੋਸ਼ ਲੱਗਾ ਸੀ। ਇਕ ਹੋਰ 2 ਅਕਤੂਬਰ 1998 ਦੀ ਰਾਤ ਫਿਲਮ ਦੀ ਸ਼ੂਟਿੰਗ ਦੌਰਾਨ ਜੋਧਪੁਰ ਕੋਲ ਕਾਂਕਾਣੀ 'ਚ ਦੋ ਕਾਲੇ ਹਿਰਨ ਦੇ ਸ਼ਿਕਾਰ ਦਾ ਦੋਸ਼ ਸਲਮਾਨ ਖਾਨ 'ਤੇ ਲੱਗਾ ਸੀ। ਸ਼ੂਟਿੰਗ ਦੌਰਾਨ ਸਲਮਾਨ ਨਾਲ ਸੈਫ, ਸੋਨਾਲੀ, ਤੱਬੂ, ਨੀਲਮ ਵੀ ਸੀ। ਕੋਰਟ ਨੇ ਸਲਮਾਨ ਨਾਲ ਇਨ੍ਹਾਂ ਸਾਰਿਆਂ ਨੂੰ ਵੀ ਬਿਆਨ ਦਰਜ ਕਰਾਉਣ ਦਾ ਹੁਕਮ ਦਿੱਤਾ ਹੈ।


   
ਆਖਿਰ ਕਿਉਂ ਹੋ ਜਾਂਦਾ ਹੈ ਗੁੱਸੇ ਕਿੰਗ ਖਾਨ ਦਾ ਛੋਟਾ ਲਾਡਲਾ ਅਬਰਾਮ, ਜਾਣੋ ਵਜ੍ਹਾ
 
 

ਮੁੰਬਈ— ਸਿਲਵਰ ਸਕ੍ਰੀਨ 'ਤੇ ਭਾਵੇਂ ਹੀ ਸ਼ਾਹਰੁਖ ਖਾਨ ਦਾ ਸਿੱਕਾ ਚਲਦਾ ਹੈ ਪਰ ਉਨ੍ਹਾਂ ਦੇ ਸਭ ਤੋਂ ਛੋਟੇ ਅਬਰਾਮ ਅੱਜਕਲ ਆਨਲਾਈਨ ਸਨਸਨੀ ਬਣਿਆ ਹੋਇਆ ਹੈ। ਸ਼ਾਹਰੁਖ ਨੇ ਦੱਸਿਆ ਹੈ ਕਿ, ''ਆਬਰਾਮ ਮੇਰੀ ਖਿੱਚੀ ਜਾਣ ਵਾਲੀ ਹਰ ਤਸਵੀਰ ਦਾ ਹਿੱਸਾ ਬਣਨਾ ਚਾਹੁੰਦਾ ਹੈ।'' ਹਾਲੀਆ 'ਚ ਉਨ੍ਹਾਂ ਨੇ ਦੁਬਈ ਤੋਂ ਪਰਤਦੇ ਸਮੇਂ ਦਾ ਇਕ ਕਿੱਸਾ ਦੱਸਿਆ, ''ਇਸ ਦੌਰਾਨ ਮੇਰੀ ਜਦੋਂ ਵੀ ਹਰ ਤਸਵੀਰ ਖਿੱਚੀ ਜਾਂਦੀ ਸੀ, ਉਹ ਉਸ ਗਰ ਤਸਵੀਰ ਦਾ ਹਿੱਸਾ ਬਣਨਾ ਚਾਹੁੰਦਾ ਸੀ। ਮੈਂ ਏਅਰਪੋਰਟ 'ਤੇ ਸੀ, ਅਸੀਂ ਦੁਬਈ ਤੋਂ ਵਾਪਸ ਮੁੰਬਈ ਪਰਤ ਰਹੇ ਸੀ। ਅਜਿਹੇ 'ਚ ਕਾਫੀ ਲੋਕ ਮੇਰੀਆਂ ਤਸਵੀਰਾਂ ਖਿੱਚ ਰਹੇ ਸਨ। ਇਸ ਲਈ ਮੈਂ ਕਿਹਾ, ਮੈਨੂੰ ਇਥੇ ਖੜ੍ਹੇ ਹੋਣ ਦਿਓ, ਤਸਵੀਰਾਂ ਖਿੱਚਵਾਉਣ ਦਾ ਸਿਲਸਿਲਾ ਖਤਮ ਹੋਣ ਦਿਓ ਅਤੇ ਅਸੀਂ ਵਿਮਾਨ 'ਚ ਬੈਠੇ ਪਰ ਉਹ ਹਰ ਤਸਵੀਰ ਦਾ ਹਿੱਸਾ ਬਣਨਾ ਚਾਹੁੰਦਾ ਸੀ।''
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਕਿਹਾ, ''ਹਾਲੀਆ 'ਚ ਮੇਰੀ ਫਿਲਮ 'ਰਈਸ' ਦੇ ਪ੍ਰਮੋਸ਼ਨ ਲਈ ਮੁੰਬਈ ਤੋਂ ਦਿੱਲੀ ਤੱਕ ਦਾ ਸਫਰ ਟ੍ਰੇਨ ਨਾਲ ਤਹਿ ਕਰਨ ਵਾਲੇ ਸ਼ਾਹਰੁਖ ਨੇ ਕਿਹਾ, ਜੇਕਰ ਇਸ ਦੌਰਾਨ ਅਬਰਾਮ ਮੇਰੇ ਨਾਲ ਹੁੰਦਾ ਤਾਂ ਮਜਾ ਆਉਂਦਾ। ''


   
ਸਲਮਾਨ ਨੇ ਸਮੇਂ ਤੋਂ ਪਹਿਲਾਂ 'ਟਿਊਬਲਾਈਟ' ਦੀ ਸ਼ੂਟਿੰਗ ਕਿਉਂ ਕੀਤੀ ਖਤਮ, ਵਜ੍ਹਾ ਜਾਣ ਕੇ ਤੁਸੀਂ ਵੀ ਹੋਵੋਗੇ ਹ
 
 

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਸਟਾਰਡਮ ਜੀ ਧੂਮ ਸੀਰੀਜ਼ ਭਾਰਤ 'ਚ ਹੀ ਨਹੀਂ ਸਗੋਂ ਦੁਨੀਆ ਦੇ ਕਈ ਦੇਸ਼ਾਂ 'ਚ ਨਜ਼ਰ ਆਉਂਦੀ ਹੈ ਪਰ ਆਪਣੇ ਬਚਪਨ ਦੇ ਹੀਰੋ ਜੈਕੀ ਚੈਨ ਦੇ ਭਾਰਤ ਆਉਣ 'ਤੇ ਸਲਮਾਨ ਨੇ ਆਪਣੀ ਆਉਣ ਵਾਲੀ ਫਿਲਮ 'ਟਿਊਬਲਾਈਟ' ਦੀ ਸ਼ੂਟਿੰਗ ਸਮੇਂ ਤੋਂ ਪਹਿਲਾਂ ਹੀ ਖਤਮ ਕਰ ਕੇ ਉਨ੍ਹਾਂ ਨੂੰ ਮਿਲਣ ਪਹੁੰਚ ਗਿਆ। ਜੈਕੀ ਦੀ ਆਪਣੀ ਫਿਲਮ 'ਕੁੰਗ ਫੂ ਯੋਗਾ' ਦੇ ਪ੍ਰਮੋਸ਼ਨ ਦੇ ਸਿਲਸਿਲੇ 'ਚ ਪਿਛਲੇ ਹਫਤੇ ਮੁੰਬਈ ਆਇਆ ਸੀ। ਉਨ੍ਹਾਂ ਨੇ ਆਪਣੇ ਸਹਿ-ਕਲਾਕਾਰ ਸੋਨੂੰ ਸੂਦ ਨਾਲ ਫਿਲਮ ਦਾ ਪ੍ਰਮੋਸ਼ਨ ਕੀਤਾ। ਸਲਮਾਨ ਨੂੰ ਆਪਣੀ ਆਉਣ ਵਾਲੀ ਫਿਲਮ 'ਟਿਊਬਲਾਈਟ' ਦੀ ਸ਼ੂਟਿੰਗ ਦੇਰ ਰਾਤ ਤੱਕ ਕਰਨੀ ਸੀ ਪਰ ਅਭਿਨੇਤਾ ਨੂੰ ਮਿਲਣ ਜਾਣ ਕਾਰਨ ਪਹਿਲਾਂ ਹੀ ਪੈਕਅੱਪ ਕਰ ਲਿਆ। ਫਿਲਮ 'ਦਬੰਗ' 'ਚ ਸਲਮਾਨ (51) ਨਾਲ ਕੰਮ ਚੁੱਕੇ ਸੋਨੂੰ ਸੂਦ ਨੇ ਉਸ ਨੂੰ ਆਪਣਾ ਚੰਗਾ ਦੋਸਤ ਦੱਸਦਾ ਹੈ। ਉਸ ਨੇ ਕਿਹਾ, ਜ਼ਿੰਦਗੀ 'ਚ ਜਦੋਂ ਵੀ ਕੁਝ ਚੰਗਾ ਹੁੰਦਾ ਹੈ ਤਾਂ ਉਸ ਨਾਲ ਸਲਮਾਨ ਨੂੰ ਵੀ ਖੁਸ਼ੀ ਹੁੰਦੀ ਹੈ।

ਜ਼ਿਕਰਯੋਗ ਹੈ ਕਿ ਜੈਕੀ ਚੈਨ ਨਾਲ ਮੁਲਾਕਾਤ ਨੂੰ ਲੈ ਕੇ ਸਲਮਾਨ ਦੀ ਉਤਸੁਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਸਲਮਾਨ ਅਤੇ ਸੋਨੂੰ ਤੋਂ ਇਲਾਵਾ ਜੈਕੀ ਚੈਨ ਵੀ ਨਜ਼ਰ ਆ ਰਿਹਾ ਹੈ। ਇਸ ਵੀਡੀਓ 'ਚ ਤਿੰਨੋਂ ਅਭਿਨੇਤਾਵਾਂ ਨੂੰ 'ਹਿੰਦੀ-ਚੀਨੀ ਭਾਈ-ਭਾਈ' ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ। ਅਮਾਇਰਾ ਦਸਤੂਰ ਅਤੇ ਦਿਸ਼ਾ ਪਟਾਨੀ ਵੀ ਫਿਲਮ 'ਕੁੰਗ ਫੂ ਯੋਗਾ' 'ਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਹ ਫਿਲਮ ਸ਼ੁੱਕਰਵਾਰ ਨੂੰ ਭਾਰਤ 'ਚ 1200 ਤੋਂ ਜ਼ਿਆਦਾ ਸਕ੍ਰੀਨ 'ਤੇ ਰਿਲੀਜ਼ ਹੋਵੇਗੀ। 


   
ਪ੍ਰਿਯੰਕਾ ਚੋਪੜਾ ਨੇ ਬਾਲ ਅਧਿਕਾਰਾਂ ਨੂੰ ਲੈ ਕੇ ਕੀਤੀ ਭਾਵਨਾਤਮਕ ਅਪੀਲ
 
 

ਲਾਸ ਏਂਜਲਸ— ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਦੁਨੀਆ 'ਚ ਬਾਲ ਅਧਿਕਾਰਾਂ ਦੀ ਨਿਰਾਸ਼ਾਜਨਕ ਸਥਿਤੀ ਨੂੰ ਲੈ ਕੇ ਦੁਨੀਆ ਦਾ ਧਿਆਨ ਖਿੱਚਣ ਲਈ ਇਕ ਭਾਵਨਾਤਮਕ ਅਪੀਲ ਕੀਤੀ ਹੈ। ਅਦਾਕਾਰਾ ਨੇ ਟਵਿਟਰ 'ਤੇ ਇਕ ਛੋਟੀ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਦੁਨੀਆ ਭਰ ਦੇ ਸੰਕਟ ਪੀੜਤ ਬੱਚਿਆਂ 'ਤੇ ਚਾਨਣਾ ਪਾਇਆ ਗਿਆ ਹੈ। ਪ੍ਰਿਯੰਕਾ ਨੇ ਇਸ ਵੀਡੀਓ ਦੀ ਕੈਪਸ਼ਨ 'ਆਈ ਨੀਡ ਯੂ' ਲਿਖਿਆ ਹੈ। ਪ੍ਰਿਯੰਕਾ ਨੇ ਕਿਹਾ ਕਿ ਦੁਨੀਆ ਭਰ ਦੇ ਚਾਰ ਕਰੋੜ 80 ਲੱਖ ਬੱਚੇ ਸੰਘਰਸ਼ ਅਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੂੰ ਤੁਹਾਡੀ ਲੋੜ ਹੈ।


   
First Look: 400 ਕਰੋੜ ਫਿਲਮ ਦੀ ਧਮਾਕੇਦਾਰ ਤਿਆਰੀ...ਆਮਿਰ ਦਾ ਨਵਾਂ ਲੁੱਕ ਆਇਆ ਸਾਹਮਣੇ
 
 

ਮੁੰਬਈ- ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਆਮਿਰ ਖਾਨ ਦੀ ਅਗਲੀ ਫਿਲਮ ਹੁਣੇ ਤੋਂ ਬੇਹੱਦ ਚਰਚਾ ਬਟੋਰ ਰਹੀ ਹੈ ਜਦੋਂਕਿ ਫਿਲਮ 2018 ਦੀਵਾਲੀ 'ਤੇ ਰਿਲੀਜ਼ ਹੋਵੇਗੀ। ਖੈਰ, ਆਮਿਰ ਖਾਨ ਆਪਣੀ ਹਰ ਫਿਲਮ ਨਾਲ ਦਰਸ਼ਕਾਂ ਨੂੰ ਹੈਰਾਨ ਕਰਦੇ ਆਏ ਹਨ। ਲਿਹਾਜ਼ਾ, 'ਠੱਗਜ਼ ਆਫ ਹਿੰਦੁਸਤਾਨ' ਤੋਂ ਵੀ ਉਂਝ ਵੀ ਬਹੁਤ ਹੀ ਉਮੀਦਾਂ ਕੀਤੀਆਂ ਦਾ ਰਹੀਆਂ ਹਨ। ਫਿਲਮ ਦੇ ਸੈੱਟ ਤੋਂ ਆਮਿਰ ਖਾਨ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ ਅਤੇ ਇਸ ਤਸਵੀਰ ਤੋਂ ਸਾਫ ਹੈ ਕਿ ਫਿਲਮ ਧਮਾਕੇਦਾਰ ਹੋਵੇਗੀ। ਆਮਿਰ ਦਾ ਲੁੱਕ ਦੇਖ ਕੇ ਲੱਗਦਾ ਹੀ ਨਹੀਂ ਹੈ, ਜਿਨ੍ਹਾਂ ਨੂੰ ਅਸੀਂ ਫਿਲਮ 'ਦੰਗਲ' 'ਚ ਦੇਖਿਆ ਸੀ। ਆਮਿਰ ਖਾਨ ਵੀ ਇਸ ਫਿਲਮ ਨੂੰ ਲੈ ਕੇ ਬੇਹੱਦ ਉਤਸਾਹਿਤ ਹਨ। ਉਂਝ, 'ਠੱਗਜ਼ ਆਫ ਹਿੰਦੁਸਤਾਨ' ਤੋਂ ਬਾਕਸ ਆਫਿਸ ਨੇ ਵੀ ਕਾਫੀ ਉਮੀਦਾਂ ਲੱਗਾਈਆਂ ਹੋਈਆਂ ਹਨ। 'ਦੰਗਲ' ਨਾਲ ਆਮਿਰ ਖਾਨ ਨੇ ਬਾਕਸ ਆਫਿਸ 'ਤੇ 350 ਕਰੋੜ ਕਲੱਬ ਦੀ ਸ਼ੁਰੂਆਤ ਤਾਂ ਕਰ ਹੀ ਦਿੱਤੀ ਹੈ। ਅਜਿਹੀਆਂ ਉਮੀਦਾਂ ਜਤਾਈਆਂ ਜਾ ਰਹੀਆਂ ਹਨ ਕਿ ਹੁਣ ਆਮਿਰ 400 ਕਰੋੜ ਕਲੱਬ ਦੀ ਸ਼ੁਰੂਆਤ ਕਰਨ ਵਾਲੇ ਹਨ।
ਦੱਸ ਦਈਏ ਕਿ 'ਦੰਗਲ' 4300 ਸਕ੍ਰੀਨ 'ਤੇ ਰਿਲੀਜ਼ ਕੀਤੀ ਗਈ ਸੀ ਪਰ 'ਠੱਗਜ਼ ਆਫ ਹਿੰਦੁਸਤਾਨ' ਯਸ਼ਰਾਜ ਬੈਨਰ ਹੇਠ ਬਣ ਰਹੀ ਹੈ। ਲਿਹਾਜਾ, ਗਾਰੰਟੀ ਹੈ ਕਿ ਫਿਲਮ 5000 ਸਕ੍ਰੀਨ ਤੋਂ ਉੱਤੇ ਹੀ ਰਿਲੀਜ਼ ਹੋਵੇਗੀ। ਸਕ੍ਰੀਨ 'ਠੱਗਜ਼ ਆਫ ਹਿੰਦੁਸਤਾਨ' 'ਚ ਪਹਿਲੀ ਵਾਰ ਆਮਿਰ ਖਾਨ ਅਤੇ ਅਮਿਤਾਭ ਬੱਚਨ ਇਕੱਠੇ ਆ ਰਹੇ ਹਨ। ਜ਼ਾਹਿਰ ਜਿਹੀ ਗੱਲ ਤਾਂ ਹੈ ਹੀ ਕਿ ਧਮਾਕਾ ਤਾਂ ਹੋਵੇਗਾ ਹੀ।


   
ਨਵਾਬ ਸੈਫ ਦੀ ਬੇਗਮ ਬਣੀ ਇਸ ਚੈਨਲ ਦੀ ਅੰਬੈਸਡਰ!
 
 

ਮੁੰਬਈ— ਬਾਲੀਵੁੱਡ ਅਭਿਨੇਤਾ ਸੈਫ ਅਲੀ ਅਲੀ ਖਾਨ ਦੀ ਪਤਨੀ ਅਭਿਨੇਤਰੀ ਕਰੀਨਾ ਕਪੂਰ ਖਾਨ ਜਲਦ ਹੀ ਸ਼ੁਰੂ ਹੋਣ ਵਾਲੇ ਚੈਨਲ ਸੋਨੀ ਬੀ. ਬੀ. ਸੀ. ਅਰਥ ਦੀ 'ਫੀਲ ਅਲਾਇਵ' ਅੰਬੈਸਡਰ ਨਿਯੁਕਤ ਕੀਤੀ ਗਈ ਹੈ। ਚੈਨਲ ਵੱਲੋਂ ਦੱਸਿਆ ਜਾ ਰਿਹਾ ਹੈ ਕਿ, ਕਰੀਨਾ ਨੂੰ ਅੰਬੈਸਡਰ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਉਹ ਪਰਦੇ 'ਤੇ ਅਤੇ ਨਿੱਜ਼ੀ ਜ਼ਿੰਦਗੀ 'ਚ ਵੀ ਉਤਸ਼ਾਹ, ਜੀਵਨ ਤੋਂ ਸੰਪੂਰਣ ਸ਼ਖਸੀਅਤ ਦੇ ਤੌਰ 'ਤੇ ਜਾਣੀ ਜਾਂਦੀ ਹੈ। ਬਿਆਨ 'ਚ ਕਿਹਾ ਗਿਆ ਕਿ, ਕਰੀਨਾ ਕਪੂਰ ਦੇ ਕੁਦਰਤੀ ਰੂਪ ਨਾਲ ਦੁਨੀਆ ਦੇ ਪ੍ਰਤੀ ਪਿਆਰ ਲਗਾਅ ਹੋਣਾ ਅਤੇ ਉਸ ਦਾ ਕੰਪਨ ਤੇ ਮੌਜਮਸਤੀ ਵਾਲਾ ਸੁਭਾਅ ਸਾਲ 2017 'ਚ ਲਾਂਚ ਹੋਣ ਵਾਲੇ ਇਸ ਚੈਨਲ ਲਈ ਮੱਹਤਵਪੂਰਨ ਕਾਰਕ ਸਿੱਧ ਹੋਵੇਗਾ।
ਜ਼ਿਕਰਯੋਗ ਹੈ ਕਿ, ਸੋਨੀ ਪਿਕਚਰਸ ਨੈੱਟਵਕਰਸ ਇੰਡੀਆ ਦੇ ਉਪ ਪ੍ਰਧਾਨ ਅਤੇ ਕਾਰੋਬਾਰ ਦੇ ਹੈੱਡ ਸੌਰਭ ਯਾਗਨਿਕ ਦਾ ਕਹਿਣਾ ਹੈ, ''ਅਸੀਂ ਸੋਨੀ ਬੀ. ਬੀ. ਸੀ. ਅਰਥ ਦੇ ਲਈ ਕਰੀਨਾ ਕਪੂਰ ਖਾਨ ਨੂੰ 'ਫੀਲ ਅਲਾਇਵ' ਦੇ ਅੰਬੇਸਡਰ ਦੇ ਰੂਪ 'ਚ ਪਾ ਕੇ ਕਾਫੀ ਉਤਸ਼ਾਹਿਤ ਹਾਂ।'' ਯਾਗਨਿਕ ਨੂੰ ਭਰੋਸਾ ਹੈ ਕਿ ਇਹ ਅਨੋਖਾ ਜੋੜ ਭਾਰਤੀ ਦਰਸ਼ਕਾਂ ਲਈ ਤਥਾਤਮਕ ਮਨੋਰੰਜਨ ਦੇ ਤਜਰਬੇ ਨੂੰ ਇਕ ਨਵੇਂ ਪੱਧਰ 'ਤੇ ਲੈ ਜਾਵੇਗੀ।


   
ਰਣਬੀਰ ਨੇ ਤੋੜਿਆ ਸਲਮਾਨ ਖਾਨ ਦਾ ਰਿਕਾਰਡ
 
 

ਨਵੀਂ ਦਿੱਲੀ- ਬਾਲੀਵੁੱਡ ਦੇ ਚਾਕਲੇਟੀ ਹੀਰੋ ਰਣਬੀਰ ਕਪੂਰ ਨੇ ਬਾਲੀਵੁੱਡ ਦੇ ਦਬੰਗ ਖਾਨ ਦੇ ਇਕ ਰਿਕਾਰਡ ਨੂੰ ਤੋੜ ਕੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਇਹ ਮੰਨਿਆ ਜਾਂਦਾ ਰਿਹਾ ਹੈ ਕਿ ਸਲਮਾਨ ਖਾਨ ਦੀਆਂ ਫਿਲਮਾਂ 'ਚ ਸਭ ਤੋਂ ਜ਼ਿਆਦਾ ਗੀਤ ਹੁੰਦੇ ਹਨ। ਸਾਲ 1994 'ਚ ਆਈ ਉਨ੍ਹਾਂ ਦੀ ਫਿਲਮ 'ਹਮ ਆਪਕੇ ਹੈ ਕੌਣ' 'ਚ 14 ਗੀਤ ਸਨ ਪਰ ਜਲਦ ਹੀ ਸਲਮਾਨ ਖਾਨ ਦਾ ਇਹ ਰਿਕਾਰਡ ਟੁੱਟਣ ਵਾਲਾ ਹੈ। ਖਬਰਾਂ ਦੀ ਮੰਨੀਏ ਤਾਂ ਰਣਬੀਰ ਅਤੇ ਕੈਟਰੀਨਾ ਦੀ ਆਉਣ ਵਾਲੀ ਫਿਲਮ 'ਜੱਗਾ ਜਾਸੂਸ' ਨੇ ਸਲਮਾਨ ਦੇ ਇਸ ਰਿਕਾਰਡ ਨੂੰ ਤੋੜਣ ਦੀ ਤਿਆਰੀ ਕਰ ਲਈ ਹੈ।
ਅਪ੍ਰੈਲ 'ਚ ਰਿਲੀਜ਼ ਹੋਣ ਵਾਲੀ ਫਿਲਮ 'ਜੱਗਾ ਜਾਸੂਸ' 'ਚ 29 ਗੀਤ ਹਨ। ਇਕ ਇੰਟਰਵਿਊ 'ਚ ਮਿਊਂਜ਼ਿਕ ਡਾਇਰੈਕਟਰ ਪ੍ਰੀਤਮ ਨੇ ਇਹ ਖੁਲਾਸਾ ਕੀਤਾ ਹੈ। ਇਕ ਫਿਲਮ 'ਚ ਇਨ੍ਹੇ ਗੀਤ ਕਿਉ? ਇਸ ਸਵਾਲ 'ਤੇ ਪ੍ਰੀਤਮ ਨੇ ਕਿਹਾ ਕਿ ਫਿਲਮ 'ਚ ਰਣਬੀਰ ਹਕਲਾ ਕੇ ਬੋਲਦੇ ਹਨ, ਅਜਿਹੇ 'ਚ ਉਹ ਆਪਣੀਆਂ ਭਾਵਨਾਵਾਂ ਨੂੰ ਗਾ ਕੇ ਜ਼ਾਹਰ ਕਰਦੇ ਹਨ। ਅਨੁਰਾਗ ਬਸੁ, ਸਿਦਾਰਥ ਰਾਏ ਕਪੂਰ, ਰਣਬੀਰ ਕਪੂਰ ਸਮੇਤ ਫਿਲ 7 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਆਵੇਗੀ। ਦੱਸਣਯੋਗ ਹੈ ਕਿ ਸਭ ਤੋਂ ਜ਼ਿਆਦਾ ਗੀਤਾਂ ਵਾਲੀ ਫਿਲਮ ਦਾ ਵਰਲਡ ਰਿਕਾਰਡ ਸਾਲ 1932 'ਚ ਆਈ ਹਿੰਦੀ ਫਿਲਮ 'ਇੰਦਰਸਭਾ' ਦੇ ਨਾਂ ਹੈ, ਜਿਸ 'ਚ ਕੁਲ 70 ਗੀਤ ਸਨ।


   
ਮੰਮੀ ਬਣੀ ਕਰੀਨਾ ਨੇ ਆਪਣੇ ਛੋਟੇ ਨਵਾਬ ਤੈਮੂਰ ਦੇ ਜੀਨਸ ਨੂੰ ਲੈ ਕੇ ਕੀਤਾ ਇਹ ਖੁਲਾਸਾ!
 
 

ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਕਰੀਨਾ ਕਪੂਰ ਖਾਨ ਇਨ੍ਹੀ ਦਿਨੀਂ ਕਾਫੀ ਸੁਰਖੀਆਂ ਬਟੌਰਦੀ ਨਜ਼ਰ ਆ ਰਹੀ ਹੈ। ਕਰੀਨਾ ਹਾਲ ਹੀ 'ਚ ਸੈਲੀਬ੍ਰਿਟੀ ਡਾਈਟੀਸ਼ੀਅਨ ਰੁਜੁਤਾ ਦਿਵਾਕਰ ਨਾਲ ਫੇਸਬੁੱਕ ਚੈਟ ਹੋਈ। ਇਸ ਚੈਟ 'ਚ ਉਨ੍ਹਾਂ ਨੇ ਆਪਣੇ blue eyes ਬੇਬੀ ਬੁਆਏ ਤੈਮੂਰ ਅਲੀ ਖਾਨ ਅਤੇ ਪੋਸਟ ਪ੍ਰੈਗਨੈਂਸੀ ਫਿੱਟਨੈੱਸ 'ਤੇ ਖੁੱਲ ਕੇ ਗੱਲ ਕੀਤੀ। ਇਸ ਦੌਰਾਨ ਕਰੀਨਾ ਨੇ ਕਿਹਾ, 'ਪ੍ਰੈਗਨੈਂਸੀ ਦੇ ਸਮੇਂ ਜਾਂ ਪ੍ਰੈਗਨੈਂਸੀ ਤੋਂ ਬਾਅਦ ਤੁਸੀਂ ਕਿਸ ਸਾਇਜ ਜਾਂ ਸ਼ੇਪ 'ਚ ਹੁੰਦੇ ਹੋ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਅੱਜ ਮੈਂ ਇੱਕ ਮਾਂ ਹਾਂ ਅਤੇ ਮੈਨੂੰ ਮੇਰੇ ਪਰਿਵਾਰ ਅਤੇ ਦੋਸਤਾਂ ਦਾ ਪੂਰਾ ਸਹਿਯੋਗ ਮਿਲਿਆ ਹੈ।'
ਜ਼ਿਕਰਯੋਗ ਹੈ ਕਿ, ਫੇਸਬੁੱਕ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਚੈਟ ਦੌਰਾਨ ਕਰੀਨਾ ਨੇ ਇਹ ਵੀ ਕਿਹਾ ਕਿ, 'ਤੈਮੂਰ ਬਹੁਤ ਹੀ ਖੂਬਸੂਰਤ ਹੈ। ਇਸ ਲਈ ਨਹੀਂ, ਕਿਉਂਕਿ ਉਹ ਮੇਰਾ ਬੇਟਾ ਹੈ ਸਗੋਂ ਇਸ ਲਈ ਕਿਉਂਕਿ ਉਸ 'ਚ ਪਠਾਨ ਦੇ ਜੀਨਸ ਹਨ ਅਤੇ ਮੈਂ ਗਰਭ ਅਵਸਥਾ ਦੌਰਾਨ ਖੂਬ ਘਿਓ ਖਾਧਾ ਸੀ। ਜਦੋਂਕਿ ਹੁਣ ਮੈਂ ਆਪਣਾ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ।' 


   
ਸ਼ਾਹਿਦ, ਸੈਫ ਬੇਹੱਦ ਖਾਸ : ਕੰਗਨਾ
 
 

ਮੁੰਬਈ—ਅਦਾਕਾਰਾ ਕੰਗਨਾ ਰਾਣਾਵਤ ਦਾ ਕਹਿਣਾ ਹੈ ਕਿ 'ਰੰਗੂਨ' ਦੇ ਉਸਦੇ ਸਹਿ-ਕਲਾਕਾਰ ਸ਼ਾਹਿਦ ਕਪੂਰ ਅਤੇ ਸੈਫ ਅਲੀ ਖਾਨ ਬੇਹੱਦ ਸ਼ਾਨਦਾਰ ਅਦਾਕਾਰ ਹਨ ਅਤੇ ਉਹ ਖੁਦ ਨੂੰ ਖੁਸ਼ਕਿਸਮਤ ਮੰਨਦੀ ਹੈ ਕਿ ਉਨ੍ਹਾਂ ਨੂੰ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ। 'ਰੰਗੂਨ' ਵਿਚ ਤਿੰਨੇ ਕਲਾਕਾਰ ਪਹਿਲੀ ਵਾਰ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਦੂਜੇ ਵਿਸ਼ਵ ਯੁੱਧ ਦੌਰਾਨ ਇਕ ਪ੍ਰੇਮ ਕਹਾਣੀ 'ਤੇ ਆਧਾਰਤ ਹੈ।
ਕੰਗਨਾ ਨੇ ਕਿਹਾ ਕਿ ਉਹ ਸ਼ਾਨਦਾਰ ਅਦਾਕਾਰ ਹਨ। ਉਨ੍ਹਾਂ ਦਾ ਵਿਸ਼ਾਲ ਭਾਰਦਵਾਜ ਸਰ (ਨਿਰਦੇਸ਼ਕ) ਨਾਲ ਵੀ ਚੰਗਾ ਤਾਲਮੇਲ ਹੈ। ਹਮੇਸ਼ਾ ਉਨ੍ਹਾਂ ਨੂੰ ਆਪਣੀਆਂ ਫਿਲਮਾਂ ਵਿਚ ਸ਼ਾਹਿਦ ਤੇ ਸੈਫ ਵਧੀਆ ਕਿਰਦਾਰ ਨਿਭਾਉਣ ਲਈ ਦਿੱਤੇ ਹਨ। ਉਹ ਦੋਵੇਂ ਕਾਫੀ ਖਾਸ, ਕਾਫੀ ਸਹਿਜ ਅਤੇ ਸੁਭਾਵਿਕ ਹਨ।


   
ਸੂਫੀ ਅੰਦਾਜ਼ 'ਚ ਪਿਆਰ ਭਰਿਆ 'ਫਿਲੌਰੀ' ਦਾ ਪਹਿਲਾ ਗੀਤ ਰਿਲੀਜ਼
 
 

ਮੁੰਬਈ- ਟਰੇਲਰ ਦੀ ਧਮਾਕੇਦਾਰ ਪ੍ਰਤੀਕਿਰਿਆ ਦੇ ਬਾਅਦ ਫਿਲਮ ਫਿਲੌਰੀ ਦਾ ਪਹਿਲਾ ਗੀਤ 'ਦਮ ਦਮ' ਰਿਲੀਜ਼ ਹੋ ਗਿਆ ਹੈ। ਗੀਤ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਖੁਦ ਅਨੁਸ਼ਕਾ ਸ਼ਰਮਾ ਨੇ ਟਵਿਟਰ 'ਤੇ ਗੀਤ ਦਾ ਲਿੰਕ ਸ਼ੇਅਰ ਕੀਤਾ ਹੈ। ਨਾਲ ਹੀ ਲਿਖਿਆ ਹੈ,'ਦਮ-ਦਮ, 2017 ਦਾ ਪਹਿਲੀ ਸੂਫੀ ਗੀਤ, ਫਿਲੌਰੀ ਤੋਂ, ਕਿਸ ਤਰ੍ਹਾਂ ਦਾ ਲੱਗਿਆ?' ਇਸ ਗੀਤ ਨੂੰ ਅਨੁਸ਼ਕਾ ਅਤੇ ਦਿਲਜੀਤ ਦੋਸਾਂਝ 'ਤੇ ਫਿਲਮਾਇਆ ਗਿਆ ਹੈ। ਇਸ ਸੂਫੀ ਗੀਤ ਨੂੰ ਸੁਣ ਕੇ ਤੁਹਾਨੂੰ ਬਹੁਤ ਸੁਕੂਨ ਮਿਲੇਗਾ। ਇਸ ਸਾਲ ਦਾ ਇਹ ਪਹਿਲਾ ਸੂਫੀ ਗੀਤ ਹੈ।
ਦੱਸ ਦਈਏ ਕਿ ਇਸ ਗੀਤ ਦੀ ਸ਼ੂਟਿੰਗ ਪੰਜਾਬ 'ਚ ਕੀਤੀ ਗਈ ਹੈ। ਇਸ ਗੀਤ ਨੂੰ ਅਨਵਿਤਾ ਦੱਤਾ ਨੇ ਲਿਖਿਆ ਹੈ। ਰੋਮੀ, ਵਿਵੇਕ ਹਰੀਹਰਨ ਨੇ ਇਸ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ। ਫਿਲਮ ਦਾ ਟਰੇਲਰ ਕੁਝ ਦਿਨ ਪਹਿਲੇ ਹੀ ਰਿਲੀਜ਼ ਹੋਇਆ ਸੀ, ਜਿਸ 'ਚ ਅਨੁਸ਼ਕਾ ਪੰਜਾਬੀ ਕੁੜੀ ਦੇ ਅਵਤਾਰ 'ਚ ਹੈ ਜੋ ਕਿ ਇਕ ਭੂਤ ਹੈ।


   
ਪੈਰਿਸ ਜੈਕਸਨ ਦਾ ਸੰਗੀਤ 'ਚ ਕਰੀਅਰ ਬਣਾਉਣ ਦਾ ਇਰਾਦਾ ਨਹੀਂ
 
 

ਲਾਸ ਏਂਜਲਸ—ਪੌਪ ਗਾਇਕ ਮਾਈਕਲ ਜੈਕਸਨ ਦੀ ਬੇਟੀ ਪੈਰਿਸ ਜੈਕਸਨ ਦਾ ਕਹਿਣਾ ਹੈ ਕਿ ਉਸ ਦਾ ਆਪਣੇ ਪਿਤਾ ਵਾਂਗ ਸੰਗੀਤ ਜਗਤ 'ਚ ਕਰੀਅਰ ਬਣਾਉਣ ਦਾ ਕੋਈ ਇਰਾਦਾ ਨਹੀਂ ਹੈ। 'ਈ ਆਨਲਾਈਨ' ਦੀ ਖਬਰ ਮੁਤਾਬਕ ਜੈਕਸਨ ਦੀ ਸਭ ਤੋਂ ਵੱਡੀ ਬੇਟੀ ਪੈਰਿਸ ਦਾ ਕਹਿਣਾ ਹੈ ਕਿ ਉਹ ਸੰਗੀਤ ਦੀ ਸ਼ੌਕੀਨ ਜ਼ਰੂਰ ਹੈ ਪਰ ਪਿਤਾ ਵਾਂਗ ਉਸ 'ਚ ਕਰੀਅਰ ਬਣਾਉਣ ਦਾ ਕੋਈ ਇਰਾਦਾ ਨਹੀਂ ਹੈ। ਪੈਰਿਸ ਨੇ ਕਿਹਾ ਕਿ ਮੈਂ ਆਪਣਾ ਸੰਗੀਤ ਤਿਆਰ ਕਰਦੀ ਹਾਂ। ਉਸ ਨੂੰ ਆਪਣੀਆਂ ਭਾਵਨਾਵਾਂ ਪ੍ਰਗਟਾਉਣ ਲਈ ਇਸਤੇਮਾਲ ਕਰਦੀ ਹਾਂ। ਇਹ ਅਜਿਹਾ ਕੁਝ ਨਹੀਂ ਹੈ, ਜਿਸ 'ਚ ਮੈਂ ਕਰੀਅਰ ਬਣਾਉਣਾ ਚਾਹਾਂਗੀ।


   
'ਬੰਬੇ ਟੂ ਗੋਆ' ਦੇ ਇਸ ਗੀਤ 'ਤੇ ਡਾਂਸ ਕਰਨ ਦੇ ਨਾਂ 'ਤੇ ਅਮਿਤਾਭ ਨੂੰ ਚੜਿਆ ਸੀ ਬੁਖਾਰ, ਮਹਿਮੂਦ ਦੇ ਪੈਰਾਂ 'ਚ ਡਿੱਗ ਕੇ ਕੀਤੇ ਤਰਲੇ
 
 

ਮੁੰਬਈ— ਇਹ ਉਹ ਦੌਰ ਸੀ ਜਦੋਂ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਸੰਘਰਸ਼ ਕਰ ਰਹੇ ਸਨ। 'ਬੰਬੇ ਟੂ ਗੋਆ' ਫਿਲਮ ਦੀ ਸ਼ੂਟਿੰਗ ਚਲ ਰਹੀ ਸੀ ਅਤੇ ਅਮਿਤਾਭ ਨੂੰ ਨੱਚਣ ਲਈ ਕਿਹਾ ਗਿਆ। ਅਜਿਹਾ ਕਿ ਹੋਇਆ, ਜੋ ਅਮਿਤਾਭ ਇੰਨਾ ਜ਼ਿਆਦਾ ਡਰ ਗਿਆ ਕਿ, ਮਹਿਮੂਦ ਦੇ ਪੈਰਾਂ 'ਚ ਡਿੱਗ ਕੇ ਰੌਂਣ ਲੱਗਾ। ਅਸਲ 'ਚ ਮਹਿਮੂਦ ਨੇ ਇਸ ਫਿਲਮ 'ਚ ਅਮਿਤਾਭ ਬੱਚਨ ਅਤੇ ਆਪਣੇ ਭਰਾ ਅਨਵਰ ਅਲੀ ਨੂੰ ਲਾਂਚ ਕੀਤਾ ਸੀ। ਇਸ ਫਿਲਮ ਦੇ ਸੀਨ ਵੀ ਬਹੁਤ ਆਸਾਨੀ ਨਾਲ ਸ਼ੂਟ ਹੋ ਰਹੇ ਸਨ। ਇਹ ਸਭ ਕੁਝ ਦੇਖ ਕੇ ਮਹਿਮੂਦ ਵੀ ਕਾਫੀ ਖੁਸ਼ ਸੀ ਪਰ ਗੱਲ ਅਟਕੀ ਇੱਕ ਗੀਤ 'ਤੇ ਆ ਕੇ, ਜਿਸ 'ਚ ਅਮਿਤਾਭ ਬੱਚਨ ਨੂੰ ਬੁਖਾਰ ਤੱਕ ਚੜਾ ਦਿੱਤਾ। ਇਸ ਫਿਲਮ ਦਾ ਇੱਕ ਗੀਤ ਸੀ 'ਦੇਖਾ ਨਾ ਹਾਏ ਰੇ ਸੋਚਾ ਨਾ' ਅਤੇ ਮਹਿਮੂਦ ਚਾਹੁੰਦੇ ਸੀ ਕਿ ਅਮਿਤਾਭ ਇਸ ਗੀਤ 'ਤੇ ਡਾਂਸ ਕਰਨ ਪਰ ਅਮਿਤਾਭ ਨੂੰ ਡਾਂਸ ਨਹੀਂ ਆਉਂਦਾ ਸੀ ਅਤੇ ਜਿਵੇਂ ਉਸ ਨੂੰ ਇਸ ਬਾਰੇ ਪਤਾ ਲੱਗਾ ਕਿ ਮਹਿਮੂਦ ਸਾਹਿਬ ਉਸ ਨੂੰ ਨਚਾਉਣਾ ਚਾਹੁੰਦੇ ਹਨ ਤਾਂ ਉਹ ਕਾਫੀ ਘਬਰਾ ਗਿਆ। ਅਮਿਤਾਭ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਉਸ ਦੀ ਜਾਨ ਹੀ ਮੰਗ ਲਈ ਹੋਈ। ਜਿਵੇਂ-ਤਿਵੇਂ ਕਰ ਉਸ ਨੇ ਨੱਚਣਾ ਸ਼ੁਰੂ ਕੀਤਾ ਪਰ ਉਸ ਦੇ ਕਦਮ ਧੁਨ ਨਾਲ ਮਿਲ ਨਹੀਂ ਰਹੇ ਸੀ। ਇਸ ਗੀਤ ਲਈ ਉਸ ਨੂੰ ਕਾਫੀ ਰੀਟੇਕ ਦੇਣੇ ਪਏ ਸੀ। ਅਜਿਹੀ ਸਥਿਤੀ ਨੂੰ ਦੇਖ ਕੇ ਅਮਿਤਾਭ ਦੁੱਖੀ ਹੋ ਗਿਆ ਅਤੇ ਚਾਰੇ ਪਾਸੇ ਨਜ਼ਰ ਘੁਮਾ ਕੇ ਦੇਖਿਆ ਅਤੇ ਉਸ ਨੂੰ ਮਹਿਸੂਸ ਹੋਇਆ ਕਿ ਸਾਰੇ ਮੇਰਾ ਮਜਾਕ ਉਡਾ ਰਹੇ ਹਨ। ਬੱਸ ਦੁੱਖੀ ਹੋ ਕੇ ਅਮਿਤਾਭ ਆਪਣੇ ਕਮਰੇ 'ਚ ਚਲਾ ਗਿਆ। ਇਸ ਤੋਂ ਬਾਅਦ ਮਹਿਮੂਦ ਅਮਿਤਾਭ ਦੇ ਕਮਰੇ 'ਚ ਗਿਆ ਤੇ ਦੇਖਿਆ ਅਮਿਤਾਭ ਨੂੰ 102 ਡਿਗਰੀ ਬੁਖਾਰ ਸੀ। ਉਸ ਸਮੇਂ ਅਮਿਤਾਭ ਮਹਿਮੂਦ ਨੂੰ ਦੇਖ ਕੇ ਹੋਰ ਵੀ ਘਬਰਾ ਗਿਆ ਅਤੇ ਸੋਚਣ ਲੱਗਾ ਕਿ ਉਹ ਬੁਖਾਰ 'ਚ ਵੀ ਮੇਰੇ ਤੋਂ ਡਾਂਸ ਕਰਵਾ ਕੇ ਹੀ ਦਮ ਲੈਣਗੇ।
ਜ਼ਿਕਰਯੋਗ ਹੈ ਕਿ, ਇਸ ਤੋਂ ਅਮਿਤਾਭ ਜ਼ੋਰ-ਜ਼ੋਰ ਨਾਲ ਰੌਣ ਲੱਗਾ ਅਤੇ ਮਹਿਮੂਦ ਦੇ ਪੈਰਾਂ 'ਚ ਡਿੱਗ ਕੇ ਤਰਲੇ ਪਾਉਣ ਲੱਗਾ। ਅਮਿਤਾਭ ਨੇ ਕਿਹਾ, ''ਭਾਈਜਾਨ ਮੇਰੇ ਤੋਂ ਡਾਂਸ ਨਹੀਂ ਕਰ ਹੋਣਾ, ਮੈਨੂੰ ਡਾਂਸ ਨਹੀਂ ਕਰਨਾ ਆਉਂਦਾ'' ਪਰ ਮਹਿਮੂਦ ਦਾ ਦਿਲ ਨਾ ਪਿਘਲਿਆ ਅਤੇ ਉਨ੍ਹਾਂ ਨੇ ਕਿਹਾ, ਜੋ ਚੱਲ ਸਕਦਾ ਹੈ, ਉਹ ਡਾਂਸ ਵੀ ਕਰ ਸਕਦਾ ਹੈ। ਇਸ ਤੋਂ ਬਾਅਦ ਅਮਿਤਾਭ ਹੋਰ ਵੀ ਮਹਿਮੂਦ ਦੇ ਤਰਲੇ ਪਾਉਣ ਲੱਗਾ ਪਰ ਮਹਿਮੂਦ ਟਸ ਤੋਂ ਮਸ ਨਾ ਹੋਇਆ। ਆਖਿਰਕਾਰ ਮਹਿਮੂਦ ਨੇ ਕਿਹਾ, ਤੈਨੂੰ ਜਿਵੇਂ ਦਾ ਡਾਂਸ ਆਉਂਦਾ ਹੈ, ਤੂੰ ਉਸੇ ਤਰ੍ਹਾਂ ਦਾ ਹੀ ਕਰ, ਅਸੀਂ ਉਹੀ ਡਾਂਸ ਸ਼ੂਟ ਕਰ ਲਾਵਾਂਗੇ। ਇਸ ਬਾਰੇ ਮਹਿਮੂਦ ਨੇ ਆਪਣੀ ਟੀਮ ਨੂੰ ਵੀ ਹਿਦਾਇਤ ਦੇ ਦਿੱਤੀ ਸੀ ਕਿ, ਅਮਿਤਾਭ ਜਿਵੇਂ ਦਾ ਵੀ ਡਾਂਸ ਕਰੇ ਬਸ ਤੁਸੀਂ ਸ਼ੂਟ ਕਰ ਲੈਣਾ ਅਤੇ ਖੂਬ ਤਾੜੀਆਂ ਵਜਾਉਣਾ।


   
ਦਿਲਜੀਤ-ਅਨੁਸ਼ਕਾ ਦੀ 'ਫਿਲੌਰੀ' ਦਾ ਨਵਾਂ ਗੀਤ 'WhatsUp' ਹੋਇਆ ਰਿਲੀਜ਼, ਨੱਚਣ ਲਈ ਹੋ ਜਾਓਗੇ ਮਜ਼ਬੂਰ
 
 

ਮੁੰਬਈ— ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਪਾਲੀਵੁੱਡ ਅਤੇ ਬਾਲੀਵੁੱਡ ਅਭਿਨੇਤਾ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ 'ਫਿਲੌਰੀ' ਦਾ ਨਵਾਂ ਗੀਤ 'ਵ੍ਹਾਟਸ ਐਪ' ਅੱਜ ਯੂ.ਟਿਊਬ 'ਤੇ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਮੀਕਾ ਸਿੰਘ ਅਤੇ ਜਸਲੀਨ ਰਾਇਲ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਫਿਲਮ 'ਫਿਲੌਰੀ' ਦੇ ਇਸ ਗੀਤ 'ਚ ਵਿਆਹ ਦੇ ਮਾਹੌਲ ਨੂੰ ਦਿਖਾਇਆ ਗਿਆ ਹੈ। ਇਸ ਗੀਤ ਨੂੰ ਤੁਸੀਂ ਵਾਰ-ਵਾਰ ਸੁਣਨਾ ਪਸੰਦ ਕਰੋਗੇ ਅਤੇ ਜਿੰਨੀ ਵਾਰ ਵੀ ਤੁਸੀਂ ਇਹ ਗੀਤ ਸੁਣੋਗੇ ਤੁਹਾਡੇ ਪੈਰ ਨੱਚਣ ਨੂੰ ਉੱਠਣਗੇ। ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਇਸ ਗੀਤ 'ਚ ਪੂਰੀ ਤਰ੍ਹਾਂ ਛਾਅ ਗਏ ਹਨ। ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਦੀ ਫਿਲਮ 'ਫਿਲੌਰੀ' ਦੇ ਟ੍ਰੇਲਰ ਤੋਂ ਤਾਂ ਇਹ ਫਿਲਮ ਕਾਫੀ ਮਜ਼ੇਦਾਰ ਲੱਗ ਰਹੀ ਹੈ ਅਤੇ ਇਸ ਫਿਲਮ ਦੇ ਸਾਰੇ ਗੀਤ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਅਨੁਸ਼ਕਾ ਭੂਤ ਦੇ ਕਿਰਦਾਰ 'ਚ ਨਜ਼ਰ ਆਵੇਗੀ ਅਤੇ ਫਿਲਮ ਅਸਲ 'ਚ ਸਮਾਜਿਕ ਕੁਰੀਤੀਆਂ 'ਤੇ ਆਧਾਰਿਤ ਹੈ। ਇਹ ਫਿਲਮ ਦਰਸ਼ਕਾਂ ਨੂੰ ਕਿੰਨੀ ਕੁ ਪਸੰਦ ਆਉਂਦੀ ਹੈ ਇਹ ਤਾਂ ਰਿਲੀਜ਼ਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਅਨੁਸ਼ਕਾ ਸ਼ਰਮਾ ਫਿਲਮ ਦੀ ਪ੍ਰਮੋਸ਼ਨ 'ਚ ਕੋਈ ਕਸਰ ਨਹੀਂ ਛੱਡ ਰਹੀ। ਸ਼ਹਿਰ-ਸ਼ਹਿਰ ਜਾ ਕੇ ਪ੍ਰਮੋਟ ਕਰਨ ਤੋਂ ਇਲਾਵਾ ਅਨੁਸ਼ਕਾ ਹੁਣ ਨਵੇਂ ਗੀਤ 'ਵ੍ਹਾਟਸ ਐਪ' ਦੇ ਜ਼ਰੀਏ ਦਰਸ਼ਕਾਂ ਨਾਲ ਜੁੜੇਗੀ। ਦਿਲਜੀਤ ਦੋਸਾਂਝ ਅਤੇ ਅਨੁਸ਼ਕਾ ਸ਼ਰਮਾ ਤੋਂ ਇਲਾਵਾ ਇਸ ਫਿਲਮ 'ਚ ਸੂਰਜ  ਸ਼ਰਮਾ ਮੁੱਖ ਭੂਮਿਕਾ 'ਚ ਹਨ। ਇਹ ਫਿਲਮ 24 ਮਾਰਚ ਨੂੰ ਰਿਲੀਜ਼ ਹੋਵੇਗੀ।


   
ਜਦੋਂ ਜੈਕੀ ਸ਼ਰਾਫ ਦੇ ਬੇਟੇ ਦਾ ਹੋਇਆ ਸੀ ਜਨਮ, ਤਾਂ ਸੁਭਾਸ਼ ਘਈ ਨੇ 101 ਰੁਪਏ ਦੇ ਕੇ ਕਿਹਾ..!
 
 

ਮੁੰਬਈ— ਬਾਲੀਵੁੱਡ ਦੇ ਹੈਂਡਸਮ ਹੰਕ ਟਾਈਗਰ ਸ਼ਰਾਫ ਅੱਜ 27 ਸਾਲਾਂ ਦੇ ਹੋ ਚੁੱਕੇ ਹਨ। ਟਾਈਗਰ ਦਾ ਜਨਮ 2 ਮਾਰਚ 1990 ਨੂੰ ਮੁੰਬਈ 'ਚ ਹੀ ਹੋਇਆ। ਟਾਈਗਰ ਦਾ ਅਸਲ ਨਾਂਅ ਹੇਮੰਤ ਸ਼ਰਾਫ ਸੀ ਅਤੇ ਉਸ ਦੇ ਪਿਤਾ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਜੈਕੀ ਸ਼ਰਾਫ ਹਨ ਅਤੇ ਮਾਤਾ ਆਇਸ਼ਾ ਵੀ ਅਭਿਨੇਤਰੀ ਰਹਿ ਚੁੱਕੀ ਹੈ। ਟਾਈਗਰ ਨੇ ਆਪਣੀ ਸਕੂਲੀ ਪੜ੍ਹਾਈ ਮੁੰਬਈ ਤੋਂ ਹੀ ਕੀਤੀ ਅਤੇ ਇਸ ਤੋਂ ਬਾਅਦ ਉਸ ਨੇ ਕਈ ਤਰ੍ਹਾਂ ਦੀ ਮਾਰਸ਼ਲ ਆਰਟ ਵੀ ਸਿੱਖੀ, ਉਹ ਤਾਈਕਵਾਂਡੋ ਮਾਰਸ਼ਲ ਆਰਟ 'ਚ 5ਵੇਂ ਬਲੈਕ ਬੈਲਟ ਹੋਲਡਰ। ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਆਮਿਰ ਖਾਨ ਨੇ ਆਪਣੀ ਫਿਲਮ 'ਧੂਮ-3' ਦੀ ਟ੍ਰੇਨਿੰਗ 'ਚ ਟਾਈਗਰ ਦੀ ਹੈਲਪ ਲਈ ਸੀ ਅਤੇ ਇੱਕ ਚੰਗੀ ਬੌਡੀ ਬਣਾਈ ਸੀ। ਕੁੜੀਆਂ ਉਨ੍ਹਾਂ ਦੀ ਪਰਸਨੈਲਿਟੀ ਅਤੇ ਡਾਂਸ ਦੀਆਂ ਦੀਵਾਨੀਆਂ ਹਨ ਅਤੇ ਮੁੰਡੇ ਉਨ੍ਹਾਂ ਦੀ ਬੌਡੀ ਤੋਂ ਇਮਪ੍ਰੈਸ।
ਟਾਈਗਰ ਬਾਲੀਵੁੱਡ ਦੇ ਅਜਿਹੇ ਇਕਲੌਤੇ ਐਕਟਰ ਨੇ ਜਿਨ੍ਹਾਂ ਨੂੰ ਸਪੋਟਸ 'ਚ ਕਾਫੀ ਦਿਲਚਸਪੀ ਹੈ। ਟਾਈਗਰ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਸ਼ਬੀਰ ਖਾਨ ਦੀ ਡਾਇਰੈਕਸ਼ਨ 'ਚ ਬਣੀ ਫਿਲਮ 'ਹੀਰੋਪੰਤੀ' ਤੋਂ ਕੀਤੀ ਹੈ। ਇਸ ਫਿਲਮ ਲਈ ਉਹ 'ਫਿਲਮਫੇਅਰ' ਐਵਾਰਡ 'ਚ ਨਾਮੀਨੇਟਡ ਵੀ ਹੋ ਚੁੱਕੇ ਹਨ ਅਤੇ ਆਪਣੇ ਛੋਟੇ ਜਿਹੇ ਫਿਲ਼ਮੀ ਸਫਰ 'ਚ ਉਹ 4 ਐਵਾਰਡ ਵੀ ਜਿੱਤ ਚੁੱਕੇ ਹਨ ਪਰ ਸਭ ਤੋਂ ਖਾਸ ਹੈ ਸਾਲ 2014 'ਚ ਮਿਲਿਆ 'ਆਇਫਾ' ਐਵਾਰਡ।
ਜੈਕੀ ਸ਼ਰਾਫ ਦੇ ਘਰ ਜਦੋਂ ਟਾਈਗਰ ਸ਼ਰਾਫ ਦਾ ਜਨਮ ਹੋਇਆ ਤਾਂ ਸੁਭਾਸ਼ ਘਈ ਉਨ੍ਹਾਂ ਦੇ ਘਰ ਪਹੁੰਚੇ। ਟਾਈਗਰ ਨੂੰ ਦੇਖ ਕੇ ਸੁਭਾਸ਼ ਘਈ ਨੇ ਉਨ੍ਹਾਂ ਦੇ ਹੱਥਾਂ 'ਤੇ 101 ਰੁਪਏ ਰੱਖਦੇ ਹੋਏ ਕਿਹਾ, ''ਇਹ ਸਾਈਨਿੰਗ ਅਮਾਊਂਟ ਹੈ ਅਤੇ ਤੈਨੂੰ ਅਦਾਕਾਰ ਵਜੋਂ ਮੈਂ ਹੀ ਲਾਂਚ ਕਰਾਂਗਾ ਪਰ ਟਾਈਗਰ ਜਦੋਂ ਵੱਡੇ ਹੋਏ ਅਤੇ ਉਨ੍ਹਾਂ ਨੇ ਜਦੋਂ ਅਦਾਕਾਰ ਬਣਨ ਦਾ ਫੈਸਲਾ ਲਿਆ ਤਾਂ ਸਾਰਿਆਂ ਨੂੰ ਇਹ ਲੱਗਾ ਕਿ ਸੁਭਾਸ਼ ਘਈ ਆਪਣੀ ਸੁਪਰਹਿੱਟ ਫਿਲਮ 'ਹੀਰੋ' ਦੇ ਰੀਮੇਕ 'ਚ ਟਾਈਗਰ ਨੂੰ ਲੈਣਗੇ ਪਰ ਇਸ ਤਰ੍ਹਾਂ ਕੁਝ ਨਹੀਂ ਹੋਇਆ ਅਤੇ ਟਾਈਗਰ ਨੂੰ ਮਸ਼ਹੂਰ ਫਿਲਮਕਾਰ ਸਾਜਿਦ ਨਾਡਿਆਡਵਾਲਾ ਨੇ ਫਿਲਮ 'ਹੀਰੋਪੰਤੀ' ਰਾਹੀ ਲਾਂਚ ਕੀਤਾ।


   
ਵਿਦਿਆ ਦੀ 'ਬੇਗਮ ਜਾਨ' ਨਾਲ ਜੁੜਿਆ ਬਿੱਗ ਬੀ ਦਾ ਕੁਨੈਕਸ਼ਨ
 
 

ਮੁੰਬਈ— ਫਿਲਮ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਵਿਦਿਆ ਬਾਲਨ ਆਪਣੀ ਆਉਣ ਵਾਲੀ ਫਿਲਮ 'ਬੇਗਮ ਜਾਨ' ਦੇ ਪਹਿਲੇ ਪੋਸਟਰ ਦੇ ਨਾਲ ਹੀ ਲੋਕਾਂ ਦੀਆਂ ਨਜ਼ਰਾਂ 'ਚ ਚੜ ਗਈ ਹੈ। ਵਿਦਿਆ ਸਟਾਰਸ ਫਿਲਮ 'ਬੇਗਮ ਜਾਨ' ਨਾਲ ਬਾਲੀਵੁੱਡ ਬਿੱਗ ਬੀ ਅਰਥਾਤ ਅਮਿਤਾਬ ਬੱਚਨ ਦਾ ਕੁਨੈਕਸ਼ਨ ਵੀ ਜੁੜ ਗਿਆ ਹੈ। ਮਹਿਲਾ ਬਿਰਗੇਡ ਦੇ ਲਈ ਮਹਾਨਾਇਕ ਆਵਾਜ਼ ਬਣੇ ਹਨ। ਸ਼੍ਰੀ ਮਤੀ ਮੁਖਰਜੀ ਦੀ ਫਿਲਮ 'ਬੇਗਮ ਜਾਨ' ਦਾ ਟਰੇਲਰ 14 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਫਿਲਮ ਦੇ ਟਰੇਲਰ 'ਚ ਅਮਿਤਾਬ ਬੱਚਨ ਨੇ ਸੂਤਰਦਾਰ ਦੀ ਭੂਮਿਕਾ ਨਿਭਾਈ ਹੈ। ਟਰੇਲਰ ਦੇ ਸ਼ੁਰੂ 'ਚ ਬਿੱਗ ਬੀ ਦੀ ਆਵਾਜ਼ ਗੂਜ਼ਦੀ ਨਜ਼ਰ ਆਵੇਗੀ। ਇਸ ਫਿਲਮ ਨੂੰ ਮਹੇਸ਼ ਭੱਟ ਨੇ ਪ੍ਰਡਿਊਸ ਕੀਤਾ ਹੈ। ਅਸਲ 'ਚ ਇਹ ਗੱਲ ਅਸੀਂ ਇਸ ਲਈ ਦੱਸ ਰਹੇ ਹਾਂ ਕਿ ਚਾਰ ਦਹਾਕਿਆਂ ਤੋਂ ਵੀ ਜ਼ਿਆਦਾ ਕੈਰੀਅਰ 'ਚ ਅਮਿਤਾਬ ਬੱਚਨ ਨੇ ਕਦੇ ਵੀ ਮਹੇਸ਼ ਭੱਟ ਨਾਲ ਕੰਮ ਨਹੀਂ ਕੀਤਾ ਅਤੇ ਨਾ ਹੀ ਸੂਤਰਧਾਰ ਵੀ ਨਹੀਂ ਬਣੇ।

ਜ਼ਿਕਰਯੋਗ ਹੈ ਕਿ ਫਿਲਮ 'ਬੇਗਮ ਜਾਨ' 1947 'ਚ ਹੋਏ ਭਾਰਤ ਅਤੇ ਪਾਕਿਸਤਾਨ ਦੀ ਵੰਡ ਨੂੰ ਲੈ ਕੇ ਇੱਕ ਸੱਚੀ ਘਟਨਾ 'ਤੇ ਆਧਾਰਿਤ ਹੈ। ਅਜਿਹੇ 'ਚ ਇਸ ਘਟਨਾ ਬਾਰੇ ਜਾਣੂ ਕਰਵਾਉਣ ਲਈ ਇਕ ਪ੍ਰਭਾਵੀ ਆਵਾਜ਼ ਦੀ ਜ਼ਰੂਰਤ ਸੀ, ਜਿਸ ਲਈ ਬਿਗ ਬੀ ਇਸ ਫਿਲਮ ਨਾਲ ਜੁੜੇ। 'ਬੇਗਮ ਜਾਨ' ਆਜ਼ਾਦੀ ਦੇ ਸਮੇਂ ਦੀ ਬਦਨਾਮ ਗਾਲਾਂ ਲਈ ਇਕ ਕੋਠੇ ਦੀ ਕਹਾਣੀ ਹੈ, ਜਿਸ ਦੇ ਮਾਲਕਨ ਦੀ ਭੂਮਿਕਾ 'ਚ ਵਿਦਿਆ ਬਾਲਨ ਨਿਭਾਏਗੀ। 14 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। 'ਬੇਗਮ ਜਾਨ' 'ਚ ਵਿਦਿਆ ਤੋਂ ਇਲਾਵਾ ਨਸੀਰੂਦੀਨ ਸ਼ਾਹ, ਗੋਹਰ ਖਾਨ, ਇਲਾ ਅਰੁਣ, ਪਲਵੀ ਸ਼ਾਰਦਾ ਅਤੇ ਚੰਕੀ ਪਾਂਡੇ ਵੀ ਹਨ। ਇਹ 'ਬਾਂਗਲਾ' ਫਿਲਮ ਰਾਜਕਹਾਣੀ ਦਾ ਹਿੰਦੀ ਰੀਮੇਕ ਹੈ।


   
ਆਖਿਰ 'ਫਿਲੌਰੀ' ਦੇ ਪ੍ਰੋਮਸ਼ਨ ਲਈ ਦਿਲਜੀਤ ਦੋਸਾਂਝ 'ਦਿ ਕਪਿਲ ਸ਼ਰਮਾ ਸ਼ੋਅ' 'ਚ ਕਿਉਂ ਨਹੀਂ ਪਹੁੰਚੇ, ਜਾਣੋ ਵਜ੍ਹਾ
 
 

ਮੁੰਬਈ— ਕਲਰਸ ਅਤੇ ਕਪਿਲ ਸ਼ਰਮਾ ਦੇ ਵਿਵਾਦ ਦਾ ਹਰਜਾਨਾ ਪੰਜਾਬੀ ਮਸ਼ਹੂਰ ਗਾਇਕ, ਪਾਲੀਵੁੱਡ ਅਤੇ ਬਾਲੀਵੁੱਡ ਅਭਿਨੇਤਾ ਦਿਲਜੀਤ ਦੋਸਾਂਝ ਨੂੰ ਚੁਕਾਉਣਾ ਪਿਆ। ਸੂਤਰਾਂ ਮੁਤਾਬਕ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫਿਲਮ 'ਫਿਲੌਰੀ' 'ਚ ਅਨੁਸ਼ਕਾ ਸ਼ਰਮਾ ਦੇ ਓਪਜਿਟ ਨਜ਼ਰ ਆਵੇਗਾ। ਦਿਲਜੀਤ ਕਪਿਲ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਇਸ ਕਰਕੇ ਨਹੀਂ ਜਾ ਸਕਿਆ ਕਿਉਂਕਿ ਕਲਰਸ ਦੇ ਸੀ. ਈ. ਓ. ਰਾਜ ਨਾਇਕ ਨੇ ਉਨ੍ਹਾਂ ਨੂੰ ਇਨਕਾਰ ਕੀਤਾ ਸੀ। ਦਿਲਜੀਤ ਦੋਸਾਂਝ ਕਲਰਸ 'ਤੇ ਰਿਐਲਿਟੀ ਸ਼ੋਅ 'ਰਾਈਜਿੰਗ ਸਟਾਰ' 'ਚ ਬਤੌਰ ਜੱਜ ਦੇ ਰੂਪ 'ਚ ਹਨ ਅਤੇ ਚੈਨਲ ਨੇ ਉਨ੍ਹਾਂ ਨੂੰ ਕਿਹਾ ਕਿ, ਉਹ ਉਨ੍ਹਾਂ ਨਾਲ Exclusivity Contract ਦੌਰਾਨ ਅਜਿਹਾ ਨਹੀਂ ਕਰ ਸਕਦੇ। 'ਫਿਲੌਰੀ' ਦੇ ਪ੍ਰੋਮਸ਼ਨ ਦੌਰਾਨ ਅਨੁਸ਼ਕਾ ਸ਼ਰਮਾ ਇਕੱਲੀ ਹੀ ਕਪਿਲ ਦੇ ਸ਼ੋਅ 'ਚ ਪਹੁੰਚੀ।
ਜ਼ਿਕਰਯੋਗ ਹੈ ਕਿ ਅਨਸ਼ਈ ਲਾਲ ਦੇ ਨਿਰਦੇਸ਼ਨ 'ਚ ਬਣੀ 'ਫਿਲੌਰੀ' ਫਿਲਮ 'ਚ ਅਨੁਸ਼ਕਾ ਅਤੇ ਦਿਲਜੀਤ ਦੋਸਾਂਝ ਤੋਂ ਇਲਾਵਾ ਸੂਰਜ ਸ਼ਰਮਾ, ਮਹਿਰੀਨ ਪਰਿਜ਼ਾਦਾ ਮੁੱਖ ਭੂਮਕਾ 'ਚ ਹਨ। ਇਹ ਫਿਲਮ ਕਾਫੀ ਰੋਮਾਂਟਿਕ ਦੇਸੀ ਰੰਗਾਂ ਨਾਲ ਭਰੀ ਹੈ। ਫਿਲਹਾਲ ਅਨੁਸ਼ਕਾ ਸ਼ਰਮਾ ਆਪਣੀ ਫਿਲਮ ਦਾ ਪ੍ਰਮੋਸ਼ਨ ਜ਼ੋਰ-ਸ਼ੋਰ ਨਾਲ ਕਰ ਕਰਦੀ ਨਜ਼ਰ ਆ ਰਹੀ ਹੈ। ਫਿਲਮ 'ਫਿਲੌਰੀ' ਫਾਕਸ ਸਟਾਰ ਸਟੂਡੀਓ ਅਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੀ ਹੋਮ ਪ੍ਰੋਡਕਸ਼ਨ ਦੀ ਫਿਲਮ ਹੈ। ਇਹ ਫਿਲਮ 24 ਮਾਰਚ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦੀ ਸ਼ੂਟਿੰਗ ਪੰਜਾਬ 'ਚ ਕੀਤੀ ਗਈ ਹੈ।


   
'ਬਦਰੀਨਾਥ ਕੀ ਦੁਲਹਨੀਆ' ਨੇ ਬਾਕਸ ਆਫਿਸ 'ਤੇ ਕੀਤੀ 100 ਕਰੋੜ ਦੀ ਕਮਾਈ
 
 

ਮੁੰਬਈ— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਅਤੇ ਆਲੀਆ ਭੱਟ ਦੀ ਫਿਲਮ 'ਬਦਰੀਨਾਥ ਕੀ ਦੁਲਹਨੀਆ' ਨੂੰ ਰਿਲੀਜ਼ ਹੋਏ ਇਕ ਹਫਤਾ ਹੋ ਗਿਆ ਹੈ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ। ਫਿਲਮ ਨੇ ਰਿਲੀਜ਼ ਦੇ ਪੂਰੇ ਇਕ ਹਫਤੇ ਬਾਅਦ ਘੱਟ ਸਮੇਂ 'ਚ ਹੀ ਬਾਕਸ ਆਫਿਸ 'ਤੇ 100 ਕਰੋੜ ਦੇ ਲੱਗਭਗ ਕਮਾਈ ਕਰ ਲਈ ਹੈ।

ਸੂਤਰਾਂ ਮੁਤਾਬਕ ਵੀਰਵਾਰ ਨੂੰ ਫਿਲਮ ਨੇ ਦੇਸ਼-ਭਰ 'ਚ 5.50 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਜਿਸ ਨਾਲ ਦੇਸ਼ 'ਚ ਫਿਲਮ ਦੀ ਕਮਾਈ 70 ਕਰੋੜ ਤਕ ਪਹੁੱਚ ਗਈ ਹੈ। ਫਿਲਮ ਨੂੰ ਬਣਾਉਣ ਤੋਂ ਲੈ ਕੇ ਇਸ ਦੇ ਪ੍ਰਮੋਸ਼ਨ ਤਕ ਲਗਭਗ 50 ਕਰੋੜ ਰੁਪਏ ਖਰਚ ਕੀਤੇ ਗਏ ਸੀ ਜੋ ਫਿਲਮ ਨੇ ਪਹਿਲੇ ਹਫਤੇ 'ਚ ਹੀ ਕਮਾ ਲਏ ਸੀ।

ਜ਼ਿਕਰਯੋਗ ਹੈ ਕਿ ਰਿਲੀਜ਼ ਤੋਂ ਪਹਿਲਾਂ 10 ਮਾਰਚ ਨੂੰ ਫਿਲਮ ਨੇ 12.25 ਕਰੋੜ ਦੀ ਕਮਾਈ ਕਰ ਲਈ ਸੀ ਜਦ ਕਿ ਵੀਕੈਂਡ ਕਰਕੇ ਅੱਗਲੇ ਦਿਨ ਸ਼ਨੀਵਾਰ ਨੂੰ 14.75 ਕਰੋੜ ਦੀ ਕਮਾਈ ਕੀਤੀ। ਇਸ ਤੋਂ ਬਾਅਦ 12 ਮਾਰਚ ਨੂੰ ਫਿਲਮ ਨੇ 16.05 ਕਰੋੜ ਹੁਣ ਤਕ ਸਭ ਤੋਂ ਜ਼ਿਆਦਾ ਕਮਾਈ ਕੀਤੀ। ਜਿਸ ਤੋਂ ਬਾਅਦ ਫਿਲਮ ਦੀ ਕਮਾਈ ਲਗਾਤਾਰ ਕਮੀ ਆਈ ਹੈ। ਸੋਮਵਾਰ ਨੂੰ ਫਿਲਮ ਨੇ 12.08 ਕਰੋੜ ਦੀ ਕਮਾਈ ਕੀਤੀ ਤੇ ਮੰਗਲਵਾਰ ਨੂੰ 7.15 ਕਰੋੜ, ਬੁਧਵਾਰ ਨੂੰ 5.95 ਕਰੋੜ ਜਦ ਕਿ ਵੀਰਵਾਰ ਨੂੰ ਫਿਲਮ ਨੇ 5.50 ਕਰੋੜ ਦੀ ਕਮਾਈ ਕੀਤੀ। ਇਸ ਤੋਂ ਬਾਅਦ ਦੇਸ਼ 'ਚ ਫਿਲਮ ਦਾ ਕੁਲ ਕਾਰੋਬਾਰ 70 ਕਰੋੜ ਤੋਂ ਵੀ ਜ਼ਿਆਦਾ ਹੋ ਗਿਆ ਹੈ। ਇਸ ਫਿਲਮ ਦੇ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਨੇ ਕਿਹਾ, '' ਹੰਪਟੀ ਸ਼ਰਮਾ ਕੀ ਦੁਲਹਨੀਆ' ਤੇ 'ਬਦਰੀਨਾਥ ਕੀ ਦੁਲਹਨੀਆ' ਤੋਂ  ਬਾਅਦ ਅਸੀਂ ਇਸ ਫਿਲਮ ਦੀ ਸੀਰੀਜ਼ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਹੈ।


   
'Thugs of Hindostan' 'ਚ ਆਮਿਰ ਖਾਨ ਦੇ ਪਿਤਾ ਦਾ ਕਿਰਦਾਰ 'ਚ ਨਜ਼ਰ ਆਉਣਗੇ ਮਹਾਨਾਇਕ ਅਮਿਤਾਭ ਬੱਚਨ
 
 

ਮੁੰਬਈ— ਪਹਿਲੀ ਵਾਰ ਬਾਲੀਵੁੱਡ ਮਸ਼ਹੂਰ ਅਭਿਨੇਤਾ ਆਮਿਰ ਖਾਨ ਤੇ ਮਹਾਨਾਇਕ ਅਮਿਤਾਭ ਬੱਚਨ ਦੇ ਨਾਲ ਕਿਸੇ ਫਿਲਮ 'ਚ ਨਜ਼ਰ ਆਉਣਗੇ। ਆਮਿਰ ਖਾਨ ਦੀ ਆਉਣ ਵਾਲੀ ਫਿਲਮ 'ਠੱਗਸ ਆਫ ਹਿੰਦੁਸਤਾਨ' 'ਚ ਅਮਿਤਾਭ ਬੱਚਨ ਆਮਿਰ ਦੇ ਪਿਤਾ ਦੇ ਕਿਰਦਾਰ 'ਚ ਨਜ਼ਰ ਆਉਣਗੇ। ਫਿਲਮ 'ਠੱਗਸ ਆਫ ਹਿੰਦੁਸਤਾਨ' 'ਚ ਆਮਿਰ ਇੱਕ ਸਮੁੰਦਰੀ ਲੁਟੇਰੇ ਦੇ ਕਿਰਦਾਰ ਨਿਭਾਵੇਗਾ। ਇਸ ਗੱਲ ਦੀ ਅਜੇ ਤੱਕ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ। ਇਸ ਫਿਲਮ 'ਚ ਹੀਰੋਇਨ ਦਾ ਨਾਂ ਵੀ ਅਜੇ ਤੱਕ ਤੈਅ ਨਹੀਂ ਹੋਇਆ ਹੈ। ਜਦੋਂਕਿ ਸ਼ਰਧਾ ਕਪੂਰ ਅਤੇ ਆਲਿਆ ਭੱਟ ਦੇ ਨਾਂ ਆ ਰਿਹਾ ਹੈ ਪਰ ਕੁਝ ਦਿਨ ਪਹਿਲਾਂ ਅਟਕਲਾਂ ਲੱਗ ਰਹੀਆਂ ਸਨ ਕਿ 'ਦੰਗਲ' ਫੇਮ ਫਾਤਿਮਾ ਸਨਾ ਸ਼ੇਖ ਵੀ ਇਸ ਫਿਲਮ 'ਚ ਮੁੱਖ ਕਿਰਦਾਰ 'ਚ ਹੋਵੇਗੀ ਪਰ ਸਨਾ ਨੇ ਆਪ ਹੀ ਸਾਫ ਕਰ ਦਿੱਤਾ ਕਿ ਉਹ ਇਸ ਫਿਲਮ ਦਾ ਹਿੱਸਾ ਨਹੀਂ ਹੈ। ਆਮਿਰ ਇਸ ਸਾਲ ਮਈ ਤੋਂ 'ਠੱਗਸ ਆਫ ਹਿੰਦੁਸਤਾਨ' ਦੀ ਸ਼ੂਟਿੰਗ ਸ਼ੁਰੂ ਕਰਨਗੇ। ਉਮੀਦ ਹੈ ਕਿ ਫਿਲਮ 2018 ਦਿਵਾਲੀ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।


   
ਜੇ ਜਾਣਨਾ ਚਾਹੁੰਦੇ ਹੋ 'ਬਾਹੂਬਲੀ-2' ਦੀ ਲਾਗਤ ਤਾਂ ਕਰੋ ਇਸ ਖਬਰ 'ਤੇ ਕਲਿੱਕ
 
 

ਮੁੰਬਈ- ਐੱਸ. ਐੱਸ. ਰਾਜਾਮੌਲੀ ਵੱਲੋਂ ਨਿਰਦੇਸ਼ਿਤ ਫਿਲਮ 'ਬਾਹੂਬਲੀ : ਦਿ ਕਨਕਲੂਜ਼ਨ' ਦਾ ਇੰਤਜ਼ਾਰ ਦਰਸ਼ਕ ਬੇਸਬਰੀ ਨਾਲ ਕਰ ਰਹੇ ਹਨ। ਫਿਲਮ ਦਾ ਟਰੇਲਰ ਲਾਂਚ ਹੋ ਚੁੱਕਿਆ ਹੈ। ਲਾਂਚ ਹੋਣ ਤੋਂ ਬਾਅਦ ਹੀ ਇਸ ਨੇ ਰਿਕਾਰਡ ਬਣਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਕਿਉਂਕਿ ਕੁਝ ਹੀ ਘੰਟਿਆਂ 'ਚ ਇਸ ਫਿਲਮ ਦੇ ਹਿੰਦੀ ਵਰਜ਼ਨ ਦੇ ਟਰੇਲਰ ਨੂੰ 60 ਲੱਖ ਲੱਗਭਗ ਲੋਕਾਂ ਨੇ ਦੇਖ ਲਿਆ ਹੈ। ਫਿਲਮ ਨੂੰ ਮਿਲ ਰਹੇ ਪਿਆਰ ਨੂੰ ਦੇਖ ਕੇ ਬਾਹੂਬਲੀ ਦੇ ਫਿਲਮਕਾਰਾਂ ਨੂੰ ਵਿਸ਼ਵਾਸ਼ ਹੈ ਕਿ ਇਸ ਵਾਰੀ ਇਹ ਫਿਲਮ 'ਤੇ ਲੱਗੀ ਲਾਗਤ ਨੂੰ ਵੀ ਆਸਾਨੀ ਨਾਲ ਪਾਰ ਕਰ ਜਾਵੇਗੀ। ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਬਾਕਸ ਆਫਿਸ 'ਤੇ ਕਮਾਈ ਦੇ ਸਾਰੇ ਰਿਕਾਰਡ ਤੋੜਨ ਵਾਲੀ 'ਬਾਹੂਬਲੀ ਦਿ ਬਿਗਨਿੰਗ' ਦੀ ਸਫਲਤਾਂ ਤੋਂ ਬਾਅਦ ਵੀ ਫਿਲਮਕਾਰਾਂ ਨੂੰ ਫਾਇਦਾ ਕਿਉਂ ਨਹੀਂ ਹੋਇਆ ਜੋ ਉਹ ਬਾਲੂਬਲੀ 2 ਤੋਂ ਲਾਗਤ ਵਸੂਲਨ ਦੀ ਉਮੀਂਦ ਕਰ ਰਹੇ ਹਨ ਪਰ ਇਹ ਗੱਲ ਬਿਲਕੁਲ ਸੱਚ ਹੈ ਕਿ ਫਿਲਮ ਬਾਹੂਬਲੀ 'ਤੇ ਇੰਨਾ ਜ਼ਿਆਦਾ ਖਰਚਾ ਹੋ ਗਿਆ ਹੈ ਜਿਸ ਦੀ ਭਰਪਾਈ 'ਬਾਹੂਬਲੀ ਦਿ ਬਿਗਨਿੰਗ' ਤੋਂ ਨਹੀਂ ਹੋ ਪਾਈ ਸੀ। ਇਸ ਗੱਲ ਦਾ ਖੁਲਾਸਾ ਖੁਦ ਫਿਲਮ ਨਿਰਮਾਤਾ ਨੇ ਕੀਤਾ ਹੈ।

ਜ਼ਿਕਰਯੋਗ ਹੈ ਕਿ ਫਿਲਮ 'ਬਾਹੂਬਲੀ ਦਿ ਕਨਕਲੂਜ਼ਨ' ਤੋਂ ਨਾ ਸਿਰਫ ਫਿਲਮ 'ਤੇ ਲੱਗੀ  ਲਾਗਤ ਨਿਕਲੇਗੀ ਬਲਕਿ ਬਹੁਤ ਜ਼ਿਆਦਾ ਫਾਇਦਾ ਵੀ ਹੋਵੇਗਾ। ਇਸ ਫਿਲਮ ਦੇ ਨਿਰਮਾਤਾ ਸ਼ੋਬੂ ਯਾਰਲਾਗੱਦਾ ਨੇ ਦੱਸਿਆ ਕਿ ਬਾਹੂਬਲੀ ਦੇ ਦੋਵੇਂ ਪਾਰਟ ਬਣਾਉਣ 'ਚ 400 ਕਰੋੜ ਤੋਂ ਵੀ ਜ਼ਿਆਦਾ ਦੀ ਰਕਮ ਲਗਾ ਦਿੱਤੀ ਹੈ। ਅਜਿਹੇ 'ਚ ਹੁਣ ਸਾਰੀਆਂ ਉਮੀਦਾਂ 'ਬਾਹੂਬਲੀ 2' ਤੋਂ ਹਨ। ਮੰਨਿਆ ਜਾ ਰਿਹਾ ਹੈ ਕਿ 'ਬਾਹੂਬਲੀ 2' ਘੱਟ ਤੋਂ ਘੱਟ 500 ਕਰੋੜ ਦਾ ਕਾਰੋਬਾਰ ਕਰੇਗੀ। ਇਸ ਫਿਲਮ 'ਚ ਪ੍ਰਭਾਸ ਦੇ ਨਾਲ ਰਾਣਾ ਦਗੁਬਤੀ, ਅਨੁਸ਼ਕਾ ਸ਼ੈਟੀ ਅਤੇ ਤਮੰਨਾ ਭਾਟੀਆ ਪ੍ਰਮੁੱਖ ਭੂਮਿਕਾ 'ਚ ਹਨ। ਇਹ ਫਿਲਮ ਹਿੰਦੀ, ਤੇਲਗੂ ਅਤੇ ਤਾਮਿਲ ਆਦਿ ਕਈ ਭਾਸ਼ਾਵਾਂ 'ਚ 28 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।


   
ਚਿਰੰਜੀਵੀ ਦੇ ਬੇਟੇ ਦੇ ਪਿਤਾ ਬਣਨ ਦੀਆਂ ਖਬਰਾਂ ਨਿਕਲੀਆਂ ਝੂਠੀਆਂ
 
 

ਹੈਦਰਾਬਾਦ— ਹਾਲ ਹੀ 'ਚ ਖਬਰਾਂ ਆਈਆਂ ਸਨ ਕਿ ਚਿਰੰਜੀਵੀ ਦੇ ਬੇਟੇ ਰਾਮਚਰਣ ਤੇਜਾ ਪਿਤਾ ਬਣਨ ਵਾਲੇ ਹਨ। ਹਾਲਾਂਕਿ ਇਸ ਮਾਮਲੇ 'ਤੇ ਹੁਣ ਉਨ੍ਹਾਂ ਦੇ ਨਜ਼ਦੀਕੀ ਸੂਤਰ ਦਾ ਕਹਿਣਾ ਹੈ ਕਿ ਇਸ ਖਬਰ 'ਚ ਕੋਈ ਸੱਚਾਈ ਨਹੀਂ ਹੈ ਤੇ ਉਨ੍ਹਾਂ ਦੀ ਪਤਨੀ ਉਪਾਸਨਾ ਗਰਭਵਤੀ ਹੈ ਤੇ ਉਹ ਪਿਤਾ ਬਣਨ ਵਾਲੇ ਹਨ। ਰਾਮਚਰਣ ਆਪਣੇ ਕੰਮ ਨੂੰ ਪੂਰਾ ਕਰਨ 'ਚ ਲੱਗੇ ਹੋਏ ਹਨ ਤੇ ਫਿਲਹਾਲ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਚਾਈਲਡ ਪਲਾਨਿੰਗ ਨਹੀਂ ਕੀਤੀ ਹੈ। ਦੱਸਣਯੋਗ ਹੈ ਕਿ ਸੋਮਵਾਰ ਨੂੰ ਖਬਰ ਆਈ ਸੀ ਕਿ ਰਾਮਚਰਣ ਛੇਤੀ ਹੀ ਪਿਤਾ ਬਣਨ ਵਾਲੇ ਹਨ।
ਰਾਮਚਰਣ ਤੇਜਾ ਨੇ 1 ਦਸੰਬਰ 2011 ਨੂੰ ਅਪੋਲੋ ਹਸਪਤਾਲ ਦੇ ਐਗਜ਼ੀਕਿਊਟਿਵ ਚੇਅਰਮੈਨ ਪ੍ਰਤਾਪ ਦੀ ਪੋਤੀ ਉਪਾਸਨਾ ਕਮਿਨੇਨੀ ਨਾਲ ਮੰਗਣੀ ਕੀਤੀ। ਬਾਅਦ 'ਚ ਦੋਵਾਂ ਨੇ 14 ਜੂਨ 2012 ਨੂੰ ਟੈਂਪਲ ਟ੍ਰੀ ਫਾਰਮ ਹਾਊਸ 'ਚ ਵਿਆਹ ਕਰਵਾ ਲਿਆ। ਚਿਰੰਜੀਵੀ ਵਾਂਗ ਹੀ ਉਨ੍ਹਾਂ ਦੇ ਬੇਟੇ ਰਾਮਚਰਣ ਤੇਜਾ ਨੇ ਵੀ ਸਾਊਥ ਫਿਲਮ ਇੰਡਸਟਰੀ 'ਚ ਚੰਗਾ ਨਾਂ ਕਮਾਇਆ ਹੈ। ਉਨ੍ਹਾਂ ਨੇ 'ਚਿਰੂਥਾ', 'ਨਾਇਕ', 'ਯੇਵਾਡੂ' ਤੇ 'ਬਰੂਸ ਲੀ : ਦਿ ਫਾਈਟਰ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਹਨ।
ਹਾਲਾਂਕਿ ਬਾਲੀਵੁੱਡ 'ਚ ਉਨ੍ਹਾਂ ਨੂੰ ਸਫਲਤਾ ਹੱਥ ਨਹੀਂ ਲੱਗੀ। 2013 'ਚ ਉਨ੍ਹਾਂ ਨੇ 'ਜ਼ੰਜੀਰ' ਫਿਲਮ 'ਚ ਕੰਮ ਕੀਤਾ ਸੀ, ਜੋ ਬੁਰੀ ਤਰ੍ਹਾਂ ਨਾਲ ਫਲਾਪ ਹੋਈ। ਰਾਮਚਰਣ, ਹੈਦਰਾਬਾਦ ਪੋਲੋ ਰਾਈਡਿੰਗ ਕਲੱਬ ਦੇ ਮਾਲਕ ਵੀ ਹਨ। ਇਸ ਤੋਂ ਇਲਾਵਾ ਉਹ ਮਾਂ ਟੀ. ਵੀ. ਦੇ ਬੋਰਡ ਆਫ ਡਾਇਰੈਕਟਰਸ 'ਚ ਵੀ ਸ਼ਾਮਲ ਹਨ।


