ਸਦਾ ਦੀ ਸੁੰਦਰਤਾ ਲਈ ਛੁਰੀ-ਰਹਿਤ ਥਰੈਪੀ : ਅਲਥਰੈਪੀ
 
 
  • ਬਿਨਾਂ ਤਕਲੀਫ ਵਾਲੀ ਕਾਸਮੈਟਿਕ ਪ੍ਰਕਿਰਿਆ ਅਲਥਰੈਪੀ ਕੁਦਰਤੀ ਪਰ ਦੇਖਣਯੋਗ ਨਤੀਜੇ ਪ੍ਰਦਾਨ ਕਰਦੀ ਹੈ

ਸਿਰਫ ਫੋਟੋਸ਼ਾਪ ਹੀ ਸਾਨੂੰ ਹਰ ਉਮਰ ਵਿਚ ਜਵਾਨ ਬਣਾਈ ਰੱਖ ਸਕਦਾ ਹੈ | ਇਸ ਤੋਂ ਇਲਾਵਾ ਕਾਸਮੈਟਿਕ ਆਪ੍ਰੇਸ਼ਨ ਤੋਂ ਬਚਣ ਦਾ ਰਸਤਾ ਹੈ, ਪਰ ਅਫਸੋਸ, ਸਾਡੇ ਵਿਚੋਂ ਬਹੁਤ ਸਾਰੇ ਲੋਕ ਆਪ੍ਰੇਸ਼ਨ ਕਰਵਾਉਣ ਤੋਂ ਡਰਦੇ ਹਨ ਅਤੇ ਸੂਈ ਨਾਲ ਜ਼ਖ਼ਮ ਨਹੀਂ ਕਰਵਾਉਣਾ ਚਾਹੁੰਦੇ | ਪਰ ਹੁਣ ਮੈਡੀਕਲ ਵਿਗਿਆਨ ਨੇ ਜਵਾਨ ਰੱਖਣ ਦੇ ਇਲਾਜ 'ਅਲਥਰੈਪੀ' ਦੀ ਕਾਢ ਕੱਢੀ ਹੈ | 
ਅੱਜ ਅਲਥਰੈਪੀ ਦਾ ਉਪਯੋਗ 55 ਤੋਂ ਵੱਧ ਦੇਸ਼ਾਂ ਵਿਚ ਕੀਤਾ ਜਾ ਰਿਹਾ ਹੈ | ਇਸ ਥਰੈਪੀ ਸਬੰਧੀ ਇਸ ਸੰਖਿਆ ਦੇ ਦੁੱਗਣੇ ਤੋਂ ਵੀ ਵੱਧ ਵਿਗਿਆਨਕ ਲੈਕਚਰ ਕਈ ਮੰਚਾਂ 'ਤੇ ਦਿੱਤੇ ਜਾ ਚੁੱਕੇ ਹਨ | 'ਲੰਚ ਟਾਈਮ ਲਿਫਟ' ਦੇ ਨਾਂਅ ਨਾਲ ਵੀ ਜਾਣੀ ਜਾਣ ਵਾਲੀ ਅਲਥਰੈਪੀ ਚਮੜੀ ਨੂੰ ਖਿੱਚ ਪਾਉਣ ਵਾਲਾ ਇਕ ਸੂਖਮ-ਧਿਆਨ ਕੇਂਦਰਿਤ ਅਲਟਰਾ ਸਾਊਾਡ ਇਲਾਜ ਹੈ, ਜੋ ਆਮ ਤੌਰ 'ਤੇ ਔਰਤ ਦੇ ਗਰਭ ਵਿਚ ਬੱਚੇ ਦਾ ਵਿਕਾਸ ਦੇਖਣ ਵਿਚ ਵਰਤਿਆ ਜਾਂਦਾ ਹੈ | ਤੁਸੀਂ ਸੱਚਮੁੱਚ ਹੀ ਇਸ ਥਰੈਪੀ ਨੂੰ ਆਪਣੇ ਦੁਪਹਿਰ ਦੇ ਖਾਣੇ ਜਿੰਨੇ ਸਮੇਂ ਵਿਚ ਕਰਵਾ ਸਕਦੇ ਹੋ ਅਤੇ ਵਾਪਸ ਕੰਮ 'ਤੇ ਜਾ ਸਕਦੇ ਹੋ | ਇਹ ਸਿਰਫ 60-90 ਮਿੰਟ ਦਾ ਇਲਾਜ ਹੈ, ਜੋ ਧਿਆਨਪੂਰਵਕ ਅਤੇ ਹੌਲੀ-ਹੌਲੀ ਚਮੜੀ ਦੀ ਮੈਮਰੀ ਅਤੇ ਟਿਸ਼ੂਆਂ ਨੂੰ ਮੁੜ ਸਥਾਪਿਤ ਕਰਨ ਲਈ ਤੁਹਾਡੇ ਸਰੀਰ ਦੀ ਖੁਦ ਹੀ ਪੁਨਰ ਸੁਧਾਰ ਪ੍ਰਕਿਰਿਆ ਦੀ ਵਰਤੋਂ ਕਰਦਾ ਹੈ |
ਅਲਥਰੈਪੀ ਦੀ ਸਲਾਹ ਚਮੜੀ ਦੇ ਸ਼ੁਰੂਆਤੀ ਢਿੱਲੇਪਣ ਦੇ ਨਿਸ਼ਾਨਾਂ ਵਾਲੇ 35 ਤੋਂ 60 ਸਾਲ ਦੇ ਇਨਸਾਨਾਂ ਨੂੰ ਦਿੱਤੀ ਜਾਂਦੀ ਹੈ | ਇਨ੍ਹਾਂ ਮਰੀਜ਼ਾਂ ਨੂੰ ਇਕ ਵਾਰ ਦੇ ਇਲਾਜ ਨਾਲ ਤਿੰਨ ਤੋਂ ਛੇ ਮਹੀਨੇ ਤੱਕ ਨਤੀਜਾ ਪਤਾ ਚੱਲ ਜਾਂਦਾ ਹੈ | 60 ਸਾਲਾਂ ਤੋਂ ਉੱਪਰ ਦੇ ਮਰੀਜ਼ਾਂ ਨੂੰ ਛੇ ਮਹੀਨੇ ਵਿਚ ਦੂਜੇ ਇਲਾਜ ਦੀ ਜ਼ਰੂਰਤ ਹੋ ਸਕਦੀ ਹੈ | ਠੋਡੀ, ਅੱਖਾਂ ਜਾਂ ਭਰਵੱਟੇ ਵਰਗੀਆਂ ਜ਼ਰੂਰੀ ਥਾਵਾਂ ਦਾ ਖਾਸ ਇਲਾਜ ਕੀਤਾ ਜਾਂਦਾ ਹੈ, ਜਿਸ ਦਾ ਅਸਰ ਕਈ ਸਾਲਾਂ ਤੱਕ ਰਹਿੰਦਾ ਹੈ |
-ਅਪੋਲੋ ਕਾਸਮੈਟਿਕ ਕਲੀਨਿਕ, ਦਿੱਲੀ |


   
ਲੱਖਾਂ ਦਵਾਈਆਂ ਦੀ ਇਕ ਦਵਾਈ ਹੈ ਗਾਜਰ
 
 

ਗਾਜਰ ਨੂੰ ਫਲ, ਸਬਜ਼ੀ ਅਤੇ ਸਲਾਦ ਦੇ ਰੂਪ ਵਿਚ ਖਾਧਾ ਜਾਂਦਾ ਹੈ | ਇਸ ਨੂੰ ਇਕ ਸੰਤੁਲਿਤ ਆਹਾਰ ਮੰਨਿਆ ਜਾਂਦਾ ਹੈ | ਇਸ ਵਿਚ ਸਾਰੇ ਤਰ੍ਹਾਂ ਦੇ ਪੋਸ਼ਕ ਤੱਤ ਮਿਲਦੇ ਹਨ ਪਰ ਇਸ ਵਿਚ ਹੋਰ ਤੱਤਾਂ ਦੇ ਮੁਕਾਬਲੇ ਪ੍ਰੋਟੀਨ ਦੀ ਮਾਤਰਾ ਕੁਝ ਘੱਟ ਹੁੰਦੀ ਹੈ | ਇਸੇ ਕਾਰਨ ਇਸ ਨੂੰ ਪੂਰਨ ਅਤੇ ਸਰਬੋਤਮ ਆਹਾਰ ਮੰਨਿਆ ਜਾਂਦਾ ਹੈ |