   
'ਦਿ ਕਪਿਲ ਸ਼ਰਮਾ ਸ਼ੋਅ' ਨੂੰ ਨਹੀਂ ਛੱਡ ਸਕਦੇ ਸੁਨੀਲ, ਜਾਣੋ ਕਿਉਂ
 
 

ਨਵੀਂ ਦਿੱਲੀ— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਬੀਤੇ ਦਿਨੀ ਕਪਿਲ ਤੇ ਸੁਨੀਲ ਵਿਚਕਾਰ ਹੋਏ ਵਿਵਾਦ ਦੇ ਕਰਕੇ ਸੁਨੀਲ ਨੇ ਇਸ ਸ਼ੋਅ 'ਤੇ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਪਰ ਟੀ. ਵੀ. ਚੈਨਲ ਸੋਨੀ ਦਾ ਉਨ੍ਹਾਂ ਨਾਲ ਕਾਨਟਰੈਕਟ ਖਤਮ ਨਹੀਂ ਹੋਇਆ ਹੈ। ਇਸ ਨੂੰ ਦੇਖਦੇ ਹੋਏ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਸੁਨੀਲ 'ਦਿ ਕਪਿਲ ਸ਼ਰਮਾ ਸ਼ੋਅ' ਦੀ ਸ਼ੂਟਿੰਗ 'ਤੇ ਵਾਪਸੀ ਕਰਨੀ ਪੈ ਸਕਦੀ ਹੈ। ਇਹ ਖਬਰ ਸਾਹਮਣੇ ਆ ਰਹੀ ਹੈ ਕਿ ਸੁਨੀਲ ਦਾ 23 ਅਪ੍ਰੈਲ ਤਕ ਕਾਨਟਰੈਕਟ ਹੈ। 

ਜ਼ਿਕਰਯੋਗ ਹੈ ਕਿ ਸੁਨੀਲ ਤੇ ਕਪਿਲ ਵਿਚਕਾਰ ਝਗੜਾ ਇਸ ਕਦਰ ਵੱਧ ਗਿਆ ਕਿ ਸੁਨੀਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਕਪਿਲ ਦੇ ਬਾਰੇ ਕਈ ਪੋਸਟ ਕੀਤੇ। ਜਿਸ ਤੋਂ ਕਪਿਲ ਦੇ ਸ਼ੋਅ ਦੇ ਕਈ ਮੈਬਰਾਂ ਨੇ ਵੀ ਸੁਨੀਲ ਦੇ ਨਾਲ ਹੀ ਇਸ ਸ਼ੋਅ ਨੂੰ ਅਲਵਿਦਾ ਕਹਿਣ  ਦਾ ਮੰਨ ਬਣਾ ਲਿਆ ਸੀ। ਹਾਲ ਹੀ 'ਚ ਕਪਿਲ ਨੇ ਆਪਣੀ ਗਲਤੀ ਮੰਨਦ੍ਹੇ ਹੋਏ ਸੁਨੀਲ ਕੋਲੋ ਮਾਫੀ ਵੀ ਮੰਗੀ ਸੀ ਪਰ ਸੁਨੀਲ ਨੇ ਇਹ ਕਹਿਦੇ ਹੋਏ ਮਨ੍ਹਾ ਕਰ ਦਿੱਤਾ ਸੀ ਕਿ ਉਹ ਡਬਲ ਫੀਸ ਲੈ ਕੇ ਸ਼ੋਅ 'ਚ ਵਾਪਸੀ ਨਹੀਂ ਕਰਨਗੇ। ਸੁਨੀਲ ਦੇ ਇਕ ਕਰੀਬੀ ਦੋਸਤ ਨੇ ਡਬਲ ਫੀਸ ਵਾਲੀ ਗੱਲ ਦਾ ਖੰਡਨ ਕਰਦੇ ਹੋਏ ਕਿਹਾ ਕਿ ਡਬਲ ਫੀਸ ਵਰਗੀ ਗੱਲ ਅਫਵਾਹ ਹੈ ਤੇ ਸੁਨੀਲ ਨੇ ਅਜਿਹੀ ਕੋਈ ਗੱਲ ਨਹੀਂ ਕੀਤੀ ਹੈ।


   
'ਟਾਇਲਟ-ਏਕ ਪ੍ਰੇਮ ਕਥਾ' ਦਾ ਨਵਾਂ ਪੋਸਟਰ ਜਾਰੀ, ਅਕਸ਼ੈ-ਭੂਮੀ ਦਾ ਇਹ ਅਵਤਾਰ ਆਇਆ ਸਾਹਮਣੇ
 
 

ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਟਾਇਲਟ-ਏਕ ਪ੍ਰੇਮ ਕਥਾ' ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਇਸ ਫਿਲਮ 'ਚ ਅਕਸ਼ੈ ਨਾਲ ਪਹਿਲੀ ਵਾਰ ਭੂਮੀ ਪੇਡਨੇਕਰ ਨਜ਼ਰ ਆਵੇਗੀ। ਇਸ ਫਿਲਮ ਦਾ ਇੱਕ ਨਵਾਂ ਪੋਸਟਰ ਰਿਲੀਜ਼ ਹੋਇਆ ਹੈ, ਜਿਸ ਅਕਸ਼ੈ ਕੁਮਾਰ ਅਤੇ ਭੂਮੀ ਪੇਡਨੇਕਰ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਹਨ। 'ਟਾਇਲਟ-ਏਕ ਪ੍ਰਮ ਕਥਾ' ਇੱਕ ਅਨੋਖੀ ਪ੍ਰੇਮ ਕਹਾਣੀ ਆ ਰਹੀ ਹੈ 11 ਅਗਸਤ 2017 ਨੂੰ। ਇਸ ਫਿਲਮ 'ਚ ਅਕਸ਼ੈ ਕੁਮਾਰ ਅਤੇ ਭੂਮੀ ਪੇਡਨੇਕਰ ਤੋਂ ਇਲਾਵਾ ਅਨੁਪਮ ਖੇਰ ਵੀ ਮੁੱਖ ਭੂਮਕਾ 'ਚ ਨਜ਼ਰ ਆਉਣਗੇ। ਇਹ ਉਨ੍ਹਾਂ ਅਤੇ ਅਕਸ਼ੈ ਕੁਮਾਰ ਇਕੱਠਿਆ ਦੀ 20ਵੀਂ ਫਿਲਮ ਹੋਵੇਗੀ। ਇਹ ਫਿਲਮ ਖੁੱਲੇ 'ਚ ਟਾਇਲਟ ਦੀ ਸਮੱਸਿਆ ਬਾਰੇ ਹੈ।
ਜ਼ਿਕਰਯੋਗ ਹੈ ਕਿ 'ਟਾਇਲਟ : ਏਕ ਪ੍ਰੇਮ ਕਥਾ' ਫਿਲਮ ਦਾ ਨਿਰਮਾਣ ਅਰੁਣ ਭਾਟੀਆ, ਪਲਾਨ. ਸੀ. ਸਟੂਡੀਓਜ਼ ਅਤੇ ਅਬੁੰਦਾਂਤਿਆ ਦੁਆਰਾ ਕੀਤਾ ਜਾ ਰਿਹਾ ਹੈ। ਵਾਇਕਾਮ 18 ਮੋਸ਼ਨ ਪਿਕਚਰਜ਼ ਅਤੇ ਕਰੀਯਾਰਜ ਮਨੋਰੰਜਨ ਦੁਆਰਾ ਪੇਸ਼ ਕੀਤਾ ਜਾਵੇਗਾ। ਫਿਲਮ 'ਦਮ ਲਗਾ ਕੇ ਹਾਈਸ਼ਾ' ਦੀ ਅਭਿਨੇਤਰੀ ਭੂਮੀ ਪੇਡਨੇਕਰ ਪਹਿਲੀ ਵਾਰ ਅਕਸ਼ੈ ਕੁਮਾਰ ਨਾਲ ਨਜ਼ਰ ਆਵੇਗੀ। ਇਹ ਫਿਲਮ ਪਹਿਲਾ 2 ਜੂਨ 2017 ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਹ ਫਿਲਮ 11 ਅਗਸਤ 2017 ਨੂੰ ਰਿਲੀਜ਼ ਹੋਵੇਗੀ।


   
ਪਰਿਣੀਤੀ ਚੋਪੜਾ ਦੀ 'ਮੇਰੀ ਪਿਆਰੀ ਬਿੰਦੁ' ਦਾ ਟੀਜ਼ਰ ਹੋਇਆ ਰਿਲੀਜ਼
 
 

ਮੁੰਬਈ— ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਅਤੇ ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਆਪਣੀ ਆਉਣ ਵਾਲੀ ਫਿਲਮ 'ਮੇਰੀ ਪਿਆਰੀ ਬਿੰਦੁ' ਦਾ ਟੀਜ਼ਰ ਰਿਲੀਜ਼ ਹੋ ਚੁੱਕਆ ਹੈ। ਫਿਲਮ 'ਚ ਆਯੁਸ਼ਮਾਨ ਖੁਰਾਨਾ ਇਕ ਲੇਖਕ ਦਾ ਕਿਰਦਾਰ ਨਿਭਾਅ ਰਹੇ ਹਨ ਅਤੇ ਪਰਿਣੀਤੀ ਇਕ ਸਿੰਗਰ ਦਾ ਕਿਰਦਾਰ ਨਿਭਾਅ ਰਹੀ ਹੈ। ਟੀਜ਼ਰ ਨੂੰ ਦੇਖ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਫਿਲਮ ਇਕ ਕਿਉਟ ਜਿਹੀ ਲਵ ਸਟੋਰੀ 'ਤੇ ਆਧਾਰਿਤ ਹੋਵੇਗੀ। ਆਯੁਸ਼ਮਾਨ ਟੀਜ਼ਰ 'ਚ ਪੂਰੀ ਤਰ੍ਹਾਂ ਲੇਖਕ ਦੇ ਰੂਪ 'ਚ ਦਿਖਾਈ ਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਫਿਲਮ 'ਮੇਰੀ ਪਿਆਰੀ ਬਿੰਦੁ' ਦਾ ਪਹਿਲਾਂ ਪੋਸਟਰ ਰਿਲੀਜ਼ ਕੀਤਾ ਗਿਆ ਸੀ। ਜਿਸ ਦੀ ਲੋਕਾਂ ਨੇ ਕਾਫੀ ਤਾਰੀਫ ਕੀਤੀ ਸੀ। ਫਿਲਮ ਨੂੰ 12 ਮਈ ਨੂੰ ਰਿਲੀਜ਼ ਕੀਤਾ ਜਾਵੇਗਾ। ਅਕਸ਼ੇ ਰਾਏ ਇਸ ਫਿਲਮ 'ਚ ਡਾਇਰੈਕਸ਼ਨ 'ਚ ਡੈਬਿਓ ਕਰ ਰਹੇ ਹਨ। ਇਸ ਤੋਂ ਇਲਾਵਾ ਇਨ੍ਹੀਂ ਦਿਨੀ ਪਰਿਣੀਤੀ ਰੋਹਿਤ ਸੈੱਟੀ ਦੀ ਫਿਲਮ 'ਗੋਲਮਾਲ ਅਗੇਨ' 'ਚ ਨਜ਼ਰ ਆ ਰਹੇ ਹਨ।


   
ਗੁਜਰਾਤ ਹਾਈ ਕੋਰਟ ਪਹੁੰਚੇ ਸ਼ਾਹਰੁਖ, ਵਡੋਦਰਾ ਮਾਮਲੇ 'ਚ ਕੀਤੀ ਪਟੀਸ਼ਨ ਦਰਜ
 
 

ਮੁੰਬਈ— ਫਿਲਮ 'ਰਈਸ' ਦੇ ਪ੍ਰਚਾਰ ਦੌਰਾਨ ਵਡੋਦਰਾ ਰੇਲਵੇ ਸਟੇਸ਼ਨ 'ਤੇ ਇਕ ਵਿਅਕਤੀ ਦੀ ਮੌਤ ਦੇ ਸਬੰਧ 'ਚ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੇ ਗੁਜਰਾਤ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਸੇ ਘਟਨਾ ਨੂੰ ਲੈ ਕੇ ਵਡੋਦਰਾ ਪੁਲਸ ਵਲੋਂ ਉਨ੍ਹਾਂ ਨੂੰ ਸੰਮੰਨ ਜਾਰੀ ਕੀਤਾ ਗਿਆ ਸੀ, ਜਿਸ ਦੇ ਖਿਲਾਫ ਉਨ੍ਹਾਂ ਨੇ ਕੋਰਟ 'ਚ ਪਟੀਸ਼ਨ ਦਰਜ ਕਰਵਾਈ ਹੈ।
ਅਸਲ 'ਚ ਇਸੇ ਸਾਲ 23 ਜਨਵਰੀ ਨੂੰ ਸ਼ਾਹਰੁਖ ਖਾਨ 'ਰਈਸ' ਫਿਲਮ ਦੇ ਪ੍ਰਚਾਰ ਲਈ ਮੁੰਬਈ ਤੋਂ ਦਿੱਲੀ ਤਕ ਅਗਸਤ ਕ੍ਰਾਂਤੀ ਐਕਸਪ੍ਰੈੱਸ ਤੋਂ ਸਫਰ ਕਰ ਰਹੇ ਸਨ। ਸ਼ਾਹਰੁਖ ਦੇ ਪਹੁੰਚਣ ਦੀ ਖਬਰ ਸੁਣ ਕੇ ਵਡੋਦਰਾ ਸਟੇਸ਼ਨ 'ਤੇ ਭੀੜ ਇਕੱਠੀ ਹੋ ਗਈ। ਲੋਕ ਸ਼ਾਹਰੁਖ ਦੀ ਇਕ ਝਲਕ ਪਾਉਣ ਲਈ ਪਾਗਲ ਹੋ ਰਹੇ ਸਨ। ਇਸੇ ਭੀੜ 'ਚ ਫਹਿਰੀਦ ਖਾਨ ਪਠਾਨ ਨਾਂ ਦੇ ਇਕ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਇਸੇ ਸਬੰਧ 'ਚ ਸ਼ਾਹਰੁਖ ਤੇ ਉਨ੍ਹਾਂ ਦੀ ਫਿਲਮ 'ਰਈਸ' ਦੇ ਸਹਿ-ਪ੍ਰੋਡਿਊਸਰ ਦਾ ਬਿਆਨ ਦਰਜ ਕਰਨ ਲਈ ਵਡੋਦਰਾ ਪੁਲਸ ਨੇ ਉਨ੍ਹਾਂ ਨੂੰ ਸੰਮੰਨ ਜਾਰੀ ਕੀਤਾ ਹੈ। ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ 7 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।


   
ਕਰਨ ਜੌਹਰ ਦੇ ਘਰ ਬੱਚਿਆਂ ਨੂੰ ਦੇਖਣ ਪਹੁੰਚੀ ਬੀ-ਟਾਊਨ ਦੀ ਇਹ ਹਸੀਨਾ
 
 

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਕਰਨ ਜੌਹਰ ਆਪਣੇ ਬੱਚਿਆਂ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਹਾਲ ਹੀ 'ਚ ਕਰਨ ਜੌਹਰ ਦੋ ਬੱਚਿਆ ਦੇ ਪਿਤਾ ਬਣੇ ਹਨ। ਜਦੋਂ ਤੋਂ ਉਨ੍ਹਾਂ ਦੇ ਦੋਵੇਂ ਬੱਚੇ ਯਸ਼ ਅਤੇ ਰੂਹੀ ਹਸਪਤਾਲ ਤੋਂ ਘਰ ਆਏ ਹਨ। ਲਗਾਤਾਰ ਉਨ੍ਹਾਂ ਦੇ ਘਰ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ। ਬੀਤੇ ਦਿਨ ਬਾਲੀਵੁੱਡ ਅਭਿਨੇਤਰੀ ਰੇਖਾ ਵੀ ਕਰਨ ਜੌਹਰ ਦੇ ਘਰ ਪਹੁੰਚੀ। ਰੇਖਾ ਜਿਸ ਸਮੇਂ ਕਰਨ ਦੇ ਘਰ ਪਹੁੰਚੀ ਸੀ ਤਾਂ ਉਸ ਦੌਰਾਨ ਹੀ ਉਨ੍ਹਾਂ ਨੂੰ ਕੈਮਰੇ 'ਚ ਕੈਦ ਕਰ ਲਿਆ ਸੀ। ਰੇਖਾ ਚਿੱਟੇ ਰੰਗ ਦੇ ਸੂਟ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਾਲੀਵੁੱਡ ਅਭਿਨੇਤਾ ਆਮਿਰਖਾਨ ਆਪਣੀ ਪਤਨੀ ਕਿਰਨ ਰਾਓ ਨਾਲ ਕਰਨ ਦੇ ਘਰ ਪਹੁੰਚੇ ਸੀ। ਇਸ ਤੋਂ ਪਹਿਲਾਂ ਵੀ ਗੋਰੀ ਖਾਨ, ਰਣਬੀਰ ਕਪੂਰ, ਸ਼ਾਹਿਦ ਕਪੂਰ ਵੀ ਕਰਨ ਦੇ ਘਰ ਨਜ਼ਰ ਆਏ ਸੀ।


   
ਬਿਹਤਰ ਬਣਨ ਲਈ ਆਤਮ ਮੰਥਨ ਕਰਦੀ ਹੈ ਅਨੁਸ਼ਕਾ
 
 

ਮੁੰਬਈ— ਅਦਾਕਾਰਾ ਅਨੁਸ਼ਕਾ ਸ਼ਰਮਾ ਬਿਹਤਰ ਇਨਸਾਨ ਬਣਨ ਲਈ ਜੀਵਨ 'ਚ ਆਤਮ ਮੰਥਨ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਕੈਰੀਅਰ ਦਾ ਵਿਕਾਸ ਉਸ ਦੇ ਲਈ ਅਹਿਮ ਹੈ ਪਰ ਉਹ ਇਕ ਬਿਹਤਰ ਇਨਸਾਨ ਬਣਨ ਲਈ ਆਪਣੇ ਜੀਵਨ 'ਚ ਆਤਮ ਮੰਥਨ ਕਰਦੇ ਰਹਿਣਾ ਪਸੰਦ ਕਰਦੀ ਹੈ।
ਉਸ ਨੇ ਕਿਹਾ, 'ਮੈਂ ਇਕ ਵਧੀਆ ਇਨਸਾਨ ਬਣਨਾ ਚਾਹੁੰਦੀ ਹਾਂ। ਮੈਨੂੰ ਲੱਗਦਾ ਹੈ ਕਿ ਖੁਦ 'ਚ ਸਰਬੋਤਮ ਲੱਭਣ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਹੈ ਤੇ ਤੁਹਾਡੀਆਂ ਜੋ ਕਮੀਆਂ ਹਨ, ਉਸ ਨਾਲ ਹੋਰ ਲੋਕ ਪ੍ਰਭਾਵਿਤ ਹੋ ਸਕਦੇ ਹਨ। ਇਕ ਵਿਅਕਤੀ ਦੇ ਰੂਪ 'ਚ ਮੈਂ ਹਮੇਸ਼ਾ ਆਤਮ ਵਿਸ਼ਲੇਸ਼ੀ ਹਾਂ। ਮੈਂ ਦੂਜਿਆਂ ਦੀ ਮਦਦ ਕਰਨਾ ਚਾਹੁੰਦੀ ਹਾਂ।'


   
ਦੀਪਿਕਾ-ਰਣਬੀਰ ਇੱਕ ਵਾਰ ਮੁੜ ਇਕੱਠੇ ਆਉਣਗੇ ਨਜ਼ਰ
 
 

ਮੁੰਬਈ— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਅਤੇ ਅਭਿਨੇਤਰੀ ਦੀਪਿਕਾ ਪਾਦੂਕੌਣ ਦੀ ਜੋੜੀ ਹਮੇਸ਼ਾ ਪਰਦੇ 'ਤੇ ਸੁਪਰਹਿੱਟ ਰਹੀ ਹੈ। ਇਹ ਦੋਵੇਂ ਆਪਣੀ ਪਰਸਨਲ ਲਾਈਫ ਅਤੇ ਫਿਲਮੀ ਦੁਨੀਆ 'ਚ ਕਾਫੀ ਚਰਚਾ 'ਚ ਰਹੇ ਹਨ। ਇਕ ਵਾਰ ਫਿਰ ਇਹ ਦੋਵੇਂ ਕਲਾਕਾਰ ਇਕ ਐਡ ਸ਼ੂਟ ਲਈ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਰਣਬੀਰ ਜਲਦ ਹੀ ਇਕ ਫੋਨ ਦੇ ਬਰੈਂਡ ਦੀ ਸ਼ੂਟਿੰਗ ਕਰਨਾ ਚਾਹੁੰਦਾ ਹਨ। ਇਸ ਐਡ 'ਚ ਦੀਪਿਕਾ ਵੀ ਰਣਬੀਰ ਨਾਲ ਨਜ਼ਰ ਆਵੇਗੀ।

ਸੂਤਰਾਂ ਮੁਤਾਬਕ ਰਣਬੀਰ ਦੋ ਦਿਨ੍ਹਾਂ ਦੇ ਅੰਦਰ-ਅੰਦਰ ਇਸ ਐਡ ਦੀ ਸ਼ੂਟਿੰਗ ਕਰਨਗੇ। ਇਸ  ਤੋਂ ਇਲਾਵਾ ਆਖਰੀ ਵਾਰ ਫਿਲਮ 'ਤਮਾਸ਼ਾ' 'ਚ ਰਣਬੀਰ ਅਤੇ ਦੀਪਿਕਾ ਇਕੱਠੇ ਨਜ਼ਰ ਆਏ ਸੀ। ਰਣਬੀਰ ਇਸ ਸਮੇਂ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਬਾਇਓਪਿਕ 'ਤੇ ਆਧਾਰਿਤ ਫਿਲਮ 'ਤੇ ਕੰਮ ਕਰ ਰਹੇ ਹਨ।


   
'ਟਿਊਬਲਾਈਟ' ਦੀ ਪਹਿਲੀ ਝਲਕ 'ਚ ਦੇਖੋ ਸਲਮਾਨ ਦਾ ਅਨੋਖਾ ਅੰਦਾਜ਼
 
 

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਟਿਊਬਲਾਈਟ' ਕਰਕੇ ਕਾਫੀ ਚਰਚਾ 'ਚ ਹਨ। ਬੀਤੇ ਦਿਨੀਂ ਸਲਮਾਨ ਨੇ ਇਸ ਫਿਲਮ ਦੀ ਪਹਿਲੀ ਝਲਕ ਇਕ ਪੋਸਟਰ ਰਾਹੀ ਜਾਹਰ ਕੀਤੀ ਸੀ। ਉਸ ਪੋਸਟਰ 'ਚ ਸਲਮਾਨ ਦੀ ਝਲਕ ਦੇਖਣ ਨੂੰ ਨਹੀਂ ਮਿਲੀ ਸੀ ਪਰ ਹਾਲ ਹੀ 'ਚ ਸਲਮਾਨ ਨੇ ਇਕ ਵੱਖਰੇ ਅੰਦਾਜ਼ 'ਚ ਇਕ ਹੋਰ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ 'ਚ ਉਹ ਆਪਣੇ ਗਲੇ 'ਚ ਬੂਟਾ ਦਾ ਜੋੜਾ ਲਟਕਾਏ ਅਤੇ ਸਲਾਮ ਕਰਦੇ ਹੋਏ ਨਜ਼ਰ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਇਕ ਵਾਰ ਫਿਲਮ ਸਲਮਾਨ ਨੇ ਆਪਣੀ ਆਉਣ ਵਾਲੀ ਫਿਲਮ 'ਟਿਊਬਲਾਈਟ' ਦਾ ਦੂਜਾ ਪੋਸਟਰ ਆਪਣੇ ਫੈਨਜ਼ ਲਈ ਸ਼ੇਅਰ ਕੀਤਾ ਹੈ। ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਸਲਮਾਨ ਟਵਿਟਰ 'ਤੇ ਟ੍ਰੇਂਡ ਕਰ ਰਿਹਾ ਹਨ। ਇਸ ਫਿਲਮ 'ਚ ਸਲਮਾਨ ਖਾਨ ਇਕ ਚੀਨੀ ਅਦਾਕਾਰ ਨਾਲ ਨਜ਼ਰ ਆਉਣਗੇ। ਇਸ ਤੋਂ ਇਲਾਵਾ ਫਿਲਮ ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


   
'ਜੁੜਵਾ' ਦੀ ਸ਼ੂਟਿੰਗ ਦੌਰਾਨ ਤਾਪਸੀ ਨੇ ਸ਼ੇਅਰ ਕੀਤੀ ਇਹ ਕਿਉਟ ਤਸਵੀਰ
 
 

ਮੁੰਬਈ— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਅਤੇ ਅਭਿਨੇਤਰੀ ਤਾਪਸੀ ਪੰਨੂ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜੁੜਵਾ 2' ਦੀ ਸ਼ੂਟਿਗ 'ਚ ਵਿਅਸਥ ਹਨ। ਹਾਲ ਹੀ 'ਚ ਤਾਪਸੀ ਨੇ 'ਜੁੜਵਾ 2' ਦੇ ਫਿਲਮ ਸੈੱਟ ਤੋਂ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਵਰੁਣ ਧਵਨ ਵੀ ਉਨ੍ਹਾਂ ਨਾਲ ਨਜ਼ਰ ਆ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਲੰਦਨ 'ਚ ਹੋ ਰਹੀ ਹੈ। ਇਹ ਤਸਵੀਰ ਦੇਖ ਕੇ ਲੱਗ ਰਿਹਾ ਹੈ ਕਿ ਇਹ ਦੋਵੇਂ ਉਥੋ ਕਾਫੀ ਮਸਤੀ ਕਰ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਤਾਪਸੀ ਨੇ ਲਿਖਿਆ, ''taapsee Stressing out in this crazy cold weather to tickle your funny bone! 'judwaa 2' London।''

ਜ਼ਿਕਰਯੋਗ ਹੈ ਕਿ ਇਹ ਫਿਲਮ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਫਿਲਮ 'ਜੁੜਵਾ' ਦਾ ਸੀਕਵਲ ਹੈ। ਜਿਸ 'ਚ ਵਰੁਣ ਧਵਨ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ 'ਚ ਤਾਪਸੀ ਤੋਂ ਇਲਾਵਾ ਜੈਕਲੀਨ ਫਰਨਾਡੀਜ਼ ਵੀ ਨਜ਼ਰ ਆਉਣਗੇ।


   
ਵੀਰਪਨ ਨੂੰ ਮਾਰਨ ਵਾਲੇ ਪੁਲਸ ਅਫਸਰ ਦਾ ਕਿਰਦਾਰ ਨਿਭਾਉਣਾ ਚਾਹੁੰਦੇ ਹਨ : ਅਕਸ਼ੈ ਕੁਮਾਰ
 
 

ਮੁੰਬਈ— ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਅਕਸ਼ੈ ਪੁਲਿਸ ਅਧਿਕਾਰੀ ਕੇ ਵਿਜੇ ਕੁਮਾਰ ਦਾ ਕਿਰਦਾਰ ਨਿਭਾਉਣਾ ਚਾਹੁੰਦੇ ਹਨ। ਜਿਨ੍ਹਾਂ ਨੇ ਚੰਦਨ ਤਸਕਰ ਵੀਰਪਨ ਨੂੰ ਮਾਰਿਆ ਸੀ। ਹਾਲ ਹੀ 'ਚ ਅਕਸ਼ੈ ਮੁੰਬਈ 'ਚ ਕਿਤਾਬ 'ਵੀਰਪਨ ਚੇਜਿੰਗ ਦਿ ਬ੍ਰਿਗੇਡ' ਲਾਂਚ ਮੌਕੇ ਮੌਜੂਦ ਸੀ। ਇਹ ਪੁੱਛੇ ਜਾਣ 'ਤੇ ਉਹ ਦੋਵਾਂ 'ਚ ਕਿਸ ਦਾ ਕਿਰਦਾਰ ਨਿਭਾਉਣਾ ਪਸੰਦ ਕਰਨਗੇ ਤਾਂ ਉਨ੍ਹਾਂ ਕਿਹਾ, ''ਵੀਰਪਨ ਅਤੇ ਵਿਜੇ ਕੁਮਾਰ ਦੋਵਾਂ ਦਾ ਕਿਰਦਾਰ ਦਿਲਚਸਪ ਹੈ ਪਰ ਮੈਂ ਵਿਜੇ ਕੁਮਾਰ ਦਾ ਕਿਰਦਾਰ ਨਿਭਾਉਣਾ ਚਾਹੁੰਦਾ ਹਾਂ ਕਿਉਂਕਿ ਉਨ੍ਹਾਂ ਹੀ ਇਸ ਆਪਰੇਸ਼ਨ ਦੀ ਪੂਰੀ ਯੋਜਨਾ ਬਣਾਈ ਸੀ ਤੇ ਨਾਲ ਹੀ ਬੇਹਦ ਸ਼ਾਨਦਾਰ ਤਰੀਕੇ ਨਾਲ ਇਸ ਨੂੰ ਇਲਜਾਮ ਦਿੱਤਾ ਸੀ।''

ਜ਼ਿਕਰਯੋਗ ਹੈ ਕਿ ਇਹ ਕਿਤਾਬ ਖੁਦ ਵਿਜੇ ਕੁਮਾਰ ਨੇ ਲਿਖੀ ਹੈ ਜਿਸ 'ਚ ਵੀਰਪਨ ਦੇ ਖਾਤਮੇ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ। ਕਿਤਾਬ ਦੇ ਲਾਂਚ ਮੌਕੇ 'ਤੇ ਦਿਗਜ਼ ਨੇਤਾਵਾਂ ਅਤੇ ਹੋਰ ਕਈ ਵਿਅਕਤੀ ਸ਼ਾਮਲ ਸਨ। ਇਸ ਤੋਂ ਇਲਾਵਾ ਫਿਲਮ 'ਨਾਮ ਸ਼ਬਾਨਾ' 'ਚ ਅਕਸ਼ੈ ਕੁਮਾਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਏ ਸੀ।


   
ਟਰਿੱਪਲ ਤਲਾਕ ਤੇ ਸੋਨੂੰ ਨਿਗਮ ਵਿਵਾਦ ਨੂੰ ਲੈ ਕੇ ਹੁਮਾ ਦੀ ਹੈ ਇਹ ਰਾਏ
 
 

ਮੁੰਬਈ— ਇਨ੍ਹੀਂ ਦਿਨੀਂ ਪੂਰੇ ਦੇਸ਼ 'ਚ ਮੁਸਲਿਮ ਭਾਈਚਾਰੇ ਦੀਆਂ ਮਹਿਲਾਵਾਂ ਨੂੰ ਟਰਿੱਪਲ ਤਲਾਕ ਤੋਂ ਮੁਕਤੀ ਦਿਵਾਉਣ ਲਈ ਇਕ ਮੁਹਿੰਮ ਛਿੜੀ ਹੋਈ ਹੈ। ਸਮਾਜ ਦੇ ਹਰ ਤਬਕੇ ਤੋਂ ਟਰਿੱਪਲ ਤਲਾਕ ਨਾਲ ਪੀੜਤ ਮਹਿਲਾਵਾਂ ਨੂੰ ਇਨਸਾਫ ਦਿਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਅਜਿਹੇ 'ਚ ਬਾਲੀਵੁੱਡ ਅਭਿਨੇਤਰੀ ਹੁਮਾ ਕੁਰੈਸ਼ੀ ਨੂੰ ਇਹ ਸੰਜੀਦਾ ਮੁੱਦਾ ਪ੍ਰੇਸ਼ਾਨ ਕਰਦਾ ਹੈ। ਹੁਮਾ ਨੋਇਡਾ 'ਚ ਇਕ ਜਿਊਲਰੀ ਸਟੋਰ ਲਾਂਚ ਮੌਕੇ ਪਹੁੰਚੀ ਸੀ।
ਜਦੋਂ ਹੁਮਾ ਕੋਲੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਕਿਹਾ, 'ਭਾਰਤ 'ਚ ਮਹਿਲਾਵਾਂ ਨੂੰ ਅਜੇ ਲੰਮਾ ਸਫਰ ਤੈਅ ਕਰਨਾ ਹੈ। ਇਕ ਇਨਕਲਾਬ ਛਿੜ ਚੁੱਕਾ ਹੈ, ਜਿਥੇ ਮਹਿਲਾਵਾਂ ਅੱਗੇ ਆ ਰਹੀਆਂ ਹਨ। ਵੱਧ-ਚੜ੍ਹ ਕੇ ਜ਼ਿੰਮੇਵਾਰੀ ਚੁੱਕ ਰਹੀਆਂ ਹਨ। ਟਰਿੱਪਲ ਤਲਾਕ ਦਾ ਕਾਫੀ ਗੁੰਝਲਦਾਰ ਮੁੱਦਾ ਹੈ। ਮੈਨੂੰ ਲੱਗਦਾ ਹੈ ਕਿ ਮੁਸਲਿਮ ਭਾਈਚਾਰੇ ਨੂੰ ਅੱਗੇ ਆ ਕੇ ਕੋਈ ਫੈਸਲਾ ਲੈਣਾ ਚਾਹੀਦਾ ਹੈ, ਜੋ ਵੀ ਬਦਲਾਅ ਆਉਣਾ ਹੈ, ਜੇਕਰ ਉਹ ਮੁਸਲਿਮ ਭਾਈਚਾਰੇ ਦੇ ਅੰਦਰੋਂ ਆਏ ਤਾਂ ਬਿਹਤਰ ਹੈ।'
ਹੁਮਾ ਹਮੇਸ਼ਾ ਆਪਣੀ ਰਾਏ ਬੇਬਾਕੀ ਨਾਲ ਰੱਖਦੀ ਆਈ ਹੈ, ਫਿਰ ਭਾਵੇਂ ਉਹ ਸੋਸ਼ਲ ਮੀਡੀਆ ਪਲੇਟਫਾਰਮ ਹੀ ਕਿਉਂ ਨਾ ਹੋਵੇ। ਗਾਇਕ ਸੋਨੂੰ ਨਿਗਮ ਦੇ ਵਿਵਾਦਿਤ ਟਵੀਟ 'ਤੇ ਸਵੇਰ ਤੋਂ ਹੀ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਿਆ ਹੋਇਆ ਹੈ। ਕਈ ਫਿਲਮੀ ਸ਼ਖਸੀਅਤਾਂ ਸੋਨੂੰ ਦੇ ਸਮਰਥਨ 'ਚ ਅੱਗੇ ਆਈਆਂ ਹਨ। ਅਜਿਹੇ 'ਚ ਹੁਮਾ ਕੋਲੋਂ ਵੀ ਉਸ ਦੀ ਰਾਏ ਜਾਣਨ ਦੀ ਕੋਸ਼ਿਸ਼ ਕੀਤੀ ਗਈ, ਜਿਸ 'ਤੇ ਹੁਮਾ ਨੇ ਦੱਸਿਆ, 'ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਕਿਸ ਸੰਦਰਭ 'ਚ ਟਵੀਟ ਕੀਤਾ ਹੈ ਪਰ ਅਸੀਂ ਇਕ ਧਰਮ ਨਿਰਪੱਖ ਦੇਸ਼ 'ਚ ਰਹਿੰਦੇ ਹਾਂ, ਜਿਥੇ ਜਿਸ ਨੂੰ ਜਿਵੇਂ ਪ੍ਰਾਰਥਨਾ ਕਰਨੀ ਹੈ, ਉਸ ਨੂੰ ਉਸੇ ਤਰ੍ਹਾਂ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ।'


   
ਸਕ੍ਰਿਪਟ ਰਾਈਟਰ ਬਣ ਗਈ ਹੈ ਇਹ ਸੈਕਸੀ ਅਭਿਨੇਤਰੀ
 
 

ਮੁੰਬਈ— ਬਾਲੀਵੁੱਡ 'ਚ ਆਪਣੀ ਸੰਜੀਦਾ ਅਦਾਕਾਰੀ ਲਈ ਮਸ਼ਹੂਰ ਕੰਗਣਾ ਰਣੌਤ ਹੁਣ ਸਕ੍ਰਿਪਟ ਰਾਈਟਰ ਬਣ ਗਈ ਹੈ। ਕੰਗਨਾ, ਹੰਸਲ ਮਹਿਤਾ ਦੀ ਕਾਮੇਡੀ-ਡਰਾਮਾ ਫਿਲਮ 'ਸਿਮਰਨ' ਨਾਲ ਸਕ੍ਰਿਪਟ ਰਾਈਟਰ ਦੇ ਰੂਪ ਵਿਚ ਆਪਣਾ ਡੈਬਿਊੂ ਕਰੇਗੀ। ਕਿਹਾ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਉਸ ਨੇ ਵਿਕਾਸ ਬਹਿਲ ਦੀ ਫਿਲਮ 'ਕੁਈਨ' ਲਈ ਵੀ ਕੁਝ ਸੀਨ ਲਿਖੇ ਸਨ ਪਰ ਹੁਣ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਆਫਿਸ਼ੀਅਲੀ ਉਸ ਨੂੰ ਹੰਸਲ ਦੇ ਸਕ੍ਰਿਪਟ ਰਾਈਟਰ ਅਸਰਾਨੀ ਨਾਲ ਕੋ-ਰਾਈਟਰ ਨੂੰ ਕ੍ਰੈਡਿਟ ਦਿੱਤਾ ਜਾਵੇਗਾ। ਕੰਗਨਾ ਨੇ ਪਹਿਲਾਂ ਨਿਊਯਾਰਕ 'ਚ ਇਕ ਸਕ੍ਰੀਨ ਪਲੇਅ ਰਾਈਟਿੰਗ ਦਾ ਕੋਰਸ ਵੀ ਕੀਤਾ ਸੀ। ਜਦੋਂ ਕਿ ਮਹਿਤਾ ਨੇ ਕੰਗਨਾ ਤੋਂ ਇਸ ਫਿਲਮ ਦੇ ਕਿਰਦਾਰ ਲਈ ਸੰਪਰਕ ਕੀਤਾ ਤਾਂ ਉਹ ਉਸ ਨੂੰ ਇੰਨਾ ਪਸੰਦ ਆਇਆ ਕਿ ਕੰਗਨਾ ਨੇ ਇਸ ਫਿਲਮ ਨੂੰ ਸਹਿ-ਰਾਈਟ ਕਰਨ ਦਾ ਫੈਸਲਾ ਕਰ ਲਿਆ।


   
'ਹੀਰੋ' ਤੋਂ ਬਾਅਦ ਇਸ ਭਾਸ਼ਾ 'ਚ ਗੀਤ ਗਾਉਂਦੇ ਨਜ਼ਰ ਆਉਣਗੇ ਸਲਮਾਨ ਖਾਨ
 
 

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਜਲਦ ਹੀ ਮਰਾਠੀ ਫਿਲਮ 'ਚ ਗੀਤ ਗਾਉਂਦੇ ਨਜ਼ਰ ਆਉਣਗੇ। ਨਿਰਦੇਸ਼ਕ ਮਹੇਸ਼ ਮਾਜ਼ੇਰਕਰ ਦੇ ਨਿਰਦੇਸ਼ਨ ਬਣੀ ਫਿਲਮ 'FU' 'ਚ ਇਕ ਗੀਤ ਗਾਉਣ ਵਾਲੇ ਹਨ। ਕਿਹਾ ਜਾ ਰਿਹਾ ਹੈ ਕਿ ਸਲਮਾਨ ਕਿਸੇ ਪੁਰਾਣੀ ਫਿਲਮ ਦਾ ਮਸ਼ਹੂਰ ਗੀਤ 'ਪੰਛੀ ਬਣੂ ਉੜਤੀ ਫਿਰੂ' ਨੂੰ ਆਪਣੇ ਅੰਦਾਜ਼ 'ਚ ਗਾਉਣਗੇ। ਇਸ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਵਿਸ਼ਾਲ ਮਿਸ਼ਰਾ ਨੇ ਸਲਮਾਲ ਨਾਲ ਕੰਮ ਕਰਨ ਦੇ ਤਜ਼ਰਬੇ ਨੂੰ ਸ਼ੇਅਰ ਕਰਦੇ ਹੋਏ ਕਿਹਾ, ''ਮੈਨੂੰ ਸਲਮਾਨ ਦੀ ਆਵਾਜ਼ ਰਿਕਾਰਡ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਇਸ ਗੀਤ ਨੂੰ ਇਕ ਵੱਖਰੀ ਹੀ ਦਿਸ਼ਾ ਦਿੱਤੀ ਹੈ।''

ਜ਼ਿਕਰਯੋਗ ਹੈ ਕਿ ਬਾਲੀਵੁੱਡ 'ਚ ਸਲਮਾਨ 'ਹੈਂਗਆਵਰ' ਤੇ 'ਮੈਂ ਤੇਰਾ ਹੀਰੋ' ਵਰਗੇ ਸੁਪਰਹਿੱਟ ਗੀਤ ਗਾ ਚੁੱਕੇ ਹਨ। ਇਸ ਤੋਂ ਇਲਾਵਾ ਸਲਮਾਨ ਦੀ ਆਉਣ ਵਾਲੀ ਫਿਲਮ 'ਟਿਊਬਲਾਈਟ' ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ 'ਚ ਸਲਮਾਨ ਇਕ ਪੁਲਸ ਅਧਿਕਾਰੀ ਦੇ ਕਿਰਦਾਰ 'ਚ ਨਜ਼ਰ ਆਉਣਗੇ। ਉਨ੍ਹਾਂ ਨਾਲ ਚੀਨ ਦੀ ਅਭਿਨੇਤਰੀ ਝੂ ਝੂ ਅਹਿਮ ਭੂਮਿਕਾ 'ਚ ਨਜ਼ਰ ਆ ਰਹੀ ਹੈ।


   
ਵਿਨੋਦ ਖੰਨਾ ਦਾ ਅੰਤਿਮ ਸੰਸਕਾਰ : ਕਿੱਥੇ ਗਾਇਬ ਸਨ ਫਿਲਮ ਇੰਡਸਟ੍ਰੀ ਦੇ ਤਿੰਨੋਂ ਖਾਨ?
 
 

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਫਿਲਮ ਅਭਿਨੇਤਾ ਵਿਨੋਦ ਖੰਨਾ ਦਾ ਬੀਤੇ ਦਿਨ ਵੀਰਵਾਰ ਨੂੰ ਮੁੰਬਈ ਦੇ ਇਕ ਹਸਪਤਾਲ 'ਚ ਦੇਹਾਂਤ ਹੋ ਗਿਆ ਸੀ। ਇਸ ਖਬਰ ਤੋਂ ਬਾਅਦ ਪੂਰਾ ਬਾਲੀਵੁੱਡ ਦੁੱਖ ਪ੍ਰਗਟਾ ਰਿਹਾ ਹੈ। ਹਾਲ ਹੀ 'ਚ ਸਲਮਾਨ ਖਾਨ ਨੇ ਵਿਨੋਦ ਖੰਨਾ ਦੇ ਦੇਹਾਂਤ 'ਤੇ ਟਵੀਟ ਕਰਦੇ ਹੋਏ ਕਿਹਾ, 'ਵਿਨੋਦ ਖੰਨਾ ਸਰ ਤੁਹਾਡੀ ਆਤਮਾ ਨੂੰ ਸ਼ਾਤੀ ਮਿਲੇ, ਤੁਸੀਂ ਹਮੇਸ਼ਾ ਬਹੁਤ ਯਾਦ ਆਉਗੇ।' ਸਲਮਾਨ ਨੇ ਟਵੀਟਰ 'ਤੇ ਆਪਣੀ ਅਤੇ ਵਿਨੋਦ ਖੰਨਾ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।
ਫਿਲਮ ਇੰਡਸਟ੍ਰੀ ਦੇ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਨੇ ਇਸ ਮੌਕੇ 'ਤੇ ਕੋਈ ਸੰਵੇਦਨਸ਼ੀਲਤਾ ਨਹੀਂ ਦਿਖਾਈ। ਸ਼ਾਹਰੁਖ ਵਿਨੋਦ ਖੰਨਾ ਨਾਲ ਫਿਲਮ 'ਦਿਲਵਾਲੇ' 'ਚ ਕੰਮ ਕਰ ਚੁੱਕੇ ਸਨ ਪਰ ਸ਼ਾਹਰੁਖ ਦਾ ਵਿਨੋਦ ਖੰਨਾ ਦੇ ਸਨਮਾਨ 'ਚ ਨਾ ਕੋਈ ਟਵੀਟ ਆਇਆ ਅਤੇ ਨਾ ਹੀ ਇਸ ਮੌਕੇ 'ਤੇ ਉਹ ਆਪ ਪਹੁੰਚੇ। ਦੰਗਲ ਸਟਾਰ ਆਮਿਰ ਖਾਨ ਨੇ ਵੀ ਵਿਨੋਦ ਖੰਨਾ ਦੀ ਮੌਤ 'ਤੇ ਕੋਈ ਸੰਵੇਦਨਸ਼ੀਲਤਾ ਨਹੀਂ ਦਿਖਾਈ। ਇਸ ਤੋਂ ਇਲਾਵਾ ਜਦੋਂ ਅਮਿਤਾਭ ਬੱਚਨ ਨੂੰ ਵਿਨੋਦ ਖੰਨਾ ਦੇ ਦੇਹਾਂਤ ਦੀ ਖਬਰ ਮਿਲੀ ਤਾਂ ਉਹ ਆਪਣੀ ਆਉਣ ਵਾਲੀ ਫਿਲਮ 'ਸਰਕਾਰ 3' ਦਾ ਇੰਟਰਵਿਊ ਕਰ ਰਹੇ ਸਨ। ਇਹ ਸੁਣਦੇ ਹੀ ਅਮਿਤਾਭ ਇੰਟਰਵਿਊ ਨੂੰ ਅਧੂਰਾ ਛੱਡ ਕੇ ਹਸਪਤਾਲ ਆ ਗਏ।
ਜ਼ਿਕਰਯੋਗ ਹੈ ਕਿ ਸਲਮਾਨ ਨੇ ਵਿਨੋਦ ਖੰਨਾ ਦੇ ਨਾਲ 'ਵਾਂਟੇਡ', 'ਦਬੰਗ', 'ਦਬੰਗ 2' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਵਿਨੋਦ ਖੰਨਾ ਨੇ ਸਾਲ 1968 'ਚ ਫਿਲਮ 'ਮਨ ਕਾ ਮੀਤ' ਨਾਲ ਅਦਾਕਾਰੀ ਦੀ ਦੁਨੀਆ 'ਚ ਕਦਮ ਰੱਖਿਆ ਸੀ। ਆਖਰੀ ਵਾਰ ਵਿਨੋਦ ਖੰਨਾ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਫਿਲਮ 'ਦਿੱਲਵਾਲੇ' 'ਚ ਅਹਿਮ ਭੂਮਿਕਾ 'ਚ ਨਜ਼ਰ ਆਏ ਸੀ।


   
'ਮਣੀਕਰਣਿਕਾ' ਦੇ ਪੋਸਟਰ ਲਾਂਚ ਸਮੇ ਕੰਗਣਾ ਦਾ ਦਿਖਿਆ ਅਜਿਹਾ ਖੂਬਸੂਰਤ ਲੁੱਕ
 
 

ਮੁੰਬਈ— ਸਟਾਰ ਕੰਗਣਾ ਰਾਣੌਤ ਆਪਣੀ ਆਉਣ ਵਾਲੀ ਫਿਲਮ 'ਮਣੀਕਰਣਿਕਾ- ਦਿ ਕੁਈਨ ਆਫ ਝਾਂਸੀ' ਦਾ ਪੋਸਟਰ ਰਿਲੀਜ਼' ਲਈ ਹਾਲ ਹੀ 'ਚ ਵਾਰਾਨਸੀ ਪਹੁੰਚੀ। ਖਾਸ ਗੱਲ ਇਹ ਹੈ ਕਿ ਪ੍ਰਸੁਨ ਜੋਸ਼ੀ ਅਤੇ ਸ਼ੰਕਰ ਅਹਿਸਾਨ-ਲਾਅ ਦਸ਼ਮਮੇਘ ਘਾਟ 'ਤੇ 20 ਫੁੱਟ ਦਾ ਪੋਸਟਰ  ਲਾਂਚ ਕਰੇਗੀ। ਇਸ ਤੋਂ ਬਾਅਦ ਇਹ ਗੰਗਾ ਆਰਤੀ 'ਚ ਵੀ ਸ਼ਾਮਲ ਹੋਵੇਗੀ।
ਦੱਸਣਾ ਚਾਹੁੰਦੇ ਹਾਂ ਕਿ ਕੰਗਣਾ ਫਿਲਮ 'ਚ ਰਾਣੀ 'ਲਕਸ਼ਮੀ ਬਾਈ' ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਪੋਸਟਰ ਲਾਂਚਿੰਗ ਤੋਂ ਪਹਿਲਾ ਕੰਗਣਾ ਸਮੇਤ ਪੂਰੀ ਟੀਮ ਬੋਟ ਦੇ ਰਾਹੀਂ ਘਾਟ 'ਤੇ ਪਹੁੰਚੀ। ਇੱਥੇ ਉਸ ਨੇ ਕਾਫੀ ਤਸਵੀਰਾਂ ਕਲਿੱਕ ਕਰਵਾਈਆਂ। ਪਿੰਕ ਕਲਰ ਦੀ ਸਾੜ੍ਹੀ 'ਚ ਉਹ ਬਹੁਤ ਖੂਬਸੂਰਤ ਦਿਖਾਈ ਦੇ ਰਹੀ ਹੈ। ਕਿਸੇ ਤਸਵੀਰ 'ਚ ਫੋਨ 'ਤੇ ਬਿਜ਼ੀ ਵੀ ਦਿਖਾਈ ਦਿੱਤੀ।


   
ਜ਼ੀਨਤ ਅਮਾਨ ਨੇ ਆਪਣੀ ਬਾਇਓਪਿਕ ਬਣਾਉਣ 'ਤੇ ਪ੍ਰਿਯੰਕਾ ਚੋਪੜਾ ਬਾਰੇ ਕਿਹਾ ਕੁਝ ਅਜਿਹਾ
 
 

ਮੁੰਬਈ— ਬਾਲੀਵੁੱਡ 'ਚ ਜ਼ੀਨਤ ਆਮਾਨ ਦਾ ਆਪਣਾ ਇਕ ਵੱਖਰਾ ਹੀ ਨਾਂ ਰਿਹਾ ਹੈ। ਬਾਲੀਵੁੱਡ ਦੇ ਦਿਗਜ ਅਭਿਨੇਤਾ ਦੇਵ ਆਨੰਦ  ਨਾਲ ਫਿਲਮ 'ਹਰੇ ਰਾਮਾ ਹਰੇ ਕ੍ਰਿਸ਼ਨਾ' 'ਚ ਜ਼ੀਨਤ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ। ਜ਼ੀਨਤ ਆਮਾਨ ਆਪਣੀ ਨਵੀ ਵੈੱਬ ਸੀਰੀਜ਼ 'ਲਵ ਲਾਈਫ ਐਂਡ ਸਕਰੁਪਸ' ਲੈ ਕੇ ਆ ਰਹੀ ਹੈ। ਸੂਤਰਾਂ ਮੁਤਾਬਕ ਜਦੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ 'ਤੇ ਬਾਇਓਪਿਕ ਬਣੇ ਤਾਂ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਕ ਮਸ਼ਹੂਰ ਫਿਲਮਕਾਰ ਨੇ ਉਨ੍ਹਾਂ ਨਾਲ ਬਾਇਓਪਿਕ 'ਤੇ ਇਕਰਾਰਨਾਮਾ ਕੀਤਾ ਹੋਇਆ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮੇਰੇ 'ਤੇ ਬਾਇਓਪਿਕ ਬਣੀ ਤਾਂ ਮੈਂ ਚਾਹੁੰਦੀ ਹਾਂ ਕਿ ਮੇਰਾ ਕਿਰਦਾਰ ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਨਿਭਾਵੇਗੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਸ਼ਹੂਰ ਗਾਇਕਾ ਆਸ਼ਾ ਭੋਂਸਲੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬਾਇਓਪਿਕ 'ਤੇ ਵੀ ਪ੍ਰਿਯੰਕਾ ਚੋਪੜਾ ਹੀ ਕੰਮ ਕਰੇ। ਇਸ ਤੋਂ ਇਲਾਵਾ ਪ੍ਰਿਯੰਕਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ 'ਬੇਵਾਚ' ਦੇ ਪ੍ਰਮੋਸ਼ਨ 'ਚ ਵਿਅਸਥ ਹੈ। ਇਸ ਫਿਲਮ 'ਚ ਪ੍ਰਿਯੰਕਾ ਇਕ ਵਿਲੀਅਨ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ।


   
'ਲਹੌਰੀਏ' 'ਚ ਨਜ਼ਰ ਆਵੇਗਾ ਮਸ਼ਹੂਰ ਕਾਮੇਡੀਅਨ ਰਾਜੀਵ ਠਾਕੁਰ
 
 

ਜਲੰਧਰ—ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਦੀ ਫਿਲਮ 'ਲਹੋਰੀਏ' 12 ਮਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਸਹਿ ਕਲਾਕਾਰ ਸਰਗੁਣ ਮਹਿਤਾ ਖਾਸ ਕਿਰਦਾਰ 'ਚ ਨਜ਼ਰ ਆ ਰਹੀ ਹੈ। ਦੱਸਣਾ ਚਾਹੁੰਦੇ ਹਾਂ ਕਿ ਇਨ੍ਹਾਂ ਸਭ ਤੋਂ ਇਲਾਵਾ ਇਸ ਫਿਲਮ 'ਚ ਹੁਣ ਮਸ਼ਹੂਰ ਕਾਮੇਡੀਅਨ ਰਾਜੀਵ ਠਾਕੁਰ ਵੀ ਅਮਰਿੰਦਰ ਦੀ ਫਿਲਮ 'ਲਹੌਰੀਏ' 'ਚ ਨਜ਼ਰ ਆਵੇਗਾ। ਉਹ ਇਸ ਫਿਲਮ 'ਚ ਅਮਰਿੰਦਰ ਦੇ ਦੋਸਤ ਦੇ ਕਿਰਦਾਰ ਵਜੋਂ ਨਜ਼ਰ ਆਵੇਗਾ। 'ਰਿਦਮ ਬੁਆਏਜ਼ ਐਂਟਰਟੇਨਮੈਂਟ' ਦੇ ਬੈਨਰ ਹੇਠ ਬਣੀ ਨਿਰਮਾਤਾ ਕਾਰਜ ਗਿੱਲ ਅਤੇ ਅੰਬਰਦੀਪ ਸਿੰਘ ਦੀ ਇਸ ਫਿਲਮ ਦਾ ਟ੍ਰੇਲਰ ਤੇ ਸੰਗੀਤ ਅੱਜ ਕੱਲ੍ਹ ਹਰ ਪਾਸੇ ਧੂੰਮਾਂ ਪਾ ਰਿਹਾ ਹੈ। ਰਾਜੀਵ ਠਾਕੁਰ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਦੱਸਣਾ ਚਾਹੁੰਦੇ ਹਾਂ ਕਿ ਰਾਜੀਵ ਠਾਕੁਰ ਸ਼੍ਰੀ੍ਰ ਅੰਮ੍ਰਿਤਸਰ ਨਾਲ ਸੰਬੰਧਿਤ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਮੁੰਬਈ 'ਚ ਸਰਗਰਮ ਹਨ। ਹੁਣ ਉਹ 'ਲਹੌਰੀਏ' 'ਚ ਜਲਦੀ ਨਜ਼ਰ ਆਉਣਗੇ। ਆਪਣੀ ਇਸ ਫਿਲਮ ਨੂੰ ਲੈ ਕੇ ਰਾਜੀਵ ਕਾਫੀ ਉਤਸ਼ਾਹਿਤ ਹਨ।


   
ਆਮਿਰ ਨੇ ਕੈਟਰੀਨਾ ਬਾਰੇ ਕਿਹਾ, 'ਠਗਸ ਆਫ..' ਦੀ ਆਖਰੀ ਠਗ ਮਿਲ ਗਈ ਹੈ'
 
 

ਮੁੰਬਈ— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਠਗਸ ਆਫ ਹਿੰਦੋਸਤਾਨ' ਕਰਕੇ ਕਾਫੀ ਚਰਚਾ 'ਚ ਹਨ। ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਇਕ ਵਾਰ ਫਿਰ ਆਮਿਰ ਖਾਨ ਨਾਲ ਇਸ ਫਿਲਮ ਨਜ਼ਰ ਆ ਰਹੀ ਹੈ। ਹਾਲ ਹੀ 'ਚ ਆਮਿਰ ਨੇ ਆਪਣੇ ਟਵੀਟਰ ਅਕਾਊਂਟ 'ਤੇ ਇਹ ਗੱਲ ਸ਼ੇਅਰ ਕਰਦੇ ਹੋਏ ਲਿਖਿਆ, ''ਆਖਿਰਕਾਰ ਸਾਡੇ ਕੋਲ ਸਾਡਾ ਆਖਰੀ ਠਗ ਆ ਗਿਆ ਹੈ....ਕੈਟਰੀਨਾ...ਕੈਟ ਦਾ ਸਵਾਗਤ ਹੈ।'' ਕੈਟਰੀਨਾ ਫਿਲਹਾਲ ਇਸ ਸਮੇਂ ਆਪਣੀ ਆਉਣ ਵਾਲੀ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ 'ਚ ਵਿਅਸਥ ਹੈ। ਇਸ ਫਿਲਮ 'ਚ ਕੈਟਰੀਨਾ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨਾਲ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

ਜ਼ਿਕਰਯੋਗ ਹੈ ਕਿ ਆਮਿਰ ਦੀ ਫਿਲਮ 'ਠਗਸ ਆਫ ਹਿੰਦੋਸਤਾਨ' ਦਾ ਨਿਰਦੇਸ਼ਨ ਵਿਜੇ ਕ੍ਰਿਸ਼ਨ ਅਚਾਰਿਆ ਕਰ ਰਹੇ ਹਨ। ਇਸ ਤੋਂ ਇਲਾਵਾ ਫਿਲਮ 'ਧੂਮ 3' 'ਚ ਇਨ੍ਹਾਂ ਤਿੰਨਾਂ ਨੇ ਇਕੱਠੇ ਕੰਮ ਕੀਤਾ ਹੋਇਆ ਹੈ। ਆਮਿਰ ਅਤੇ ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਇਸ ਫਿਲਮ 'ਚ ਪਹਿਲੀ ਵਾਰ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਇਸ ਫਿਲਮ ਦੀ ਸ਼ੂਟਿੰਗ ਅੱਗਲੇ ਮਹੀਨੇ ਸ਼ੁਰੂ ਹੋਵੇਗੀ ਅਤੇ 2018 'ਚ ਦੀਵਾਲੀ 'ਤੇ ਇਹ ਫਿਲਮ ਰਿਲੀਜ਼ ਹੋ ਸਕਦੀ ਹੈ।


   
'Modern Luxury' ਦੇ ਇੱਕ ਨਹੀਂ Six Different ਕਵਰ ਪੇਜ 'ਤੇ ਸੈਕਸੀ ਆਦਾਵਾਂ ਨਾਲ ਛਾਈ ਦੇਸੀ ਗਰਲ
 
 

ਮੁੰਬਈ— ਪਾਲੀਵੁੱਡ ਤੋਂ ਹਾਲੀਵੁੱਡ ਤੱਕ ਤਹਿਲਕਾ ਮਚਾਉਣ ਵਾਲੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਇੰਟਰਨੈਸ਼ਨਲ ਮੈਗਜ਼ੀਨ 'Modern Luxury' ਦੇ ਕਵਰ 'ਤੇ ਛਾਈ ਹੋਈ ਹੈ। ਇਸ ਮਹੀਨੇ 6 ਵੱਖ-ਵੱਖ ਸਿਟੀਜ਼ 'ਚ ਪਬਲਿਸ਼ ਹੋਏ। ਇਸ ਮੈਗਜ਼ੀਨ ਦੇ ਕਵਰ ਪੇਜ 'ਤੇ ਪ੍ਰਿਯੰਕਾ ਹੀ ਨਜ਼ਰ ਆ ਰਹੀ ਹੈ। ਹਰ ਇੱਕ ਕਵਰ 'ਚ ਪ੍ਰਿਯੰਕਾ ਦਾ ਹੌਟ ਅਤੇ ਸੈਕਸੀ ਅੰਦਾਜ਼ ਸਾਹਮਣੇ ਆ ਰਿਹਾ ਹੈ। ਇਸ ਫੋਟੋਸ਼ੂਟ ਦੀਆਂ ਸਾਰੀਆਂ ਤਸਵੀਰਾਂ 'ਚ ਪ੍ਰਿਯੰਕਾ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ।
ਸੂਤਰਾਂ ਮੁਤਾਬਕ ਇਸ ਦਾ ਕ੍ਰੈਡਿਟ ਜਾਂਦਾ ਹੈ ਸੈਲੀਬ੍ਰਿਟੀ ਸਟਾਈਲਿਸ਼ ਕ੍ਰਿਸਟੀਨਾ ਏਹਰਲਿਚ ਨੂੰ। ਪ੍ਰਿਯੰਕਾ ਨੂੰ ਹਰ ਕਵਰ ਦੇ ਲਈ ਥੀਮ ਦੇ ਮੁਤਾਬਕ ਸਟਾਈਲ ਕੀਤਾ ਗਿਆ ਹੈ। ਨਿਊਯਾਰਕ ਬੈਸਡ ਮੇਕਅੱਕ ਆਰਟਿਸਟ ਯੂਮੀ ਮੋਰੀ ਅਤੇ ਸੈਲੀਬ੍ਰਿਟੀ ਹੇਅਰ ਸਟਾਈਲਿਸ਼ਟ ਬੋਕ-ਹੀ ਨੇ ਪ੍ਰਿਯੰਕਾ ਦੇ ਲੁਕਸ 'ਤੇ ਕੰਮ ਕੀਤਾ ਹੈ। ਫੋਟੋਗ੍ਰਾਫਰ ਅੰਦ੍ਰਿਯਾਸ ਐਕਲਸ ਨੇ ਪ੍ਰਿਯੰਕਾ ਦਾ ਫੋਟੋਸ਼ੂਟ ਕੀਤਾ ਹੈ। ਇਸ ਕਵਰ ਪੇਜਸ ਨੂੰ ਪ੍ਰਿਯੰਕਾ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਹੈ। ਇਸ ਤੋਂ ਪਹਿਲਾ ਪ੍ਰਿਯੰਕਾ ਚੋਪੜਾ ਨੇ ਕਈ ਮੈਗਜ਼ੀਨਸ ਲਈ ਹੌਟ ਅਤੇ ਸੈਕਸੀ ਫੋਟੋਸ਼ੂਟ ਕਰਵਾ ਚੁੱਕੀ ਹੈ।


   
ਇਸ ਖੂਬਸੂਰਤ ਸੁੰਦਰੀ ਲਈ ਧੜਕਦਾ ਹੈ 'ਬਾਹੂਬਲੀ' ਦਾ ਦਿਲ
 
 

ਮੁੰਬਈ— ਦੱਖਣ ਭਾਰਤੀ ਫਿਲਮਾਂ ਦੇ ਸੁਪਰਸਟਾਰ ਪ੍ਰਭਾਸ ਦਾ ਦਿਲ 'ਡਿੰਪਲ ਗਰਲ' ਦੀਪਿਕਾ ਪਾਦੁਕੋਣ ਲਈ ਧੜਕਦਾ ਹੈ। ਪ੍ਰਭਾਸ ਦੀ ਫਿਲਮ 'ਬਾਹੂਬਲੀ-2' ਹਾਲ ਹੀ ਵਿਚ ਪ੍ਰਦਰਸ਼ਿਤ ਹੋਈ ਹੈ। ਫਿਲਮ ਨੇ ਸਫਲਤਾ ਦਾ ਨਵਾਂ ਇਤਿਹਾਸ ਲਿਖ ਦਿੱਤਾ ਹੈ। ਚਰਚਾ ਹੈ ਕਿ ਪ੍ਰਭਾਸ ਜਿਸ ਲੜਕੀ ਨਾਲ ਵਿਆਹ ਕਰਵਾਉਣ ਦੀ ਤਿਆਰੀ ਕਰ ਰਹੇ ਹਨ, ਉਹ ਨਾ ਤਾਂ ਅਦਾਕਾਰਾ ਹੈ ਅਤੇ ਨਾ ਹੀ ਕਿਸੇ ਫਿਲਮੀ ਪਰਿਵਾਰ ਤੋਂ। ਪ੍ਰਭਾਸ ਹੁਣ ਤੱਕ 6000 ਵਿਆਹ ਦੇ ਪ੍ਰਸਤਾਵ ਠੁਕਰਾ ਚੁੱਕੇ ਹਨ ਅਤੇ ਲੱਖਾਂ ਹੁਸੀਨਾਵਾਂ ਦੇ ਦਿਲ ਤੋੜੇ ਹਨ ਪਰ ਬਾਲੀਵੁੱਡ ਦੀ ਇਕ ਹੁਸੀਨਾ ਅਜਿਹੀ ਹੈ, ਜਿਸ 'ਤੇ ਪ੍ਰਭਾਸ ਫਿਦਾ ਹਨ। ਪ੍ਰਭਾਸ ਭਾਵੇਂ ਵਿਆਹ ਕਰਵਾਉਣ ਦੀ ਤਿਆਰੀ ਕਰ ਰਹੇ ਹੋਣ ਪਰ ਉਸਦਾ ਦਿਲ ਇਸ ਬਾਲੀਵੁੱਡ ਹੁਸੀਨਾ 'ਤੇ ਅਟਕਿਆ ਹੈ। ਪ੍ਰਭਾਸ ਖੁਦ ਦੀਪਿਕਾ ਪਾਦੁਕੋਣ ਦਾ ਦੀਵਾਨਾ ਹੈ। ਪ੍ਰਭਾਸ ਨੇ ਦੀਪਿਕਾ ਨਾਲ ਰੋਮਾਂਸ ਕਰਨ ਦੀ ਇੱਛਾ ਵੀ ਪ੍ਰਗਟਾਈ ਹੈ।


   
'ਫਿਲਮ ਉਤਸਵ' ਦੇ ਤਮਗੇ ਤੋਂ ਬਚਣ ਲਈ ਨਿਰਮਾਤਾ ਆਪਣੀਆਂ ਫਿਲਮਾਂ ਨੂੰ ਰੱਖਦੇ ਹਨ ਉਤਸਵਾਂ ਤੋਂ ਦੂਰ : ਸੋਨਮ
 
 

ਮੁੰਬਈ— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦਾ ਕਹਿਣਾ ਹੈ ਕਿ ਭਾਰਤੀ ਨਿਰਮਾਤਾ ਕੌਮਾਂਤਰੀ ਫਿਲਮ ਉਤਸਵ 'ਚ ਆਪਣੀਆਂ ਫਿਲਮਾਂ ਲਿਜਾਣ ਤੋਂ ਇਸ ਲਈ ਬਚਦੇ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਫਿਲਮ ਉਤਸਵ ਦਾ ਤਮਗਾ ਉਨ੍ਹਾਂ ਦੀ ਦੇਸ਼ 'ਚ ਕਮਾਈ ਘੱਟ ਕਰ ਦੇਵੇਗਾ। ਇਸ ਸਾਲ 70ਵੇਂ 'ਕਾਨਸ ਕੌਮਾਂਤਰੀ ਫਿਲਮ ਉਤਸਵ' 'ਚ ਐੱਫ. ਟੀ. ਆਈ. ਆਈ. ਦੀ ਵਿਦਿਆਰਥਣ ਪਾਇਲ ਕਪਾਡੀਆ ਦੀ ਲਘੂ ਫਿਲਮ 'ਆਫਟਰਨੂਨ ਕਲਾਊਡਸ' ਹੀ ਸਿਨੇ ਫਾਊਂਡੇਸ਼ਨ ਸ਼੍ਰੇਣੀ 'ਚ ਥਾਂ ਬਣਾ ਸਕੀ ਹੈ।

ਕਾਨਸ ਨਾਲ ਫੇਸ ਟਾਈਮ ਇੰਟਰਵਿਊ 'ਚ ਸੋਨਮ ਤੋਂ ਜਦੋਂ ਮਸ਼ਹੂਰ ਉਤਸਵ 'ਚ ਭਾਰਤੀ ਫਿਲਮਾਂ ਦੇ ਨਾ ਆਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਭਾਰਤੀ ਫਿਲਮਾਂ ਇੱਥੇ ਕਿਉਂ ਨਹੀਂ ਹਨ, ਮੈਨੂੰ ਬਸ ਇੰਨਾ ਪਤਾ ਹੈ ਕਿ ਭਾਰਤੀ ਬਾਜ਼ਾਰ ਕੌਮਾਂਤਰੀ ਬਾਜ਼ਾਰ ਤੋਂ ਕਾਫੀ ਵੱਖ ਹੈ। ਉਸ ਨੇ ਕਿਹਾ ਕਿ ਜਿਵੇਂ ਹੀ ਤੁਸੀਂ ਇਕ ਫਿਲਮ 'ਤੇ ਉਤਸਵ ਦਾ ਤਮਗਾ ਲਗਾ ਦਿੰਦੇ ਹੋ, ਤਾਂ ਨਿਰਮਾਤਾਵਾਂ ਨੂੰ ਇਹ ਲੱਗਦਾ ਹੈ ਕਿ ਫਿਲਮ ਚੰਗੀ ਕਮਾਈ ਨਹੀਂ ਕਰੇਗੀ। ਮੈਨੂੰ ਲੱਗਦਾ ਹੈ ਕਿ ਇਸ ਕਾਰਨ ਕਈ ਨਿਰਮਾਤਾ ਆਪਣੀਆਂ ਫਿਲਮਾਂ ਉਤਸਵ ਵਿਚ ਪੇਸ਼ ਨਹੀਂ ਕਰਦੇ।


   
'ਬਾਹੂਬਲੀ 2' ਦੀ ਕਮਾਈ 'ਤੇ ਕੁਝ ਅਜਿਹਾ ਬੋਲੇ 'ਗਦਰ ਏਕ ਪ੍ਰੇਮ ਕਥਾ' ਦੇ ਡਾਇਰੈਕਟਰ ਅਨਿਲ ਸ਼ਰਮਾ
 
 

ਨਵੀਂ ਦਿੱਲੀ— 'ਬਾਹੂਬਲੀ 2' ਪੂਰੀ ਦੁਨੀਆ 'ਚ ਕਮਾਲ ਕਰ ਦਿੱਤਾ ਹੈ। 'ਬਾਹੂਬਲੀ 2' ਨੇ 1500 ਕਰੋੜ ਦਾ ਆਂਕੜਾ ਪਾਰ ਕਰ ਲਿਆ ਹੈ ਪਰ ਸੰਨੀ ਦਿਓਲ ਦੀ ਫਿਲਮ 'ਗਦਰ ਏਕ ਪ੍ਰੇਮ ਕਥਾ' ਦੇ ਡਾਇਰੈਕਟਰ ਦਾ ਹਿਸਾਬ ਇਸ ਮਾਮਲੇ 'ਚ ਕੁਝ ਹੋਰ ਹੀ ਕਹਿਣਾ ਹੈ। ਡਾਇਰੈਕਟਰ ਅਨਿਲ ਸ਼ਰਮਾ ਅਨੁਸਾਰ 'ਬਾਹੂਬਲੀ' ਨੇ ਕੋਈ ਰਿਕਾਰਡ ਤੋੜਿਆ ਹੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 'ਬਾਹੂਬਲੀ' ਨੇ 1500 ਕਰੋੜ ਕਮਾਏ ਤਾਂ ਕੀ, ਗਦਰ ਨੇ ਤਾਂ 5000 ਕਰੋੜ ਕਮਾਏ ਸੀ। 'ਬਾਹੂਬਲੀ 2' ਦੇਸ਼ ਹੀ ਨਹੀਂ ਦੁਨੀਆ 'ਚ ਧਮਾਲ ਕਰ ਰਹੀ ਹੈ। ਫਿਲਮ ਨੇ 1500 ਕਰੋੜ ਤੋਂ ਵੱਧ ਦੀ ਕਮਾਈ ਕਰ ਸਾਰੇ ਰਿਕਾਰਡ ਤੋੜ ਦਿੱਤੇ ਹਨ ਪਰ ਡਾਇਰੈਕਟਰ ਅਨਿਲ ਸ਼ਰਮਾ ਦੇ ਮੁਤਾਬਕ ਤਾਂ 'ਬਾਹੂਬਲੀ 2' ਨੇ ਕਿਸੇ ਵੀ ਤਰ੍ਹਾਂ ਦਾ ਕੋਈ ਰਿਕਾਰਡ ਨਹੀਂ ਤੋੜਿਆ ਹੈ।

ਅਸਲ, ਫਿਲਮ 'ਗਦਰ' ਬਣਾਉਣ ਵਾਲੇ ਡਾਇਰੈਕਟਰ ਅਨਿਲ ਸ਼ਰਮਾ ਦਾ ਕਹਿਣਾ ਹੈ ਕਿ ਫਿਲਮ 2001 'ਚ ਆਈ ਸੀ, ਜਿਸ ਸਮੇਂ ਟਿਕਟ ਕੇਵਲ 25 ਰੁਪਏ ਹੋਇਆ ਕਰਦੀ ਸੀ। ਉਸ ਸਮੇਂ 'ਗਦਰ' ਨੇ ਖੂਬ ਗਦਰ ਮਚਾਇਆ ਸੀ ਅਤੇ 265 ਕਰੋੜ ਦੀ ਕਮਾਈ ਕੀਤੀ ਸੀ। ਜੇਕਰ ਸਮੇਂ ਅਤੇ ਟਿਕਟ ਦੇ ਮੁੱਲ ਨੂੰ ਧਿਆਨ 'ਚ ਰੱਖਿਆ ਜਾਵੇ ਤਾਂ ਸੰਨੀ ਦਿਓਲ ਦੀ 'ਗਦਰ' ਦੀ ਕਮਾਈ ਤੋਂ 'ਬਾਹੂਬਲੀ 2' ਦੀ ਕਮਾਈ ਕੇਵਲ ਕੁਝ ਫ੍ਰੈਕਸ਼ਨ ਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਦੀ ਤਾਰੀਖ 'ਚ 'ਗਦਰ' ਦੀ ਕਮਾਈ ਨੂੰ ਪੰਜ ਹਜ਼ਾਰ ਕਰੋੜ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ। ਸਾਲ 2001 'ਚ ਸੰਨੀ ਦਿਓਲ ਦੀ ਫਿਲਮ 'ਗਦਰ ਏਕ ਪ੍ਰੇਮ ਕਥਾ' ਆਈ ਸੀ, ਜਿਸ ਨੂੰ ਅਨਿਲ ਸ਼ਰਮਾ ਨੇ ਡਾਇਰੈਕਟ ਕੀਤਾ ਸੀ।


   
'ਬਾਹੂਬਲੀ 2' ਦੇ ਕਟੱਪਾ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ, ਨਾਲ ਇਹ 5 ਸਿਤਾਰੇ ਵੀ ਫਸੇ ਮੁਸੀਬਤ 'ਚ
 
 

ਨਵੀਂ ਦਿੱਲੀ— ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਬਾਹੂਬਲੀ 2' 'ਚ ਕਟੱਪਾ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਸਤਿਆਰਾਜ ਇੱਕ ਵਾਰ ਫਿਰ ਮੁਸੀਬਤ 'ਚ ਫਸ ਚੁੱਕੇ ਹਨ। ਬੀਤੇ ਮੰਗਲਵਾਰ ਨੂੰ ਊਟੀ ਜੁਡੀਸ਼ਿਅਲ ਮਜਿਸਟਰੇਟ ਨੇ ਦੱਖਣ ਭਾਰਤ ਦੇ ਅਭਿਨੇਤਾ ਸੂਰਿਆ,ਸੱਤਿਆਰਾਜ ਅਤੇ ਸਰਥ ਕੁਮਾਰ ਦੇ ਇਲਾਵਾ ਪੰਜ ਹੋਰ ਲੋਕਾਂ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਗਿਆ। ਇਸ ਗੈਰ – ਜਮਾਨਤੀ ਵਾਰੰਟ ਜਾਰੀ ਹੋਣ ਦੇ ਬਾਅਦ ਟਵਿਟਰ 'ਤੇ ਸੂਰਿਆ ਦੇ ਫੈਂਸ ਉਨ੍ਹਾਂ ਦੀ ਸਪੋਰਟ ਲਈ ਆ ਗਏ ਹਨ।

ਅਸਲ ਇਨ੍ਹਾਂ ਛੇ ਲੋਕਾਂ 'ਤੇ ਸਾਲ 2009 ਤੋਂ ਮਾਨਹਾਨੀ ਦਾ ਇੱਕ ਕੇਸ ਚੱਲ ਰਿਹਾ ਹੈ। ਇੱਕ ਤਾਮਿਲ ਦੈਨਿਕ 'ਚ ਆਰਟਿਕਲ ਪ੍ਰਕਾਸ਼ਿਤ ਹੋਇਆ ਸੀ ਜਿਸ 'ਚ ਇੱਕ ਏਕਟਰੇਸ ਨੇ ਅਭਿਨੇਤਾਵਾਂ ਤੇ ਐਕਟਰੈਸ ਦੇ ਸਮੂਹ ਦੇ ਖਿਲਾਫ ਜਿਸਮ ਫਿਰੋਸ਼ੀ ਦੇ ਆਰੋਪਾਂ ਦੇ ਬਾਰੇ 'ਚ ਗੱਲ ਕੀਤੀ ਸੀ ।ਇਸ ਲੇਖ ਦਾ ਫਿਲਮ ਇੰਡਸਟਰੀ ਤੋਂ ਜੁੜੇ ਲੋਕਾਂ ਨੇ ਵਿਰੋਧ ਕੀਤਾ ਸੀ। ਜਿਸ ਦੇ ਉਪਰੰਤ ਮਾਫੀ ਮੰਗਣ ਦੀ ਮੰਗ ਕੀਤੀ ਗਈ ਸੀ । ਦੱਖਣ ਦੇ ਇਸ ਅਦਾਕਾਰ ਨੇ ਮਦਰਾਸ ਉੱਚ ਅਦਾਲਤ ਦੇ ਤਹਿਤ ਮਾਮਲਾ ਰੱਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਮੰਗ ਖਾਰਿਜ ਕਰ ਦਿੱਤੀ ਗਈ ।


   
29th Death Anniversary : 'ਜੋਕਰ' ਬਣ ਕੇ ਰਾਜ ਕਪੂਰ ਨੇ ਦੁਨੀਆ ਨੂੰ ਬਣਾਇਆ ਸੀ ਆਪਣਾ ਦੀਵਾਨਾ
 
 

ਮੁੰਬਈ— ਹਿੰਦੀ ਸਿਨੇਮਾ ਦੇ ਸ਼ੋਅਮੈਨ ਰਾਜ ਕੁਮਾਰ ਦੀ ਅੱਜ 2 ਜੂਨ ਨੂੰ ਉਨ੍ਹਾਂ ਦੀ 29ਵੀਂ ਬਰਸੀ ਹੈ। 50 ਸਾਲ ਦੇ ਆਪਣੇ ਕੈਰੀਅਰ 'ਚ ਉਨ੍ਹਾਂ ਨੇ ਕੈਮਰੇ ਦੇ ਅੱਗ ਅਤੇ ਪਿੱਛੇ ਕਈ ਬੇਹਿਤਰੀਨ ਕੰਮ ਕੀਤੇ। ਉਨ੍ਹਾਂ ਨੇ 3 ਰਾਸ਼ਟਰੀ ਪੁਰਸਕਾਰ, 11 ਫਿਲਮਫੇਅਰ ਟ੍ਰਾਫੀਆਂ, ਪਦਮਭੂਸ਼ਣ ਅਤੇ ਦਾਦਾ ਸਾਹਿਬ ਫਾਲਕੇ ਪੁਰਸਕਾਰਾਂ ਨਾਲ ਨਵਾਜਿਆ ਗਿਆ ਸੀ।                                                                                                                                                                                                                                                                                                                                                                                                                                   


   
ਆਲੀਆ ਭੱਟ ਨੇ ਸਿਧਾਰਥ ਮਲਹੋਤਰਾ ਨਾਲ ਕੀਤਾ ਝਗੜਾ, ਇਹ ਅਭਿਨੇਤਰੀ ਹੈ ਵਜ੍ਹਾ
 
 

ਮੁੰਬਈ— ਸਿਧਾਰਥ ਮਲਹੋਤਰਾ ਤੇ ਆਲੀਆ ਭੱਟ ਵਿਚਾਲੇ ਅਫੇਅਰ ਦੀਆਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਖਬਰ ਆਈ ਹੈ ਕਿ ਇਨ੍ਹਾਂ ਦੋਵਾਂ ਵਿਚਾਲੇ ਕੋਈ ਤੀਜਾ ਆ ਗਿਆ ਹੈ। ਇਸੇ ਗੱਲ ਤੋਂ ਨਾਰਾਜ਼ ਹੋ ਕੇ ਆਲੀਆ ਨੂੰ ਸਿਧਾਰਥ ਨਾਲ ਲੜਾਈ ਕਰਦੇ ਦੇਖਿਆ ਗਿਆ ਹੈ।
ਖਬਰ ਹੈ ਕਿ ਇਨ੍ਹੀਂ ਦਿਨੀਂ ਸਿਧਾਰਥ ਦੇ ਮਿਜਾਜ਼ ਕੁਝ ਬਦਲਦੇ ਨਜ਼ਰ ਆ ਰਹੇ ਹਨ। ਅੱਜਕਲ ਸਿਧਾਰਥ ਦਾ ਧਿਆਨ ਆਪਣੀ ਕਥਿਤ ਗਰਲਫਰੈਂਡ ਆਲੀਆ 'ਤੇ ਘੱਟ ਤੇ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ 'ਤੇ ਜ਼ਿਆਦਾ ਹੈ। ਇਸੇ ਲਈ ਤਾਂ ਆਲੀਆ ਨੂੰ ਸਿਧਾਰਥ ਨਾਲ ਲੜਾਈ ਕਰਦੇ ਦੇਖਿਆ ਗਿਆ।
ਖਬਰਾਂ ਦੀ ਮੰਨੀਏ ਤਾਂ ਅੱਜਕਲ ਸਿਧਾਰਥ ਤੇ ਜੈਕਲੀਨ ਇਕ-ਦੂਜੇ ਦੇ ਕਾਫੀ ਨਜ਼ਦੀਕ ਆ ਗਏ ਹਨ, ਜਿਸ ਗੱਲ ਤੋਂ ਆਲੀਆ ਕਾਫੀ ਖਿੱਝ ਗਈ ਹੈ। ਸੁਣਨ 'ਚ ਆਇਆ ਹੈ ਕਿ ਸਿਧਾਰਥ ਤੇ ਜੈਕਲੀਨ ਦੀਆਂ ਨਜ਼ਦੀਕੀਆਂ 'ਬ੍ਰਦਰਜ਼' ਫਿਲਮ ਦੌਰਾਨ ਵਧੀਆਂ ਸਨ। ਇਸ ਤੋਂ ਇਲਾਵਾ ਛੇਤੀ ਹੀ ਇਹ ਜੋੜੀ ਫਿਲਮ 'ਰੀਲੋਡਿਡ' 'ਚ ਵੀ ਇਕੱਠੀ ਨਜ਼ਰ ਆਉਣ ਵਾਲੀ ਹੈ।


   
ਸਲਮਾਨ ਦੇ ਇਸ ਫੈਸਲੇ ਨੇ ਤੋੜਿਆ ਕਪਿਲ ਦਾ ਦਿਲ, ਡਾਕਟਰ ਗੁਲਾਟੀ ਦੀ ਕੀਤੀ ਬੱਲੇ-ਬੱਲੇ
 
 

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਟਿਊਬਲਾਈਟ' ਦਾ ਪ੍ਰੋਮੋਸ਼ਨ ਨੂੰ ਸ਼ੁਰੂ ਕਰ ਚੁੱਕੇ ਹਨ। ਪਿਛਲੇ ਕੁਝ ਸਮੇਂ ਤੋਂ ਟੀ. ਵੀ. ਸ਼ੋਅਜ਼ ਫਿਲਮ ਪ੍ਰਮੋਸ਼ਨਸ ਸਭ ਤੋਂ ਵੱਡਾ ਮੰਚ ਬਣ ਚੁੱਕਾ ਹੈ। ਖਬਰਾਂ ਆ ਰਹੀਆਂ ਹਨ ਕਿ ਜਲਦ ਹੀ ਸਲਮਾਨ ਖਾਨ ਸੁਨੀਲ ਗਰੋਵਰ ਅਤੇ ਉਸ ਦੀ ਟੀਮ ਨਾਲ ਸ਼ੋਅ ਸ਼ੂਟ ਕਰਨ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸਲਮਾਨ ਖਾਨ ਆਪਣੀ ਫਿਲਮ ਦੇ ਪ੍ਰੋਮੋਸ਼ਨ ਲਈ ਸੁਨੀਲ ਗਰੋਵਰ, ਅਲੀ ਅਸਗਰ, ਸੁਗੰਧਾ ਮਿਸ਼ਰਾ ਨਾਲ ਸ਼ੂਟ ਕਰਨ ਵਾਲਾ ਹੈ। ਕਪਿਲ ਸ਼ਰਮਾ ਨਾਲ ਹੋਏ ਵਿਵਾਦ ਤੋਂ ਬਾਅਦ ਇਨ੍ਹਾਂ ਕਲਾਕਾਰਾਂ ਨੇ ਉਸ ਦੇ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਸੀ। ਫਿਲਹਾਲ ਸੁਨੀਲ ਸੋਨੀ ਦੇ ਸ਼ੋਅ 'ਚ ਆਪਣੀ ਟੀਮ ਨਾਲ ਕਾਮੇਡੀ ਕਰਦੇ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ 2 ਘੰਟੇ ਦੇ ਸਪੈਸ਼ਲ ਐਪੀਸੋਡ 'ਚ ਸਲਮਾਨ ਖਾਨ ਨਾਲ ਫਿਲਮ 'ਟਿਊਬਲਾਈਟ' ਦੀ ਟੀਮ ਦੇ ਹੋਰ ਮੈਂਬਰਸ ਵੀ ਨਜ਼ਰ ਆਉਣਗੇ। ਦੂਜੇ ਪਾਸੇ ਕਪਿਲ ਨਾਲ ਹੋਏ ਝਗੜੇ ਤੋਂ ਬਾਅਦ ਸੁਨੀਲ ਨੇ 'ਦਿ ਕਪਿਲ ਸ਼ਰਮਾ ਸ਼ੋਅ' ਨੂੰ ਅਲਵਿਦਾ ਕਹਿ ਦਿੱਤਾ ਸੀ। ਉਸ ਦੇ ਜਾਣ ਤੋਂ ਬਾਅਦ ਇਸ ਸ਼ੋਅ ਦੀ ਟੀ. ਆਰ. ਪੀ. ਲਗਾਤਾਰ ਹੇਠਾ ਆਉਂਦੀ ਰਹੀ ਹੈ। ਹਾਲ ਹੀ 'ਚ ਸੁਣਨ 'ਚ ਆਇਆ ਹੈ ਕਿ ਕਪਿਲ ਦਾ ਸ਼ੋਅ ਆਫ ਏਅਰ ਹੋਣ ਵਾਲਾ ਸੀ ਪਰ ਫਿਲਹਾਲ ਸਲਮਾਨ ਖਾਨ ਨੇ ਅਜਿਹਾ ਹੋਣਾ ਤੋਂ ਰੋਕ ਦਿੱਤਾ।