ਗਾਜਰ ਬਹੁਤ ਸਵਾਦੀ ਅਤੇ ਸਰਦੀਆਂ ਵਿਚ ਬਹੁਤ ਸਸਤੀ ਹੁੰਦੀ ਹੈ, ਇਸੇ ਕਾਰਨ ਇਸ ਨੂੰ ਹਰੇਕ ਵਰਗ ਆਸਾਨੀ ਨਾਲ ਖਰੀਦ ਸਕਦਾ ਹੈ | ਖਾਸ ਤੌਰ 'ਤੇ ਗਾਜਰ ਦੋ ਤਰ੍ਹਾਂ ਦੀ ਹੁੰਦੀ ਹੈ-ਇਕ ਕਾਲੀ ਗਾਜਰ, ਦੂਜੀ ਲਾਲ ਗਾਜਰ | ਦੋਵੇਂ ਹੀ ਸਿਹਤ ਲਈ ਬਹੁਤ ਲਾਭਦਾਇਕ ਹੁੰਦੀਆਂ ਹਨ | ਕਾਲੀ ਗਾਜਰ ਅਕਸਰ ਘੱਟ ਹੀ ਪੈਦਾ ਹੁੰਦੀ ਹੈ | ਇਸ ਦੀ ਵਰਤੋਂ ਵੀ ਘੱਟ ਹੁੰਦੀ ਹੈ ਪਰ ਹਾਜ਼ਮੇ ਲਈ ਕਾਲੀ ਗਾਜਰ ਬਹੁਤ ਵਰਤੋਂ ਵਿਚ ਆਉਂਦੀ ਹੈ | ਲਾਲ ਗਾਜਰ ਕਿਉਂਕਿ ਜ਼ਿਆਦਾ ਮਾਤਰਾ ਵਿਚ ਪੈਦਾ ਹੁੰਦੀ ਹੈ, ਇਸ ਲਈ ਆਮ ਤੌਰ 'ਤੇ ਇਸ ਨੂੰ ਹੀ ਵਰਤੋਂ ਵਿਚ ਲਿਆਇਆ ਜਾਂਦਾ ਹੈ | ਕੱਚੀ ਗਾਜਰ ਦਾ ਸੇਵਨ ਬੱਚਿਆਂ, ਜਵਾਨਾਂ, ਬਜ਼ੁਰਗਾਂ ਦੀ ਸਿਹਤ ਲਈ ਬਹੁਤ ਲਾਭਦਾਇਕ ਹੈ |
ਘਰ ਵਿਚ ਸਬਜ਼ੀ ਬਣਾਉਣ ਤੋਂ ਇਲਾਵਾ ਗਾਜਰ ਦਾ ਹਲਵਾ ਵੀ ਬਣਾਇਆ ਜਾਂਦਾ ਹੈ | ਇਸ ਨਾਲ ਹੀ ਗਾਜਰ ਪਾਕ ਵੀ ਬਣਾਇਆ ਜਾਂਦਾ ਹੈ, ਜੋ ਮਠਿਆਈ ਦੇ ਰੂਪ ਵਿਚ ਵਰਤਿਆ ਜਾਂਦਾ ਹੈ | ਇਸ ਦਾ ਰਾਇਤਾ ਵੀ ਬਣਾਇਆ ਜਾਂਦਾ ਹੈ | ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ | ਗਾਜਰ ਦਾ ਮੁਰੱਬਾ ਬਹੁਤ ਲਾਭਦਾਇਕ ਹੁੰਦਾ ਹੈ |