   
ਸਲਮਾਨ ਖਾਨ ਦੀ ਫਿਲਮ 'ਦਬੰਗ 3' ਦੇ ਡਾਇਰੈਕਟਰ ਦਾ ਹੋਇਆ ਖੁਲਾਸਾ
 
 

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਲੰਬੇ ਸਮੇਂ ਤੋਂ ਆਪਣੀ ਹੋਮ ਪ੍ਰੋਡਕਸ਼ਨ ਫਿਲਮ 'ਦਬੰਗ' ਸੀਰੀਜ਼ ਦੇ ਤੀਜੇ ਪਾਰਟ ਫਿਲਮ 'ਦਬੰਗ 3' ਦੀ ਗੱਲ ਕਰ ਰਹੇ ਹਨ ਅਤੇ ਫੈਨਜ਼ 'ਚ ਵੀ ਇਸ ਫਿਲਮ ਨੂੰ ਲੈ ਕੇ ਕਾਫੀ ਕ੍ਰੇਜ਼ ਹੈ ਪਰ ਸਲਮਾਨ ਨੇ ਹੁਣ ਤੱਕ ਫਿਲਮ ਦੇ ਡਾਇਰੈਕਟਰ ਦਾ ਕੋਈ ਜ਼ਿਕਰ ਨਹੀਂ ਕੀਤਾ। 'ਦਬੰਗ' ਦੇ ਨਿਰਮਾਤਾ ਅਭਿਨੇਤਾ ਅਰਬਾਜ਼ ਖਾਨ ਹੀ 'ਦਬੰਗ-2' ਦੇ ਨਿਰਦੇਸ਼ਕ ਵੀ ਸੀ ਪਰ ਇਸ ਵਾਰ ਅਰਬਾਜ਼ ਨੇ ਤਹਿ ਕੀਤਾ ਹੈ ਕਿ ਪ੍ਰਭੂਦੇਵਾ ਤੀਜੇ ਪਾਰਟ ਦੀ ਕਮਾਨ ਸੰਭਾਲਣਗੇ। ਫਿਲਹਾਲ ਸਲਮਾਨ ਆਪਣੀ ਫਿਲਮ 'ਟਿਊਬਲਾਈਟ' ਦੀ ਰਿਲੀਜ਼ ਅਤੇ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਕੋਰਿਓਗ੍ਰਾਫਰ ਡਾਇਰੈਕਟਰ ਰੈਮੋ ਡਿਸੂਜ਼ਾ ਦੀ ਅਗਲੀ ਡ੍ਰਾਮਾ ਫਿਲਮ ਦੀ ਸ਼ੂਟਿੰਗ ਕਰਨਗੇ ਅਤੇ ਫਿਰ ਸ਼ੁਰੂ ਹੋਵੇਗੀ 'ਦਬੰਗ3' ਦੀ ਸ਼ੂਟਿੰਗ।

ਦੱਸ ਦਈਏ ਕਿ ਇਹ ਪ੍ਰਭੂਦੇਵਾ ਅਤੇ ਸਲਮਾਨ ਦੇ ਨਾਲ ਇਹ ਦੂਜੀ ਫਿਲਮ ਹੋਵੇਗੀ । ਇਸ ਤੋਂ ਪਹਿਲਾਂ ਖਬਰਾਂ ਆ ਰਹੀਆਂ ਸੀ ਕਿ ਪ੍ਰਭੂਦੇਵਾ ਅਤੇ ਸਲਮਾਨ 'ਵਾਂਟੇਡ' ਦੀ ਸੀਕਵਲ 'ਚ ਕੰਮ ਕਰਨਗੇ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ 'ਦਬੰਗ 3' ਦੌਰਾਨ ਕੀ ਸਲਮਾਨ 'ਵਾਂਟੇਡ 2' ਦਾ ਵੀ ਐਲਾਨ ਕਰਦੇ ਹਨ ਜਾਂ ਨਹੀਂ ਕਿਉਂਕਿ 'ਵਾਂਟੇਡ' ਦੇ ਨਿਰਮਾਤਾ ਬੋਨੀ ਕਪੂਰ ਕਾਫੀ ਸਮੇਂ ਤੋਂ ਸਲਮਾਨ ਨੂੰ ਫਿਰ ਤੋਂ ਆਪਣੀ ਫਿਲਮ 'ਚ ਸਾਈਨ ਕਰਨਾ ਚਾਹੁੰਦੇ ਸੀ ਪਰ ਸਲਮਾਨ ਨੇ ਹੁਣ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ।


   
ਗਣਿਤ ਮਾਹਰ ਦਾ ਕਿਰਦਾਰ ਨਿਭਾਵੇਗਾ ਬਾਲੀਵੁੱਡ ਦਾ ਮਾਚੋਮੈਨ
 
 

ਮੁੰਬਈ— ਮਾਚੋਮੈਨ ਰਿਤਿਕ ਰੌਸ਼ਨ ਫਿਲਮੀ ਪਰਦੇ 'ਤੇ ਗਣਿਤ ਮਾਹਰ ਦਾ ਕਿਰਦਾਰ ਨਿਭਾਉਂਦਾ ਨਜ਼ਰ ਆ ਸਕਦਾ ਹੈ। ਰਿਤਿਕ ਰੌਸ਼ਨ ਦੀ ਇਸ ਸਾਲ ਫਿਲਮ 'ਕਾਬਿਲ' ਪ੍ਰਦਰਸ਼ਿਤ ਹੋਈ ਹੈ, ਜਿਸਨੇ ਬਾਕਸ ਆਫਿਸ 'ਤੇ 100 ਕਰੋੜ ਦਾ ਕਾਰੋਬਾਰ ਕੀਤਾ। ਕਾਬਿਲ ਦੇ ਪ੍ਰਦਰਸ਼ਨ ਤੋਂ ਬਾਅਦ ਉਸ ਨੂੰ ਕਈ ਫਿਲਮਾਂ ਦੇ ਪ੍ਰਸਤਾਵ ਆਏ ਪਰ ਉਸ ਨੇ ਕਿਸੇ ਵੀ ਫਿਲਮ ਨੂੰ ਸਵੀਕਾਰ ਨਹੀਂ ਕੀਤਾ। ਕਿਹਾ ਜਾਣ ਲੱਗਾ ਕਿ ਉਹ ਫਿਲਮਾਂ ਨੂੰ ਲੈ ਕੇ ਚੂਜ਼ੀ ਹੋ ਗਿਆ ਹੈ ਅਤੇ ਸਿਰਫ ਉਸੇ ਫਿਲਮ ਨੂੰ ਸਵੀਕਾਰ ਕਰੇਗਾ, ਜਿਸ ਨੂੰ ਲੈ ਕੇ ਉਸ ਨੂੰ ਯਕੀਨ ਹੋਵੇਗਾ ਕਿ ਇਹ ਫਿਲਮ ਸਫਲ ਹੋਵੇਗੀ।

ਰਿਤਿਕ ਦੇ ਪਿਤਾ ਵਲੋਂ 'ਕ੍ਰਿਸ਼-4' ਦਾ ਐਲਾਨ ਕੀਤਾ ਗਿਆ ਪਰ ਹਾਲੇ ਉਸ ਦੀ ਕਹਾਣੀ 'ਤੇ ਕੰਮ ਚੱਲ ਰਿਹਾ ਹੈ, ਜਿਸ ਦੇ ਚਲਦੇ ਉਸ ਦੇ ਸ਼ੁਰੂ ਹੋਣ 'ਚ ਲੰਮਾ ਸਮਾਂ ਲੱਗੇਗਾ। ਕਿਹਾ ਜਾ ਰਿਹਾ ਹੈ ਕਿ ਰਿਤਿਕ ਰੌਸ਼ਨ ਨੇ ਨਿਰਦੇਸ਼ਕ ਵਿਕਾਸ ਬਹਿਲ ਦੀ ਫਿਲਮ 'ਸੁਪਰ 30' ਵਿਚ ਕੰਮ ਕਰਨ ਦੀ ਹਾਮੀ ਭਰੀ ਹੈ, ਜੋ ਪਟਨਾ ਦੇ ਗਣਿਤ ਮਾਹਰ ਆਨੰਦ ਦੇ ਜੀਵਨ 'ਤੇ ਆਧਾਰਤ ਹੈ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਰਿਤਿਕ ਰੌਸ਼ਨ ਕਿਸੇ ਬਾਇਓਪਿਕ 'ਚ ਕੰਮ ਕਰੇਗਾ। ਹਾਲਾਂਕਿ ਹਾਲੇ ਤੱਕ ਖੁਦ ਰਿਤਿਕ ਨੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਹ 'ਸੁਪਰ 30' 'ਚ ਕੰਮ ਕਰੇਗਾ।


   
ਮਲਾਇਕਾ ਨੇ ਸ਼ੇਅਰ ਕੀਤੀ ਪੁਰਾਣੀ ਤਸਵੀਰ, ਕੁਮੈਂਟ ਕਰਨ ਤੋਂ ਨਾ ਰੋਕ ਸਕੇ ਆਪਣੇ ਆਪ ਨੂੰ ਅਰਬਾਜ਼
 
 

ਮੁੰਬਈ— ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਚੇ ਹਮੇਸ਼ਾ ਸਰਗਰਮ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ। ਮਲਾਇਕਾ ਅਰੋੜਾ ਖਾਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਅਤੇ ਬੇਟੇ ਅਰਹਾਨ ਦੀ ਕਾਫੀ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਅਰਹਾਨ ਆਪਣੀ ਮੰਮੀ ਦੀ ਗੋਦ 'ਚ ਨਜ਼ਰ ਆ ਰਿਹਾ ਹੈ। ਅਰਹਾਨ ਨਾਲ ਇਸ ਤਸਵੀਰ 'ਚ ਮਲਾਇਕਾ ਅਰੋੜਾ ਹਮੇਸ਼ਾ ਵਾਂਗ ਖੂਬਸੂਰਤ ਲੱਗ ਰਹੀ ਹੈ। ਲੋਕਾਂ ਨੇ ਵੀ ਉਸ ਦੀ ਪ੍ਰਸ਼ੰਸਾਂ ਕੀਤੀ ਹੈ। ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਦੇ ਬੇਟਾ ਅਰਹਾਨ ਫਿਲਹਾਲ 14 ਸਾਲ ਦਾ ਹੈ ਅਤੇ ਕਾਫੀ ਸਮਾਰਟ ਲੱਗਦਾ ਹੈ। ਮਲਾਇਕਾ ਨੇ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਸ ਤਸਵੀਰ 'ਤੇ ਅਰਬਾਜ਼ ਖਾਨ ਵੀ ਖੁਦ ਨੂੰ ਕੁਮੈਂਟ ਕਰਨ ਤੋਂ ਰੋਕ ਨਹੀਂ ਸਕੇ। ਉਨ੍ਹਾਂ ਨੇ ਇਸ 'ਤੇ ਕੁਮੈਂਟ ਕੀਤਾ, ਇਸ ਤਸਵੀਰ ਨੂੰ ਮੈਂ ਕਲਿੱਕ ਕੀਤਾ ਸੀ। ਇਸ ਤੋਂ ਇਲਾਵਾ ਅੰਮ੍ਰਿਤਾ ਅਰੋੜਾ ਨੇ ਵੀ ਇਸ 'ਤੇ ਕੂਮੈਂਟ ਕੀਤਾ ਹੈ।


   
'ਜੱਗਾ ਜਾਸੂਸ' ਦੀ ਅਨੋਖੀ ਦੁਨੀਆ ਦੀ ਝਲਕ ਦਿਖਾ ਰਿਹਾ ਇਹ ਨਵਾਂ ਪੋਸਟਰ
 
 

ਮੁੰਬਈ— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਜੱਗਾ ਜਾਸੂਸ' 14 ਜੁਲਾਈ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਵਾਲੀ ਹੈ। ਇਸ ਫਿਲਮ ਦਾ ਹਾਲ ਹੀ 'ਚ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਇਸ ਪੋਸਟਰ 'ਚ ਰਣਬੀਰ ਦਾ ਟੁੱਟੇ ਚਸ਼ਮੇ ਵਾਲਾ ਅਨੋਖਾ ਲੋਕ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਕੈਟਰੀਨਾ ਆਪਣੇ ਖੋਏ ਹੋਏ ਅੰਦਾਜ਼ 'ਚ ਕਾਫੀ ਕਿਊਟ ਨਜ਼ਰ ਆ ਰਹੀ ਹੈ। ਇਸ ਪੋਸਟਰ ਨੂੰ ਦੇਖਣ ਤੋਂ ਬਾਅਦ ਇਹ ਸਾਫ ਕਿਹਾ ਜਾ ਸਕਦਾ ਹੈ ਕਿ ਫਿਲਮ ਦੀ ਕਹਾਣੀ ਕਾਫੀ ਐਡਵੈਂਚਰਸ ਹੋਣ ਵਾਲੀ ਹੈ।

ਫਿਲਮ 'ਜੱਗਾ ਜਾਸੂਸ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਅਤੇ ਫਿਲਮ ਵੀ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਫਿਲਮ 'ਚ ਰਣਬੀਰ ਕਪੂਰ ਨਾਲ ਕੈਟਰੀਨਾ ਕੈਫ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ। ਅਦਾਕਾਰੀ ਤੋਂ ਇਲਾਵਾ ਇਸ ਫਿਲਮ 'ਚ ਰਣਬੀਰ ਸਹਿ-ਨਿਰਮਾਤਾ ਵੀ ਹੈ। ਇਸ ਤੋਂ ਇਲਾਵਾ ਇਨ੍ਹੀਂ ਦਿਨੀ ਰਣਬੀਰ ਅਤੇ ਕੈਟਰੀਨਾ ਫਿਲਮ ਦੀ ਪ੍ਰਮੋਸ਼ਨ 'ਚ ਵਿਅਸਥ ਹਨ।


   
ਕੀ ਤੁਹਾਨੂੰ ਪਤਾ ਹੈ? ਆਪਸ 'ਚ ਰਿਸ਼ਤੇਦਾਰ ਹਨ ਕ੍ਰਿਕਟਰ ਗੌਤਮ ਗੰਭੀਰ ਅਤੇ ਬਾਲੀਵੁੱਡ ਦੇ ਸਲਮਾਨ ਖਾਨ!
 
 

ਨਵੀਂ ਦਿੱਲੀ— ਭਾਰਤ ਦੇ ਸਾਬਕਾ ਓਪਨਰ ਗੌਤਮ ਗੰਭੀਰ ਨੂੰ ਕੌਣ ਨਹੀਂ ਜਾਣਦਾ ਪਰ ਕੀ ਤੁਹਾਨੂੰ ਪਤਾ ਹੈ ਕਿ ਸਲਮਾਨ ਖਾਨ ਨਾਲ ਉਨ੍ਹਾਂ ਦੀ ਰਿਸ਼ਤੇਦਾਰੀ ਹੈ। ਜੀ ਹਾਂ, ਤੁਸੀਂ ਇਹ ਜਾਣਕੇ ਜ਼ਰੂਰ ਹੈਰਾਨ ਹੋ ਗਏ ਹੋਵੋਗੇ। ਸ਼ਾਇਦ ਤੁਹਾਨੂੰ ਇੱਕ ਪਲ ਲਈ ਇਸ 'ਤੇ ਵਿਸ਼ਵਾਸ ਨਾ ਹੋਵੇ ਪਰ ਇਹ ਸੱਚ ਹੈ। ਹੁਣ ਤੱਕ ਤੁਸੀਂ ਸਲਮਾਨ ਅਤੇ ਗੌਤਮ ਗੰਭੀਰ ਵਿਚਾਲੇ ਰਿਸ਼ਤੇ ਨੂੰ ਲੈ ਕੇ ਐਂਗਲ ਜੋੜਨ ਲੱਗੇ ਹੋਵੋਗੇ, ਪਰ ਅਸੀ ਤੁਹਾਡੀ ਬੇਸਬਰੀ ਨੂੰ ਹੋਰ ਜ਼ਿਆਦਾ ਨਹੀਂ ਵਧਾਵਾਂਗੇ।

ਅਸਲ 'ਚ, ਗੌਤਮ ਗੰਭੀਰ ਦੀ ਛੋਟੀ ਭੈਣ ਏਕਤਾ ਦਾ ਵਿਆਹ ਆਸ਼ਰਯ ਸ਼ਰਮਾ ਨਾਲ ਹੋਇਆ ਸੀ। ਉਥੇ ਹੀ ਬਾਲੀਵੁੱਡ ਸਲਮਾਨ ਖਾਨ ਦੀ ਭੈਣ ਅਰਪਿਤਾ ਦਾ ਵਿਆਹ ਉਨ੍ਹਾਂ ਦੇ ਭਰਾ ਆਸ਼ਰਯ ਆਉਸ਼ ਸ਼ਰਮਾ ਨਾਲ ਹੋਇਆ। ਇਸ ਰਿਸ਼ਤੇ ਤੋਂ ਦੋਨੋਂ ਦਰਾਣੀ-ਜਠਾਣੀ ਹਨ। ਤਾਂ ਹੁਣ ਤੁਸੀਂ ਆਪਣੇ ਆਪ ਸਲਮਾਨ ਖਾਨ ਅਤੇ ਗੌਤਮ ਗੰਭੀਰ ਵਿਚਾਲੇ ਰਿਸ਼ਤੇ ਦਾ ਪਤਾ ਲਗਾ ਸਕਦੇ ਹੋ। ਦੱਸ ਦਈਏ ਕਿ ਗੌਤਮ ਦੇ ਪਿਤਾ ਦੀਪਕ ਗੰਭੀਰ ਦਾ ਟੈਕਸਟਾਇਲ ਬਿਜ਼ਨੈੱਸ ਹੈ, ਜਦੋਂ ਕਿ ਮਾਂ ਸੀਮਾ ਹਾਊਸ ਵਾਇਫ ਹਨ। ਅਰਪਿਤਾ ਨੇ ਪਿਛਲੇ ਸਾਲ ਆਹਿਲ ਨੂੰ ਜਨਮ ਦਿੱਤਾ ਸੀ। ਇਹ ਵੀ ਖਬਰ ਆ ਰਹੀ ਹੈ ਕਿ ਉਨ੍ਹਾਂ ਦੇ ਪਤੀ ਆਉਸ਼ ਨੂੰ ਛੇਤੀ ਹੀ ਕਰਣ ਜੌਹਰ ਆਪਣੀ ਫਿਲਮ ਨਾਲ ਲਾਂਚ ਕਰ ਸਕਦੇ ਹਨ।

ਦੱਸ ਦਈਏ ਕਿ ਗੰਭੀਰ ਨੇ 2011 'ਚ ਨਤਾਸ਼ਾ ਜੈਨ ਨਾਲ ਵਿਆਹ ਕੀਤਾ ਸੀ। ਇਨ੍ਹਾਂ ਦੋਨਾਂ ਦੇ ਪਰਿਵਾਰ 'ਚ ਪਿਛਲੇ 30 ਸਾਲਾਂ ਤੋਂ ਦੋਸਤੀ ਸੀ। 3 ਸਾਲ ਦੇ ਪਿਆਰ ਦੇ ਬਾਅਦ ਆਖ਼ਿਰਕਾਰ ਪਰਿਵਾਰ ਦੀ ਰਜ਼ਾਮੰਦੀ ਨਾਲ ਦੋਨੋਂ ਵਿਆਹ ਦੇ ਬੰਧਨ 'ਚ ਬੱਝ ਗਏ। ਦੱਸ ਦਈਏ ਕਿ 21 ਜੂਨ 2017 ਨੂੰ ਗੰਭੀਰ ਦੀ ਦੂਜੀ ਬੇਟੀ ਦਾ ਜਨਮ ਹੋਇਆ ਹੈ। ਇਸ ਤੋਂ ਪਹਿਲਾਂ 2014 'ਚ ਉਨ੍ਹਾਂ ਦੀ ਬੇਟੀ ਆਜੀਨ ਦਾ ਜਨਮ ਹੋਇਆ ਸੀ।


   
ਰਾਮਦੇਵ ਨੂੰ ਪਛਾੜਦੀ ਹੋਈ ਇਸ ਬਾਲੀਵੁੱਡ ਹਸੀਨਾ ਨੇ ਪਾਣੀ 'ਚ ਕੀਤਾ ਹੌਟ ਯੋਗਾ
 
 

ਮੁੰਬਈ— ਬੀਤੇ ਬੁੱਧਵਾਰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਹੈ, ਜਿਸ 'ਚ ਅਦਾਕਾਰਾ ਤੋਂ ਲੈ ਕੇ ਨੇਤਾ ਅਤੇ ਰਾਜਨੇਤਾ ਸਭ ਇਸ ਦੇ ਰੰਗ 'ਚ ਰੰਗੇ ਗਏ। ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਤਾਂ ਯੋਗ ਕਰਦੇ ਹੋਏ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ, ਜਿਸ 'ਚ ਸਾਰੇ ਸਟਾਰਜ਼ ਯੋਗ ਕਰਦੇ ਕਾਫੀ ਖੁਸ਼ ਨਜ਼ਰ ਆਏ ਹਨ।

 

ਮਲਾਇਕਾ ਅਰੋੜ ਖਾਨ ਤੋਂ ਲੈ ਕੇ ਪੂਨਮ ਪਾਂਡੇ ਤੱਕ ਅਤੇ ਰਾਖੀ ਸਾਵੰਤ ਨੇ ਵੀ ਵੱਖ-ਵੱਖ ਤਰੀਕੇ ਨਾਲ ਯੋਗ ਕਰਦੇ ਹੋਏ ਇੰਸਟਾਗਰਾਮ 'ਤੇ ਆਪਣੀਆਂ ਹੌਟ ਤਸਵੀਰਾਂ ਪੋਸਟ ਕਰਕੇ ਯੋਗ ਦਿਵਸ ਮਨਾਇਆ ਹੈ।

ਇਨ੍ਹਾਂ ਸਾਰੀਆਂ ਅਦਾਕਾਰਾਂ ਤੋਂ ਇਲਾਵਾ ਇਕ ਅਜਿਹੀ ਬਿਹਤਰੀਨ ਅਦਾਕਾਰਾ ਯਾਮੀ ਗੌਤਮ ਨੇ ਵੀ ਬਹੁਤ ਵੱਖਰੇ ਅੰਦਾਜ਼ 'ਚ ਯੋਗ ਦਿਵਸ ਮਨਾਇਆ। ਯਾਮੀ ਸਵੀਮਿੰਗ ਪੂਲ 'ਚ ਯੋਗਾ ਕਰਦੀ ਨਜ਼ਰ ਆਈ। ਯਾਮੀ ਨੇ ਪਾਣੀ 'ਚ ਵੱਖ-ਵੱਖ ਆਸਨ ਕੀਤੇ, ਜਿਸ ਦੀਆਂ ਤਸਵੀਰਾਂ ਸੋਸ਼ਲ ਸਾਈਟ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਹੌਟ ਲੱਗ ਰਹੀ ਹੈ।, ਜ਼ਿਕਰਯੋਗ ਹੈ ਕਿ ਯਾਮੀ 'ਕਾਬਿਲ' ਅਤੇ 'ਸਨਮ ਰੇ' ਵਰਗੀਆਂ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਯਾਮੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ।


   
'ਸੁਪਰ ਸਿੰਘ' ਨੇ 'ਬੈਂਕ ਚੋਰ' ਨੂੰ ਪਛਾੜਦੇ ਹੋਏ ਪਹਿਲੇ ਹਫਤੇ 'ਚ ਕੀਤੀ ਇੰਨੀ ਕਮਾਈ
 
 

ਜਲੰਧਰ— ਸੁਪਰਸਟਾਰ ਦਿਲਜੀਤ ਦੁਸਾਂਝ ਨੇ ਪਹਿਲੇ ਹਫਤੇ ਹੀ 9.25-9.50 ਦੀ ਕਮਾਈ ਕਰ ਕੇ ਬਾਕਸ ਆਫਿਸ 'ਤੇ ਚੜ੍ਹਾਈ ਕਰ ਲਈ ਹੈ। ਪੰਜਾਬੀ ਫਿਲਮਾਂ 'ਚੋਂ 'ਸਪਰ ਸਿੰਘ' ਫੋਰਥ ਹਾਈਐਸਟ ਕੁਲੈਕਸ਼ਨ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਫਿਲਮ ਦਾ ਪਹਿਲਾ ਹਫਤਾ ਤਾਂ ਕਮਾਈ ਦੇ ਮਾਮਲੇ 'ਚ ਕਾਫੀ ਵਧੀਆ ਸਿੱਧ ਹੋਇਆ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਅੱਗੇ ਵੀ ਇਹ ਫਿਲਮ ਚੰਗਾ ਕਾਰੋਬਾਰ ਕਰੇਗੀ। 'ਸੁਪਰ ਸਿੰਘ' ਚੰਗੀ ਕਮਾਈ ਦੇ ਨਾਲ-ਨਾਲ ਫਿਲਮ ਆਲੋਚਕਾਂ ਦੇ ਵੀ ਚੰਗੇ ਰੀਵਿਊਜ਼ ਲੈ ਰਹੀ ਹੈ। ਸਲਮਾਨ ਦੀ ਅੱਜ ਰਿਲੀਜ਼ ਹੋਈ ਫਿਲਮ 'ਟਿਊਬਲਾਈਟ' ਨੂੰ ਇਸ ਫਿਲਮ ਜਿੰਨੇ ਆਲੋਚਕਾਂ ਵਲੋਂ ਚੰਗੇ ਰੀਵਿਊਜ਼ ਨਹੀਂ ਮਿਲ ਰਹੇ। 'ਸੁਪਰ ਸਿੰਘ' ਦੀ ਪਹਿਲੇ ਹਫਤੇ ਦੀ ਕਮਾਈ ਬਾਲੀਵੁੱਡ ਫਿਲਮ 'ਯੇ ਜਵਾਨੀ ਹੈ ਦੀਵਾਨੀ', 'ਕ੍ਰਿਸ਼ 3' ਜਿੰਨੀ ਹੀ ਹੈ।

ਜਾਣਕਾਰੀ ਮੁਤਾਬਕ ਜਾਣਕਾਰੀ ਮੁਤਾਬਕ 'ਸੁਪਰ ਸਿੰਘ' ਨੇ ਪੰਜਵੇਂ ਦਿਨ ਯਾਨੀ ਮੰਗਲਵਾਰ 95 ਲੱਖ ਦਾ ਕਾਰੋਬਾਰ ਕੀਤਾ ਸੀ। ਫਿਲਮ ਨੇ ਪਹਿਲੇ ਦਿਨ 1 ਕਰੋੜ 80 ਲੱਖ, ਦੂਜੇ ਦਿਨ 2 ਕਰੋੜ 5 ਲੱਖ, ਤੀਜੇ ਦਿਨ 1 ਕਰੋੜ 90 ਲੱਖ ਤੇ ਚੋਥੇ ਦਿਨ 1 ਕਰੋੜ 10 ਲੱਖ ਦਾ ਕਾਰੋਬਾਰ ਕੀਤਾ ਸੀ। 'ਸੁਪਰ ਸਿੰਘ' ਦੀ ਛੇਵੇਂ ਦਿਨ ਦੀ ਕਮਾਈ ਨੂੰ ਦੇਖਦੇ ਹੋਏ ਇਸ ਫਿਲਮ ਨੇ 8.65 ਕਰੋੜ ਦਾ ਕਾਰੋਬਾਰ ਕੀਤਾ ਸੀ।

ਜ਼ਿਕਰਯੋਗ ਹੈ ਕਿ 'ਸੁਪਰ ਸਿੰਘ' ਦੇ ਨਾਲ ਰਿਲੀਜ਼ ਹੋਈ ਬਾਲੀਵੁੱਡ ਫਿਲਮ 'ਬੈਂਕ ਚੋਰ' ਦਾ ਕਾਰੋਬਾਰ ਬਹੁਤ ਚੰਗਾ ਨਾ ਰਿਹਾ। ਇਸ ਫਿਲਮ ਨੇ  ਪਹਿਲੇ ਹਫਤੇ 'ਚ ਵੀ 7.25 ਕਰੋੜ ਦੀ ਕਮਾਈ ਕੀਤੀ ਹੈ।


   
ਇਸ ਮਾਮਲੇ 'ਚ ਪਾਪਾ ਸ਼ਾਹਰੁਖ ਨੂੰ ਪਿਛਾੜਿਆ ਬੇਟੇ ਆਰੀਅਨ ਨੇ
 
 

ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਰੋਮਾਂਟਿਕ ਅਭਿਨੇਤਾ ਮੰਨਿਆ ਜਾਂਦਾ ਹੈ। ਪੂਰੀਆ ਦੁਨੀਆ ਉਨ੍ਹਾਂ ਨੂੰ ਰੋਮਾਂਸ ਦਾ ਕਿੰਗ ਮੰਨਦੇ ਹਨ ਪਰ ਸ਼ਾਹਰੁਖ ਨੂੰ ਫਿਰ ਵੀ ਲੱਗਦਾ ਹੈ ਕਿ ਉਹ ਇਕ ਕੰਮ 'ਚ ਬੈਸਟ ਨਹੀਂ ਹੈ। ਜਦੋਂ ਕਿ ਉਨ੍ਹਾਂ ਦੀ ਚਾਹਤ ਹੈ ਕਿ ਉਹ ਜਦੋਂ ਕੋਈ ਕੰਮ ਨਾ ਕਰ ਰਹੇ ਹੋਣ ਤਾਂ ਉਹ ਹੱਥਾਂ 'ਚ ਗਿਟਾਰ ਲੈ ਕੇ ਹਰ ਉਮਰ ਦੀਆਂ ਮਹਿਲਾਵਾਂ ਨੂੰ ਮਿਲਣ ਅਤੇ ਉਨ੍ਹਾਂ ਲਈ ਗੀਤ ਵੀ ਗਾਉਣ। ਉਹ ਆਪਣੀ ਫਿਲਮ ਦਾ ਵੀ ਗੀਤ ਗਾਉਣ ਲਈ ਤਿਆਰ ਹਨ।

 

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੀਤੇ ਵੀ ਖੜ੍ਹੇ ਹੋ ਕੇ ਕਿਸੇ ਵੀ ਮਹਿਲਾ ਨੂੰ ਗੀਤ ਸੁਣਾ ਸਕਦੇ ਹਨ। ਇਹ ਉਨ੍ਹਾਂ ਦਾ ਇਕ ਖੁਆਇਸ਼ ਹੈ। ਇਸ ਗੱਲ ਦਾ ਹੈ ਕਿ ਸ਼ਾਹਰੁਖ ਹੁਣ ਤੱਕ ਮਿਊਜ਼ਿਕ 'ਚ ਖੁਦ ਨੂੰ ਪਾਰੰਗਤ ਨਹੀਂ ਕਰ ਸਕੇ। ਸ਼ਾਹਰੁਖ ਦੱਸਦੇ ਹਨ ਕਿ ਮੈਂ ਕਈ ਵਾਰ ਕੋਸ਼ਿਸ਼ ਕੀਤੀ ਪਰ ਮੈਂ ਕਾਮਯਾਬ ਨਹੀਂ ਹੋ ਸਕਿਆ। ਸ਼ਾਹਰੁਖ ਹਾਲਾਂਕਿ ਦੱਸਦੇ ਹਨ ਕਿ ਮੇਰਾ ਬੇਟਾ ਆਰੀਅਨ ਕਾਫੀ ਚੰਗਾ ਗਿਟਾਰ ਵਜਾ ਲੈਂਦਾ ਹੈ। ਬੇਟਾ ਨੂੰ ਦੇਖ ਸ਼ਾਹਰੁਖ ਨੂੰ ਕਾਫੀ ਖੁਸ਼ੀ ਮਿਲਦੀ ਹੈ। ਆਰੀਅਨ ਦੀ ਦਿਲਚਸਪੀ ਮਿਊਜ਼ਿਕ 'ਚ ਹੈ ਤਾਂ ਕਈ ਵਾਰ ਦੋਵੇਂ ਇਕੱਠੇ ਮਿਊਜ਼ਿਕ ਵੀ ਸੁਣਦੇ ਹਨ। 


   
ਸ਼ਾਹਰੁਖ ਖਾਨ ਨੂੰ ਨਹੀਂ ਮਿਲਿਆ ਆਸਕਰ 'ਚ ਸ਼ਾਮਲ ਹੋਣ ਲਈ ਸੱਦਾ, ਆਮਿਰ-ਸਲਮਾਨ ਲੈਣਗੇ ਹਿੱਸਾ
 
 

ਮੁੰਬਈ— ਅਮਿਤਾਭ ਬੱਚਨ, ਐਸ਼ਵਰਿਆ ਰਾਏ ਬੱਚਨ, ਆਮਿਰ ਖਾਨ, ਪ੍ਰਿਅੰਕਾ ਚੋਪੜਾ ਤੇ ਦੀਪਿਕਾ ਪਾਦੁਕੋਣ ਵਰਗੇ ਕਲਾਕਾਰਾਂ ਤੋਂ ਇਲਾਵਾ ਨਿਰਦੇਸ਼ਕ ਮ੍ਰਣਾਲ ਸੇਨ, ਬੁੱਧਦੇਬ ਦਾਸਗੁਪਤਾ ਤੇ ਗੌਤਮ ਘੋਸ਼ ਨੂੰ ਆਸਕਰ ਅਕੈਡਮੀ ਦੇ 'ਕਲਾਸ ਆਫ 2017' ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਗਿਆ ਹੈ। ਹਾਲਾਂਕਿ ਸ਼ਾਹਰੁਖ ਦਾ ਨਾਂ ਇਸ ਲਿਸਟ 'ਚ ਨਹੀਂ ਹੈ।

ਆਸਕਰ ਦੀ ਅਧਿਕਾਰਕ ਵੈੱਬਸਾਈਟ 'ਤੇ 'ਅਕੈਡਮੀ ਆਫ ਮੋਸ਼ਨ ਪਿਕਚਰਸ, ਆਰਟਸ ਐਂਡ ਸਾਇੰਸਿਜ਼' ਦੇ ਪ੍ਰਧਾਨ ਚੇਰਿਲ ਬੂਨ ਇਸਾਕਸ ਦੇ ਬਿਆਨ ਦੇ ਹਵਾਲੇ ਤੋਂ ਕਿਹਾ ਗਿਆ, 'ਅਸੀਂ ਅਕੈਡਮੀ ਲਈ ਆਪਣੇ ਨਵੇਂ ਵਰਗ ਨੂੰ ਸੱਦਾ ਦੇਣ 'ਤੇ ਮਾਣ ਮਹਿਸੂਸ ਕਰ ਰਹੇ ਹਾਂ। ਪੂਰਾ ਮੋਸ਼ਨ ਪਿਕਚਰ ਭਾਈਚਾਰਾ ਉਹ ਹੈ, ਜੋ ਅਸੀਂ ਇਸ ਨੂੰ ਬਣਾਉਂਦੇ ਹਾਂ। ਸਲਮਾਨ ਖਾਨ ਨੂੰ ਵੀ ਇਸ ਸਮਾਗਮ ਲਈ ਬੁਲਾਇਆ ਗਿਆ ਹੈ।'

ਦੱਸਣਯੋਗ ਹੈ ਕਿ ਇਸ ਵਾਰ 57 ਦੇਸ਼ਾਂ ਦੇ 774 ਨਵੇਂ ਮੈਂਬਰ ਹਨ, ਜੋ ਰਿਕਾਰਡ ਗਿਣਤੀ ਹੈ। ਭਾਰਤ ਤੋਂ ਇਰਫਾਨ ਖਾਨ, ਸਲਮਾਨ ਖਾਨ, ਕਾਸਟਿਊਮ ਡਿਜ਼ਾਈਨਰ ਅਰਜੁਨ ਭਸੀਨ ਦੇ ਨਾਲ-ਨਾਲ ਨਿਰਦੇਸ਼ਕ ਆਨੰਦ ਪਟਵਰਧਨ ਤੇ ਸਕ੍ਰਿਪਟ ਰਾਈਟਰ ਸੂਨੀ ਤਾਰਾਪੋਰੇਵਾਲਾ ਨੂੰ ਵੀ ਸੱਦਾ ਦਿੱਤਾ ਗਿਆ ਹੈ।

ਅੰਤਰਰਾਸ਼ਟਰੀ ਪੱਧਰ ਦੀਆਂ ਮਸ਼ਹੂਰ ਹਸਤੀਆਂ 'ਚ ਗੇਲ ਗੈਡੋਟ, ਨੇਓਮੀ ਹੈਰਿਸ, ਕ੍ਰਿਸ ਹੈਮਸਵਰਥ, ਐਡਮ ਡਰਾਈਵਰ, ਰਿਜ ਅਹਿਮਦ, ਡਵੇਨ ਜਾਨਸਨ, ਬੇਟੀ ਵਾਈਟ, ਕ੍ਰਿਸ ਪ੍ਰੈਟ ਤੇ ਰੂਪਰਟ ਗ੍ਰਿੰਟ ਆਦਿ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਗਿਆ ਹੈ। ਉਥੇ ਨਿਰਦੇਸ਼ਕਾਂ 'ਚ ਬੈਰੀ ਜੇਨਕਿੰਸ, ਜਾਰਡਨ ਪੀਲ, ਡੇਵਿਡ ਏਅਰ, ਥਿਯੋਡੋਰ ਮੇਲਫੀ ਤੇ ਰੂਸੋ ਬ੍ਰਦਰਸ ਨੂੰ ਸੱਦਾ ਦਿੱਤਾ ਗਿਆ ਹੈ।

ਸੱਦੇ ਗਏ ਮੈਂਬਰ ਕਲਾਕਾਰ, ਕਾਸਟਿੰਗ ਡਾਇਰੈਕਟਰ, ਕਾਸਟਿਊਮ ਡਿਜ਼ਾਈਨਰ, ਡਿਜ਼ਾਈਨਰ, ਡਾਕੂਮੈਂਟਰੀ, ਕਾਰਜਕਾਰੀ ਤੇ ਫਿਲਮ ਸੰਪਾਦਕ ਵਰਗੀਆਂ ਸੱਤ ਵੱਖ-ਵੱਖ ਕੈਟਾਗਰੀਸ ਤੋਂ ਹਨ।


   
ਰਿਵਿਊ : ਮਾਂ ਦੀ ਮਮਤਾ ਨਾਲ ਭਰਪੂਰ ਸ਼੍ਰੀਦੇਵੀ ਦੀ ਫਿਲਮ 'ਮੌਮ'
 
 

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਫਿਲਮ 'ਮੌਮ' ਅੱਜ ਯਾਨਿ ਸ਼ੁਕਰਵਾਰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਯੂ. ਏ. ਸਰਟੀਫਿਕੇਟ ਜਾਰੀ ਕੀਤਾ ਗਿਆ ਸੀ। ਫਿਲਮ ਵਿੱਚ ਸ੍ਰੀਦੇਵੀ ਤੋਂ ਇਲਾਵਾ ਨਵਾਜ਼ੂਦੀਨ ਸਿੱਦਿਕੀ, ਅਕਸ਼ੇ ਖੰਨਾ, ਅਦਨਾਨ ਸਿੱਦਿਕੀ, ਸਜਲ ਅਲੀ ਵਰਗੇ ਸਟਾਰ ਅਹਿਮ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। 
ਕਹਾਣੀ
ਇਸ ਫਿਲਮ ਦੀ ਕਹਾਣੀ ਇਕ ਸਕੂਲ ਤੋਂ ਸ਼ੁਰੋ ਹੁੰਦੀ ਹੈ। ਸਕੂਲ ਵਿੱਚ ਦੇਵਕੀ (ਸ਼੍ਰੀਦੇਵੀ) ਇਕ ਟੀਚਰ ਹੈ। ਉਸ ਸਕੂਲ ਵਿੱਚ ਦੇਵਕੀ ਦੀ ਸਤੌਲੀ ਬੇਟੀ ਆਰਿਆ (ਸਜਲ ਅਲੀ) ਪੜਦੀ ਹੈ। ਆਰਿਆ ਨਾਲ ਪੜਨ ਵਾਲਾ ਸਟੂਡੇਂਟ ਮੋਹਿਤ ਆਰਿਆ ਨੂੰ ਅਸ਼ਲੀਲ ਮੈਸੇਜ਼ ਭੇਜਦਾ ਹੈ। ਦੇਵਕੀ ਇਸ ਗੱਲ ਤੋਂ ਨਾਰਾਜ਼ ਹੋ ਕੇ ਮੋਹਿਤ ਨੂੰ ਸਜਾ ਦਿੰਦੀ ਹੈ। ਆਪਣੀ ਸਤੌਲੀ ਮਾਂ ਨੂੰ ਆਰਿਆ ਬਿਲਕੁਲ ਪਿਆਰ ਨਹੀਂ ਕਰਦੀ ਹੈ ਪਰ ਦੇਵਕੀ ਉਸ ਨਾਲ ਬਹੁਤ ਪਿਆਰ ਕਰਦੀ ਹੈ। ਵੈਲੇਟਾਇਨਸ ਡੇ ਦੀ ਪਾਰਟੀ ਵਿੱਚ ਮੋਹਿਤ ਨੇ ਆਰਿਆ ਨਾਲ ਰੇਪ ਕਰਨ ਤੋਂ ਬਾਅਦ ਉਸਨੂੰ ਗਟਰ ਵਿੱਚ ਸੁੱਟ ਦਿੰਦਾ ਹੈ। ਉਸ ਤੋਂ ਬਾਅਦ ਕੇਸ ਅਦਾਲਤ ਤਕ ਪਹੁੰਚਦਾ ਹੈ ਪਰ ਜਿੱਤ ਮੋਹਿਤ ਦੀ ਹੁੰਦੀ ਹੈ ਇਸ ਤੋਂ ਇਲਾਵਾ ਕਹਾਣੀ ਦਾ ਅੰਤ ਕੀ ਹੁੰਦਾ ਹੈ ਇਸ ਬਾਰੇ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਪਤਾ ਚੱਲ ਪਾਵੇਗਾ। 
ਕਮਜ਼ੋਰ ਕੜੀਆਂ
ਕਹਾਣੀ ਨੂੰ ਹੋਰ ਜ਼ਿਆਦਾ ਬਿਹਤਰ ਬਣਾਇਆ ਜਾ ਸਕਦਾ ਸੀ। ਫਿਲਮ ਦਾ ਸੰਗੀਤ ਕੋਈ ਖਾਸ ਨਹੀਂ ਹੈ। ਸੈਕਿੰਡ ਹਾਫ ਵਿੱਚ ਗੀਤ ਫਿਲਮ ਦੀ ਰਫਤਾਰ ਨੂੰ ਕਮਜੋਰ ਬਣਾ ਰਿਹਾ ਹੈ। ਫਿਲਮ ਦਾ ਕਲਾਇਮੈਕਸ ਹੋਰ ਜ਼ਿਆਦਾ ਬਿਹਰਤਰ ਬਣਾਇਆ ਜਾ ਸਕਦਾ ਸੀ। ਪਹਿਲੇ ਅਤੇ ਦੂਜੇ ਹਾਫ ਵਿੱਚ ਕਹਾਣੀ ਡਰੈਗ ਵੀ ਕਰ ਸਕਦੀ ਹੈ ਜਿਸ ਦੀ ਵਜ੍ਹਾ ਨਾਲ ਤੁਹਾਡਾ ਧਿਆਨ ਸਕ੍ਰੀਨ ਤੋਂ ਹੱਟ ਕੇ ਫੋਨ ਜਾਂ ਆਲੇ ਦੁਆਲੇ ਦੇ ਲੋਕਾਂ ਵੱਲ ਜਾਣ ਲੱਗਦਾ ਹੈ। 
ਬਾਕਸ ਆਫਿਸ
ਫਿਲਮ ਦਾ ਬਜ਼ਟ ਕਰੀਬ 40 (30 ਪ੍ਰੋਡਕਸ਼ਨ ਅਤੇ 10 ਪ੍ਰਮੋਸ਼ਨ) ਕਰੋੜ ਦਾ ਹੈ। ਇਸ ਫਿਲਮ ਨੂੰ ਲੱਗਭਗ 1200- 1400 ਸਕ੍ਰੀਨਜ਼ ਉੱਤੇ ਰਿਲੀਜ਼ ਕੀਤਾ ਗਿਆ ਹੈ। ਹਿੰਦੀ ਤੋਂ ਇਲਾਵਾ ਤਾਮਿਲ, ਤੇਲਗੂ ਅਤੇ ਮਲਾਯਮ ਭਾਸ਼ਾ ਵਿੱਚ ਇਸਨੂੰ ਰਿਲੀਜ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰ ਸਕਦੇ ਹਾਂ ਕਿ ਫਿਲਮ ਬਾਕਸ ਆਫਿਸ ਉੱਤੇ ਕਾਫੀ ਚੰਗਾ ਕਾਰੋਬਾਰ ਕਰ ਸਕਦੀ ਹੈ।


   
ਭਾਣਜੀ ਨੇ ਰਣਬੀਰ ਦੇ ਇਸ ਮਜ਼ੇਦਾਰ ਗੀਤ 'ਤੇ ਕੀਤਾ ਕਿਊਟ ਡਾਂਸ, ਵੀਡੀਓ ਵਾਇਰਲ
 
 

ਮੁੰਬਈ— ਅਗਲੇ ਹਫਤੇ ਹੀ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਜੱਗਾ ਜਾਸੂਸ' ਰਿਲੀਜ਼ ਲਈ ਤਿਆਰ ਹੈ। ਫਿਲਮ ਦੇ ਗੀਤ ਅਤੇ ਟ੍ਰੇਲਰ ਨੂੰ ਦੇਖ ਕੇ ਸਾਰੇ ਲੋਕ ਇਸ ਫਿਲਮ ਨੂੰ ਦੇਖਣ ਲਈ ਕਾਫੀ ਐਕਸਾਈਟਡ ਹੈ। ਫਿਲਮ ਦਾ ਇਕ ਗੀਤ ਇੰਨਾ ਕਮਾਲ ਹੈ ਕਿ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਸ ਗੀਤ 'ਤੇ ਤੁਸੀਂ ਵੀ ਆਪਣੇ ਕਦਮ ਥਿਰਕਾਉਣ ਤੋਂ ਰੋਕ ਨਹੀਂ ਪਾਓਗੇ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਫਿਲਮ ਦੇ ਗੀਤ 'ਗਲਤੀ ਸੇ ਮਿਸਟੇਕ' ਦੀ। 


   
ਨੰਨ੍ਹੇ ਬੱਚਿਆ ਕਾਰਨ ਆਪਸ 'ਚ ਭਿੜੀਆਂ ਕਰੀਨਾ ਤੇ ਮੀਰਾ
 
 

ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਅਤੇ ਸ਼ਾਹਿਦ ਕਪੂਰ ਦਾ ਰਿਸ਼ਤਾ ਟੁੱਟੇ ਕਾਫੀ ਸਾਲ ਹੋ ਗਏ ਹਨ ਅਤੇ ਹੁਣ ਇੰਨੇ ਸਾਲਾਂ ਬਾਅਦ ਸ਼ਾਹਿਦ ਦੀ ਪਤਨੀ ਮੀਰਾ ਰਾਜਪੂਤ ਅਤੇ ਕਰੀਨਾ ਕਪੂਰ ਆਹਮੋ-ਸਾਹਮਣੇ ਹੋਈਆਂ ਹਨ। ਅਸਲ 'ਚ ਸ਼ਾਹਿਦ ਦੀ ਬੇਟੀ ਮੀਸ਼ਾ ਦਾ ਪਹਿਲਾ ਜਨਮਦਿਨ ਅਗਸਤ 'ਚ ਆਉਣ ਵਾਲਾ ਹੈ ਅਤੇ ਇਸ ਨੂੰ ਲੈ ਕੇ ਮੀਰਾ ਕਾਫ਼ੀ ਪਹਿਲਾਂ ਤੋਂ ਤਿਆਰੀਆਂ ਕਰ ਰਹੀ ਹੈ। ਕੁਝ ਅਜਿਹੀ ਹੀ ਤਿਆਰੀਆਂ ਕਰੀਨਾ ਵੀ ਕਰ ਰਹੀ ਹੈ ਆਪਣੇ ਬੇਟੇ ਤੈਮੂਰ ਅਲੀ ਖਾਨ ਲਈ। ਇਸ ਕਹਾਣੀ 'ਚ ਟਵਿਸਟ ਇਹ ਹੈ ਕਿ ਕਰੀਨਾ ਅਤੇ ਮੀਰਾ ਨੇ ਇੱਕੋ ਜਹੀ ਪਾਰਟੀ ਥੀਮ ਪਸੰਦ ਕੀਤੀ। 
ਖਬਰ ਤਾਂ ਇਹ ਵੀ ਹੈ ਕਿ ਦੋਵੇਂ ਇਸ ਥੀਮ ਨੂੰ ਲੈ ਕੇ ਆਪਸ 'ਚ ਭਿੜ ਗਈਆਂ। ਸੂਤਰਾਂ ਮੁਤਾਬਕ ਬ੍ਰਿਟਿਸ਼ ਪ੍ਰੀਸਕੂਲ ਏਨਿਮੇਟੇਡ ਟੈਲੀਵਿਜ਼ਨ ਸੀਰੀਜ਼ ਨੇ ਸ਼ਾਹਿਦ ਅਤੇ ਮੀਰਾ ਦੀ ਬੇਟੀ ਮੀਸ਼ਾ ਲਈ ਬਰਥਡੇ ਪਾਰਟੀ ਥੀਮ ਬਣਾਉਣ ਦੀ ਜ਼ਿੰਮੇਦਾਰੀ ਲਈ ਹੈ। ਹੁਣ ਸ਼ਾਹਿਦ ਅਤੇ ਕਰੀਨਾ ਨੂੰ ਇੱਕੋ ਜਿਹੀ ਪਾਰਟੀ ਥੀਮ ਪਸੰਦ ਆਈ ਅਤੇ ਦੋਵਾਂ ਦੀ ਕੋਸ਼ਿਸ਼ ਇਹੀ ਹੈ ਕਿ ਉਨ੍ਹਾਂ ਨੂੰ ਹੀ ਉਹ ਥੀਮ ਮਿਲੇ। ਸ਼ਾਹਿਦ ਦੀ ਬੇਟੀ ਮੀਸ਼ਾ ਦਾ ਬਰਥਡੇ ਤੈਮੂਰ ਤੋਂ ਪਹਿਲਾਂ ਹੈ, ਤਾਂ ਹੋ ਸਕਦਾ ਹੈ ਕਿ ਸ਼ਾਹਿਦ ਨੂੰ ਉਹ ਥੀਮ ਮਿਲ ਜਾਵੇ। ਜੇਕਰ ਅਜਿਹਾ ਹੋਇਆ ਤਾਂ ਸ਼ਾਇਦ ਕਰੀਨਾ ਨੂੰ ਚੰਗਾ ਨਾ ਲੱਗੇ ਕਿਉਂਕਿ ਉਹ ਤੈਮੂਰ ਨੂੰ ਲੈ ਕੇ ਕਾਫ਼ੀ ਪੋਜੇਸਿਵ ਹੈ। ਕੁਝ ਦਿਨ ਪਹਿਲਾਂ ਹੀ ਕਰੀਨਾ ਨੇ ਕਿਹਾ ਸੀ ਉਹ ਤੈਮੂਰ ਤੋਂ ਦੂਰ ਨਹੀਂ ਰਹਿ ਸਕਦੀ ਇਸ ਲਈ ਉਹ ਜ਼ਿਆਦਾ ਫਿਲਮਾਂ ਨਹੀਂ


   
IIFA AWARDS 2017: ਸਲਮਾਨ-ਕੈਟਰੀਨਾ ਦੀ ਦੇਖਣ ਨੂੰ ਮਿਲੀ ਕਿਊਟ ਕੈਮਿਸਟਰੀ, ਇਹ ਸਿਤਾਰੇ ਆਏ ਨਜ਼ਰ
 
 

ਮੁੰਬਈ— ਨਿਊਯਾਰਕ 'ਚ ਅੱਜ 18ਵੇਂ ਆਈਫਾ ਐਵਾਰਡਸ ਦਾ ਆਗਾਜ਼ ਹੋ ਚੁੱਕਿਆ ਹੈ। 13 ਅਤੇ 15 ਜੁਲਾਈ ਤਕ ਚੱਲਣ ਵਾਲੇ ਇਸ ਐਵਾਰਡਸ ਤੋਂ ਪਹਿਲੇ ਦਿਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਬਾਲਵੁੱਡੇ ਦੇ ਕਈ ਸਿਤਾਰੇ ਸਟਾਈਲਿਸ਼ ਲੁੱਕ 'ਚ ਦਿਖਾਈ ਦੇ ਰਹੇ ਹਨ। ਇਸ ਈਵੈਂਟ 'ਚ ਆਈਫਾ ਐਵਾਰਡਸ ਆਪਣੀ ਸਾਬਕਾ ਪ੍ਰੇਮਿਕਾ ਕੈਟਰੀਨਾ ਕੈਫ ਨਾਲ ਨਜ਼ਦੀਕੀਆਂ ਵਧਾਉਂਦੇ ਨਜ਼ਰ ਆ ਰਹੇ ਹਨ। ਐਵਾਰਡਸ ਨਾਈਟ 'ਚ ਜਿੱਥੇ ਕੈਟਰੀਨਾ ਸਲਮਾਨ ਦੇ ਕੰਨ 'ਚ ਕੁਝ ਕਹਿੰਦੀ ਨਜ਼ਰ ਆਈ। ਉੱਥੇ ਹੀ ਇਹ ਦੋਵੇਂ ਇਕੱਠੇ ਨਜ਼ਰ ਆਏ ਹਨ। 

ਇਸ ਐਵਾਰਡ ਨਾਈਟ ਦੌਰਾਨ ਸਲਮਾਨ ਨੇ ਕੈਟਰੀਨਾ ਨੂੰ ਅਡਵਾਂਸ 'ਚ ਬਰਥਡੇ ਵਿਸ਼ ਕਰ ਦਿੱਤਾ ਸੀ ਅਤੇ ਖਾਸ ਉਨ੍ਹਾਂ ਲਈ ਹੈਪੀ ਬਰਥਡੇ ਗੀਤ ਗਾਇਆ। 


   
ਕੈਟਰੀਨਾ ਨੂੰ ਅਨੁਸ਼ਕਾ ਸ਼ੈੱਟੀ ਨੇ ਕੀਤਾ ਆਉਟ, ਪ੍ਰਭਾਸ ਨਾਲ ਇਸ ਫਿਲਮ 'ਚ ਮੁੜ ਲਾਏਗੀ ਰੋਮਾਂਸ ਦਾ ਤੜਕਾ
 
 

ਮੁੰਬਈ— ਦੱਖਣ ਭਾਰਤੀ ਫਿਲਮਾਂ ਦੇ ਸੁਪਰ-ਸਟਾਰ ਪ੍ਰਭਾਸ ਅਤੇ ਅਦਾਕਾਰਾ ਅਨੁਸ਼ਕਾ ਸ਼ੈਟੀ ਦੀ ਜੋੜੀ ਮੁੜ ਫਿਲਮੀ ਪਰਦੇ 'ਤੇ ਧੁੰਮਾਂ ਪਾਉਂਦੀ ਨਜ਼ਰ ਆ ਸਕਦੀ ਹੈ। ਚਰਚਾ ਹੈ ਕਿ ਅਨੁਸ਼ਕਾ ਸ਼ੈੱਟੀ ਪ੍ਰਭਾਸ ਦੀ ਅਗਲੀ ਫਿਲਮ 'ਸਾਹੋ' ਵਿਚ ਨਜ਼ਰ ਆਵੇਗੀ। 

ਕੁਝ ਦਿਨ ਪਹਿਲਾਂ ਕੈਟਰੀਨਾ ਕੈਫ ਦੇ ਇਸ ਫਿਲਮ ਵਿਚ ਕੰਮ ਕਰਨ ਦੀ ਚਰਚਾ ਸੀ ਪਰ ਗੱਲ ਨਾ ਬਣ ਸਕੀ। 'ਬਾਹੂਬਲੀ' ਵਿਚ ਪ੍ਰਭਾਸ ਨਾਲ ਕੰਮ ਕਰ ਚੁੱਕੀ ਅਨੁਸ਼ਕਾ ਸ਼ੈਟੀ ਦਾ ਨਾਂ ਫਾਈਨਲ ਹੈ। ਇਸ ਤੋਂ ਪਹਿਲਾਂ ਵੀ ਸਾਲ 2013 ਵਿਚ ਪ੍ਰਦਰਸ਼ਿਤ ਫਿਲਮ 'ਮਿਰਚੀ' 'ਚ ਦੋਵੇਂ ਰੋਮਾਂਸ ਕਰਦੇ ਨਜ਼ਰ ਆਏ ਸਨ। ਪ੍ਰਭਾਸ ਦੀ ਆਉਣ ਵਾਲੀ ਫਿਲਮ 'ਸਾਹੋ' ਦਾ ਬਜਟ ਕੁਲ 150 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ। 


   
'ਜਬ ਹੈਰੀ ਮੈੱਟ ਸੇਜਲ' ਨੂੰ ਸੈਂਸਰ ਬੋਰਡ ਵੱਲੋਂ ਮਿਲਿਆ U/A ਸਰਟੀਫਿਕੇਟ
 
 

ਮੁੰਬਈ— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਦੀ ਆਉਣ ਵਾਲੀ ਫਿਲਮ 'ਜਬ ਹੈਰੀ ਮੈੱਟ ਸੇਜਲ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਬੀਤੇ ਦਿਨੀਂ ਇਸ ਫਿਲਮ ਦਾ ਟੀਜ਼ਰ ਜਦੋਂ ਲਾਂਚ ਹੋਇਆ ਸੀ ਤਾਂ 'ਇੰਟਰਕੋਰਸ' ਸ਼ਬਦ ਕਰਕੇ ਵਿਵਾਦ ਖੜਾ ਹੋ ਗਿਆ ਸੀ। ਹੁਣ ਅਜਿਹੀਆਂ ਖਬਰ ਆਈਆਂ ਹਨ ਕਿ ਫਿਲਮ ਨੂੰ ਸੈਂਸਰ ਬੋਰਡ ਨੇ ਯੂ/ਏ ਸਰਟੀਫਿਕੇਟ ਜਾਰੀ ਕੀਤਾ ਹੈ ਤਾਂ ਇਸਦਾ ਮਤਲਬ ਇਹ ਸਮਝਿਆ ਜਾਵੇ ਕਿ ਸੈਂਸਰ ਬੋਰਡ ਨੇ 'ਇੰਟਰਕੋਰਸ ਸ਼ਬਦ' ਪਾਸ ਕਰ ਦਿੱਤਾ ਹਨ ਜਾਂ ਫਿਰ ਫਿਲਮ ਦੇ ਨਿਰਦੇਸ਼ਕ ਇਮਤਿਆਜ ਅਲੀ ਨੇ ਖੁਦ ਹੀ ਉਨ੍ਹਾਂ ਸ਼ਬਦਾਂ ਨੂੰ ਡਿਲੀਟ ਕਰ ਦਿੱਤਾ ਹੈ। 

ਸੂਤਰਾਂ ਮੁਤਾਬਕ ਪਹਿਲਾਜ ਨੇ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਇਹ ਸ਼ਬਦ ਤਾਂ ਹੀ ਪਾਸ ਕਰਾਂਗੇ ਜਦੋਂ ਆਮ ਜਨਤਾ ਇਸ ਸ਼ਬਦ ਦੀ ਸਪੋਟ 'ਚ ਇਕ ਲੱਖ ਵੋਟ ਦੇਵੇਗੀ। ਇਸ ਦੇ ਨਾਲ ਹੀ ਨਿਹਲਾਨੀ ਨੇ ਇਕ ਵੈਬਸਾਈਟ ਨੂੰ ਇਹ ਵੀ ਕਿਹਾ ਸੀ ਕਿ ਅਨਮੈਰਿਡ ਅਤੇ 36 ਸਾਲ ਤੋਂ ਘੱਟ ਵਾਲੇ ਇਸਨੂੰ ਵੋਟ ਨਹੀਂ ਕਰ ਸਕਦੇ ਹਨ। ਇਸ ਤੋਂ ਇਲਾਵਾ ਇਹ ਫਿਲਮ 4 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


   
PICS : 'ਏ ਜੈਂਟਲਮੈਨ' ਦੀ ਪ੍ਰਮੋਸ਼ਨ ਦੌਰਾਨ ਖੂਬ ਮਸਤੀ ਕਰਦੇ ਨਜ਼ਰ ਆਏ ਜੈਕਲੀਨ-ਸਿਧਾਰਥ
 
 

ਮੁੰਬਈ— ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਅਤੇ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਏ ਜੈਂਟਲਮੈਨ' ਦੀ ਪ੍ਰਮੋਸ਼ਨ 'ਚ ਵਿਅਸਥ ਹਨ।

 

ਹਾਲ ਹੀ 'ਚ ਇਨ੍ਹਾਂ ਦੋਵਾਂ ਦੀਆਂ ਪ੍ਰਮੋਸ਼ਨ ਦੌਰਾਨ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਦੋਵੇਂ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਤਸਵੀਰਾਂ 'ਚ ਸਿਧਾਰਥ ਅਤੇ ਜੈਕਲੀਨ ਦੀ ਜ਼ਬਰਦਸਤ ਕੈਮਿਸਟਰੀ ਨਜ਼ਰ ਆ ਰਹੀ ਹੈ।

 

ਤੁਹਾਨੂੰ ਇਹ ਦੱਸ ਦੇਈਏ ਕਿ 'ਏ ਜੈਂਟਲਮੈਨ' ਦਾ ਦੂਜਾ ਗੀਤ ਰਿਲੀਜ਼ ਹੋ ਗਿਆ ਹੈ। ਇਹ ਗੀਤ ਸੁਪਰਹਿੱਟ ਗੀਤ 'ਆਪ ਜੈਸਾ ਕੋਈ' ਦਾ ਰੀਮੇਕ ਹੈ। ਇਸ 'ਚ ਸਿਧਾਰਥ ਮਲਹੋਤਰਾ ਅਤੇ ਜੈਕਲੀਨ ਫਰਨਾਂਡੀਜ਼ ਸਮੁੰਦਰ ਕਿਨਾਰੇ ਥਿਰਕਦੇ ਹੋਏ ਦਿਖਾਈ ਦੇ ਰਹੇ ਹਨ।

 

ਇਹ ਇਕ ਮਜ਼ੇਦਾਰ ਰੋਮਾਂਟਿਕ ਗੀਤ ਹੈ। ਗੀਤ 'ਚ ਜੈਕਲੀਨ ਫਰਨਾਂਡੀਜ਼ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਰਾਜ ਅਤੇ ਡੀ. ਕੇ. ਵਲੋਂ ਨਿਰਦੇਸ਼ਿਤ ਇਹ ਫਿਲਮ 25 ਅਗਸਤ ਨੂੰ ਦੇਸ਼ਭਰ 'ਚ ਰਿਲੀਜ਼ ਹੋਵੇਗੀ।


   
ਆਖਿਰ ਕਿਉਂ ਸੁਪਰਸਟਾਰ ਜੈਕੀ ਚੈਨ ਖੁਦ ਕਰਦੇ ਹਨ ਆਪਣੇ ਸਟੰਟ, ਪਹਿਲੀ ਵਾਰ ਵਜ੍ਹਾ ਆਈ ਸਾਹਮਣੇ
 
 

ਮੁੰਬਈ— ਬਾਲੀਵੁੱਡ ਸਟਾਰ ਜੈਕੀ ਚੈਨ ਨੂੰ ਆਪਣੇ ਸਟੰਟ ਖੁਦ ਕਰਨੇ ਹੀ ਯਕੀਨ ਹੈ ਕਿਉਂਕਿ ਉਨ੍ਹਾਂ ਜਨੂੰ ਲੱਗਦਾ ਹੈ ਕਿ ਲੋਕ ਵੀ ਅਜਿਹਾ ਹੀ ਚਾਹੁੰਦੇ ਹਨ। 63 ਸਾਲ ਦੇ ਮਾਰਸ਼ਲ ਆਰਟਜ਼ ਐਕਸਪਰਟ ਦਾ ਕਹਿਣਾ ਹੈ ਕਿ ਜੇਕਰ ਉਹ ਬਾਲੀ ਡਬਲ ਦਾ ਉਪਯੋਗ ਕਰਦੇ ਸਟੰਟ ਦਿਖਾਉਣਗੇ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਹੋ ਜਾਣਗੇ। ਜੈਕੀ ਨੇ ਅੱਗੇ ਕਿਹਾ ਕਿ ਅੱਜ ਵੀ ਮੈਂ ਆਪਣੇ ਵਧੇਰੇ ਸਟੰਟ ਖੁਦ ਹੀ ਕਰਨਾ ਪਸੰਦ ਕਰਦੇ ਹਨ ਅਤੇ ਅਜਿਹੀ ਹੀ ਉਮੀਦ ਮੇਰੇ ਦਰਸ਼ਕ ਵੀ ਕਰਦੇ ਹਨਸ਼ ਮੈਂ ਡਬਲਜ਼ ਦਾ ਉਪਯੋਗ ਕਰਦਾ ਹਾਂ ਪਰ 90 ਫੀਸਦ ਸਟੰਟ ਮੈਂ ਹੀ ਕਰਦਾ ਹਾਂ। ਉਨ੍ਹਾਂ ਅੱਗੇ ਦੱਸਿਆ ਕਿ ਮੈਨੂੰ ਅੱਜ ਵੀ ਸਟੰਟ ਕਰਨਾ ਸੌਖਾ ਲੱਗਦਾ ਹੈ। ਇਸ ਕੰਮ 'ਚ ਮੇਰਾ ਸਰਵਸ਼੍ਰੇਸ਼ਠ ਸਾਹਮਣੇ ਆਉਂਦਾ ਹੈ। ਜ਼ਿਕਰਯੋਗ ਹੈ ਕਿ ਆਪਣੇ ਬਾਡੀ ਡਬਲਜ਼ ਲਈ ਉਨ੍ਹਾਂ ਦਾ ਕਹਿਣਾ ਹੈ ਕਿ 'ਅਸੀਂ ਇੱਕਠੇ ਸਟੰਟ ਰਿਹਰਸਲ ਕਰਦੇ ਹਾਂ। ਦਿ ਜੇਸੀ ਸਟੰਟ ਟੀਮ ਨੂੰ 1975 'ਚ ਸਥਾਪਿਤ ਕੀਤਾ ਗਿਆ ਸੀ। ਅਸੀਂ ਕਾਫੀ ਸਮੇਂ ਇੱਕਠੇ ਗੁਜ਼ਾਰਦੇ ਹਾਂ। ਅਸੀਂ ਜਿਗਰੀ ਯਾਰਾਂ ਦੇ ਵਰਗੇ ਹਾਂ, ਜੋ ਲੜਾਈ ਵੀ ਕਰਦੇ ਹਨ।''


   
ਕਿਸਮਤ ਚਮਕਾਉਣ ਲਈ ਇਸ ਹੱਦ ਤੱਕ ਜਾ ਸਕਦੇ ਹਨ ਬਾਲੀਵੁੱਡ ਸਟਾਰਜ਼, ਪੜ੍ਹ ਤੁਸੀਂ ਵੀ ਕਰੋਗੇ ਯਕੀਨ
 
 

ਮੁੰਬਈ— ਬਾਲੀਵੁੱਡ 'ਚ ਅਜਿਹੇ ਕਈ ਹਸਤੀਆਂ ਹਨ, ਜਿਨ੍ਹਾਂ ਨੇ ਆਪਣਾ ਨਾਂ ਅਤੇ ਆਪਣੀ ਫੀਸ ਵਧਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ। ਕਦੀ ਆਪਣੀ ਬਾਡੀ ਬਣਾ ਕੇ ਜਾਂ ਜ਼ੀਰੋ ਸਾਈਜ਼ ਫਿੱਗਰ ਬਣਾ ਕੇ, ਪਲਾਸਟਿਕ ਸਰਜਰੀ ਕਰਵਾ ਕੇ, ਇਸ ਤੋਂ ਇਲਾਵਾ ਇਕ ਹੋਰ ਚੀਜ਼ ਹੈ ਜੋ ਬਾਲੀਵੁੱਡ ਦੇ ਸੈਲੇਬਸ ਕਰਦੇ ਹਨ, ਉਹ ਹੈ ਨਾਂ ਦੇ ਸਪੈਲਿੰਗ ਬਦਲਣਾ। ਜਾਣੋ ਬਾਲੀਵੁੱਡ ਦੇ ਅਜਿਹੇ ਸਟਾਰਜ਼ ਦੇ ਬਾਰੇ 'ਚ ਜੋ ਇੰਡਸਟਰੀ 'ਚ ਰਹਿੰਦੇ ਆਪਣੇ ਨਾਂ ਦੇ ਸਪੈਲਿੰਗ ਬਦਲ ਚੁੱਕੇ ਹਨ। 


   
Confirm : 'ਸਾਹੋ' 'ਚ ਪ੍ਰਭਾਸ ਨਾਲ ਨਜ਼ਰ ਆਵੇਗੀ ਸ਼ਰਧਾ ਕਪੂਰ
 
 

ਮੁੰਬਈ— 'ਬਾਹੂਬਲੀ' ਅਭਿਨੇਤਾ ਪ੍ਰਭਾਸ ਦੀ ਆਉਣ ਵਾਲੀ ਫਿਲਮ 'ਸਾਹੋ' 'ਚੋਂ ਅਭਿਨੇਤਰੀ ਅਨੁਸ਼ਕਾ ਸ਼ੈੱਟੀ ਦਾ ਪਤਾ ਕੱਟਿਆ ਗਿਆ ਹੈ। ਇਸ ਫਿਲਮ 'ਚ ਹੁਣ ਪ੍ਰਭਾਸ ਦੇ ਅੋਪੋਜਿੱਟ ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਫਿਲਮ 'ਚ ਪ੍ਰਭਾਸ ਦੇ ਅੋਪੋਜਿੱਟ ਕੈਟਰੀਨਾ ਕੈਫ ਅਤੇ ਦਿਸ਼ਾ ਪਟਾਨੀ ਨੂੰ ਦਿਖਾਏ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਪਰ ਹੁਣ ਸ਼ਰਧਾ ਕਪੂਰ ਨੇ ਇਸ ਫਿਲਮ ਨੂੰ ਆਪਣੇ ਨਾਂ ਕਰ ਲਿਆ ਹੈ। ਸ਼ਰਧਾ ਕਪੂਰ ਨੇ ਸੋਸ਼ਲ ਮੀਡੀਆ ਰਾਹੀ ਇਸ ਖਬਰ ਨੂੰ ਕੰਨਫਰਮ ਕਰ ਕੀਤਾ ਹੈ ਅਤੇ ਕਿਹਾ ਕਿ ਉਹ ਪ੍ਰਭਾਸ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਬੀਤੇ ਕੁਝ ਦਿਨ ਪਹਿਲਾਂ 'ਸਾਹੋ' ਦਾ ਟਰੇਲਰ ਰਿਲੀਜ਼ ਹੋਇਆ ਸੀ ਜਿਸਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। 'ਸਾਹੋ' ਦਾ ਬਜਟ 150 ਕਰੋੜ ਦਾ ਹੈ ਜੋ ਕਿ ਤੇਲੁਗੂ , ਹਿੰਦੀ, ਮਲਾਯਮ ਅਤੇ ਤਾਮਿਲ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਹਿੰਦੀ ਟੀਜ਼ਰ ਵੀ ਖੂਬ ਦੇਖਿਆ ਜਾ ਰਿਹਾ ਹੈ। ਇਸ ਫਿਲਮ ਦਾ ਨਿਰਦੇਸ਼ਨ ਸੁਜੀਤ ਕਰ ਰਹੇ ਹਨ ਜਦਕਿ ਫਿਲਮ ਦਾ ਨਿਰਮਾਣ ਯੁਵੀ ਕ੍ਰਿਏਸ਼ਨ ਵਲੋਂ ਕੀਤਾ ਜਾ ਰਿਹਾ ਹੈ।


   
Pics : ਟੀ. ਵੀ. ਦੀ ਇਸ ਹੌਟ ਨਾਗਿਨ ਦਾ ਇੰਸਟਗਾ੍ਰਮ 'ਤੇ ਨਜ਼ਰ ਆਇਆ ਹੌਟ ਅੰਦਾਜ਼
 
 

ਮੁੰਬਈ— ਟੀ. ਵੀ. ਦੇ ਮਸ਼ਹੂਰ ਸੀਰੀਅਲ 'ਨਾਗਿਨ' 'ਚ ਅਹਿਮ ਕਿਰਦਾਰ ਨਿਭਾਉਣ ਵਾਲੀ ਮੌਨੀ ਰਾਏ ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹੈ। ਹਾਲ ਹੀ 'ਚ ਇਸ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਆਪਣੀ ਇਨ੍ਹਾਂ ਤਸਵੀਰਾਂ 'ਚ ਮੌਨੀ ਕਾਫੀ ਹੌਟ ਦਿਖਾਈ ਦੇ ਰਹੀ ਹੈ। ਇਕ ਤਸਵੀਰ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ ਹੈ, ''Waiting for Godot ''। ਦਰਸਅਲ ਇਹ ਨਾਟਕ ਦਾ ਨਾਂ ਹੈ ਜਿਸਦੇ ਸ਼ੁਰੂ ਤੋਂ ਅੰਤ ਤਕ Godot ਦਾ ਇੰਤਜ਼ਾਰ ਕੀਤਾ ਜਾਂਦਾ ਹੈ ਪਰ ਉਹ ਨਹੀਂ ਆਉਂਦਾ। ਬੀਤੇ ਕੁਝ ਦਿਨ ਪਹਿਲਾਂ ਹੋਏ 'ਜੀ ਐਂਟਰਟੇਨਮੇਂਟ ਐਵਾਰਡ 2017' ਦੇ ਸਮਾਰੋਹ ਦੌਰਾਨ ਮੌਨੀ ਆਪਣੇ ਖੂਬਸੂਰਤ ਅੰਦਾਜ਼ ਕਰਕੇ ਕਾਫੀ ਚਰਚਾ 'ਚ ਸੀ। ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਮੌਨੀ ਰਾਏ ਇਸ ਸੈਰੇਮਨੀ ਮੌਕੇ ਕਾਫੀ ਗਲੈਮਰਸ ਅੰਦਾਜ਼ 'ਚ ਨਜ਼ਰ ਆ ਰਹੀ ਸੀ।


   
Buzz : ਸੁਨੀਲ ਗਰੋਵਰ ਕਾਰਨ ਸੰਕਟ 'ਚ ਕਪਿਲ ਦੀ ਆਨਸਕ੍ਰੀਨ ਪਤਨੀ, ਹੁਣ ਦੇਵੇਗਾ ਅਜਿਹੇ ਤਰੀਕੇ ਨਾਲ ਮਾਤ
 
 

ਮੁੰਬਈ— ਸਟਾਰ ਪਲੱਸ ਦਾ ਆਉਣ ਵਾਲਾ ਸ਼ੋਅ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਸੀਜ਼ਨ 5 ਅਗਲੇ ਮਹੀਨੇ ਯਾਨੀ ਸਤੰਬਰ 'ਚ ਸ਼ੁਰੂ ਹੋਵੇਗਾ। ਇਸ ਸ਼ੋਅ 'ਚ ਅਕਸ਼ੈ ਕੁਮਾਰ ਸੁਪਰ ਬੌਸ ਦੇ ਰੂਪ 'ਚ ਨਜ਼ਰ ਆਉਣਗੇ। ਉਂਝ ਇਸ ਸ਼ੋਅ ਨੂੰ ਅਭਿਨੇਤਰੀ ਐਲੀ ਅਵਰਾਮ ਹੋਸਟ ਕਰਨ ਵਾਲੀ ਹੈ ਪਰ ਸ਼ੋਅ ਦੇ ਮੇਕਰਸ ਦੀ ਮੰਨੀਏ ਤਾਂ ਉਸ ਦੀ ਜਗ੍ਹਾ ਕਾਮੇਡੀਅਨ ਸੁਨੀਲ ਗਰੋਵਰ ਲੈ ਸਕਦਾ ਹੈ।
ਇਸ ਵਜ੍ਹਾ ਕਾਰਨ ਹਟਾਇਆ ਜਾ ਸਕਦਾ ਹੈ ਐਲੀ ਨੂੰ

ਫਿਲਮ 'ਕਿਸ ਕਿਸ ਕੋ ਪਿਆਰ ਕਰੂੰ' 'ਚ ਕਪਿਲ ਸ਼ਰਮਾ ਦੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਐਲੀ ਅਵਰਾਮ ਦੀ ਹਿੰਦੀ ਕਮਜ਼ੋਰ ਹੈ। ਇਸ ਕਾਰਨ ਮੇਕਰਸ ਉ, ਨੂੰ ਰਿਪਲੇਸ ਕਰਨ ਦੀ ਸੋਚ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਕਾਮੇਡੀ ਸ਼ੋਅ ਨੂੰ ਹੋਸਟ ਕਰਨ ਲਈ ਹਿੰਦੀ ਚੰਗੀ ਹੋਣੀ ਚਾਹੀਦੀ ਹੈ ਤਾਂਕਿ ਡਾਈਲਾਗ 'ਚ ਪੰਚ ਆ ਸਕੇ। ਐਲੀ ਦੀ ਹਿੰਦੀ 'ਚ ਉਹ ਗੱਲ-ਬਾਤ ਨਹੀਂ ਹੈ।
ਸ਼ੋਅ ਦੇ ਮੇਕਰਸ ਦਾ ਕਹਿਣਾ ਹੈ ਕਿ ਇਸ ਸ਼ੋਅ ਲਈ ਐਲੀ ਦਾ ਸਕ੍ਰੀਨ ਟੇਸਟ ਤੇ ਰਿਹਰਸਲ ਕੀਤੀ ਜਾ ਚੁੱਕੀ ਹੈ ਪਰ ਪ੍ਰਡੋਕਸ਼ਨ ਟੀਮ ਨੂੰ ਲੱਗਦਾ ਹੈ ਕਿ ਸ਼ੋਅ ਦੇ ਹੋਸਟ ਲਈ ਐਲੀ ਫਿੱਟ ਨਹੀਂ ਹੈ। ਇਸ ਲਈ ਉਨ੍ਹਾਂ ਨੇ ਸੁਨੀਲ ਗਰੋਵਰ ਨਾਲ ਰਿਪਲੇਸ ਕੀਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਸੁਨੀਲ ਗਰੋਵਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਸ ਨਾਲ ਡੇਟ 'ਤੇ ਗੱਲ ਹੋ ਰਹੀ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਸੁਨੀਲ ਹੀ ਇਹ ਸ਼ੋਅ ਹੋਸਟ ਕਰਨਗੇ। ਹਾਲਾਂਕਿ ਸੁਨੀਲ ਵਲੋਂ ਸ਼ੋਅ ਨੂੰ ਹੋਸਟ ਕਰਨ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।


   
ਆਖਿਰ ਕਿਉਂ ਵਿਆਹੁਤਾ, ਬੁੱਢੇ, ਜਵਾਨ ਲੋਕਾਂ ਨੇ ਕੰਗਣਾ ਨੂੰ ਇਹ ਗੰਦਾ ਕੰਮ ਕਰਨ ਲਈ ਸੀ ਕਿਹਾ!!
 