ਗਾਜਰ ਦਾ ਮੁਰੱਬਾ ਘਰੇਲੂ ਔਰਤਾਂ ਘਰ ਵਿਚ ਹੀ ਬਣਾ ਸਕਦੀਆਂ ਹਨ | ਇਸ ਦਾ ਮੁਰੱਬਾ ਖਾਣ ਨਾਲ ਸਾਹ ਅਤੇ ਦਮੇ ਦੇ ਮਰੀਜ਼ਾਂ ਨੂੰ ਕਾਫੀ ਲਾਭ ਹੁੰਦਾ ਹੈ | 
ਗਾਜਰ ਦਾ ਰਸ ਵੀ ਬਹੁਤ ਲਾਭਦਾਇਕ ਹੁੰਦਾ ਹੈ | ਇਹ ਕਿਸੇ ਵੀ ਉਮਰ ਵਿਚ ਕਿਸੇ ਵੀ ਸਮੇਂ ਪੀਤਾ ਜਾ ਸਕਦਾ ਹੈ | ਜਿਨ੍ਹਾਂ ਮਾਵਾਂ ਵਿਚ ਦੁੱਧ ਦੀ ਕਮੀ ਪਾਈ ਜਾਂਦੀ ਹੈ, ਉਹ ਗਾਜਰ ਦਾ ਰਸ ਰੋਜ਼ਾਨਾ ਸੇਵਨ ਕਰਕੇ ਇਸ ਕਮੀ ਨੂੰ ਦੂਰ ਕਰ ਸਕਦੀਆਂ ਹਨ | ਇਹ ਰਸ ਕੈਂਸਰ ਦੇ ਰੋਗੀਆਂ ਨੂੰ ਪਿਲਾਇਆ ਜਾਵੇ ਤਾਂ ਬਹੁਤ ਰਾਹਤ ਮਿਲਦੀ ਹੈ | ਇਸ ਦਾ ਰਸ ਅੱਖਾਂ ਅਤੇ ਦੰਦਾਂ ਲਈ ਬਹੁਤ ਲਾਭਦਾਇਕ ਹੈ |
ਗਾਜਰ ਦਾ ਰਸ ਭੁੱਖ ਵਧਾ ਕੇ ਸਰੀਰ ਵਿਚ ਲੋਹ ਤੱਤਾਂ ਦੀ ਕਮੀ ਨੂੰ ਪੂਰਾ ਕਰਦਾ ਹੈ | ਜਿਨ੍ਹਾਂ ਰੋਗੀਆਂ ਵਿਚ ਖੂਨ ਦੀ ਕਮੀ ਪਾਈ ਜਾਂਦੀ ਹੈ, ਉਨ੍ਹਾਂ ਰੋਗੀਆਂ ਨੂੰ ਗਾਜਰ ਦੇ ਰਸ ਦਾ ਖੂਬ ਸੇਵਨ ਕਰਨਾ ਚਾਹੀਦਾ ਹੈ | ਇਸ ਦਾ ਰਸ ਪੀਣ ਨਾਲ ਸਰੀਰ ਵਿਚ ਖੂਨ ਦੀ ਕਮੀ ਨਹੀਂ ਰਹਿੰਦੀ | ਗਾਜਰ ਦਾ ਸੇਵਨ ਖੂਨ ਸਾਫ ਕਰਨ ਲਈ ਵੀ ਕੀਤਾ ਜਾਂਦਾ ਹੈ | 
ਗਾਜਰ ਦਾ ਸੇਵਨ ਅੱਖ, ਦੰਦ, ਕੰਨ, ਪੇਟ, ਕਬਜ਼ ਆਦਿ ਰੋਗਾਂ ਦੇ ਲਈ ਬਹੁਤ ਜ਼ਰੂਰੀ ਹੈ | ਪਿਸ਼ਾਬ ਵਿਚ ਖੂਨ ਦਾ ਜਾਣਾ, ਅੰਤੜੀ ਵਿਚ ਦਰਦ ਹੋਣਾ, ਅੰਤੜੀ ਵਿਚ ਸੋਜ ਅਤੇ ਅੱਖਾਂ ਵਿਚ ਜ਼ਖਮ ਹੋਣਾ ਆਦਿ ਅਨੇਕਾਂ ਤਰ੍ਹਾਂ ਦੇ ਪੁਰਾਣੇ ਰੋਗਾਂ ਤੋਂ ਬਚਾਅ ਲਈ ਗਾਜਰ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਵਿਚ ਕਰਨਾ ਬਹੁਤ ਉੱਤਮ ਹੈ ਅਤੇ ਬਹੁਤ ਜ਼ਰੂਰੀ ਹੈ |
ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ ਗਾਜਰ ਹਰੇਕ ਮੌਸਮ ਵਿਚ ਮਿਲ ਜਾਂਦੀ ਹੈ ਪਰ ਸਰਦੀਆਂ ਵਿਚ ਕੁਝ ਜ਼ਿਆਦਾ ਮਾਤਰਾ ਵਿਚ ਪੈਦਾ ਹੁੰਦੀ ਹੈ | ਸਰਦੀਆਂ ਵਿਚ ਚੰਗੀ ਅਤੇ ਤਾਜ਼ੀ ਗਾਜਰ ਘੱਟ ਕੀਮਤ 'ਤੇ ਮਿਲ ਜਾਂਦੀ ਹੈ | ਗਾਜਰ ਖਾਣ ਨਾਲ ਸਰੀਰ ਦੇ ਕਿਸੇ ਵੀ ਕੋਨੇ ਵਿਚ ਪੱਥਰੀ ਨਹੀਂ ਰਹਿੰਦੀ | ਇਹ ਹਰ ਪੱਖੋਂ ਲਾਭਦਾਇਕ ਕੁਦਰਤੀ ਔਸ਼ਧੀ ਹੈ |


   
ਇੰਜ ਘਟਾਓ ਆਪਣੇ ਪੇਟ ਨੂੰ
 
 

ਪੇਟ ਦਾ ਵਧਣਾ ਸ਼ਖ਼ਸੀਅਤ ਅਤੇ ਸਿਹਤ ਦੋਵਾਂ ਲਈ ਹੀ ਉਲਟ ਮੰਨਿਆ ਜਾਂਦਾ ਹੈ | ਪੇਟ ਦੇ ਵਧਣ ਦਾ ਭਾਵ ਹੈ ਕਿ ਕਿਤੇ ਨਾ ਕਿਤੇ ਸਿਹਤ ਅੰਸਤੁਲਿਤ ਜ਼ਰੂਰ ਹੈ | ਪੇਟ ਨਿਕਲਣ ਦੀ ਸਮੱਸਿਆ ਨਾ ਸਿਰਫ਼ ਮਰਦਾਂ ਦੀ ਹੀ ਹੈ ਬਲਕਿ ਇਹ ਸਮੱਸਿਆ ਔਰਤਾਂ ਵਿਚ ਵੀ ਪੈਦਾ ਹੁੰਦੀ ਹੈ | ਕੁਝ ਵਿਅਕਤੀ ਵਧੇ ਹੋਏ ਪੇਟ ਨੂੰ ਸਿਹਤ ਅਤੇ ਸੀਰਤ, ਦੋਵਾਂ ਲਈ ਹੀ ਹਾਨੀਕਾਰਕ ਮੰਨਦੇ ਹਨ |