 

ਮੁੰਬਈ— ਬਾਲੀਵੁੱਡ ਦੀ 'ਕੁਈਨ' ਕੰਗਨਾ ਰਾਣਾਵਤ ਫਿਲਮਾਂ ਤੋਂ ਜ਼ਿਆਦਾ ਬੇਬਾਕ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ। ਭਾਵੇਂ ਹੀ ਐਕਟਿੰਗ ਦੇ ਜ਼ੋਰ 'ਤੇ ਅੱਜ ਉਹ ਇਕ ਚੰਗੇ ਮੁਕਾਮ 'ਤੇ ਹੋਵੇ, ਪਰ ਉਸਦੀ ਲਵ ਲਾਈਫ ਹਮੇਸ਼ਾ ਹੀ ਵਿਵਾਦਾਂ 'ਚ ਰਹੀ ਹੈ। ਗੱਲ ਭਾਵੇਂ ਆਦਿਤਿਆ ਪੰਚੋਲੀ ਦੀ ਹੋਵੇ, ਸ਼ੇਖਰ ਸੁਮਨ ਦੇ ਬੇਟੇ ਅਧਿਐਨ ਦੀ ਜਾਂ ਫਿਰ ਰਿਤਿਕ ਰੋਸ਼ਨ ਦੀ, ਕੰਗਨਾ ਨੂੰ ਇਨ੍ਹਾਂ ਰਿਸ਼ਤਿਆਂ ਕਾਰਨ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਹਾਲ ਹੀ ਵਿਚ ਮੁੰਡਿਆਂ ਤੋਂ ਮਿਲਣ ਵਾਲੇ ਕੁਮੈਂਟਸ 'ਤੇ ਜਦੋਂ ਕੰਗਨਾ ਨਾਲ ਗੱਲ ਕੀਤੀ ਗਈ ਤਾਂ ਉਸਦਾ ਜਵਾਬ ਕੁੱਝ ਇੰਝ ਸੀ, 'ਜਦੋਂ ਮੈਂ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਮੇਰੇ 'ਤੇ ਬਹੁਤ ਲੋਕਾਂ ਨੇ ਚਾਂਸ ਮਾਰਨ ਦੀ ਕੋਸ਼ਿਸ਼ ਕੀਤੀ। ਵਿਆਹੁਤਾ, ਕੁੰਵਾਰੇ, ਬੁੱਢੇ, ਜਵਾਨ ਹਰ ਦਰਜੇ ਦੇ ਲੋਕ ਮੇਰੇ ਨਾਲ ਸੰਬੰਧ ਬਣਾਉਣਾ ਚਾਹੁੰਦੇ ਸਨ, ਪਰ ਅਜਿਹਾ ਓਦੋਂ ਵੀ ਸੀ ਜਦੋਂ ਮੈਂ ਇਕ ਸਟੂਡੈਂਟ ਸੀ ਅਤੇ ਉਸ ਸਮੇਂ ਵੀ ਜਦੋਂ ਮੈਂ ਮਾਡਲਿੰਗ ਵਿਚ ਸੰਘਰਸ਼ ਕਰ ਰਹੀ ਸੀ। 
ਕੰਗਨਾ ਨੇ ਸਹਿ-ਕਲਾਕਾਰਾਂ ਨਾਲ ਰਿਲੇਸ਼ਨਸ਼ਿਪ ਬਾਰੇ ਵੀ ਗੱਲ ਕਰਦਿਆਂ ਕਿਹਾ ਕਿ ਜਦੋਂ ਕਿਸੇ ਮਰਦ ਨੂੰ ਨਕਾਰਿਆ ਜਾਂਦਾ ਹੈ ਤਾਂ ਉਸਦੇ ਮਨ ਵਿਚ ਤੁਹਾਡੇ ਪ੍ਰਤੀ ਕੜਵਾਹਟ ਪੈਦਾ ਹੋ ਜਾਂਦੀ ਹੈ, ਉਦੋਂ ਉਸ ਖਰਾਬ ਮਾਹੌਲ ਵਿਚ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਜਦੋਂ ਤੁਸੀਂ ਉਸਦੇ ਨਾਲ ਸਰੀਰਕ ਸੰਬੰਧ ਵਿਚ ਆ ਜਾਂਦੇ ਹੋ ਤਾਂ ਮੁਸ਼ਕਲਾਂ ਹੋਰ ਵਧ ਜਾਂਦੀਆਂ ਹਨ। ਮਰਦ-ਔਰਤ ਵਿਚਾਲੇ ਇਹ ਰਿਸ਼ਤਾ ਹਰ ਥਾਂ ਇਕੋ ਜਿਹਾ ਹੀ ਹੈ। ਉਸਨੇ ਕਿਹਾ ਕਿ ਮੈਂ ਸੰਘਰਸ਼ ਦੇ ਦਿਨਾਂ ਵਿਚ ਸਰੀਰਕ ਸ਼ੋਸ਼ਣ ਦੀ ਸ਼ਿਕਾਰ ਹੋ ਚੁੱਕੀ ਹਾਂ। ਉਸ ਆਦਮੀ ਨੇ ਮੇਰੇ 'ਤੇ ਖੁਦ ਨੂੰ ਥੋਪਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਇਹ ਪ੍ਰੋਫੈਸ਼ਨਲ ਲਾਈਫ ਦਾ ਹਿੱਸਾ ਨਹੀਂ ਸੀ।


   
MOVIE REVIEW: ਮਰਦਾਂ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਜ਼ਾਹਰ ਕਰਦੀ ਹੈ 'ਸ਼ੁੱਭ ਮੰਗਲ ਸਾਵਧਾਨ'
 
 

ਮੁੰਬਈ— ਸਾਲ 2013 'ਚ ਤਮਿਲ ਫਿਲਮ 'ਕਲਿਆਣ ਸਮਯਾਲ ਸਾਧਮ' ਬਣੀ ਸੀ, ਜਿਸ ਦੀ ਕਾਫੀ ਸਲਾਘਾ ਕੀਤੀ, ਜਿਸ ਦੇ ਠੀਕ 4 ਸਾਲ ਬਾਅਦ ਨਿਰਦੇਸ਼ਕ ਆਰ ਪ੍ਰਸਤਰਾ ਨੇ ਪ੍ਰੋਡਿਊਸਰ ਆਨੰਦ ਐੱਲ ਰਾਏ ਅਤੇ ਇਰੋਸ ਇੰਟਰਨੈਸ਼ਨਲ ਨਾਲ ਮਿਲ ਕੇ ਫਿਲਮ ਦਾ ਹਿੰਦੀ ਰੀਮੇਕ 'ਸ਼ੁੱਭ ਮੰਗਲ ਸਾਵਧਾਨ' ਦੇ ਰੂਪ 'ਚ ਬਣਾਇਆ ਹੈ। ਕਹਾਣੀ ਮਰਦਾਂ ਨਾਲ ਸੰਬੰਧਿਤ ਇਕ ਅਹਿਮ ਸਮੱਸਿਆ ਵੱਲ ਇਸ਼ਾਰਾ ਕਰਦੀ ਹੈ ਪਰ ਫਿਲਮ 'ਚ ਹੋਰ ਵੀ ਕਈ ਅਹਿਮ ਮੁੱਦੇ ਚੁੱਕੇ ਗਏ ਹਨ। ਇਸ ਫਿਲਮ 'ਚ ਤੁਹਾਨੂੰ ਇਕ ਨਾਨ ਹੌਟ ਕੂਲ ਜੋੜਾ ਦੇਖਣ ਨੂੰ ਮਿਲੇਗਾ। ਫਿਲਮ 'ਚ ਆਯੂਸ਼ਮਾਨ ਖੁਰਾਨਾ ਬਣੇ ਹਨ, 'ਮੁਦਿਤ' ਅਤੇ ਭੂਮੀ ਪੇਡਨੇਕਰ ਬਣੀ ਹੈ 'ਸੁਗੰਧਾ'। 
ਫਿਲਮ ਦੀ ਕਹਾਣੀ ਦੋਹਾਂ ਕਿਰਦਾਰਾਂ ਦੇ ਅੱਗੇ-ਪਿੱਛੇ ਘੁੰਮਦੀ ਹੈ। ਕਹਾਣੀ ਇਕ ਅਜਿਹੇ ਜੋੜੇ ਦੀ ਕਹਾਣੀ ਹੈ , ਜੋ ਇਕ ਦੂਜੇ ਨਾਲ ਬੇਹੱਦ ਪਿਆਰ ਕਰਦੇ ਹਨ। ਬੇਹੱਦ ਮੁਸ਼ਕਿਲ ਨਾਲ ਮਿਲਦੇ ਹਨ। ਫਿਲਮ 'ਚ ਮੁਦਿਤ ਬਣੇ ਆਯੂਸ਼ਮਾਨ ਖੁਰਾਨਾ ਸੁਗੰਧ ਭਾਵ ਭੂਮੀ ਨੂੰ ਹਰ ਰੋਜ਼ ਤਾੜਦੇ ਹਨ। ਉੱਥੇ ਮੁਦਿਤ ਸੁਗੰਧਾ ਨੂੰ ਕੁਝ ਵੀ ਕਹਿਣ ਜਾਂ ਉਸ ਦੇ ਸਾਹਮਣੇ ਆਉਣ ਤੋਂ ਡਰਦਾ ਹੈ। ਸੁਗੰਧਾ ਮੁਦਿਤਾ ਨੂੰ ਨੋਟਿਸ ਕਰਦੀ ਹੈ ਅਤੇ ਪਸੰਦ ਵੀ ਕਰਦੀ ਹੈ ਪਰ ਰੋਜ਼ ਦੀ ਲੁਕਾ-ਛੁੱਪੀ ਤੋਂ ਤੰਗ ਆ ਜਾਂਦੀ ਹੈ। ਇਕ ਦਿਨ ਉਹ ਮੁਦਿਤ ਨੂੰ ਫੋਨ ਕਰ ਕੇ ਕਹਿੰਦੀ ਹੈ ਕਿ ''ਕੀ ਤੁਸੀਂ ਫੱਟੂ ਹੋ''। ਇਸ ਤੋਂ ਬਾਅਦ ਦੋਹਾਂ 'ਚ ਗੱਲਬਾਦ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਦੋਵੇਂ ਇਕ ਦੂਜੇ ਨੂੰ ਪਿਆਰ ਕਰਨ ਲੱਗਦੇ ਹਨ। ਹੁਣ ਘਰ ਵਾਲਿਆਂ ਨੂੰ ਵੀ ਵਿਆਹ ਲਈ ਰਾਜ਼ੀ ਕੀਤਾ ਜਾਂਦਾ ਹੈ ਪਰ ਸਮੱਸਿਆ ਉਸ ਸਮੇਂ ਆਉਂਦੀ ਹੈ ਜਦੋਂ ਇਹ ਜੋੜਾ ਵਿਆਹ ਦੇ ਬੰਧਨ 'ਚ ਬੱਝਣ ਤੋਂ ਪਹਿਲਾਂ ਕੁਝ ਸਮੇਂ ਪਹਿਲਾਂ ਇਕ-ਦੂਜੇ ਦੇ ਬਹੁਤ ਕਰੀਬ ਆ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਇਸ ਦੌਰਾਨ ਸੁਗੰਧਾ ਅਤੇ ਮੁਦਿਤ ਦੋਹਾਂ ਨੂੰ ਪਤਾ ਚੱਲਦਾ ਹੈ ਕਿ ਮੁਦਿਤ ਨੂੰ ਸੈਕਸ ਸੰਬੰਧੀ ਮੁਸ਼ਕਿਲ ਹੈ। ਇਹ ਮੁਸ਼ਕਿਲ ਉਨ੍ਹਾਂ ਨੂੰ ਸੰਬੰਧ ਬਣਾਉਣ ਸਮੇਂ ਆਉਂਦੀ ਹੈ। ਇਸ ਬਾਰੇ 'ਚ ਲੜਕੀ ਦੇ ਘਰ ਵਾਲਿਆਂ ਨੂੰ ਵੀ ਪਤਾ ਚੱਲ ਜਾਂਦਾ ਹੈ। ਇਸ ਤੋਂ ਬਾਅਦ ਕੀ ਹੁੰਦਾ ਹੈ, ਜਾਣਨ ਲਈ ਥੀਏਟਰ 'ਤੇ ਪਿਕਚਰ ਦੇਖਣਾ ਜ਼ਰੂਰੀ ਹੈ। ਹਾਲ ਹੀ 'ਚ ਭੂਮੀ ਪੇਡਨੇਕਰ ਦੀ ਫਿਲਮ 'ਟਾਇਲੇਟ ਏਕ ਪ੍ਰੇਮ ਕਥਾ' ਰਿਲੀਜ਼ ਹੋਈ। ਫਿਲਮ 'ਚ ਭੂਮੀ ਅਕਸ਼ੇ ਕੁਮਾਰ ਦੇ ਨਾਲ ਨਜ਼ਰ ਆਈ ਸੀ।


   
ਇਵੈਂਟ 'ਚ ਦਿਖਿਆ ਮਲਾਇਕਾ ਦਾ ਬੋਲਡ ਅੰਦਾਜ਼, ਸ਼ਿਲਪਾ-ਅਨੁਸ਼ਕਾ ਵੀ ਆਈਆਂ ਨਜ਼ਰ
 
 

ਮੁੰਬਈ— ਬੀਤੇ ਦਿਨੀਂ ਬਾਲੀਵੁੱਡ ਸਿਤਾਰੇ ਵੱਖ-ਵੱਖ ਥਾਵਾਂ 'ਤੇ ਕੈਮਰੇ 'ਚ ਕੈਦ ਹੋਏ। ਕੁਝ ਸਿਤਾਰੇ ਏਅਰਪੋਰਟ 'ਤੇ ਨਜ਼ਰ ਆਏ, ਉਥੇ ਮਲਾਇਕਾ ਅਰੋੜਾ, ਸ਼ਿਲਪਾ ਸ਼ੈੱਟੀ, ਦੀਆ ਮਿਰਜ਼ਾ, ਸੰਜੇ ਦੱਤ ਤੇ ਮਾਨਿਅਤਾ ਦੱਤ ਸਮੇਤ ਹੋਰ ਸਿਤਾਰੇ ਵੀ ਵੱਖ-ਵੱਖ ਥਾਵਾਂ 'ਤੇ ਦੇਖੇ ਗਏ।
ਮਲਾਇਕਾ ਅਰੋੜਾ ਦੋ ਥਾਵਾਂ 'ਤੇ ਦੇਖੀ ਗਈ। ਉਹ ਵੀਰਵਾਰ ਨੂੰ ਸੈਲੂਨ ਦੇ ਬਾਹਰ ਨਜ਼ਰ ਆਈ, ਉਥੇ ਇਕ ਲਾਂਚ ਇਵੈਂਟ 'ਚ ਵੀ ਉਸ ਨੂੰ ਦੇਖਿਆ ਗਿਆ। ਦੋਵਾਂ ਹੀ ਮੌਕਿਆਂ 'ਤੇ ਉਸ ਨੇ ਸਫੈਦ ਡਰੈੱਸ ਪਹਿਨ ਰੱਖੀ ਸੀ। ਸੈਲੂਨ ਦੇ ਬਾਹਰ ਉਹ ਸਫੈਦ ਰੰਗ ਦੀ ਆਫ ਸ਼ੋਲਡਰ ਡਰੈੱਸ 'ਚ ਦੇਖੀ ਗਈ।
ਉਸ ਦੇ ਵਾਲ ਖੁੱਲ੍ਹੇ ਸਨ ਤੇ ਉਸ ਨੇ ਐਨਕਾਂ ਲਗਾ ਰੱਖੀਆਂ ਸਨ। ਸੈਲੂਨ ਤੋਂ ਬਾਹਰ ਨਿਕਲਦੇ ਸਮੇਂ ਫੋਟੋਗ੍ਰਾਫਰਾਂ ਨੇ ਉਸ ਦੀਆਂ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਉਥੇ ਉਹ ਇਕ ਲਾਂਚ ਇਵੈਂਟ 'ਚ ਵਨ-ਪੀਸ ਡਰੈੱਸ 'ਚ ਗਾਰਜੀਅਸ ਲੁੱਕ 'ਚ ਦਿਖੀ।
ਸ਼ਿਲਪਾ ਸ਼ੈੱਟੀ ਬੇਟੇ ਵਿਆਨ ਨਾਲ ਜੁਹੂ ਦੇ ਇਕ ਸੈਲੂਨ ਦੇ ਬਾਹਰ ਦੇਖੀ ਗਈ। ਉਸ ਨੇ ਪ੍ਰਿੰਟਿਡ ਡਰੈੱਸ ਪਹਿਨ ਰੱਖੀ ਸੀ। ਸੰਜੇ ਦੱਤ ਪਤਨੀ ਤੇ ਬੱਚਿਆਂ ਨਾਲ ਮੁੰਬਈ ਦੇ ਯੌਚਾ ਰੈਸਟੋਰੈਂਟ ਦੇ ਬਾਹਰ ਦੇਖੇ ਗਏ। ਇਸੇ ਤਰ੍ਹਾਂ ਕੰਗਨਾ ਰਣੌਤ, ਤਾਪਸੀ ਪਨੂੰ, ਵਰੁਣ ਧਵਨ, ਅਨੁਸ਼ਕਾ ਸ਼ਰਮਾ, ਕਿਆਰਾ ਆਡਵਾਣੀ, ਆਯੁਸ਼ਮਾਨ ਖੁਰਾਣਾ ਸਮੇਤ ਕਈ ਸਿਤਾਰੇ ਏਅਰਪੋਰਟ 'ਤੇ ਸਪਾਟ ਹੋਏ।​​​​​​​​​​​​​​


   
ਗੰਭੀਰ ਦੋਸ਼ਾਂ ਕਾਰਨ ਅਬੂ ਸਲੇਮ ਦੀ ਪ੍ਰੇਮਿਕਾ ਨੂੰ ਜਾਣਾ ਪਿਆ ਸੀ ਜੇਲ, ਜੇਲਰ ਬਣਾਉਣਾ ਚਾਹੁੰਦੀ ਸੀ ਗੰਦੀ ਹਰਕਤ ਦਾ ਸ਼ਿਕਾਰ
 
 

ਮੁੰਬਈ— ਸਾਲ 1993 ਦੇ ਮੁੰਬਈ ਬੰਬ ਧਮਾਕੇ 'ਚ ਡਾਨ ਅਬੂ ਸਲੇਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਬੂ ਸਲੇਮ ਨੂੰ ਹਥਿਆਰ ਸਪਲਾਈ ਕਰਨ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ ਸੀ। ਅਬੂ 'ਤੇ 2 ਲੱਖ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਦੱਸ ਦਈਏ ਕਿ ਅਬੂ ਸਲੇਮ ਦੀ ਪ੍ਰੇਮਿਕਾ ਰਹਿ ਚੁੱਕੀ ਅਦਾਕਾਰਾ ਮੋਨਿਕਾ ਬੇਦੀ ਹੁਣ ਟੀ. ਵੀ. 'ਤੇ ਵਾਪਸੀ ਕਰ ਰਹੀ ਹੈ।

ਟੀ. ਵੀ. 'ਤੇ 'ਸਰਸਵਤੀਚੰਦਰ', 'ਬੰਧਨ' ਵਰਗੇ ਸ਼ੋਅਜ਼ 'ਚ ਕੰਮ ਕਰ ਚੁੱਕੀ ਮੋਨਿਕਾ ਹੁਣ ਲਾਈਫ ਓਕੇ ਦੇ ਨਵੇਂ ਸ਼ੋਅ 'ਮਾਸੂਮ' 'ਚ ਨਜ਼ਰ ਆਵੇਗੀ। ਮੋਨਿਕਾ ਬੇਦੀ ਨੂੰ ਉਸ ਦੇ ਕਰੀਅਰ ਤੋਂ ਜ਼ਿਆਦਾ ਲੋਕ ਕੰਟਰੋਵਰਸ਼ੀਅਲ ਜ਼ਿੰਦਗੀ ਲਈ ਜਾਣਦੇ ਹਨ। ਫਰਜੀ ਪਾਸਪੋਰਟ ਮਾਮਲੇ 'ਚ ਮੋਨਿਕਾ ਭੋਪਾਲ ਦੀ ਆਈ, ਐੱਸ. ਓ. ਜੇਲ 'ਚ ਰਹਿ ਚੁੱਕੀ ਹੈ। ਇਥੇ ਉਸ ਦੇ ਬਾਥਰੂਮ 'ਚ ਸੀ. ਸੀ. ਟੀ. ਵੀ. ਕੈਮਰਾ ਲਾਉਣ ਦੀ ਗੱਲ ਵੀ ਸਾਹਮਣੇ ਆਈ ਸੀ।


ਪੁਲਸ ਅਧਿਕਾਰੀ ਹੋਟਲ ਤੋਂ ਲਿਆਉਂਦਾ ਸੀ ਮੋਨਿਕਾ ਲਈ ਖਾਣਾ
ਸਾਲ 2005 'ਚ ਜਦੋਂ ਮੋਨਿਕਾ ਬੇਦੀ ਭੋਪਾਲ ਦੀ ਜੇਲ 'ਚ ਬੰਦ ਸੀ ਤਾਂ ਐੱਮ. ਪੀ. ਪੁਲਸ ਦੇ ਕਈ ਅਧਿਕਾਰੀਆਂ ਨੇ ਆਪਣੀ ਡਿਊਟੀ ਉਸ ਦੀ ਜੇਲ ਦੇ ਕੋਲ ਲਗਵਾ ਲਈ ਸੀ। ਇੰਨਾ ਹੀ ਨਹੀਂ, ਸਗੋਂ ਕਿਹਾ ਜਾਂਦਾ ਹੈ ਕਿ ਹਰ ਇਕ ਦਿਨ ਇਕ ਪੁਲਸ ਅਧਿਕਾਰੀ ਮੋਨਿਕਾ ਲਈ ਭੋਪਾਲ ਦੇ ਇਕ ਥ੍ਰੀ ਸਟਾਰ ਹੋਟਲ ਤੋਂ ਉਸ ਦੀ ਪਸੰਦ ਦਾ ਖਾਣਾ ਲੈ ਕੇ ਆਉਂਦਾ ਸੀ ਤੇ ਇਕੱਠੇ ਬੈਠ ਕੇ ਖਾਂਦੇ ਸਨ।


   
ਆਮਿਰ ਖਾਨ ਦੀ 'ਸੀਕ੍ਰੇਟ ਸੁਪਰਸਟਾਰ' ਨੇ ਪੰਜਾਬ ਦੀ ਕੁੜੀਆਂ ਨੂੰ ਕੀਤਾ ਪ੍ਰੇਰਿਤ
 
 

ਮੁੰਬਈ— ਭਾਰਤ 'ਚ ਸਭ ਤੋਂ ਸਫਲ ਪ੍ਰੋਡਕਸ਼ਨ ਹਾਊਸ 'ਚੋਂ ਇੱਕ ਆਮਿਰ ਖਾਨ ਪ੍ਰੋਡਕਸ਼ਨ ਦੀ ਫਿਲਮ 'ਸੀਕ੍ਰੇਟ ਸੁਪਰਸਟਾਰ' ਜਲਦ ਹੀ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਉਣ ਲਈ ਤਿਆਰ ਹੈ। ਇਸ ਫਿਲਮ 'ਚ ਜ਼ਾਇਰਾ ਵਸੀਮ 'ਇੰਸੀਆ' ਨਾਂ ਦੀ ਲੜਕੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ, ਜੋ ਇੱਕ ਗਾਇਕ ਬਨਣ ਦੇ ਸੁਪਨੇ ਨੂੰ ਆਪਣੇ ਅੰਦਰ ਸੰਜੋਅ ਕੇ ਬੈਠੀ ਹੈ।
'ਸੀਕ੍ਰੇਟ ਸੁਪਰਸਟਾਰ' ਇਕ ਅਜਿਹੀ ਲੜਕੀ ਦੀ ਕਹਾਣੀ ਹੈ, ਜੋ ਗਾਇਕ ਬਨਣ ਦਾ ਵੱਡਾ ਸੁਪਨਾ ਦੇਖਦੀ ਹੈ ਪਰ ਆਪਣੇ ਪਰਿਵਾਰ ਦੇ ਦਬਾਅ ਅੰਦਰ ਦੱਬੀ ਹੋਈ ਹੈ। ਇਸ ਲਈ ਉਹ ਚੋਰੀ-ਛਿਪੇ ਯੂਟਿਊਬ 'ਤੇ ਰਹਿਣ ਵਾਲੇ ਆਪਣੇ ਪ੍ਰਸ਼ੰਸ਼ਕਾਂ ਤੱਕ ਪੁੱਜਣ ਦਾ ਫੈਸਲਾ ਕਰਦੀ ਹੈ। ਜ਼ਾਇਰਾ ਵਸੀਮ ਉਰਫ ਇੰਸੀਆ ਨੇ ਆਪਣੇ ਇਸ ਕਿਰਦਾਰ ਨਾਲ ਪੰਜਾਬ ਦੀ ਹਰ ਲੜਕੀ ਨੂੰ ਪ੍ਰੇਰਿਤ ਕਰਦੀ ਹੈ ਅਤੇ ਜੋ ਕੁੜੀਆਂ ਗਾਇਕੀ ਲਈ ਦਿਲਚਸਪੀ ਰੱਖਦੀਆਂ ਹਨ, ਹੁਣ ਉਹ ਇੰਸੀਆ ਨੂੰ ਆਪਣਾ ਆਦਰਸ਼ ਮੰਨਣ ਲੱਗ ਗਈਆਂ ਹਨ।
'ਜੀ ਸਟੂਡੀਓਜ਼' ਨੇ ਆਮਿਰ ਖਾਨ ਦੇ ਪ੍ਰੋਡਕਸ਼ਨ ਨਾਲ 'ਸੀਕ੍ਰੇਟ ਸੁਪਰਸਟਾਰ' ਫਿਲਮ ਨੂੰ ਪੇਸ਼ ਕੀਤਾ ਹੈ। ਇਸ ਫਿਲਮ ਨੂੰ ਅਦਵੈਤ ਚੰਦਨ ਵਲੋਂ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਇਹ ਫਿਲਮ 19 ਅਕਤੂਬਰ 2017 ਨੂੰ ਰਿਲੀਜ਼ ਹੋਣ ਵਾਲੀ ਹੈ।


   
'ਪਦਮਾਵਤੀ' 'ਚ ਦੇਖੋ ਦੀਪਿਕਾ ਦਾ ਦਿਲਕਸ਼ ਅੰਦਾਜ਼, ਦਸੰਬਰ 'ਚ ਹੋਵੇਗੀ ਰਿਲੀਜ਼
 
 

ਮੁੰਬਈ— ਆਖਿਰ ਤਮਾਮ ਮੁਸ਼ਕਿਲਾਂ ਤੋਂ ਬਾਅਦ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤੀ' ਦਾ ਫਰਸਟ ਲੁੱਕ ਰਿਲੀਜ਼ ਕਰ ਦਿੱਤਾ ਗਿਆ ਹੈ। ਫਰਸਟ ਲੁਕ ਤੋਂ ਇਹ ਵੀ ਸਾਫ ਹੋ ਗਿਆ ਹੈ ਕਿ ਫਿਲਮ 1 ਦਸੰਬਰ 2017 ਨੂੰ ਰਿਲੀਜ਼ ਹੋਵੇਗੀ। ਬੁੱਧਵਾਰ ਨੂੰ ਰਣਵੀਰ ਸਿੰਘ ਨੇ ਟਵੀਟ ਕਰ ਜਾਣਕਾਰੀ ਦਿੱਤੀ ਸੀ ਕਿ, 'ਪਦਮਾਵਤੀ' ਦਾ ਪੋਸਟਰ ਵੀਰਵਾਰ ਨੂੰ ਰਿਲੀਜ਼ ਹੋ ਸਕਦਾ ਹੈ। ਫਿਲਮ ਦੀ ਕਹਾਣੀ ਰਾਣੀ ਪਦਮਾਵਤੀ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਫਿਲਮ 'ਚ ਦੀਪਿਕਾ ਪਾਦੂਕੋਣ ਰਾਣੀ ਪਦਮਾਵਤੀ ਦੀ ਭੂਮਿਕਾ 'ਚ ਹੈ ਤੇ ਸ਼ਾਹਿਦ ਕਪੂਰ ਫਿਲਮ 'ਚ ਦੀਪਿਕਾ ਦੇ ਪਤੀ ਯਾਨੀ ਰਾਵਲ ਰਤਨ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ 'ਚ ਰਣਵੀਰ ਸਿੰਘ ਅਲਾਊਦੀਨ ਖਿਲਜੀ ਦੇ ਕਿਰਦਾਰ 'ਚ ਹਨ। ਅਜਿਹਾ ਪਹਿਲੀ ਵਾਰ ਹੈ, ਜਦੋਂ ਰਣਵੀਰ ਨੈਗੇਟਿਵ ਕਿਰਦਾਰ 'ਚ ਨਜ਼ਰ ਆਉਣਗੇ।


   
ਜਨਮਦਿਨ ਦੇ ਦਿਨ ਮੋਹਿਤ ਨੂੰ ਛੱਡ ਮੌਨੀ ਰਾਏ ਨੇ ਜੇਲ 'ਚ ਕੈਦ ਆਪਣੀ ਇਸ ਦੌਸਤ ਨੂੰ ਕੀਤਾ ਯਾਦ
 
 

ਮੁੰਬਈ — ਅੱਜ ਟੀ. ਵੀ. ਦੀ ਸਭ ਤੋਂ ਹੌਟ ਹੀਰੋਇਨ ਅਤੇ ਜਲਦ ਵੱਡੇ ਪਰਦੇ 'ਤੇ ਅਕਸ਼ੇ ਕੁਮਾਰ ਦੀ ਫਿਲਮ 'ਗੋਲਡ' ਨਾਲ ਡੈਬਿਊ ਕਰਨ ਵਾਲੀ ਮੌਨੀ ਰਾਏ ਦਾ ਜਨਮਦਿਨ ਹੈ। ਆਪਣੇ ਜਨਮਦਿਨ ਨੂੰ ਸੈਲੀਬ੍ਰੇਟ ਕਰਨ ਮੌਨੀ ਗੋਆ ਪੁੱਜੀ ਹੋਈ ਹੈ ਪਰ ਗੋਆ ਦੀ ਖੂਬਸੂਰਤ ਵਾਦੀਆਂ 'ਚ ਵੀ ਉਨ੍ਹਾਂ ਦਾ ਮਨ ਨਹੀਂ ਲੱਗ ਰਿਹਾ ਹੈ। ਅਸਲ 'ਚ ਮੌਨੀ ਆਪਣੀ ਸਭ ਤੋਂ ਖਾਸ ਦੋਸਤ ਨੂੰ ਮਿਸ ਕਰ ਰਹੀ ਹੈ। ਇਹ ਦੋਸਤ ਕੋਈ ਹੋਰ ਨਹੀਂ ਬਲਕਿ ਸੈਲੀਬ੍ਰਿਟੀ ਡਰਮਾਟਾਲਿਜਸਟ (ਚਮੜੀ ਦੀ ਡਾਕਟਰ) ਅਤੇ 'ਕਸਮ ਤੇਰੇ ਪਿਆਰ' ਫੇਮ ਐਕਟਰ ਅਮਿਤ ਟੰਡਨ ਦੀ ਪਤਨੀ ਰੂਬੀ ਹੈ, ਜੋ ਅੱਜ-ਕਲ ਦੁਬਈ ਦੀ ਜੇਲ 'ਚ ਕੈਦ ਹੈ।


   
ਵਰੁਣ ਦੀ ਕਮਾਲ ਦੀ ਅਦਾਕਾਰੀ ਨੇ ਫਿਲਮ 'ਚ ਲਾਏ ਚਾਰ ਚੰਨ
 
 

ਮਸ਼ਹੂਰ ਡਾਇਰੈਕਟਰ ਡੈਵਿਡ ਧਵਨ ਦੀ ਫਿਲਮ 'ਜੁੜਵਾ 2' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਵਰੁਣ ਧਵਨ ਪ੍ਰੇਮ ਅਤੇ ਰਾਜਾ ਦੇ ਡਬਲ ਕਿਰਦਾਰ 'ਚ ਦਿਖਾਈ ਦੇ ਰਿਹਾ ਹੈ। ਇਸ ਫਿਲਮ 'ਚ ਤਾਪਸੀ ਪੰਨੂ ਅਤੇ ਜੈਕਲੀਨ ਫਰਨਾਂਡੀਜ਼ ਡਬਲ ਵਰੁਣ ਨਾਲ ਇਸ਼ਕ ਫਰਮਾਉਂਦੀਆਂ ਨਜ਼ਰ ਆਉਂਦੀਆਂ ਹਨ।
ਕਹਾਣੀ ਇਕ ਸਮਗਲਰ ਚਾਰਲਸ (ਜਾਕਿਰ) ਤੋਂ ਸ਼ੁਰੂ ਹੁੰਦੀ ਹੈ, ਜੋ ਇਕ ਅਮੀਰ ਬਿਜ਼ਨੈੱਸਮੈਨ ਮਲਹੋਤਰਾ (ਸਚਿਨ ਖੇਡਕਰ) ਦੇ ਹੀਰੋ ਨਾਲ ਭਰੇ ਬੈਂਗ ਪਿੱਛੇ ਖੜ੍ਹਾ ਹੈ। ਸਮਗਲਰ, ਮਲਹੋਤਰਾ ਦੇ ਨਵਜਾਤ 'ਜੁੜਵਾ ਬੱਚਿਆਂ' 'ਚੋਂ ਇਕ ਬੇਟੇ ਨੂੰ ਲੈ ਕੇ ਗਾਇਬ ਹੋ ਜਾਂਦਾ ਹੈ। ਇਹ ਬੱਚਾ ਮੁੰਬਈ ਦੇ ਰੇਲਵੇ ਟਰੈਕ 'ਤੇ ਮਿਲਦਾ ਹੈ, ਜਿਸ ਦਾ ਪਾਲਣ-ਪੋਸ਼ਣ ਇਕ ਮਹਿਲਾ (ਕਾਸ਼ੀ) ਕਰਦੀ ਹੈ। ਇਸ ਦਾ ਨਾਂ ਰਾਜਾ (ਲਰੁਣ ਧਵਨ) ਹੈ। ਉਸ ਦਾ ਦੋਸਤ ਨੰਦੂ (ਰਾਜਪਾਲ ਯਾਦਵ) ਹੈ। ਰਾਜਾ ਦਾ ਜੁੜਵਾ ਭਰਾ ਪ੍ਰੇਮ (ਵਰੁਣ ਧਵਨ) ਲੰਡਨ 'ਚ ਆਪਣੇ ਮਾਤਾ-ਪਿਚਾ ਨਾਲ ਰਹਿੰਦਾ ਹੈ। ਉਹ ਪੂਰੀ ਤਰ੍ਹਾਂ ਜੇਂਟਲਮੈਨ ਹੈ। ਜਦੋਂਕਿ ਮੁੰਬਈ ਦੀਆਂ ਗਲੀਆਂ 'ਚ ਵੱਡਾ ਹੋਣ ਵਾਲਾ ਰਾਜਾ ਟਿਪੀਕਲ ਟਪੋਰੀ ਸਟਾਈਲ 'ਚ ਮਿਲਦਾ ਹੈ। ਪਹਿਲੀ ਵਾਲੀ 'ਜੁੜਵਾ' 'ਚ ਵੀ ਅਜਿਹਾ ਹੀ ਦੇਖਣਾ ਨੂੰ ਮਿਲਿਆ ਸੀ। ਕਹਾਣੀ 'ਚ ਮੋੜ ਉਸ ਸਮੇਂ ਆਉਂਦਾ ਹੈ ਜਦੋਂ ਕਿਸੇ ਤਰੀਕੇ ਨਾਲ ਪੱਪੂ ਪਾਸਪੋਰਟ (ਜਾਨੀ ਲੀਵਰ) ਦੀ ਵਜ੍ਹਾ ਕਾਰਨ ਰਾਜਾ ਲੰਡਨ 'ਚ ਜਾਂਦਾ ਹੈ। ਪ੍ਰੇਮ-ਰਾਜਾ ਦਾ ਮਿਲਣ ਹੁੰਦਾ ਹੈ, ਕਹਾਣੀ 'ਚ ਕੀ-ਕੀ ਟਵਿਸਟ ਤੇ ਟਰਨਸ ਆਉਂਦੇ ਹਨ ਇਹ ਜਾਣਨ ਲਈ ਤੁਹਾਨੂੰ ਸਿਨੇਮਾਘਰਾਂ 'ਚ ਫਿਲਮ ਦੇਖਮੀ ਪਵੇਗੀ।
ਕਮਜ਼ੋਰ ਕੜੀਆਂ
ਫਿਲਮ ਦੀ ਕਹਾਣੀ ਪਹਿਲੀ ਵਾਲੀ 'ਜੁੜਵਾ' ਦੀ ਯਾਦ ਦਿਵਾਉਂਦੀ ਹੈ ਪਰ ਜਿੰਨਾ ਮਜਾ ਸਲਮਾਨ ਖਾਨ ਦੀ ਫਿਲਮ 'ਚ ਆਇਆ ਸੀ ਉਸੇ ਤਰ੍ਹਾਂ ਦਾ ਮਜਾ ਵਰੁਣ ਦੀ ਫਿਲਮ 'ਚ ਦੇਖਣ ਨੂੰ ਨਹੀਂ ਮਿਲਿਆ। ਫਿਲਮ 'ਚ ਬੇਹੱਦ ਹੀ ਘਿਸੇ-ਪਿਟੇ ਜੋਕਸ ਹਨ ਤੇ ਬਿਨਾ ਲੋਜਿਕ ਵਾਲੇ ਸੀਨ ਹਨ। ਇਸ ਵਜ੍ਹਾ ਕਾਪਨ ਫਿਲਮ ਦੇਖਣ ਦੇ ਬਾਵਜੂਦ ਚਿਹਰਿਆਂ 'ਤੇ ਹਾਸਾ ਨਹੀਂ ਆਉਂਦਾ।
ਇਸ ਵਜ੍ਹਾ ਕਾਰਨ ਦੇਖ ਸਕਦੇ ਹੋ ਫਿਲਮ
ਵਰੁਣ ਧਵਨ ਨੇ ਦੋਹਾਂ ਕਿਰਦਾਰਾਂ 'ਤੇ ਵਧੀਆ ਕੰਮ ਕੀਤਾ ਹੈ ਤੇ ਪ੍ਰੇਮ ਦੇ ਨਾਲ-ਨਾਲ ਰਾਜਾ ਦੇ ਕਿਰਦਾਰ ਨੂੰ ਸਹਿਜ ਤਰੀਕੇ ਨਾਲ ਨਿਭਾਇਆ ਹੈ। ਜੈਕਲੀਨ ਫਰਨਾਡਿਜ਼ ਤੇ ਤਾਪਸੀ ਪਨੂੰ ਨੂੰ ਫਿਲਮ 'ਚ ਗਲੈਮਰਸ ਅਵਤਾਰ 'ਚ ਦਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ 'ਚ ਦੋਹਾਂ ਨੇ ਵਧੀਆਂ ਢੰਗ ਨਾਲ ਕੰਮ ਕੀਤਾ ਹੈ।
ਬਾਕਸ ਆਫਿਸ
ਫਿਲਮ ਦਾ ਬਜਟ 75 ਕਰੋੜ ਦੱਸਿਆ ਜਾ ਰਿਹਾ ਹੈ, ਜਿਸ 'ਚ 60 ਕਰੋੜ ਪ੍ਰੋਡਕਸ਼ਨ ਕਾਸਟ ਹੈ ਤੇ 15 ਕਰੋੜ ਫਿਲਮ ਦੀ ਪਬਲੀਸਿਟੀ 'ਤੇ ਖਰਚ ਹੋਏ ਹਨ। ਫਿਲਮ ਨੂੰ 3000 ਤੋਂ ਜ਼ਿਆਦਾ ਸਕ੍ਰੀਨਸ 'ਤੇ ਰਿਲੀਜ਼ ਕੀਤਾ ਗਿਆ ਹੈ। ਦੇਖਣਾ ਖਾਸ ਦਿਲਚਸਪ ਹੋਵੇਗਾ ਕਿ ਇਹ ਫਿਲਮ 100 ਕਰੋੜ ਦਾ ਆਂਕੜਾ ਪੂਰਾ ਕਰ ਸਕੇਗੀ ਜਾ ਨਹੀਂ।


   
ਰਿਲੀਜ਼ ਤੋਂ ਪਹਿਲਾਂ ਹੀ 'ਗੋਲਮਾਲ ਅਗੇਨ' ਨੇ ਤੋੜਿਆ ਸ਼ਾਹਰੁਖ ਦੀ 'ਰਈਸ' ਦਾ ਰਿਕਾਰਡ
 
 

ਅਜੇ ਦੇਵਗਨ ਸਟਾਰਰ ਫਿਲਮ 'ਗੋਲਮਾਲ ਅਗੇਨ' ਅੱਜ ਯਾਨੀ ਸ਼ੁਕਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜਨ ਲਈ ਤਿਆਰ ਹੈ। ਫਿਲਮ ਨੇ ਇਕ ਰਿਕਾਰਡ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਬਣਾ ਲਿਆ ਸੀ। 'ਗੋਲਮਾਲ ਅਗੇਨ' ਨੇ ਪਹਿਲੇ ਦਿਨ 80 ਪ੍ਰਤੀਸ਼ਤ ਸੀਟਾਂ ਦੀ ਬੁਕਿੰਗ ਹਾਸਲ ਕਰ ਲਈ ਹੈ। ਇਹ ਇਸ ਸਾਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਫਰਸਟ ਡੇ ਆਕਿਊਪੇਸੀ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਜਨਵਰੀ 'ਚ ਰਿਲੀਜ਼ ਹੋਈ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਦੇ ਨਾਂ ਸੀ। 'ਰਈਸ' ਨੇ ਪਹਿਲੇ ਦਿਨ 65 ਪ੍ਰਤੀਸ਼ਤ ਬੁਕਿੰਗ ਕੀਤੀ ਸੀ। ਇਹ ਦੋਵੇਂ ਫਿਲਮਾਂ ਹੀ ਕਾਫੀ ਲੰਬੇ ਸਮੇਂ ਦੇ ਬਾਅਦ ਰਿਲੀਜ਼ ਹੋਈਆਂ ਹਨ।
ਦੱਸਣਯੋਗ ਹੈ ਕਿ ਹੋਰ ਫਿਲਮਾਂ ਦੀ ਗੱਲ ਕਰੀਏ ਤਾਂ ਪਹਿਲੇ ਦਿਨ 'ਜਬ ਹੈਰੀ ਮੈੱਟ ਸੇਜਲ' ਦੀ 60 ਪ੍ਰਤੀਸ਼ਤ, 'ਜੁੜਵਾ 2' 50-60 ਪ੍ਰਤੀਸ਼ਤ ਅਤੇ 'ਟਿਊਬਲਾਈਟ' 40 ਪ੍ਰਤੀਸ਼ਤ ਬੁਕਿੰਗ ਕਰ ਪਾਈ ਸੀ। ਹਾਲਾਕਿ ਦੱਖਣ ਦੀ ਬਲਾਕਬਸਟਰ ਫਿਲਮ 'ਬਾਹੂਬਲੀ 2' ਅੱਜ ਵੀ ਇਨ੍ਹਾਂ ਸਭ ਤੋਂ ਉਪਰ ਹੈ। ਇਸ ਨੇ 90-100 ਪ੍ਰਤੀਸ਼ਤ ਬੁਕਿੰਗ ਕਰਨ 'ਚ ਸਫਲ ਰਹੀ ਸੀ। 'ਗੋਲਮਾਲ ਅਗੇਨ' ਕਰੀਬ 3000 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਅਜੇ ਦੇਵਗਨ ਤੋਂ ਇਲਾਵਾ ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਕੁਣਾਲ ਖੇਮੂ, ਪਰਿਣੀਤੀ ਚੋਪੜਾ, ਤੱਬੂ, ਜੌਨੀ ਲੀਵਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ।


   
ਸ਼ਾਹਿਦ ਕਪੂਰ ਨੇ ਕਿਹਾ, 'ਪਦਮਾਵਤੀ 'ਤੇ ਹਰ ਭਾਰਤੀ ਨੂੰ ਮਾਣ ਹੋਵੇਗਾ'
 
 

 ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ 'ਪਦਮਾਵਤੀ' ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹੈ। ਫਿਲਮ 'ਚ ਰਾਜਾ ਰਤਨ ਸਿੰਘ ਦਾ ਕਿਰਦਾਰ ਨਿਭਾਅ ਰਹੇ ਅਭਿਨੇਤਾ ਸ਼ਾਹਿਦ ਕਪੂਰ ਨੇ ਕਿਹਾ ਹੈ ਕਿ ਇਹ ਫਿਲਮ ਭਾਰਤ ਦਾ ਮਾਣ ਵਧਾਉਂਦੀ ਹੈ ਤਾਂ ਫਿਰ ਵਿਰੋਧ ਕਿਹੜੀ ਗੱਲ ਦਾ? ਜੈਪੂਰ ਦੀ ਰਾਜਪੂਤ ਕਰਨੀ ਸੈਨਾ ਅਤੇ ਵਿਕ੍ਰਤ ਮਾਨਸਿਕਤਾ ਵਾਲੇ ਕਈ ਲੋਕਾਂ ਵਲੋਂ ਫਿਲਮ ਪ੍ਰਤੀ ਕੀਤਾ ਜਾ ਰਿਹਾ ਲਗਾਤਾਰ ਵਿਰੋਧ 'ਤੇ ਸ਼ਾਹਿਦ ਨੇ ਕਿਹਾ, ''ਮੈਂ ਸਿਰਫ ਇੰਨਾ ਕਹਿ ਸਕਦਾ ਹਾਂ ਕਿ ਅਸੀਂ 1 ਦਸੰਬਰ ਨੂੰ ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਤਿਆਰ ਹਾਂ, ਮੈਨੂੰ ਸੱਚਮੁੱਚ ਲਗਦਾ ਹੈ ਕਿ ਇਹ ਇਕ ਅਜਿਹੀ ਫਿਲਮ ਹੈ ਜਿਸ 'ਤੇ ਹਰ ਕਿਸੇ ਨੂੰ ਮਾਣ ਹੋਵੇਗਾ ਕਿਉਂ ਕਿ ਇਹ ਫਿਲਮ ਭਾਰਤੀ ਸੰਸਕ੍ਰਿਤੀ ਅਤੇ ਸਾਡੀ ਸੋਚ ਨੂੰ ਵਧਾਉਂਦੀ ਹੈ।
ਦੱਸਣਯੋਗ ਹੈ ਕਿ 19ਵੇਂ ਜਿਓ ਮਾਮੀ ਫਿਲਮ ਸਮਾਰੋਹ ਦੇ ਮੌਕੇ ਸ਼ਾਹਿਦ ਨੇ ਕਿਹਾ, ''ਸੰਜੇ ਲੀਲਾ ਭੰਸਾਲੀ ਅਤੇ ਜੋ ਲੋਕ ਇਸ ਫਿਲਮ ਨਾਲ ਜੁੜੇ ਹਨ, ਉਨ੍ਹਾਂ ਨੂੰ ਇਸ ਧਮਕੀ 'ਤੇ ਟਿਪਣੀ ਕਰਨ ਦੀ ਜ਼ਰੂਰਤ ਨਹੀਂ ਬਲਕਿ ਸਾਡੇ ਹਲਾਤਾਂ ਦਾ ਸਾਹਮਣਾ ਕਰਨ ਦੀ ਜ਼ਰੂਰਤ ਹੈ''। ਇਸ ਫਿਲਮ 'ਚ ਸ਼ਾਹਿਦ ਤੋਂ ਇਲਾਵਾ ਰਣਵੀਰ ਸਿੰਘ, ਦੀਪਿਕਾ ਪਾਦੂਕੋਣ ਵਰਗੇ ਸਟਾਰ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਇਹ ਫਿਲਮ 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


   
ਸੋਸ਼ਲ ਮੀਡੀਆ 'ਤੇ ਛਾਇਆ ਕੰਗਨਾ ਦਾ ਸ਼ਾਹੀ ਅੰਦਾਜ਼, ਸੈੱਟ ਤੋਂ ਤਸਵੀਰਾਂ ਆਈਆਂ ਸਾਹਮਣੇ
 
 
ਮੁੰਬਈ — ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਪਿਛਲੇ ਕਾਫੀ ਸਮੇਂ ਤੋਂ ਜੈਪੂਰ 'ਚ ਹਨ। ਇੱਥੇ ਉਹ ਆਪਣੀ ਆਉਣ ਵਾਲੀ ਫਿਲਮ 'ਮਣਿਕ੍ਰਣਿਕਾ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਫਿਲਮ ਦੇ ਸੈੱਟ ਤੋਂ ਕੰਗਨਾ ਦਾ ਰਾਣੀ ਲਕਸ਼ਮੀਬਾਈ ਦੇ ਲੁੱਕ 'ਚ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕੰਗਨਾ ਸਾੜੀ 'ਚ ਬਿਲਕੁੱਲ ਸਿੰਪਲ ਦਿਖਾਈ ਦੇ ਰਹੀ ਹੈ। ਸਾਹਮਣੇ ਆਈ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਉਹ ਸੀਨ ਦੇਣ ਤੋਂ ਪਹਿਲਾਂ ਡਾਇਲਾਗ ਪੜ ਰਹੀ ਹੈ ਅਤੇ ਉਨ੍ਹਾਂ ਨੂੰ ਯਾਦ ਕਰ ਰਹੀ ਹੈ। ਇਸ ਫਿਲਮ ਦਾ ਸਕ੍ਰੀਨਪਲੇਅ 'ਬਾਹੂਬਲੀ' ਦੇ ਮਸ਼ਹੂਰ ਲੇਖਕ ਵਿਜੇਂਦਰ ਪ੍ਰਸਾਦ ਅਤੇ ਪ੍ਰਸੂਨ ਜੋਸ਼ੀ ਨੇ ਲਿਖਿਆ ਹੈ।

   
OMG ਧਰਮਿੰਦਰ ਦੇ ਲਾਡਲੇ ਨਾਲ ਸਲਮਾਨ ਦੀ ਭੈਣ ਕਰਾਉਣਾ ਚਾਹੁੰਦੀ ਸੀ ਵਿਆਹ ਪਰ...
 