ਪੇਟ ਨਿਕਲਣ ਦੇ ਬਾਅਦ ਕੁਝ ਵਿਅਕਤੀ ਉਸ ਨੂੰ ਘਟਾਉਣ ਦੀਆਂ ਅਨੇਕਾਂ ਕੋਸ਼ਿਸ਼ਾਂ ਕਰਦੇ ਹਨ ਪਰ ਨਿਰਾਸ਼ਾ ਹੀ ਹੱਥ ਲਗਦੀ ਹੈ | ਸਖ਼ਤ ਮਿਹਨਤ ਅਤੇ ਹੌਸਲੇ ਦੇ ਨਾਲ ਕੀਤੇ ਜਾਣ ਵਾਲੇ ਯਤਨ ਸਾਰਥਕ ਸਿੱਧ ਹੁੰਦੇ ਹਨ | ਪੇਟ ਦੀ ਚਰਬੀ, ਜਿਸ ਨੂੰ ਕਦੀ-ਕਦੀ 'ਸੇਬਤੁਲਿਆ ਵਸਾ' ਵੀ ਕਿਹਾ ਜਾਂਦਾ ਹੈ, ਦਾ ਸਬੰਧ ਦਿਲ ਦੇ ਦੌਰੇ ਨਾਲ ਵੀ ਹੁੰਦਾ ਹੈ | ਇਸ ਨਾਲ ਕੁਝ ਤਰ੍ਹਾਂ ਦੇ ਕੈਂਸਰਾਂ ਦੇ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ |
ਜਦੋਂ ਕਦੀ ਵੀ ਅਸੀਂ ਆਪਣੇ ਮੋਟਾਪੇ ਨੂੰ ਘਟਾਉਣ ਦਾ ਨਿਰਣਾ ਲੈਂਦੇ ਹਾਂ ਤਾਂ ਇਸ ਵਿਚੋਂ ਜ਼ਿਆਦਾਤਰ ਲੋਕ ਵੱਡੀਆਂ-ਵੱਡੀਆਂ ਪ੍ਰਤਿੱਗਿਆਵਾਂ ਕਰ ਬੈਠਦੇ ਹਨ, ਜਿਵੇਂ—'ਮੈਂ ਚਰਬੀ ਯੁਕਤ ਭੋਜਨ ਕੁਝ ਵੀ ਨਹੀਂ ਖਾਵਾਂਗਾ ਜਾਂ ਮੈਂ ਹਰ ਰੋਜ਼ ਨਿਯਮਤ ਰੂਪ ਨਾਲ ਕਸਰਤ ਕਰਾਂਗਾ ਆਦਿ' ਪਰ ਸੱਚ ਇਹ ਹੈ ਕਿ ਜਿੱਤ ਹਾਸਲ ਕਰਨ ਵਾਲੇ ਹਮੇਸ਼ਾ ਛੋਟੀਆਂ ਉਪਲਬਧੀਆਂ ਦੇ ਸਹਾਰੇ ਹੀ ਆਪਣੇ ਟੀਚੇ ਤੱਕ ਪਹੁੰਚ ਜਾਂਦੇ ਹਨ | ਇਸ ਤਰ੍ਹਾਂ ਦੇ ਲੋਕ ਕਸਰਤ ਦੀ ਸ਼ੁਰੂਆਤ ਸਵੇਰੇ-ਰਾਤ ਦੇ ਭੋਜਨ ਦੇ ਬਾਅਦ ਆਪਣੇ ਮੁਹੱਲੇ ਦਾ ਪੈਦਲ ਚੱਕਰ ਲਗਾਉਣ ਨਾਲ ਕਰਦੇ ਹਨ |
ਮੋਟਾਪਾ ਘੱਟ ਕਰਨ ਲਈ ਇਕ ਮਹੱਤਵਪੂਰਨ ਬਦਲਾਅ ਇਹ ਵੀ ਕਰੋ ਕਿ ਟੀ. ਵੀ. ਘੱਟ ਦੇਖੋ | ਜਦੋਂ ਤੁਸੀਂ ਟੈਲੀਵਿਜ਼ਨ ਦੇ ਸਾਹਮਣੇ ਬੇਫ਼ਿਕਰ ਹੋ ਕੇ ਬੈਠੇ ਰਹਿੰਦੇ ਹੋ ਤਾਂ ਤੁਹਾਡੀ ਪਾਚਣ ਕਿਰਿਆ ਦੀ ਦਰ ਘਟ ਜਾਂਦੀ ਹੈ | 
ਹਮੇਸ਼ਾ ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਜਿਹੜੇ ਲੋਕ ਜੰਮ ਕੇ ਖਾਂਦੇ ਹਨ, ਉਹ ਵੀ ਮੋਟੇ ਨਹੀਂ ਹੁੰਦੇ | ਦੂਜੇ ਪਾਸੇ ਘੱਟ ਖਾਣ ਜਾਂ ਵਰਤ ਕਰਦੇ ਰਹਿਣ ਦੇ ਬਾਅਦ ਵੀ ਮੋਟਾਪਾ ਆ ਜਾਂਦਾ ਹੈ | ਇਸ ਤੋਂ ਇਹੀ ਸਿੱਧ ਹੁੰਦਾ ਹੈ ਕਿ ਖਾਣ-ਪੀਣ ਦੇ ਨਾਲ ਮੋਟਾਪੇ ਦਾ ਕੋਈ ਸਬੰਧ ਨਹੀਂ ਹੈ | ਇਹ ਤਾਂ ਸਰੀਰ ਦੀ ਪ੍ਰਕਿਰਤੀ ਅਤੇ ਸੁਭਾਅ ਤੋਂ ਹੀ ਆਉਂਦਾ ਹੈ | 'ਪਰਫੈਕਟ ਫਿੱਗਰ' ਦੇ ਚੱਕਰ ਵਿਚ ਇਸ ਤਰ੍ਹਾਂ ਦੀ ਕੋਈ ਗ਼ਲਤ ਹਰਕਤ ਨਾ ਕਰੋ ਜੋ ਸਰੀਰ ਨੂੰ ਨਕਾਰਾ ਬਣਾ ਦੇਣ ਵਾਲੀ ਸਿੱਧ ਹੋਵੇ |
ਲੋਕਾਂ ਦਾ ਮੰਨਣਾ ਹੈ ਕਿ ਅੰਗੂਰ ਅਤੇ ਟਮਾਟਰ ਚਰਬੀ ਸਾੜਨ ਵਾਲੇ ਹੁੰਦੇ ਹਨ ਜੋ ਕੇਵਲ ਇਕ ਕਲਪਨਾ ਹੀ ਹੈ | ਸ਼ੂਗਰ ਦੇ ਹਾਜ਼ਮੇ ਲਈ ਵਾਧੂ ਕੈਲੋਰੀ ਦੀ ਜ਼ਰੂਰਤ ਹੁੰਦੀ ਹੈ | ਇਸ ਦਾ ਸਿੱਧਾ ਭਾਵ ਹੈ ਕਿ ਹਰੇਕ 100 ਕੈਲੋਰੀ ਖਾਣ 'ਤੇ ਉਸ ਵਿਚੋਂ ਸਿਰਫ਼ 10 ਕੈਲੋਰੀਆਂ ਹੀ ਨਸ਼ਟ ਹੁੰਦੀਆਂ ਹਨ | ਇਸ ਤਰ੍ਹਾਂ ਦੀ ਹਾਲਤ ਵਿਚ ਚਰਬੀ ਤੋਂ ਛੁਟਕਾਰਾ ਪਾਉਣ ਲਈ ਆਪਣੀ ਊਰਜਾ ਨੂੰ ਸਾੜਨ ਦੀ ਜ਼ਰੂਰਤ ਹੁੰਦੀ ਹੈ |