 
ਸਾਲ 1984 'ਚ ਫਿਲਮ 'ਜਵਾਨੀ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਖੂਬਸੂਰਤ ਅਦਾਕਾਰਾ ਨੀਲਮ ਕੋਠਾਰੀ ਦਾ ਬੀਤੇ ਦਿਨ (9 ਨਵੰਬਰ) ਜਨਮਦਿਨ ਸੀ। ਆਖਰੀ ਵਾਰ ਉਹ ਫਿਲਮ 2001 'ਚ ਫਿਲਮ 'ਕਸਮ' 'ਚ ਨਜ਼ਰ ਆਈ ਸੀ। ਇਸ ਅਦਾਕਾਰਾ ਨੇ ਬਾਲੀਵੁੱਡ 'ਚ ਖੂਬ ਹਿੱਟ ਫਿਲਮਾਂ ਦਿੱਤੀਆਂ ਹਨ। ਖਾਸ ਕਰ ਗੋਵਿੰਦਾ ਨਾਲ ਇਨ੍ਹਾਂ ਦੀ ਆਨਸਕ੍ਰੀਨ ਕੈਮਿਸਟਰੀ ਨੇ ਤਾਂ ਕਮਾਲ ਹੀ ਕਰ ਦਿੱਤਾ ਸੀ। ਫਿਲਮਾਂ 'ਚ ਬਿਹਤਰੀਨ ਅਦਾਇਗੀ ਲਈ ਨੀਲਮ ਨੂੰ ਯਾਦ ਤਾਂ ਕੀਤਾ ਜਾਂਦਾ ਹੀ ਹੈ ਇਸ ਦੇ ਨਾਲ ਹੀ ਇਸ ਅਦਾਕਾਰਾ ਦੀ ਲਵ ਲਾਈਫ ਵੀ ਕਾਫੀ ਵਿਵਾਦਾਂ 'ਚ ਰਹੀ। ਅੱਜ ਵੀ ਲੋਕ ਨੀਲਮ ਕੋਠਾਰੀ ਤੇ ਗੋਵਿੰਦਾ ਦੇ ਨਾਂ ਸਿਰਫ ਆਨਸਕ੍ਰੀਨ ਪਿਆਰ ਬਲਕਿ ਆਫ ਸਕ੍ਰੀਨ ਕੈਮਿਸਟਰੀ ਨੂੰ ਵੀ ਜ਼ਹਿਨ ਤੋਂ ਨਹੀਂ ਕੱਢ ਪਾਏ ਹਨ। ਨੀਲਮ ਨੇ ਗੋਵਿੰਦਾ ਨਾਲ ਬੈਟ ਟੂ ਬੈਕ ਕਈ ਹਿੱਟ ਫਿਲਮਾਂ ਦਿੱਤੀਆਂ। ਇਹ ਜੋੜੀ ਨਿਰਦੇਸ਼ਕਾਂ ਦੀ ਪਸੰਦ ਬਣਦੀ ਜਾ ਰਹੀ ਸੀ ਤੇ ਗੋਵਿੰਦਾ ਨੀਲਮ ਦੇ ਦੀਵਾਨੇ ਹੋ ਚੁੱਕੇ ਸਨ। ਦੋਹਾਂ 'ਚ ਅਫੇਅਰ ਦੀ ਖਬਰਾਂ ਨੇ ਖੂਬ ਸੁਰਖੀਆਂ ਬਟੋਰੀਆਂ। ਨਾ ਸਿਰਫ ਗੋਵਿੰਦਾ ਬਲਕਿ ਬੌਬੀ ਦਿਓਲ ਨਾਲ ਵੀ ਨੀਲਮ ਦਾ ਨਾਂ ਜੁੜਿਆ ਸੀ। 90 ਦੇ ਦਹਾਕੇ 'ਚ ਬੌਬੀ ਦਿਓਲ ਤੇ ਨੀਲਮ ਵਿਚਕਾਰ ਅਫੇਅਰ ਸੀ ਪਰ ਧਰਮਿੰਦਰ ਇਹ ਨਹੀਂ ਚਾਹੁੰਦੇ ਸਨ ਕਿ ਕਿਸੇ ਅਦਾਕਾਰਾ ਨਾਲ ਬੌਬੀ ਦਾ ਵਿਆਹ ਹੋਵੇ।

   
ਸੁਸ਼ਮਿਤਾ ਤੋਂ ਬਾਅਦ ਸਲਮਾਨ ਦੀ ਸਾਬਕਾ ਪ੍ਰੇਮਿਕਾ ਨੇ ਦਿਖਾਏ ਐਬਸ, ਤਸਵੀਰ ਕੀਤੀ ਸਾਂਝੀ
 
 
ਬਾਲੀਵੁੱਡ ਦੀ 'ਚਿਕਨੀ ਚਮੇਲੀ' ਕੈਟਰੀਨਾ ਕੈਫ ਹੁਣ ਵੱਡੇ ਪਰਦੇ 'ਤੇ ਐਕਸ਼ਨ ਕਰਦੀ ਨਜ਼ਰ ਆਵੇਗੀ। ਜਦੋਂ ਤੋਂ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' ਦਾ ਟਰੇਲਰ ਰਿਲੀਜ਼ ਹੋਇਆ ਹੈ, ਉਸ ਸਮੇਂ ਤੋਂ ਉਸੇ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਕੈਟਰੀਨਾ ਇਸ ਫਿਲਮ ਦੇ ਐਕਸ਼ਨ 'ਚ ਫਿੱਟ ਬੈਠਣ ਲਈ ਕਾਫੀ ਸਮੇਂ ਤੋਂ ਮਿਹਨਤ ਕਰ ਰਹੀ ਸੀ। ਟਰੇਲਰ 'ਚ ਤਾਂ ਉਨ੍ਹਾਂ ਦੇ ਐਕਸ਼ਨ ਸੀਨਜ਼ ਤਾਂ ਤੁਸੀਂ ਦੇਖ ਹੀ ਲਏ ਹਨ ਪਰ ਉਨ੍ਹਾਂ ਨੇ ਇਕ ਤਸਵੀਰ 'ਚ ਆਪਣੇ ਇੰਸਟਾਗਰਾਮ 'ਤੇ ਵੀ ਪੋਸਟ ਕੀਤੀ ਹੈ, ਜਿਸ 'ਚ ਉਹ ਆਪਣੇ ਐਬਸ ਦਿਖਾਉਂਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਕੈਟਰੀਨਾ ਕੈਫ ਅਕਸਰ ਹੀ ਆਪਣੇ ਇੰਸਟਾਗਰਾਮ 'ਤੇ ਆਪਣੇ ਵਰਕਆਊਟ ਜਾਂ ਫਿਰ ਸ਼ੂਟਿੰਗ ਦੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।

   
ਦੀਪਿਕਾ, ਰਣਬੀਰ ਅਤੇ ਸੋਨਮ ਦਾ ਅੱਜ ਦੇ ਦਿਨ ਨਾਲ ਹੈ ਖਾਸ ਕੁਨੈਕਸ਼ਨ
 
 
ਦੀਪਿਕਾ ਪਾਦੁਕੋਣ, ਸੋਨਮ ਕਪੂਰ ਅਤੇ ਰਣਬੀਰ ਕਪੂਰ ਇਹ ਤਿੰਨੋਂ ਸਟਾਰਜ਼ ਹੀ ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ 'ਚ ਬਿਜ਼ੀ ਹਨ। ਜਿੱਥੇ ਦੀਪਿਕਾ ਆਪਣੀ ਫਿਲਮ 'ਪਦਮਾਵਤੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ ਉੱਥੇ ਹੀ ਦੂਜੇ ਪਾਸੇ ਸੋਨਮ ਕਪੂਰ 'ਵੀਰੇ ਦੀ ਵੈਡਿੰਗ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਰਣਬੀਰ ਕਪੂਰ ਵੀ ਸੰਜੇ ਦੱਤ ਦੀ ਬਾਇਓਪਿਕ 'ਤੇ ਬਣ ਰਹੀ ਫਿਲਮ ਦੀ ਤਿਆਰੀਆਂ 'ਚ ਬਿਜ਼ੀ ਹਨ, ਪਰ ਇਨ੍ਹਾਂ ਤਿੰਨੋਂ ਸਟਾਰਜ਼ ਦਾ ਅੱਜ ਦੇ ਦਿਨ ਨਾਲ ਖਾਸ ਕੁਨੈਕਸ਼ਨ ਹੈ। ਦਰਸਅਲ ਅੱਜ ਦੀਪਿਕਾ, ਰਣਬੀਰ ਅਤੇ ਸੋਨਮ ਤਿੰਨਾਂ ਨੂੰ ਬਾਲੀਵੁੱਡ ਇੰਡਸਟਰੀ 'ਚ 10 ਸਾਲ ਪੂਰੇ ਹੋ ਚੁੱਕੇ ਹਨ ਅਤੇ ਅਜਿਹੇ 'ਚ ਤਿੰਨਾਂ ਦੇ ਫੈਨਜ਼ ਇਸ ਦਿਨ ਦਾ ਜੰਮ ਕੇ ਜ਼ਸਨ ਮਨਾ ਰਹੇ ਹਨ। 10 ਸਾਲ ਪਹਿਲਾਂ ਅੱਜ ਦੇ ਹੀ ਦਿਨ ਸ਼ਾਹਰੁਖ ਖਾਨ ਨਾਲ ਦੀਪਿਕਾ ਨੇ ਫਿਲਮ 'ਓਮ ਸ਼ਾਂਤੀ ਓਮ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ, ਜਦਕਿ ਸੋਨਮ ਅਤੇ ਰਣਬੀਰ ਨੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ 'ਸਾਂਵਰਿਆ' ਨਾਲ ਪਹਿਲੀ ਵਾਰ ਪਰਦੇ 'ਤੇ ਨਜ਼ਰ ਆਏ ਸਨ। ਬਾਕਸ ਆਫਿਸ 'ਤੇ ਇਨ੍ਹਾਂ ਦੋਵਾਂ ਫਿਲਮਾਂ ਦਾ ਕਲੈਕਸ਼ਨ ਕਾਫੀ ਜ਼ਬਰਦਸਤ ਰਿਹਾ। ਹਾਲਾਕਿ ਸੰਜੇ ਲੀਲਾ ਭੰਸਾਲੀ ਦੀ ਫਿਲਮ ਬਾਕਸ ਆਫਿਸ 'ਤੇ ਫਰਾਹ ਖਾਨ ਨਿਰਦੇਸ਼ਿਤ ਫਿਲਮ 'ਓਮ ਸ਼ਾਤੀ ਓਮ' ਤੋਂ ਕਾਫੀ ਪਿੱਛੇ ਰਹਿ ਗਈ ਪਰ ਫਲਾਪ ਫਿਲਮ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਣਬੀਰ ਅਤੇ ਸੋਨਮ ਦੋਵੇਂ ਹੀ ਹਿੱਟ ਰਹੇ ਹਨ।

   
ਹੇਜ਼ਲ-ਯੁਵਰਾਜ ਨੇ ਇਸ ਤਰ੍ਹਾਂ ਸੈਲੀਬ੍ਰੇਟ ਕੀਤੀ ਵਿਆਹ ਦੀ ਪਹਿਲੀ ਵਰ੍ਹੇਗੰਢ, ਸੱਸ ਨੇ ਬੱਚੇ ਬਾਰੇ ਆਖੀ ਇਹ ਗੱਲ
 
 
ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਤੇ ਭਾਰਤੀ ਕ੍ਰਿਕਟਰ ਯੂਵਰਾਜ ਸਿੰਘ ਦੇ ਵਿਆਹ ਨੂੰ ਇਕ ਸਾਲ ਪੂਰਾ ਹੋ ਗਿਆ ਹੈ। 30 ਨਵੰਬਰ ਨੂੰ ਦੋਹਾਂ ਨੇ ਆਪਣੀ ਪਹਿਲੀ ਵਰ੍ਹੇਗੰਢ ਸੈਲੀਬ੍ਰੇਟ ਕੀਤੀ। ਇਸ ਸੈਲੀਬ੍ਰੇਸ਼ਨ ਦੀ ਇਕ ਤਸਵੀਰ ਹੇਜ਼ਲ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ, ਜਿਸ 'ਚ ਦੋਵੇਂ ਡ੍ਰਿੰਕ ਦੇ ਗਲਾਸ ਲਈ ਚੇਅਰਸ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਕੈਪਸ਼ਨ 'ਚ ਹੇਜ਼ਲ ਨੇ 'Wining and dining after 1 year of marriage. Happy Anniversary @yuvisofficial its been a roller coaster but i wouldn’t have wanted to do it with anyone else. I love you husband।'' ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਹੇਜ਼ਲ ਕੀਚ ਦੀ ਇਕ ਤਸਵੀਰ ਖੂਬ ਵਾਇਰਲ ਹੋ ਰਹੀ ਸੀ। ਇਸ ਤਸਵੀਰ 'ਚ ਉਸ ਨੂੰ ਗਰਭਵਤੀ ਦੱਸਿਆ ਜਾ ਰਿਹਾ ਸੀ। ਇਸ ਮਾਮਲੇ 'ਤੇ ਉਸ ਦੀ ਸੱਸ ਸਬਨਮ ਸਿੰਘ ਨੇ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ, ਇਨ੍ਹਾਂ ਖਬਰਾਂ 'ਚ ਕੋਈ ਸੱਚਾਈ ਨਹੀਂ ਹੈ।

   
ਭਾਰਤ ਲਈ ਸੰਯੁਕਤ ਰਾਸ਼ਟਰ ਚੌਗਿਰਦਾ ਸਦਭਾਵਨਾ ਦੂਤ ਬਣੀ ਦੀਆ ਮਿਰਜ਼ਾ
 
 
ਅਭਿਨੇਤਰੀ ਦੀਆ ਮਿਰਜ਼ਾ ਨੂੰ ਭਾਰਤ ਲਈ ਸੰਯੁਕਤ ਰਾਸ਼ਟਰ ਚੌਗਿਰਦਾ ਸਦਭਾਵਨਾ ਦੂਤ ਨਿਯੁਕਤ ਕੀਤਾ ਗਿਆ ਹੈ। ਚੌਗਿਰਦਾ ਰੱਖ-ਰੱਖਾਅ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਨੇ 35 ਸਾਲਾ ਅਦਾਕਾਰਾ ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ ਹੈ। ਦੀਆ ਨੇ ਇਕ ਬਿਆਨ ਵਿਚ ਕਿਹਾ ਕਿ ਵਾਤਾਵਰਣ ਦੀ ਰੱਖਿਆ ਕਰਨ ਅਤੇ ਵਿਕਾਸ ਨੂੰ ਉਤਸ਼ਾਹ ਦੇਣ ਦੀ ਦਿਸ਼ਾ ਵਿਚ ਸੰਯੁਕਤ ਰਾਸ਼ਟਰ ਚੌਗਿਰਦਾ ਨਾਲ ਕੰਮ ਕਰਨ ਦਾ ਮੌਕਾ ਹਾਸਲ ਕਰਕੇ ਮੈਂ ਬਹੁਤ ਹੀ ਮਾਣ ਮਹਿਸੂਸ ਕਰ ਰਹੀ ਹਾਂ। ਦੀਆ ਨੂੰ ਵਧਾਈ ਦਿੰਦੇ ਹੋਏ ਸੰਯੁਕਤ ਰਾਸ਼ਟਰ ਚੌਗਿਰਦਾ ਮੁਖੀ ਏਰਿਕ ਸੋਲਹੀਮ ਨੇ ਕਿਹਾ ਕਿ ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਦੀਆ ਸਦਭਾਵਨਾ ਦੂਤ ਦੇ ਤੌਰ 'ਤੇ ਸੰਯੁਕਤ ਰਾਸ਼ਟਰ ਚੌਗਿਰਦੇ ਨਾਲ ਜੁੜੀ।

   
ਭੰਸਾਲੀ ਨਾਲ 36 ਦਾ ਆਂਕੜਾ ਰਹਿਣ ਵਾਲੇ ਸਲਮਾਨ ਨੇ ਪਹਿਲੀ ਵਾਰ ਲਾਈਵ ਹੋ ਕੇ ਕੀਤਾ 'ਪਦਮਾਵਤੀ' ਦਾ ਸਮਰਥਨ
 
 
ਹਿੰਦੂਸਤਾਨ ਲੀਡਰਸ਼ਿਪ ਸਮਿਟ 'ਚ ਪੁੱਜੇ ਸਲਮਾਨ ਖਾਨ ਨੇ 'ਪਦਮਾਵਤੀ' ਵਿਵਾਦ 'ਤੇ ਖੁੱਲ੍ਹ ਕੇ ਬੋਲੇ ਹਨ। ਉਨ੍ਹਾਂ ਨੇ ਕਿਹਾ ਕਿ, ''ਇਸ ਤਰ੍ਹਾਂ ਦੇ ਵਿਵਾਦਾਂ ਨਾਲ ਫਿਲਮ ਦੇ ਕਾਰੋਬਾਰ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ।'' ਸਲਮਾਨ ਦਾ ਖੁਦ ਵਿਵਾਦਾਂ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ ਤਾਂ ਸ਼ਾਇਦ ਉਨ੍ਹਾਂ ਤੋਂ ਬੇਹਿਤਰ ਇਸ ਨੂੰ ਕੋਈ ਹੋਰ ਸਮਝ ਹੀ ਨਹੀਂ ਸਕਦਾ। ਉਨ੍ਹਾਂ ਨੇ ਕਿਹਾ, ''ਵਿਵਾਦ ਤੋਂ ਬਾਅਦ ਫਿਲਮ 'ਤੇ ਪ੍ਰਤੀਕੂਲ ਅਸਰ ਪੈਂਦਾ ਹੈ ਤੇ ਦਰਸ਼ਕ ਕਿਸੇ ਤਰ੍ਹਾਂ ਦੀ ਹਿੰਸਾ ਹੋਣ ਦੇ ਡਰ ਤੋਂ ਸਿਨੇਮਾਘਰਾਂ ਤੱਕ ਜਾਣਾ ਨਹੀਂ ਚਾਹੁੰਦੇ। ਇਸ ਨਾਲ ਫਿਲਮ ਦੇ ਬਿਜ਼ਨੈੱਸ 'ਚ 100 ਪ੍ਰਤੀਸ਼ਤ ਦਾ ਘਾਟਾ ਹੁੰਦਾ ਹੈ। ਕੋਈ ਫਿਲਮ ਜੇਕਰ ਖਬਰ 'ਚ ਹੁੰਦੀ ਹੈ ਤਾਂ ਲੋਕ ਪਹਿਲਾ ਹੀ ਡਰ ਜਾਂਦੇ ਹਨ ਤੇ ਸਿਨੇਮਾਘਰਾਂ ਤੱਕ ਪਹੁੰਚਦੇ ਹੀ ਨਹੀਂ। ਦਰਸ਼ਕ ਤਾਂ ਛੱਡੋ ਉਸ ਸਿਨੇਮਾ ਦੇ ਮਾਲਕ ਵੀ ਡਰ ਜਾਂਦੇ ਹਨ ਕਿਉਂਕਿ ਉਹ ਹਿੰਸਾ ਨਹੀਂ ਚਾਹੁੰਦੇ।'' ਅੱਗੇ ਸਲਮਾਨ ਖਾਨ ਨੇ ਕਿਹਾ, ''ਇਸ ਫਿਲਮ ਦੇ ਸੰਬੰਧ 'ਚ ਫੈਸਲਾ ਜਾਂ ਤਾਂ ਸੈਂਸਰ ਬੋਰਡ ਕਰੇਗਾ ਜਾਂ ਫਿਰ ਸੁਪਰੀਮ ਕੋਰਟ ਪਰ ਮੈਨੂੰ ਅਜਿਹਾ ਬਿਲਕੁਲ ਨਹੀਂ ਲੱਗਦਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਜਾਇਜ਼ ਹੈ। ਕਿਸੇ ਫਿਲਮ ਨੂੰ ਦੇਖੇ ਬਿਨਾ, ਉਸ 'ਤੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨੀ ਵੀ ਸਹੀ ਨਹੀਂ ਹੈ। ਜੋ ਵੀ ਸੈਂਸਰ ਬੋਰਡ ਜਾਂ ਸੁਪਰੀਮ ਕੋਰਟ ਦਾ ਫੈਸਲਾ ਹੋਵੇਗਾ ਉਸ ਦਾ ਸਨਮਾਨ ਕਰਨਾ ਚਾਹੀਦਾ।'' ਸਲਮਾਨ ਨੇ ਬਹੁਤ ਸਾਰੀਆਂ ਗੱਲਾਂ ਦਾ ਖੁਲਾਸਾ ਇਸ ਸਮਿਟ 'ਚ ਕੀਤਾ। ਉਨ੍ਹਾਂ ਨੇ ਕਿਹਾ, ''ਅਜਿਹਾ ਕਿਹਾ ਜਾਂਦਾ ਹੈ ਕਿ ਮੇਰਾ ਸੰਬੰਧ ਕਈ ਲੜਕੀਆਂ ਨਾਲ ਰਿਹਾ ਹੈ, ਜੋ ਕਿ ਕਿਸੇ ਪਾਸੋਂ ਵੀ ਸਹੀ ਨਹੀਂ ਹੈ। ਜੇਕਰ ਤੁਸੀਂ ਇਕ ਦਿਨ ਮੇਰੀ ਜ਼ਿੰਦਗੀ ਨੂੰ ਬਤੀਤ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਮੇਰੀ ਜ਼ਿੰਦਗੀ ਕਿੰਨੀ ਬੋਰਿੰਗ ਹੈ।'' ਦੱਸਣਯੋਗ ਹੈ ਕਿ ਸਲਮਾਨ ਨੇ ਪਹਿਲੀ ਵਾਰ ਲਾਈਵ ਜਾ ਕੇ ਭੰਸਾਲੀ ਦੀ ਫਿਲਮ 'ਪਦਮਾਵਤੀ' ਦਾ ਸਮਰਥਨ ਕੀਤਾ ਹੈ ਜਦੋਂ ਕਿ ਉਨ੍ਹਾਂ ਦਾ ਭੰਸਾਲੀ ਨਾਲ ਹਮੇਸ਼ਾ ਹੀ 36 ਦਾ ਆਂਕੜਾ ਰਿਹਾ ਹੈ। ਭੰਸਾਲੀ ਨੇ ਸਲਮਾਨ ਨਾਲ ਕਈ ਸਾਲਾਂ ਤੋਂ ਕੰਮ ਨਹੀਂ ਕੀਤਾ। ਭੰਸਾਲੀ ਦੀ ਫਿਲਮ 'ਗੁਜਾਰਿਸ਼' ਦੇ ਸਮੇਂ ਸਲਮਾਨ ਨੇ ਫਿਲਮ 'ਤੇ ਬਹੁਤ ਭੱਦੇ ਕੁਮੈਂਟਸ ਕੀਤੇ ਸੀ ਤੇ ਕਿਹਾ ਸੀ ਇਸ ਫਿਲਮ ਨੂੰ ਕੋਈ ਨਹੀਂ ਦੇਖਣ ਜਾਵੇਗਾ ਪਰ ਭੰਸਾਲੀ ਦਾ ਖੁੱਲ੍ਹੇ ਤੌਰ 'ਤੇ ਵਿਰੋਧ ਕਰਨ ਤੋਂ ਬਾਅਦ ਵੀ ਅੱਜ ਸਲਮਾਨ ਉਸ ਦੀ ਫਿਲਮ ਦੇ ਸਮਰਥਨ 'ਚ ਖੜ੍ਹੇ ਹਨ।

   
ਵਿਰਾਟ-ਅਨੁਸ਼ਕਾ ਦੀ ਰਿਸੈਪਸ਼ਨ ''ਚ ਸ਼ਾਮਲ ਹੋਏ ਇਹ ਦਿੱਗਜ ਕ੍ਰਿਕਟਰਸ
 
 
ਵਿਰਾਟ-ਅਨੁਸ਼ਕਾ ਨੇ ਆਪਣੇ ਵਿਆਹ ਦੀ ਦੂਜੀ ਰਿਸੈਪਸ਼ਨ ਮੁੰਬਈ 'ਚ ਦਿੱਤੀ। ਇਸ ਮੌਕੇ 'ਤੇ ਟੀਮ ਇੰਡੀਆ ਦੇ ਕਈ ਕ੍ਰਿਕਟਰਾਂ ਸਮੇਤ ਕਈ ਸੈਲੀਬ੍ਰਿਟੀ ਇਸ ਰਿਸੈਪਸ਼ਨ 'ਚ ਸ਼ਾਮਲ ਹੋਈਆਂ। ਆਓ ਵੇਖਦੇ ਹਾਂ ਵਿਰਾਟ-ਅਨੁਸ਼ਕਾ ਦੇ ਵਿਆਹ ਦੀ ਰਿਸੈਪਸ਼ਨ ਦੀਆਂ ਕੁਝ ਤਸਵੀਰਾਂ...                                                                                                                                                                                                                                                                  

   
ਕਰੀਨਾ ਬਾਰੇ ਸਵਾਲ ਪੁੱਛ ਕੇ ਫਸੇ ਪੱਤਰਕਾਰ, ਸੈਫ ਨੇ ਦਿੱਤਾ ਹੈਰਾਨੀਜਨਕ ਜਵਾਬ
 
 
ਬਾਲੀਵੁੱਡ ਐਕਟਰ ਸੈਫ ਅਲੀ ਖਾਨ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਾਲਾਕਾਂਡੀ' ਦੇ ਪ੍ਰਮੋਸ਼ਨ'ਚ ਰੁੱਝੇ ਹੋਏ ਹਨ। ਇੰਨਾ ਹੀ ਨਹੀਂ ਉਸ ਦੇ ਪਰਿਵਾਰ ਲਈ ਵੀ ਇਹ ਸਾਲ ਕਾਫੀ ਮੱਹਤਵਪੂਰਨ ਹੋਣ ਵਾਲਾ ਹੈ। ਅਜਿਹਾ ਇਸ ਲਈ ਕਿਉਂਕਿ ਇਸ ਸਾਲ ਉਸ ਦੀ ਵੱਡੀ ਬੇਟੀ ਸਾਰਾ ਅਲੀ ਖਾਨ ਦੀ ਫਿਲਮ 'ਕੇਦਾਰਨਾਥ' ਨਾਲ ਡੈਬਿਊ ਕਰਨ ਵਾਲੀ ਹੈ। ਦੂਜੇ ਪਾਸੇ ਕਰੀਨਾ ਵੀ ਬੇਟੇ ਤੈਮੂਰ ਅਲੀ ਖਾਨ ਨੂੰ ਜਨਮ ਦੇਣ ਤੋਂ ਬਾਅਦ ਫਿਲਮ 'ਵੀਰੇ ਦੀ ਵੈਡਿੰਗ' ਨਾਲ ਫਿਲਮਾਂ 'ਚ ਕਮਬੈਕ ਕਰਨ ਵਾਲੀ ਹੈ। ਇਸ ਨੂੰ ਲੈ ਕੇ ਸੈਫ ਅਲੀ ਖਾਨ ਕਾਫੀ ਉਤਸੁਕ ਵੀ ਹਨ ਤੇ ਡਰੇ ਵੀ ਦਿਖ ਰਹੇ ਹਨ। ਦਸੰਬਰ 'ਚ ਰਿਲੀਜ਼ ਹੋਣ ਵਾਲੀ ਫਿਲਮ 'ਕੇਦਾਰਨਾਥ' ਨੂੰ ਲੈ ਕੇ ਬੇਟੀ ਸਾਰਾ ਲਈ ਸੈਫ ਨੇ ਕਈ ਗੱਲਾਂ ਆਖੀਆਂ। ਦੱਸਣਯੋਗ ਹੈ ਕਿ ਤੈਮੂਰ ਨੂੰ ਜਨਮ ਦੇਣ ਤੋਂ ਬਾਅਦ ਕਰੀਨਾ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਗੰਭੀਰ ਦਿਖੀ। ਕਰੀਨਾ ਦੀ ਫਿਲਮਾਂ 'ਚ ਵਾਪਸੀ ਨੂੰ ਲੈ ਕੇ ਉਨ੍ਹਾਂ ਨੇ ਮੀਡੀਆ ਸਾਹਮਣੇ ਅਜਿਹੀ ਗੱਲ ਆਖੀ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਅਸਲ 'ਚ ਜਦੋਂ ਕਾਨਫਰੰਸ 'ਚ ਕਰੀਨਾ ਦੀ ਕਮਬੈਕ ਨੂੰ ਲੈ ਕੇ ਕਿਸੇ ਨੇ ਸਵਾਲ ਪੁੱਛਿਆ ਤਾਂ ਸੈਫ ਨੇ ਗੱਲ ਨੂੰ ਅੱਧ ਰੋਕਦੇ ਹੋਏ ਕਿਹਾ, ਜੇਕਰ ਤੁਸੀਂ ਇਹ ਸਵਾਲ ਉਸ (ਕਰੀਨਾ ਕਪੂਰ ਖਾਨ) ਤੋਂ ਪੁੱਛੋਗੇ ਤਾਂ ਉਹ ਜ਼ਰੂਰ ਕੁਝ ਨਾ ਕੁਝ ਤੁਹਾਡੇ 'ਤੇ ਸੁੱਟ ਦੇਵੇਗੀ, ਸ਼ਾਇਦ ਉਹ ਜੁੱਤੀ ਵੀ ਹੋ ਸਕਦੀ ਹੈ। ਉਸ ਕੋਲ ਹਮੇਸ਼ਾ ਹੀ ਇਸ ਤਰ੍ਹਾਂ ਦੀਆਂ ਚੀਜਾਂ ਹੁੰਦੀਆਂ ਹਨ। ਸੈਫ ਅਲੀ ਖਾਨ ਨੇ ਮੀਡੀਆ ਸਾਹਮਣੇ ਕਰੀਨਾ ਦੇ ਕੰਮ ਨੂੰ ਲੈ ਕੇ ਕਾਫੀ ਪ੍ਰਸ਼ੰਸਾਂ ਕੀਤੀ। ਉਸ ਨੇ ਕਿਹਾ ਕਿ ਉਹ ਚੰਗੀ ਕਲਾਕਾਰ ਹੈ ਤੇ ਮੈਂ ਇਹ ਦੇਖਿਆ ਹੈ ਕਿ ਉਹ ਆਪਣੀ ਸਿਹਤ ਤੇ ਫਿੱਟਨੈੱਸ ਨੂੰ ਵੈ ਕੇ ਕਿੰਨੀ ਪਰੇਸ਼ਾਨ ਰਹਿੰਦੀ ਹੈ।

   
'ਪਦਮਾਵਤ' ਦੇ ਲੰਬੇ ਵਿਵਾਦ ਤੋਂ ਬਾਅਦ ਹੁਣ ਦੀਪਿਕਾ ਬਣੇਗੀ 'ਅੰਡਰਵਰਲਡ ਡੌਨ'!!
 
 
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫਿਲਮ 'ਪਦਮਾਵਤ' ਲੰਬੇ ਵਿਵਾਦ ਤੋਂ ਬਾਅਦ ਆਖਿਰਕਾਰ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਪਦਮਾਵਤ' ਤੋਂ ਬਾਅਦ ਦੀਪਿਕਾ ਫਿਲਮਕਾਰ ਵਿਸ਼ਾਲ ਭਾਰਦਵਾਜ ਦੀ ਫਿਲਮ ਵਿੱਚ ਰੁੱਝ ਜਾਵੇਗੀ। ਖਬਰਾਂ ਮੁਤਾਬਕ ਅੰਡਰਵਰਲਡ ਡੌਨ ਸਪਨਾ ਦੀਦੀ ਦੀ ਜ਼ਿੰਦਗੀ 'ਤੇ ਬਣਨ ਵਾਲੀ ਬਾਇਓਪਿਕ ਫਿਲਮ ਵਿੱਚ ਉਨ੍ਹਾਂ ਦੀ ਜੋੜੀ ਇਰਫਾਨ ਖਾਨ ਨਾਲ ਇਕ ਵਾਰ ਫਿਰ ਤੋਂ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਦੋਵੇਂ ਫਿਲਮ 'ਪੀਕੂ' ਵਿੱਚ ਵੀ ਕੰਮ ਕਰ ਚੁੱਕੇ ਹਨ। ਦੀਪਿਕਾ-ਇਰਫਾਨ ਨੂੰ ਆਪਣੀ ਆਗਾਮੀ ਫਿਲਮ ਵਿੱਚ ਨਿਰਦੇਸ਼ਿਤ ਕਰਨ ਜਾ ਰਹੇ ਫਿਲਮਕਾਰ ਵਿਸ਼ਾਲ ਭਾਰਦਵਾਜ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦੋਹਾਂ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ, ਕਿਉਂਕਿ ਉਹ ਉਨ੍ਹਾਂ ਦਾ ਕੰਮ ਬੇਹੱਦ ਪਸੰਦ ਕਰਦੇ ਹਨ। ਫਿਲਮ ਦਾ ਨਾਂ ਹੁਣ ਤੱਕ ਤੈਅ ਨਹੀਂ ਹੋਇਆ ਹੈ। ਫਿਲਮ ਦੇ ਬਾਰੇ ਵਿੱਚ ਵਿਸ਼ਾਲ ਨੇ ਦੱਸਿਆ ਕਿ 'ਮੈਂ ਫਿਲਮ ਦੀ ਕਹਾਣੀ ਇੱਕ ਦੋ ਸਾਲ ਪਹਿਲਾਂ ਲਿਖੀ ਸੀ ਪਰ ਇਸ ਦਾ ਹੁਣ ਮੈਂ ਨਿਰਦੇਸ਼ਨ ਕਰ ਰਿਹਾ ਹਾਂ। ਮੈਂ ਦੀਪਿਕਾ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ ਕਿਉਂਕਿ ਮੈਂ ਉਨ੍ਹਾਂ ਦਾ ਕੰਮ ਪਸੰਦ ਕਰਦਾ ਹਾਂ। ਉਹ ਇੱਕ ਖੂਬਸੂਰਤ ਅਦਾਕਾਰਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਕੈਮਰਾ ਉਨ੍ਹਾਂ ਨੂੰ ਪਸੰਦ ਕਰਦਾ ਹੈ।'' ਇਸ ਇਵੈਂਟ ਦੌਰਾਨ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਬਾਰੇ ਵਿਸ਼ਾਲ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਅਤੇ ਉਹ ਸਹੀ ਸਮੇਂ 'ਤੇ ਰਿਲੀਜ਼ ਹੋ ਰਹੀ ਹੈ। ਇਸ ਦੇ ਵਿਰੋਧ ਨੂੰ ਲੈ ਕੇ ਉਹ ਕਾਫੀ ਦੁਖੀ ਸਨ।

   
ਇਸ ਸ਼ਖਸ ਨੂੰ ਡੇਟ ਕਰ ਰਹੀ ਹੈ ਗੌਹਰ, ਕੁਸ਼ਾਲ ਨਾਲ ਬ੍ਰੇਕਅੱਪ ਰਹਿ ਚੁੱਕੈ ਸੁਰਖੀਆਂ 'ਚ
 
 
'ਬਿੱਗ ਬੌਸ 7' ਦੀ ਜੇਤੂ ਤੇ ਟੀ. ਵੀ. ਐਕਟਰ ਕੁਸ਼ਾਲ ਟੰਡਨ ਨਾਲ ਖੂਬ ਸੁਰਖੀਆਂ ਬਟੋਰ ਚੁੱਕੀ ਗੌਹਰ ਖਾਨ ਇਕ ਵਾਰ ਫਿਰ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ 'ਚ ਹੈ। ਖਬਰ ਹੈ ਕਿ ਉਹ ਅੱਜਕਲ ਸੀਕ੍ਰੇਟਲੀ ਕਿਸੇ ਨੂੰ ਡੇਟ ਕਰ ਰਹੀ ਹੈ। ਚਰਚਾਵਾਂ ਦੀ ਮੰਨੀਏ ਤਾਂ ਗੌਹਰ ਦਾ ਕੋਰੀਓਗਰਾਫਰ ਮੇਲਵਿਨ ਲੁਈਸ ਨਾਲ ਰਿਲੇਸ਼ਨਸ਼ਿਪ ਚੱਲ ਰਿਹਾ ਹੈ। ਗੌਹਰ ਨੇ ਮੇਲਵਿਨ ਨਾਲ ਤਿੰਨ ਮਹੀਨੇ ਪਹਿਲਾਂ ਇਕ ਡਾਂਸ ਵੀਡੀਓ 'ਚ ਇੱਕਠੇ ਕੰਮ ਕੀਤਾ ਸੀ। ਉਸੇ ਸਮੇਂ ਦੋਹਾਂ ਦੀ ਦੋਸਤੀ ਦੇ ਕਿੱਸੇ ਸੁਣੇ ਜਾ ਰਹੇ ਹਨ। ਦੋਹਾਂ ਨੇ ਡਾਂਸ ਵੀਡੀਓ 'ਆਤੇ-ਜਾਤੇ ਹੱਸਦੇ ਗਾਤੇ' 'ਚ ਧਮਾਕੇਦਾਰ ਡਾਂਸ ਕੀਤਾ ਸੀ।

   
ਦੀਪਿਕਾ ਸਾਹਮਣੇ ਅਮਿਤਾਭ-ਸ਼ਾਹਰੁਖ ਭਰ ਰਹੇ ਪਾਣੀ, ਜਾਣੋ ਕੀ ਹੈ ਮਾਮਲਾ
 
 
ਹਾਲੀਵੁੱਡ 'ਚ ਹੱਥ ਅਜ਼ਮਾ ਚੁੱਕੀ ਦੀਪਿਕਾ ਪਾਦੂਕੋਣ ਦੇ ਸਿਤਾਰੇ ਇੰਨੀਂ-ਦਿਨੀਂ ਬੁਲੰਦੀਆਂ 'ਚ ਹਨ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਪਦਮਾਵਤ' 200 ਕਰੋੜ ਦੇ ਕਲੱਬ 'ਚ ਸ਼ਾਮਲ ਹੋਈ ਤਾਂ ਉੱਥੇ ਹੁਣ ਉਨ੍ਹਾਂ ਨੇ 'ਕਵਾਂਟਿਕੋ' ਗਰਲ ਪ੍ਰਿਯੰਕਾ ਚੋਪੜਾ, ਸ਼ਾਹਰੁਖ ਖਾਨ ਤੇ ਅਮਿਤਾਭ ਬੱਚਨ ਵਰਗੇ ਸਟਾਰਜ਼ ਨੂੰ ਟਾਪ ਐਕਟਰਜ਼ ਦੀ ਲਿਸਟ 'ਚ ਪਿੱਛੇ ਛੱਡ ਦਿੱਤਾ ਹੈ। ਇਕ ਅੰਗਰੇਜੀ ਵੈਬਸਾਈਟ ਨੇ ਲਿਸਟ ਜਾਰੀ ਕੀਤੀ ਹੈ, ਜਿਸ 'ਚ ਦੀਪਿਕਾ ਤੀਜੇ ਸਥਾਨ 'ਤੇ ਹੈ। 2018 ਦੀ ਇਸ ਲਿਸਟ 'ਚ ਸ਼ਾਮਲ ਸਟਾਰ ਦੀ ਰੈਕਿੰਗ ਸੋਸ਼ਲ ਮੀਡੀਆ ਦੇ ਆਧਾਰ 'ਤੇ ਬਣਾਈ ਗਈ ਹੈ। ਇਸ 'ਚ ਫੇਸਬੁੱਕ, ਇੰਸਟਾਗਰਾਮ, ਟਵਿਟਰ, ਯੂਟਿਊਬ, ਗੂਗਲ ਪਲੱਸ ਤੋਂ ਇਲਾਵਾ ਗਲੋਬਲ ਡਾਟਾ ਵੀ ਸ਼ਾਮਲ ਹੁੰਦਾ ਹੈ। ਇਸ ਡਾਟਾ ਨੂੰ ਸੋਸ਼ਲ ਮੀਡੀਆ ਦੀ ਐਨਾਲਿਸਟ ਕੰਪਨੀ MVPindex ਤੋਂ ਲਿਆ ਗਿਆ ਹੈ। ਇਸ ਡਾਟਾ ਦੇ ਆਧਾਰ 'ਤੇ ਹੀ ਸਟਾਰਜ਼ ਦੀ ਰੈਕਿੰਗ ਤੈਅ ਹੁੰਦੀ ਹੈ। ਇਸ ਲਿਸਟ 'ਚ ਟਾਪ 3 ਦੀ ਪੁਜੀਸ਼ਨ 'ਚ ਦੀਪਿਕਾ ਹੀ ਅਜਿਹੀ ਅਦਾਕਾਰਾ ਹੈ, ਜਿਨ੍ਹਾਂ ਦਾ ਨਾਂ ਸ਼ਾਮਲ ਹੈ। ਉੱਥੇ ਪ੍ਰਿਯੰਕਾ ਨੂੰ ਇਸ ਲਿਸਟ 'ਚ 8ਵਾਂ ਸਥਾਨ ਮਿਲਿਆ ਹੈ, ਜਦਕਿ ਹਾਲੀਵੁੱਡ ਸਟਾਰ ਡਵੇਨ ਜਾਨਸਨ ਨੂੰ ਪਹਿਲਾ ਸਥਾਨ ਤਾਂ ਉੱਥੇ ਕੇਵਿਨ ਹਾਰਟ ਨੂੰ ਦੂਜਾ ਸਥਾਨ ਮਿਲਿਆ ਹੈ। ਦੀਪਿਕਾ ਪਾਦੂਕੋਣ ਬੀਤੇ ਕੁਝ ਸਮੇਂ ਤੋਂ ਲੋਕਾਂ ਵਿਚਕਾਰ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਦੀ ਵਜ੍ਹਾ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਪਦਮਾਵਤ' ਹੈ, ਜਿਸ 'ਤੇ ਕਾਫੀ ਬਵਾਲ ਮਚਿਆ ਸੀ। ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਦੀ ਹੁਣ ਤੱਕ ਸੱਤ ਫਿਲਮਾਂ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਚੁੱਕੀਆਂ ਹਨ ਤਾਂ ਉੱਥੇ 2 ਫਿਲਮਾਂ 200 ਕਰੋੜ ਦੇ ਕਲੱਬ 'ਚ। ਇਸ ਲਿਸਟ 'ਚ ਅਮਰੀਕੀ ਸਟਾਰ ਮਿਲੀ ਬੌਬੀ ਬ੍ਰਾਊਨ, ਡਵ ਕੈਮਰਨ, ਜੈਨੀਫਰ ਲੋਪੇਜ ਜਾ ਨਾਂ ਵੀ ਸ਼ਾਮਲ ਹੈ।