ਇਕ ਸਾਲ ਵਿਚ 30 ਪੌਾਡ ਤੱਕ ਵਜ਼ਨ ਘਟਾ ਲੈਣ ਲਈ ਹਰ ਰੋਜ਼ ਖਾਧੀ ਜਾਣ ਵਾਲੀ ਕੈਲੋਰੀ ਦੀ ਤੁਲਨਾ ਵਿਚ 300 ਕੈਲੋਰੀ ਜ਼ਿਆਦਾ ਸਾੜਨੀ ਹੁੰਦੀ ਹੈ | ਇਸ ਲਈ ਹੌਲੀ ਚਾਲ ਨਾਲ ਦੌੜ ਲਗਾਉਣ ਜਾਂ ਹੋਰ ਕਸਰਤ ਕਰਨਾ ਜ਼ਰੂਰੀ ਹੁੰਦਾ ਹੈ | ਸਾਈਕਲ ਚਲਾਉਣਾ ਜਾਂ ਤੈਰਨ ਵਰਗੀਆਂ ਕਸਰਤਾਂ ਨਾਲ ਚਰਬੀ ਜ਼ਿਆਦਾ ਤੇਜ਼ੀ ਨਾਲ ਸੜਦੀ ਹੈ ਪਰ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਵਾਲੀਆਂ ਭਾਰਤੋਲਕ ਵਰਗੀਆਂ ਕਸਰਤਾਂ ਪਾਚਨ ਭੱਠੀ ਨੂੰ ਭੜਕਾ ਦਿੰਦੀਆਂ ਹਨ |
ਪੇਟ ਨੂੰ ਮੋੜਨ ਵਾਲੇ ਜਾਂ ਉੱਠਣ-ਲੰਮੇ ਪੈਣ ਵਾਲੀਆਂ ਕਸਰਤਾਂ ਕਮਰ ਦੀ ਚਰਬੀ ਨੂੰ ਘਟਾਉਣ ਵਿਚ ਮਦਦ ਕਰਦੀਆਂ ਹਨ | ਚਿਕਨਾਈ ਘੱਟ ਕਰਕੇ ਵਜ਼ਨ ਘਟਾਉਣ ਵਿਚ ਕੁਝ ਸਮਾਂ ਲੱਗ ਸਕਦਾ ਹੈ | ਖੋਜਕਰਤਾਵਾਂ ਦਾ ਅਨੁਮਾਨ ਹੈ ਕਿ ਇਸ ਤਰ੍ਹਾਂ ਕਰਕੇ ਇਕ ਮਹੀਨੇ ਵਿਚ ਸਿਰਫ ਇਕ ਜਾਂ ਦੋ ਪੌਾਡ ਵਜ਼ਨ ਘਟਾਇਆ ਜਾ ਸਕਦਾ ਹੈ | ਨਾਲ ਹੀ ਇਹ ਸੰਭਾਵਨਾ ਵੀ ਰਹਿੰਦੀ ਹੈ ਕਿ ਘਟਿਆ ਹੋਇਆ ਵਜ਼ਨ ਆਸਾਨੀ ਨਾਲ ਦੁਬਾਰਾ ਵੀ ਵਧ ਸਕਦਾ ਹੈ | ਕੁਝ ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਪੇਟ ਜਿਵੇਂ-ਜਿਵੇਂ ਵਧਦਾ ਹੈ, ਹੋ ਸਕਦਾ ਹੈ ਉਂਜ-ਉਂਜ ਚਿਕਨਾਈਦਾਰ ਭੋਜਨ ਖਾਣ ਦਾ ਜ਼ਾਇਕਾ ਵੀ ਖ਼ਤਮ ਹੁੰਦਾ ਚਲਾ ਜਾਵੇ |